ਬਲਾਚੌਰ (ਬ੍ਰਹਮਪੁਰੀ) : ਕੇਂਦਰ ਸਰਕਾਰ ਭਾਵੇਂ ਸਾਡੀ ਜਾਨ ਵੀ ਲੈ ਲਵੇ, ਅਸੀਂ ਇਸ ਦੀਆਂ ਗ਼ਲਤ ਨੀਤੀਆਂ ਖਿਲਾਫ਼ ਡਟੇ ਰਹਾਂਗੇ ਕਿਉਂਕਿ ਮੋਦੀ ਸਰਕਾਰ ਇਕ ਸਰਮਾਏਦਾਰ ਅਡਾਨੀ ਨੂੰ ਨਿੱਜੀ ਅਤੇ ਆਪ ਲਾਭ ਲੈਣ ਲਈ ਦੇਸ਼ ਦੀ ਅਰਥਵਿਵਸਥਾ ਦਾ ਘਾਣ ਕਰ ਰਹੀ ਹੈ, ਜਿਸ ਖਿਲਾਫ਼ ਕਾਂਗਰਸ ਹਮੇਸ਼ਾ ਅਵਾਜ ਬੁਲੰਦ ਕਰੇਗੀ ਅਤੇ ਦੇਸ਼ ਦੀ ਅਰਥਵਿਵਸਥਾ ਤਬਾਹ ਨਹੀਂ ਹੋਣ ਦੇਵੇਗੀ। ਇਹ ਸ਼ਬਦ ਚੌਧਰੀ ਅਜੇ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੇ ਚੰਡੀਗੜ੍ਹ 17 ਸੈਕਟਰ ਦੇ ਥਾਣੇ ’ਚ ਆਪਣੀ ਗ੍ਰਿਫ਼ਤਾਰੀ ਉਪਰੰਤ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਹੇ।
ਇਹ ਖ਼ਬਰ ਵੀ ਪੜ੍ਹੋ : ਟੈੱਟ ਪੇਪਰ ਮਾਮਲੇ ’ਚ CM ਮਾਨ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ

ਚੌਧਰੀ ਅਜੇ ਮੰਗੂਪੁਰ ਨੇ ਦੱਸਿਆ ਕਿ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨੁਮਾਈ ਹੇਠ ਸੂਬੇ ਭਰ ਦੇ ਕਾਂਗਰਸੀ ਆਗੂਆਂ ਸਮੇਤ ਮੇਰੇ ਜ਼ਿਲ੍ਹੇ ਨਵਾਂਸ਼ਹਿਰ ਤੋਂ ਵੀ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਇਸ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਕੀਤੀ ਸੀ। ਅੱਜ ਸਵੇਰੇ ਸ਼ਾਂਤਮਈ ਰੋਸ ਪ੍ਰਦਰਸ਼ਨ ਉਪਰੰਤ ਜਦੋਂ ਉਹ ਸੂਬਾ ਲੀਡਰਸ਼ਿਪ ਨਾਲ ਰਾਜ ਭਾਵਨ ਵੱਲ ਮਾਰਚ ਕਾਰਨ ਲੱਗੇ ਤਾਂ ਉਨ੍ਹਾਂ ਦੇ ਸ਼ਾਂਤਮਈ ਮਾਰਚ ’ਤੇ ਪੁਲਸ ਬਲ ਦਾ ਪ੍ਰਯੋਗ ਕਰਕੇ ਸਰਕਾਰ ਨੇ ਸਾਨੂੰ ਗ੍ਰਿਫ਼ਤਾਰ ਕਰਕੇ ਥਾਣੇ ’ਚ ਡੱਕ ਦਿੱਤਾ ਪਰ ਮੋਦੀ ਸਰਕਾਰ ਸਾਡੇ ਹੌਸਲਿਆਂ ਨੂੰ ਨਹੀਂ ਡੱਕ ਸਕਦੀ । ਅਜੇ ਮੰਗੂਪੁਰ ਸਾਥੀਆਂ ਤਿਰਲੋਚਨ ਸੂੰਢ ਸਾਬਕਾ ਵਿਧਾਇਕ, ਤਿਲਕ ਰਾਜ ਸੂਦ ਬਲਾਕ ਪ੍ਰਧਾਨ, ਧਰਮਪਾਲ ਭਰਥਲਾ, ਜਸਕਰਨ ਕਾਹਲੋਂ, ਮੋਹਨ ਸਿੰਘ ਮੁਤੋਂ ਆਦਿ ਨਵਾਂਸ਼ਹਿਰ ਦੇ ਕਾਂਗਰਸੀ ਵੀ ਗ੍ਰਿਫ਼ਤਾਰ ਸਨ। ਸੂਤਰਾਂ ਅਨੁਸਾਰ ਬਹੁਤ ਹੋਰ ਕਾਂਗਰਸੀ ਗ੍ਰਿਫ਼ਤਾਰ ਕਰਕੇ ਛੱਡ ਦਿੱਤੇ ਪਰ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਥਾਣੇ ’ਚ ਬੰਦ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਲਿਆ ਗਿਆ ਟੀਚਰ ਇਲਿਜੀਬਿਲਟੀ ਟੈਸਟ ਘਿਰਿਆ ਵਿਵਾਦਾਂ ’ਚ, ਜਾਣੋ ਕੀ ਹੈ ਮਾਮਲਾ
ਹੋਲਾ-ਮਹੱਲਾ ਵਿਖੇ ਇਕੱਠੇ ਹੋਏ 39,600 ਟਨ ਗਿੱਲੇ ਕੂੜੇ ਨੂੰ DC ਵੱਲੋਂ ਜੈਵਿਕ ਖਾਦ ’ਚ ਤਬਦੀਲ ਕਰਨ ਦੇ ਹੁਕਮ
NEXT STORY