ਮੈਂ ਇਹ ਲੇਖ ਜਾਪਾਨ ਅਤੇ ਕੋਰੀਆ ਤੋਂ ਲਿਖ ਰਿਹਾ ਹਾਂ। ਦੋਵੇਂ ਹੀ ਸਾਡੇ ਵਾਂਗ ਪ੍ਰਾਚੀਨ ਏਸ਼ੀਆਈ ਸੰਸਕ੍ਰਿਤੀਅਾਂ ਹਨ ਅਤੇ ਸਾਡੇ ਨਾਲ ਤੁਲਨਾ ਕਰਨ ਦਾ ਇਕ ਮੌਕਾ ਪ੍ਰਦਾਨ ਕਰਦੀਅਾਂ ਹਨ।
ਅੱਜ ਕੋਰੀਆ ਦੀ ਪ੍ਰਤੀ ਜੀਅ ਆਮਦਨ ਭਾਰਤ ਦੇ ਮੁਕਾਬਲੇ 6 ਗੁਣਾ ਵੱਧ ਹੈ ਅਤੇ ਜਾਪਾਨ ਦੀ ਪ੍ਰਤੀ ਜੀਅ ਆਮਦਨ ਸਾਡੇ ਦੇਸ਼ ਦੇ ਮੁਕਾਬਲੇ 7 ਗੁਣਾ ਵੱਧ ਹੈ। ਜਿਵੇਂ ਕਿ ਬਹੁਤ ਸਾਰੇ ਪਾਠਕ ਜਾਣਦੇ ਹੋਣਗੇ ਕਿ ਸਾਡੇ ’ਚ ਅਤੇ ਉਨ੍ਹਾਂ ਵਿਚਾਲੇ ਕੁਝ ਦਹਾਕੇ ਪਹਿਲਾਂ ਤੱਕ ਫਰਕ ਬਹੁਤ ਜ਼ਿਆਦਾ ਨਹੀਂ ਸੀ।
ਮੁੰਬਈ ’ਚ ਸਿਓਲ ਤੋਂ ਪਹਿਲਾਂ ਆਇਆ ਸੀ ਐਲੀਵੇਟਰ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਨੂੰ ਇਸ ਦਾ ਪਹਿਲਾ ਐਲੀਵੇਟਰ 1968 ’ਚ ਇਕ ਇਮਾਰਤ ’ਚੋਂ ਮਿਲਿਆ ਸੀ। ਮੁੰਬਈ ’ਚ ਇਸ ਤੋਂ ਕਈ ਸਾਲ ਪਹਿਲਾਂ ਐਲੀਵੇਟਰਜ਼ ਸਨ।
ਸਿਓਲ ਦਾ ਜੋਂਗਨੋ ਖੇਤਰ ਸੀ, ਜਿਥੇ ਉਦਯੋਗਿਕ ਵਿਕਾਸ ਦੀ ਸ਼ੁਰੂਆਤ ਹੋਈ, ਮਸ਼ੀਨਾਂ ਦੇ ਔਜ਼ਾਰਾਂ ਦੀਅਾਂ ਛੋਟੀਅਾਂ ਦੁਕਾਨਾਂ ਤੋਂ ਜੋ ਅਜੇ ਵੀ ਉਥੇ ਹਨ। 1980 ਦੇ ਦਹਾਕੇ ’ਚ ਉਨ੍ਹਾਂ ਨੇ ਰਫਤਾਰ ਫੜੀ ਅਤੇ ਇਕ ਵਿਕਸਿਤ ਅਰਥ ਵਿਵਸਥਾ ਬਣਾਉਣ ਲਈ ਇਕ ਆਦਰਸ਼ ਰਾਹ ਚੁਣਿਆ। ਉਨ੍ਹਾਂ ਨੇ ਪਹਿਲਾਂ ਹਲਕੇ ਨਿਰਮਾਣ ਅਤੇ ਕੱਪੜੇ ਦਾ ਕੰਮ ਸ਼ੁਰੂ ਕੀਤਾ, ਜਿਨ੍ਹਾਂ ’ਚ ਰੋਜ਼ਗਾਰ ਦਰ ਉੱਚੀ ਹੈ ਪਰ ਘੱਟ ਆਮਦਨ ਵਾਲੇ ਕਾਰੋਬਾਰ ਹਨ। ਜਦੋਂ ਮੈਂ ਸੂਰਤ ’ਚ ਆਪਣੇ ਪਰਿਵਾਰ ਦੇ ਪਾਲਿਸਟਰ ਯਾਰਨ ਦੇ ਕਾਰੋਬਾਰ ’ਚ ਸ਼ਾਮਿਲ ਹੋਇਆ ਤਾਂ ਕੋਰੀਆ ਤੋਂ ਦਰਾਮਦ ਆਮ ਸੀ।
