ਮਹਿਲ ਕਲਾਂ (ਹਮੀਦੀ): ਥਾਣਾ ਠੁੱਲੀਵਾਲ ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਗਸਤ ਦੌਰਾਨ ਇਕ ਵਿਅਕਤੀ ਨੂੰ 114 ਨਸੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ IPS ਦੇ ਦਿਸ਼ਾ ਨਿਰਦੇਸ਼ਾਂ, ਪੁਲਿਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਜਸਵਿੰਦਰ ਸਿੰਘ ਸਮੇਤ ਪੁਲਸ ਟੀਮ ਬੱਸ ਸਟੈਂਡ ਮਨਾਲ ਨੇੜੇ ਗਸ਼ਤ ’ਤੇ ਮੌਜੂਦ ਸੀ ਤਾਂ ਮੁਖਬਰ ਖ਼ਾਸ ਵੱਲੋਂ ਸੂਚਨਾ ਮਿਲੀ ਕਿ ਬਿਲੌਰਾ ਸਿੰਘ ਸਸਤੇ ਰੇਟਾਂ ’ਤੇ ਨਸੀਲੀਆਂ ਗੋਲੀਆਂ ਪਿੰਡ ਛਾਪਾ, ਕੁਰੜ ਅਤੇ ਮਨਾਲ ਦੇ ਇਲਾਕੇ ਵਿੱਚ ਵੇਚਣ ਲਈ ਲਿਆ ਰਿਹਾ ਹੈ। ਸੂਚਨਾ ਦੀ ਪੁਸ਼ਟੀ ਮਗਰੋਂ ਪੁਲਿਸ ਟੀਮ ਨੇ ਤੁਰੰਤ ਰੇਡ ਕਰਕੇ ਉਸ ਨੂੰ ਦਬੋਚ ਲਿਆ। ਪੁਲਸ ਅਨੁਸਾਰ ਦੌਰਾਨੇ ਰੇਡ ਉਸਦੇ ਕਬਜ਼ੇ ਤੋਂ 114 ਨਸ਼ੀਲੀਆਂ ਗੋਲੀਆਂ ਚਿੱਟੇ ਰੰਗ ਦੀਆਂ ਬਰਾਮਦ ਕੀਤੀਆਂ ਗਈਆਂ। ਹਸਬ-ਇਨਤਜ਼ਾਮ ਬਿਲੌਰਾ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਖ਼ਿਲਾਫ਼ ਮੁਕੱਦਮਾ ਨੰਬਰ 84 ਮਿਤੀ ਅਧੀਨ ਧਾਰਾ 22/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਠੁੱਲੀਵਾਲ ਵਿਚ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਗੁਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਅਧੀਨ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਵਿੱਖ ਵਿੱਚ ਹੋਰ ਤੇਜ਼ ਕੀਤੀਆਂ ਜਾਣਗੀਆਂ।
ਡੀ.ਸੀ. ਬਰਨਾਲਾ ਵੱਲੋਂ ਚੰਨਣਵਾਲ–ਗਹਿਲ–ਦੀਵਾਨਾ ਸੜਕ ਦੇ ਕੰਮ ਦੀ ਜਾਂਚ
NEXT STORY