ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਮਦਰ ਟੀਚਰ ਸਕੂਲ ਬਰਨਾਲਾ ’ਚ ਪਹਿਲੇ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਐਰੋਗੇਮੀ ਮੁਕਾਬਲੇ ਅਤੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਟੋਨ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ। ਇਸ ’ਚ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਬੱਚੇ ਕਾਗਜ਼ ਨਾਲ ਨਵੇਂ-ਨਵੇਂ ਆਕਾਰ ਬਣਾਉਂਦੇ ਗਏ ਅਤੇ ਚੌਥੇ ਅਤੇ ਪੰਜਵੇਂ ਗ੍ਰੇਡ ਦੇ ਵਿਦਿਆਰਥੀਆਂ ਨੇ ਰੰਗਦਾਰ ਪੱਥਰ ਬਣਾ ਕੇ ਸਜਾਇਆ। ਕੋਆਰਡੀਨੇਟਰ ਪ੍ਰੇਰਨਾ ਗਰਗ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕਲਾ ਲਈ ਦਿਲਚਸਪੀ ਪੈਦਾ ਕਰਨਾ ਹੈ।
‘ਰੋਡ ਸੇਫਟੀ’ ਸਬੰਧੀ ਵਰਕਸ਼ਾਪ ਕਰਵਾਈ
NEXT STORY