ਫਿਰ ਉਨ੍ਹਾਂ ਨੇ ਭਾਰੀ ਉਦਯੋਗਾਂ ’ਚ ਕਦਮ ਰੱਖਿਆ ਅਤੇ ਅਖੀਰ ਇਲੈਕਟ੍ਰਾਨਿਕਸ ਦੀ ਸਭ ਤੋਂ ਉਪਰਲੀ ਸਿਖਰ ’ਤੇ ਪਹੁੰਚ ਗਏ।
ਅੱਜ ਸੈਮਸੰਗ ਅਜਿਹੀ ਸਕ੍ਰੀਨ ਬਣਾਉਂਦਾ ਹੈ, ਜਿਸ ਨੂੰ ਐਪਲ ਦੇ ਉਤਪਾਦਾਂ ’ਚ ਵੀ ਵਰਤਿਆ ਜਾਂਦਾ ਹੈ। ਇਸ ਕਾਲ ਦੌਰਾਨ ਰਸਮੀ ਅਤੇ ਛੋਟੀਅਾਂ ਕੋਰੀਆਈ ਕੰਪਨੀਅਾਂ ਵਿਸ਼ਵ ਪੱਧਰ ਦੀਅਾਂ ਵੱਡੀਅਾਂ ਕੰਪਨੀਅਾਂ ਬਣ ਗਈਅਾਂ ਹਨ। ਲੱਕੀ ਗੋਲਡ ਸਟਾਰ ਨਾਂ ਦੀ ਕੰਪਨੀ, ਜੋ ਟੈਲੀਵਿਜ਼ਨ ਸੈੱਟ ਬਣਾਉਂਦੀ ਸੀ, ਨੇ ਆਪਣਾ ਨਾਂ ਬਦਲ ਕੇ ਐੱਲ. ਜੀ. ਰੱਖ ਲਿਆ ਅਤੇ ਅੱਜ ਇਸ ਹੁੰਡਈ ਨੂੰ ਹੋਰਨਾਂ ਕੋਰੀਆਈ ਫਰਮਾਂ ਨਾਲ ਵਿਸ਼ਵ ਭਰ ’ਚ ਇਕ ਬ੍ਰਾਂਡ ਦੇ ਤੌਰ ’ਤੇ ਪਛਾਣ ਪ੍ਰਾਪਤ ਹੈ।
ਜਾਪਾਨ ਨੇ ਇਸੇ ਮਾਰਗ ਨੂੰ ਉਨ੍ਹਾਂ ਤੋਂ ਜ਼ਰਾ ਥੋੜ੍ਹਾ ਜਿਹਾ ਪਹਿਲਾਂ ਅਪਣਾਇਆ। ਇਸ ਕੋਲ ਲੱਗਭਗ 90 ਸਾਲ ਪਹਿਲਾਂ ਹੀ ਵੱਡੇ ਜੰਗੀ ਬੇੜੇ ਅਤੇ ਉੱਨਤ ਜਹਾਜ਼ ਬਣਾਉਣ ਦੀ ਸਮਰੱਥਾ ਸੀ। ਅਮਰੀਕੀ ਰਾਸ਼ਟਰਪਤੀ ਟਰੂਮੈਨ ਵਲੋਂ ਪ੍ਰਮਾਣੂ ਬੰਬਾਂ ਦੀ ਵਰਤੋਂ ਤੋਂ ਬਾਅਦ 1945 ’ਚ ਇਸ ਦੀ ਹਾਰ ਤੋਂ ਬਾਅਦ ਜਾਪਾਨੀਅਾਂ ਨੇ ਆਪਣੇ ਫੌਜੀਵਾਦ ਨੂੰ ਤਿਆਗਣ ਦਾ ਫੈਸਲਾ ਕੀਤਾ ਅਤੇ ਅਾਪਣੀ ਅਰਥ ਵਿਵਸਥਾ ’ਤੇ ਧਿਆਨ ਕੇਂਦ੍ਰਿਤ ਕੀਤਾ।
