ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 2018 'ਚ ਲਈ ਗਈ ਪੀ. ਸੀ. ਐੱਸ. ਦੀ ਪ੍ਰੀਖਿਆ ਦੇ ਐਲਾਨੇ ਗਏ ਅੰਤਿਮ ਨਤੀਜਿਆਂ ਦੌਰਾਨ ਮਾਛੀਵਾੜਾ ਦੇ ਯੋਗੇਸ਼ ਜੈਨ ਨੇ ਸੂਬੇ 'ਚੋਂ 51ਵਾਂ ਰੈਂਕ ਪ੍ਰਾਪਤ ਕਰ ਇਤਿਹਾਸਕ ਨਗਰੀ ਦਾ ਨਾਮ ਹੋਰ ਰੌਸ਼ਨ ਕੀਤਾ ਹੈ। ਪ੍ਰਿੰ. ਦਰਸ਼ਨ ਲਾਲ ਜੈਨ ਦੇ ਸਪੁੱਤਰ ਯੋਗੇਸ਼ ਜੈਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਪਾਸ ਕਰ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ +2 (ਨਾਨ-ਮੈਡੀਕਲ ਗਰੁੱਪ) ਦੀ ਪ੍ਰੀਖਿਆ 'ਚ ਚੰਗਾ ਮੁਕਾਮ ਹਾਸਿਲ ਕੀਤਾ। ਸਧਾਰਣ ਤੇ ਪੜ੍ਹੇ-ਲਿਖੇ ਪਰਿਵਾਰ 'ਚ ਜੰਮਿਆ ਯੋਗੇਸ਼ ਜੈਨ ਬੀ.ਟੈਕ (ਸਿਵਲ) ਥਾਪਰ ਯੂਨੀਵਰਸਿਟੀ ਪਟਿਆਲਾ ਅਤੇ ਐੱਮ.ਟੈੱਕ ਦੀ ਡਿਗਰੀ ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਚੰਡੀਗੜ੍ਹ ਤੋਂ ਪ੍ਰਾਪਤ ਕਰਨ ਉਪਰੰਤ ਪੀ.ਸੀ.ਐਸ ਦੀ ਤਿਆਰੀ 'ਚ ਜੁਟ ਗਿਆ।
ਯੋਗੇਸ਼ ਨੇ 2018 'ਚ ਪੀ.ਸੀ.ਐਸ ਦੀ ਪ੍ਰੀਖਿਆ ਦਿੱਤੀ ਅਤੇ ਹੁਣ ਆਏ ਅੰਤਿਮ ਨਤੀਜਿਆਂ 'ਚ ਉਸਨੇ ਸੂਬੇ 'ਚੋਂ 51ਵਾਂ ਰੈਂਕ ਪ੍ਰਾਪਤ ਕੀਤਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਯੋਗੇਸ਼ ਜੈਨ ਨੂੰ ਰੈਂਕ ਦੇ ਅਧਾਰ 'ਤੇ ਡੀ.ਐਸ.ਪੀ (ਜੇਲ੍ਹਾਂ) ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਮਾਛੀਵਾੜਾ ਇਲਾਕੇ ਦੇ ਲੋਕਾਂ 'ਚ ਯੋਗੇਸ਼ ਜੈਨ ਦੀ ਡੀ.ਐਸ.ਪੀ ਵਜੋਂ ਨਿਯੁਕਤੀ ਹੋਣ ਕਾਰਨ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਅੱਜ ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਉਨ੍ਹਾਂ ਦੇ ਪਿਤਾ ਦਰਸ਼ਨ ਲਾਲ ਜੈਨ ਤੇ ਮਾਤਾ ਅਨੀਤਾ ਜੈਨ ਨੂੰ ਵਧਾਈ ਦੇ ਕੇ ਖੁਸ਼ੀ ਸਾਂਝੀ ਕੀਤੀ ਗਈ।
ਕੈਪਟਨ ਵਲੋਂ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
NEXT STORY