ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਵੱਖ-ਵੱਖ ਥਾਂਵਾਂ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਕੈਨਾਲ ਕਲੋਨੀ ਪੁਲਸ ਵਲੋਂ ਬੰਗੀ ਨਗਰ ਤੋਂ ਮੁਲਜ਼ਮ ਬਲਜਿੰਦਰ ਸਿੰਘ ਵਾਸੀ ਬੰਗੀ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸਦਰ ਬਠਿੰਡਾ ਪੁਲਸ ਵਲੋਂ ਬੀੜ ਬਹਿਮਣ ਤੋਂ ਅਕਾਸ਼ਦੀਪ ਸਿੰਘ ਅਤੇ ਸਰਬਜੀਤ ਸਿੰਘ ਵਾਸੀ ਬੀੜ ਤਲਾਬ ਨੂੰ ਗ੍ਰਿਫਤਾਰ ਕਰਕੇ 18 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਹੈ। ਪਲਸ ਵਲੋਂ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਵਿਆਹੁਤਾ ਦੀ ਖੁਦਕੁਸ਼ੀ ਮਾਮਲਾ : ਇਨਸਾਫ਼ ਦਿਵਾਉਣ ਲੱਗ ਗਿਆ ਵੱਡਾ ਧਰਨਾ
NEXT STORY