ਉਨ੍ਹਾਂ ਨੇ ਮੂਲ ਰੂਪ ਨਾਲ ਸਸਤੀਅਾਂ ਕਾਰਾਂ ਬਣਾਈਅਾਂ, ਜਿਨ੍ਹਾਂ ਦੀ ਨਕਲ ਕੀਤੀ ਗਈ ਅਤੇ ਪੱਛਮੀ ਦੇਸ਼ਾਂ ’ਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਅੱਜ ਅਮਰੀਕਾ ’ਚ ਪਹਿਲੇ ਨੰਬਰ ਅਤੇ ਦੂਜੇ ਨੰਬਰ ’ਤੇ ਸਭ ਤੋਂ ਵੱਧ ਵਿਕਣ ਵਾਲੀਅਾਂ ਚਾਰ ਦਰਵਾਜ਼ਿਅਾਂ ਵਾਲੀਅਾਂ ਕਾਰਾਂ ਟੋਇਟਾ ਅਤੇ ਹੌਂਡਾ ਹਨ। ਜਾਪਾਨੀਅਾਂ ਨੇ ਗਿਟਾਰ ਅਤੇ ਪਿਆਨੋ ਬਣਾਏ, ਜੋ ਕਿਸੇ ਸਮੇਂ ਬਹੁਤ ਸਸਤੇ ਸਨ ਪਰ ਅੱਜ ਦੁਨੀਆ ’ਚ ਸਰਵਸ੍ਰੇਸ਼ਠ ਹਨ।
ਭਾਰਤ ਤੇ ਪਾਕਿਸਤਾਨ ਵਾਂਗ ਕੋਰੀਆ ਅਤੇ ਜਾਪਾਨ ਇਕ-ਦੂਜੇ ਨਾਲ ਨਫਰਤ ਕਰਦੇ ਸਨ। ਜਾਪਾਨ ਨੇ 1945 ਤੱਕ ਕਈ ਸਾਲ ਕੋਰੀਆ ’ਤੇ ਕਬਜ਼ਾ ਕਰੀ ਰੱਖਿਆ। ਇਸ ਸਮੇਂ ਦੌਰਾਨ ਜਾਪਾਨੀ ਫੌਜੀਅਾਂ ਨੇ ਲੱਖਾਂ ਦੀ ਗਿਣਤੀ ’ਚ ਕੋਰੀਆਈ ਔਰਤਾਂ ਦਾ ਸ਼ੋਸ਼ਣ ਕੀਤਾ (ਜਿਨ੍ਹਾਂ ’ਚੋਂ ਕਈ ਅਜੇ ਵੀ ਜਿਊਂਦੀਅਾਂ ਹਨ)। ਖ਼ੁਦ ਕੋਰੀਆ ਭਾਰਤ ਵਾਂਗ ਦੋ ਦੇਸ਼ਾਂ ’ਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿਚਾਲੇ ਇਕ ਖਤਰਨਾਕ ਸਰਹੱਦ ਹੈ ਅਤੇ ਸਾਡੇ ਵਾਂਗ ਹੀ ਉਨ੍ਹਾਂ ਵਿਚਾਲੇ ਪ੍ਰਮਾਣੂ ਹਥਿਆਰਾਂ ਦਾ ਖਤਰਾ ਹੈ ਪਰ ਦੱਖਣੀ ਕੋਰੀਆ ਅਤੇ ਚੀਨ (ਜਿਸ ’ਤੇ ਵੀ ਉਸ ਸਮੇਂ ਦੌਰਾਨ ਜਾਪਾਨ ਦਾ ਕਬਜ਼ਾ ਸੀ), ਨੇ ਜਾਪਾਨ ਨਾਲ ਸ਼ਾਂਤੀ ਬਣਾਈ ਰੱਖੀ। ਅੱਜ ਜਾਪਾਨ ’ਚ ਜ਼ਿਆਦਾਤਰ ਸੈਲਾਨੀ ਚੀਨੀ ਤੇ ਕੋਰੀਆਈ ਹਨ।
ਮੱਤਭੇਦਾਂ ਦੀ ਬਜਾਏ ਆਰਥਿਕ ਤਰੱਕੀ ’ਤੇ ਧਿਆਨ
