ਸੰਗਰੂਰ (ਵਿਵੇਕ ਸਿੰਧਵਾਨੀ, ਸਿੰਗਲਾ, ਯਾਦਵਿੰਦਰ) : ਸਿੱਖਿਆ ਵਿਭਾਗ ’ਚ ਚੱਲ ਰਹੀ ਮਾਸਟਰ ਕਾਡਰ ਭਰਤੀ ’ਚ ਮਾਤ ਭਾਸ਼ਾ ਪੰਜਾਬੀ ਅਤੇ ਗਣਿਤ ਵਿਸ਼ਿਆਂ ਦੀਆਂ ਉੱਤਰਕਾਪੀਆਂ ’ਚ ਬਹੁਤ ਤਰੁਟੀਆਂ ਹਨ ਜਿਸ ਸਬੰਧੀ ਬੀਤੇ ਦਿਨ ਬੇਰੋਜ਼ਗਾਰ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਕੁਝ ਸਮੇਂ ਲਈ ਸੰਗਰੂਰ-ਪਟਿਆਲਾ ਰੋਡ ’ਤੇ ਜਾਮ ਲਾਇਆ। ਇਸ ਮੌਕੇ ਬੇਰੋਜ਼ਗਾਰ ਆਗੂ ਬਲਕਾਰ ਸਿੰਘ ਮਘਾਣੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਦੇ ਪੇਪਰ ਦੀ ਉੱਤਰਕਾਪੀ ਅਨੇਕਾਂ ਹੋਰ ਵੀ ਤਰੁਟੀਆਂ ਹਨ ਪਰ ਪ੍ਰਸ਼ਨਾਂ ਨੂੰ ਡਰੌਪ ਕਰ ਕੇ ਗਰੇਸ ਅੰਕ ਬਣਾ ਦਿੱਤੇ ਗਏ ਹਨ ਜਿਨ੍ਹਾਂ ’ਚੋਂ ਪ੍ਰਸ਼ਨਾਂ ਦਾ ਬਿਲਕੁਲ ਵੀ ਡਰੌਪ ਕਰਨ ਦਾ ਕੋਈ ਵੀ ਆਧਾਰ ਨਹੀਂ ਬਣਦਾ।
ਇਹ ਵੀ ਪੜ੍ਹੋ- ਫਰੀਦਕੋਟ 'ਚ ਸੰਘਣੀ ਧੁੰਦ ਦੌਰਾਨ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਹੋਈ ਭਿਆਨਕ ਟੱਕਰ
ਪੀੜਤ ਬੇਰੁਜ਼ਗਾਰ ਲਵਪ੍ਰੀਤ ਸਿੰਘ ਰੁਪਿੰਦਰ ਕੌਰ ਨੇ ਕਿਹਾ ਕਿ ਗਣਿਤ ਵਿਸ਼ੇ ’ਚ ਵੀ ਲਗਭਗ ਅਤੇ ਸਾਇੰਸ ’ਚ ਪ੍ਰਸ਼ਨਾਂ ਦੀ ਸਮੱਸਿਆ ਹੈ ਜਿਨ੍ਹਾਂ ਦੇ ਉੱਤਰ ਹੀ ਨਹੀਂ ਦਿੱਤੇ ਗਏ। ਦੂਜਾ ਜਿਨ੍ਹਾਂ ਪ੍ਰਸ਼ਨਾਂ ਦਾ ਗਰੇਸ ਅੰਕ ਬਣਦਾ ਸੀ ਉਹ ਦਿੱਤਾ ਨਹੀਂ ਗਿਆ ਜੋ ਸਹੀ ਸੀ ਉਨ੍ਹਾਂ ਦੇ ਗਰੇਸ ਅੰਕ ਦਿੱਤੇ ਗਏ ਹਨ ਜੋ ਕਿ ਬਿਲਕੁਲ ਬੇਰੋਜ਼ਗਾਰਾਂ ਨਾਲ ਧੱਕਾ ਹੈ। ਮਿਹਨਤ ਕਰ ਕੇ ਵੀ ਬੇਰੋਜ਼ਗਾਰ ਗਲਤ ਉੱਤਰਕਾਪੀਆਂ ਕਰ ਕੇ ਰੁਲ ਰਹੇ ਹਨ। ਇਸ ਸਬੰਧੀ ਕਈ ਵਾਰ ਡਿਪਾਰਟਮੈਂਟ ਭਰਤੀ ਸੈੱਲ ਬੋਰਡ ਅਤੇ ਸਿੱਖਿਆ ਮੰਤਰੀ ਨੂੰ ਮੰਗ-ਪੱਤਰ ਦਿੱਤੇ ਗਏ ਹਨ ਪਰ ਭਰੋਸਾ ਦੇਣ ਤੋਂ ਬਾਅਦ ਕੋਈ ਹੱਲ ਨਹੀਂ ਹੋਇਆ। ਸਾਡੀ ਮੰਗ ਹੈ ਕਿ ਮੁੱਖ ਮੰਤਰੀ ਮਾਨ ਖੁਦ ਇਸ ਮਸਲੇ ਨੂੰ ਹੱਲ ਕਰਨ ਲਈ ਧਿਆਨ ਦੇਣ। ਜੇਕਰ ਸਾਡੇ ਮਸਲੇ ਵੱਲ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਬੇਰੋਜ਼ਗਾਰਾਂ ਵੱਲੋਂ ਹੋਰ ਤਿੱਖੇ ਰੂਪ ’ਚ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ- ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਫਾਜ਼ਿਲਕਾ ਵਿਖੇ ਭਿਆਨਕ ਹਾਦਸੇ 'ਚ 3 ਬੱਚਿਆਂ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੁਲਸ ਮੁਲਾਜ਼ਮ ਨੇ ਡਿੱਗਿਆ ਹੋਇਆ ਮੋਬਾਇਲ ਵਾਪਸ ਮੋੜ ਕੇ ਕੀਤੀ ਈਮਾਨਦਾਰੀ ਦੀ ਮਿਸਾਲ ਕਾਇਮ
NEXT STORY