ਤਪਾ ਮੰਡੀ (ਸ਼ਾਮ,ਗਰਗ) : ਬੁੱਧਵਾਰ ਦੀ ਰਾਤ ਕੋਈ 10 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਸਥਿਤ ਬਾਬਾ ਇੰਦਰ ਦਾਸ ਡੇਰੇ ਨੇੜੇ ਠੇਕੇਦਾਰ ਵੱਲੋਂ ਨਿਰਮਾਣ ਅਧੀਨ ਕੀਤੇ ਜਾ ਰਹੇ ਕੰਮ ‘ਚ ਅਣਗਹਿਲੀ ਕਾਰਨ ਸੰਘਣੀ ਧੁੰਦ ਕਾਰਨ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਬਿਜਲੀ ਦੇ ਖੰਭੇ ‘ਚ ਵੱਜੀ। ਜਿਸ ਕਾਰਨ ਪੋਲ ਅਤੇ ਟਰਾਂਸ਼ਫਾਰਮਰ ਹੇਠਾਂ ਡਿੱਗ ਗਿਆ ਪਰ ਗਨੀਮਤ ਇਹ ਰਹੀ ਕੀ ਕਾਰ ਸਵਾਰ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਬਿਜਲੀ ਮੀਟਰ ਸੜਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਉਗਰਾਹਾਂ ਧੜੇ ਵੱਲੋਂ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ
ਮੌਕੇ 'ਤੇ ਪ੍ਰਾਪਤ ਜਾਣਕਾਰੀ ਮੁਤਾਬਕ ਜਗਜੀਤ ਸਿੰਘ ਵਾਸੀ ਨਾਮਕ ਨੌਜਵਾਨ ਆਪਣੇ ਸਾਥੀਆਂ ਨਾਲ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੇ ਸੀ ਪਰ ਨਿਰਮਾਣ ਅਧੀਨ ਓਵਰਬ੍ਰੀਜ ਦੇ ਕੰਮ ਕਾਰਨ ਕੋਈ ਸਾਵਧਾਨੀ ਨਾ ਲੱਗਣ ਕਾਰਨ ਉਹ ਆਪਣੀ ਗੱਡੀ ਸਿੱਧੀ ਲੈ ਗਏ ਤਾਂ ਲੱਗੀਆਂ ਰੋਕਾਂ 'ਚ ਟਕਰਾ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟਦੀ ਹੋਈ ਸੜਕ ਕਿਨਾਰੇ ਖੜ੍ਹੇ ਬਿਜਲੀ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਖੰਭਾ ਟੁੱਟ ਗਿਆ ਤੇ ਉਪਰ ਰੱਖਿਆ ਟਰਾਂਸਫਾਰਮ ਹੇਠਾਂ ਡਿੱਗਣ ਕਾਰਨ ਖੰਭੇ 'ਤੇ ਲੱਗੇ ਬਿਜਲੀ ਮੀਟਰ ਅਤੇ ਹੋਰ ਮੀਟਰਾਂ ਨੂੰ ਜਾਂਦੀ ਸਪਲਾਈ ਵਾਲੇ ਮੀਟਰ ਵੀ ਸੜਕੇ ਸੁਆਹ ਹੋ ਗਏ। ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਏ ਅਤੇ ਇਸ ਦੀ ਸੂਚਨਾ ਥਾਣਾ ਮੁੱਖੀ ਤਪਾ ਨਿਰਮਲਜੀਤ ਸਿੰਘ ਸੰਧੂ ਨੂੰ ਦਿੱਤੀ। ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਾਰੀ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ- CM ਮਾਨ ਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਾ ਤੋਹਫ਼ਾ, ਪ੍ਰਿੰਸੀਪਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਸ ਹਾਦਸੇ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਘਟਨਾ ਥਾਂ 'ਤੇ ਪਹੁੰਚ ਕੇ ਨੁਕਸਾਨੇ ਗਏ ਬਿਜਲੀ ਉਪਕਰਨਾਂ ਦੇ ਸਰਕਾਰੀ ਖਾਤੇ ‘ਚ ਰੁਪਏ ਜਮ੍ਹਾਂ ਕਰਵਾਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਸਵੇਰ ਸਮੇਂ ਇਕੱਠੇ ਹੋਏ ਲੋਕਾਂ ਨੇ ਨਿਰਮਾਣ ਅਧੀਨ ਕੰਮ ਕਰਵਾ ਰਹੇ ਠੇਕੇਦਾਰ ਖ਼ਿਲਾਫ਼ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਰੇ ਹਾਦਸੇ ਠੇਕੇਦਾਰ ਦੀ ਅਣਗਹਿਲੀ ਕਾਰਨ ਰੋਜ਼ਾਨਾ ਵਾਪਰ ਰਹੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਉਗਰਾਹਾਂ ਧੜੇ ਵੱਲੋਂ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ
NEXT STORY