ਇਨ੍ਹਾਂ ’ਚ ਆਪਸ ਵਿਚ ਮੱਤਭੇਦ ਹਨ ਪਰ ਆਪਣੇ ਲੋਕਾਂ ਦੀ ਆਰਥਿਕ ਤਰੱਕੀ ਯਕੀਨੀ ਕਰਨ ਲਈ ਉਨ੍ਹਾਂ ਨੇ ਮੱਤਭੇਦਾਂ ਨੂੰ ਇਕ ਪਾਸੇ ਰੱਖ ਦਿੱਤਾ।
ਇਕ ਹੋਰ ਦਿਲਚਸਪ ਗੱਲ ਇਹ ਕਿ ਉਨ੍ਹਾਂ ਨੇ ਇਹ ਕਿਵੇਂ ਕੀਤਾ? ਜਾਪਾਨ ਅਤੇ ਕੋਰੀਆ ਦੋਵਾਂ ਨੇ ਆਪਣੀਅਾਂ ਖ਼ੁਦ ਦੀਅਾਂ ਸੰਸਕ੍ਰਿਤੀਅਾਂ ਤੋਂ ਸਿੱਖਿਆ। ਜਾਪਾਨ ’ਚ ਲੱਗਭਗ ਕੋਈ ਵੀ ਅੰਗਰੇਜ਼ੀ ਨਹੀਂ ਬੋਲਦਾ ਪਰ ਇਹ ਉਸ ਨੂੰ ਆਧੁਨਿਕ ਬਣਨ ਤੋਂ ਰੋਕ ਨਹੀਂ ਸਕਿਆ। ਆਪਣੀ ਸੰਸਕ੍ਰਿਤੀ ਰਾਹੀਂ ਖ਼ੁਦ ਨੂੰ ਸੁਧਾਰਨ ਦਾ ਉਨ੍ਹਾਂ ਦਾ ਯਤਨ ਅੰਦਰੂਨੀ ਹਾਂ-ਪੱਖੀ ਗੱਲਾਂ ’ਤੇ ਧਿਆਨ ਕੇਂਦ੍ਰਿਤ ਕਰਕੇ ਸੀ। ਨਿਰਮਾਣ ਅਤੇ ਗੁਣਵੱਤਾ ਕੰਟਰੋਲ ਦੇ ਜਾਪਾਨੀ ਤਰੀਕੇ ਨੂੰ ਅੱਜ ਪੱਛਮੀ ਜਗਤ ਵਲੋਂ ਅਪਣਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਆਪਣੇ ਰਾਸ਼ਟਰਵਾਦ ਨੂੰ ਬਦਲ ਦਿੱਤਾ ਅਤੇ ਉਹ ਆਪਣੇ ਗੁਅਾਂਢੀਅਾਂ ਤੇ ਘੱਟਗਿਣਤੀਅਾਂ ਨਾਲ ਨਫਰਤ ਕਰਨ ਤੋਂ ਦੂਰ ਹੋ ਗਏ। ਅੱਜ ਟੋਕੀਓ ਤੇ ਓਸਾਕਾ ’ਚ ਵੱਡੀ
ਗਿਣਤੀ ’ਚ ਕੋਰੀਆਈ ਲੋਕ ਰਹਿੰਦੇ ਹਨ।
ਦੋਵਾਂ ਹੀ ਦੇਸ਼ਾਂ ਦਾ ਪੱਛਮੀ ਜਗਤ ਨਾਲ ਬਹੁਤ ਸੀਮਤ ਸੰਪਰਕ ਹੈ ਅਤੇ 1945 ਤੋਂ ਬਾਅਦ ਕੁਝ ਸਾਲਾਂ ਲਈ ਇਨ੍ਹਾਂ ’ਤੇ ਅਮਰੀਕਾ ਦਾ ਕਬਜ਼ਾ ਸੀ। ਅੰਗਰੇਜ਼ਾਂ ਨੇ ਸਾਡੇ ’ਤੇ ਕਿਤੇ ਜ਼ਿਆਦਾ ਸਮੇਂ ਲਈ ਰਾਜ ਕੀਤਾ ਸੀ।
ਕੋਰੀਅਨਾਂ ਅਤੇ ਜਾਪਾਨੀਅਾਂ ਨੇ ਇਸ ਤੋਂ ਸਬਕ ਸਿੱਖਿਆ ਤੇ ਇਸ ਦੀ ਵਰਤੋਂ ਆਪਣੀ ਖ਼ੁਦ ਦੀ ਸੰਸਕ੍ਰਿਤੀ ਨੂੰ ਸ਼ੁੱਧ ਬਣਾ ਕੇ ਆਪਣੇ ਆਪ ਨੂੰ ਸੁਧਾਰਨ ਲਈ ਕੀਤੀ। ਉਨ੍ਹਾਂ ਦੇ ਖੁਸ਼ਹਾਲ ਵਰਗ ਅੰਗਰੇਜ਼ੀ ਨਹੀਂ ਬੋਲਦੇ। ਉਨ੍ਹਾਂ ਦੇ ਰਾਸ਼ਟਰਵਾਦ ਦਾ ਟੀਚਾ ਉਨ੍ਹਾਂ ਦਾ ਘੱਟਗਿਣਤੀਅਾਂ ਨਾਲ ਨਫਰਤ ਕਰਨਾ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ।
ਸਾਨੂੰ ਆਪਣੇ ਇਤਿਹਾਸ ਦੀ ਸਮੀਖਿਆ ਕਰ ਕੇ ਦੇਖਣਾ ਚਾਹੀਦਾ ਹੈ ਕਿ ਆਪਣੇ ਏਸ਼ੀਆਈ ਗੁਅਾਂਢੀਅਾਂ ਦੀ ਤੁਲਨਾ ’ਚ ਆਪਣਾ ਸਥਾਨ ਹਾਸਿਲ ਕਰਨ ਲਈ ਅਸੀਂ ਕੀ ਵੱਖਰਾ ਕੀਤਾ?
ਕੋਰੀਆ ਬੀਤੇ 30 ਸਾਲਾਂ ਦੌਰਾਨ ਹੀ ਇਕ ਵੱਡੀ ਆਰਥਿਕ ਸ਼ਕਤੀ ਬਣਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੂੰ ਦੋਸ਼ ਦਿੰਦੇ ਹਨ, ਜਿਨ੍ਹਾਂ ਦਾ 1964 ’ਚ ਦਿਹਾਂਤ ਹੋ ਗਿਆ ਸੀ। ਸਾਡੇ ਕੋਲ ਉਦਾਰੀਕਰਨ ਦੇ 27 ਸਾਲ ਸਨ ਅਤੇ ਉਸੇ ਸਮੇਂ ਦੌਰਾਨ ਕੋਰੀਆ, ਜਾਪਾਨ ਤੇ ਚੀਨ ਨੇ ਖੁਦ ਦਾ ਹਮੇਸ਼ਾ ਲਈ ਰੂਪਾਂਤਰਣ ਕਰ ਲਿਆ।
ਸਾਡਾ ਆਪਣੀ ਸੰਸਕ੍ਰਿਤੀ ਨੂੰ ਸੁਧਾਰਨ ’ਚ ਕਿੰਨਾ ਕੁ ਧਿਆਨ
ਸਾਡਾ ਰਾਸ਼ਟਰਵਾਦ ਸਾਡੀ ਸੰਸਕ੍ਰਿਤੀ ਨੂੰ ਸੁਧਾਰਨ ’ਤੇ ਕਿੰਨਾ ਕੇਂਦ੍ਰਿਤ ਹੈ। ਇਸ ਦੇ ਜੁਆਬ ਲਈ ਖ਼ੁਦ ਤੋਂ ਪੁੱਛੋ ਕਿ ਸਾਡੀ ਰਾਸ਼ਟਰਵਾਦੀ ਪਾਰਟੀ ਭਾਰਤੀ ਸੰਗੀਤ, ਸਾਹਿਤ ਅਤੇ ਭਾਰਤੀ ਆਰਕੀਟੈਕਚਰ ਬਾਰੇ ਕਿੰਨੀ ਵਾਰ ਗੱਲ ਕਰਦੀ ਹੈ ਅਤੇ ਸਾਡੇ ਜੀਵਨ ਨੂੰ ਸੁਧਾਰਨ ਲਈ ਇਨ੍ਹਾਂ ਦੀ ਵਰਤੋਂ ਲਈ ਇਸ ਨੇ ਕੀ ਕੀਤਾ ਹੈ?
ਭਾਰਤ ਦਾ ਰਾਸ਼ਟਰਵਾਦ ਇਸ ਦੀਅਾਂ ਧਾਰਮਿਕ ਘੱਟਗਿਣਤੀਅਾਂ ’ਤੇ ਕੇਂਦ੍ਰਿਤ ਰਿਹਾ ਹੈ। ਇਸ ਨੇ ਦੋ ਨਤੀਜੇ ਦਿੱਤੇ ਹਨ। ਪਹਿਲਾ ਇਹ ਕਿ ਇਸ ਨੇ ਲਗਾਤਾਰ ਅੰਦਰੂਨੀ ਕਲੇਸ਼ ਪੈਦਾ ਕੀਤਾ ਹੈ। ਇਹ ਨਤੀਜੇ ਰੋਜ਼ ਮੀਡੀਆ ’ਚ ਆਉਂਦੇ ਹਨ।
ਦੂਜਾ ਇਹ ਕਿ ਇਸ ਨੇ ਆਪਣੀ ਖ਼ੁਦ ਦੀ ਸੰਸਕ੍ਰਿਤੀ ਰਾਹੀਂ ਆਧੁਨਿਕਤਾ ਨਾਲ ਜੁੜਨ ਦੀ ਪਹਿਲੀ ਚੁਣੌਤੀ ਦਾ ਹੱਲ ਨਹੀਂ ਕੀਤਾ। ਇਹ ਨਕਾਰਾਤਮਕ ਹੈ, ਸਾਕਾਰਾਤਮਕ ਨਹੀਂ। ਇਹ ਭਾਰਤੀ ਨਾਗਰਿਕਾਂ ਦੇ ਜੀਵਨ ’ਚ ਵਿਘਨ ਪਾਉਂਦਾ ਹੈ ਅਤੇ ਉਸ ’ਚ ਸੁਧਾਰ ਨਹੀਂ ਕਰਦਾ।
ਇਹੀ ਕਾਰਨ ਹੈ ਕਿ ਉਨ੍ਹਾਂ ਏਸ਼ੀਆਈ ਦੇਸ਼ਾਂ, ਜੋ ਆਪਣੇ ਨਾਗਰਿਕਾਂ ਨੂੰ ਬਿਹਤਰ ਅਤੇ ਜ਼ਿਆਦਾ ਖੁਸ਼ਹਾਲ ਜੀਵਨ ਦੇਣ ’ਚ ਸਫਲ ਰਹੇ ਹਨ, ਵਾਂਗ ਖੁਸ਼ਹਾਲ ਇਤਿਹਾਸ ਅਤੇ ਸੰਸਕ੍ਰਿਤੀ ਹੋਣ ਦੇ ਬਾਵਜੂਦ ਅਸੀਂ ਜਿਥੇ ਹਾਂ, ਉਥੇ ਹੀ ਰਹਿ ਗਏ ਹਾਂ।
ਹਿਮਾਚਲ ਨਾਲ ‘ਪੁਰਾਣੇ ਸਬੰਧਾਂ’ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ ਮੋਦੀ ਅਤੇ ਰਾਹੁਲ
NEXT STORY