ਭਾਰਤ ਦੀ ਪੱਛਮੀ ਬੰਦਰਗਾਹ ’ਤੇ ਪੈਂਦੇ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ’ਚ ਇਕ ਪਿੰਡ ਅਜਿਹਾ ਹੈ, ਜੋ ਸਦੀਆਂ ਤੋਂ ਵਿਦੇਸ਼ੀ ਹਮਲਿਆਂ ਦਾ ਸਾਹਮਣਾ ਕਰਦਾ ਰਿਹਾ ਤੇ ਅਜੇਤੂ ਬਣਿਆ ਰਿਹਾ ਹੈ। ਇਸ ਪਿੰਡ ਦਾ ਨਾਂ ਹੈ ਫੌਜੀ ਅੰਬਾਵਾੜੇ, ਜਿਥੇ ਲਗਭਗ 300 ਪਰਿਵਾਰ ਰਹਿੰਦੇ ਹਨ ਅਤੇ ਹਰੇਕ ਪਰਿਵਾਰ ਦਾ ਘੱਟੋ-ਘੱਟ ਇਕ ਮੈਂਬਰ ਫੌਜ ’ਚ ਜ਼ਰੂਰ ਰਿਹਾ ਹੈ, ਚਾਹੇ ਇਹ ਬ੍ਰਿਟਿਸ਼ ਇੰਡੀਅਨ ਆਰਮੀ ਹੋਵੇ ਜਾਂ ਹੁਣ ਇੰਡੀਅਨ ਆਰਮੀ।
1974 ਤੋਂ 1994 ਤਕ ਪਿੰਡ ਦੇ ਸਰਪੰਚ ਰਹੇ ਵਾਸੂਦੇਵ ਪਵਾਰ ਨੇ ਆਪਣੇ ਪਿੰਡ ਦੇ ਸਾਰੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ, ‘‘ਸਾਡਾ ਪਿੰਡ 16ਵੀਂ ਸਦੀ ਤੋਂ ਬਹਾਦਰੀ ਲਈ ਜਾਣਿਆ ਜਾਂਦਾ ਹੈ। ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਮੁਗਲਾਂ ਦੇ ਵਿਰੁੱਧ ਲੜੇ ਹਾਂ ਅਤੇ ਇਥੇ ਦੇਸ਼ਭਗਤੀ ਲੋਕਾਂ ਦੀ ਰਗ-ਰਗ ’ਚ ਸਮਾਈ ਹੋਈ ਹੈ। ਇਸ ਪਿੰਡ ’ਚ ਲਗਭਗ 300 ਸਾਬਕਾ ਫੌਜੀ ਹਨ ਅਤੇ ਇਹ ਸਾਰੇ ਭਾਰਤੀ ਫੌਜ ’ਚ ਨੌਕਰੀ ਕਰ ਚੁੱਕੇ ਹਨ।’’
ਇਸ ਪਿੰਡ ’ਚੋਂ ਕੁਝ ਪਰਿਵਾਰ ਪੁਣੇ ਅਤੇ ਮੁੰਬਈ ਚਲੇ ਗਏ ਹਨ, ਜਿਸ ਕਾਰਨ ਵਾਸੂਦੇਵ ਕੋਲ ਮੁਕੰਮਲ ਦਸਤਾਵੇਜ਼ ਨਹੀਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੁਣੇ ਜਿਹੇ ਕੋਲਹਾਪੁਰ ’ਚ ਹੋਈ ਫੌਜ ਦੀ ਇਕ ਭਰਤੀ ਰੈਲੀ ਦੌਰਾਨ ਪਿੰਡ ਦੇ ਦੋ ਨੌਜਵਾਨ ਮਰਾਠਾ ਲਾਈਟ ਇਨਫੈਂਟਰੀ ’ਚ ਭਰਤੀ ਹੋਏ ਹਨ। ਇਸ ’ਤੇ ਮਾਣ ਕਰਦਿਆਂ ਵਾਸੂਦੇਵ ਪਵਾਰ ਕਹਿੰਦੇ ਹਨ ‘‘ਉਹ ਨੌਜਵਾਨ ਹੁਣ ਮਰਾਠਾ ਸਿਪਾਹੀ ਬਣ ਜਾਣਗੇ।’’ ਵਾਸੂਦੇਵ ਪਿੰਡ ਦੇ ਨੌਜਵਾਨਾਂ ਲਈ ਪ੍ਰੇਰਣਾਸਰੋਤ ਹਨ।
ਸ਼ਹੀਦਾਂ ਦੀ ਯਾਦਗਾਰ
ਇਸ ਪਿੰਡ ਦਾ ਰਿਕਾਰਡ ਦੱਸਦਾ ਹੈ ਕਿ ਇਥੋਂ ਦੇ ਲਗਭਗ 565 ਸਿਪਾਹੀ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ’ਚ ਹਿੱਸਾ ਲੈ ਚੁੱਕੇ ਹਨ। ਸੰਨ 2000 ਤਕ ਇਸ ਪਿੰਡ ਦੇ 27 ਜੇ. ਸੀ. ਓ., 9 ਆਨਰੇਰੀ ਕਪਤਾਨ ਅਤੇ ਬਹਾਦਰੀ ਮੈਡਲ ਜੇਤੂ (ਇਕ ਸੈਨਾ ਮੈਡਲ ਜੇਤੂ) ਹਨ। ਇਹ ਸਾਰੇ ਪਹਿਲੀ ਤੇ ਦੂਜੀ ਸੰਸਾਰ ਜੰਗ ’ਚ ਜਿੱਤ ਹਾਸਲ ਕਰਨ ਵਾਲੇ ਫੌਜੀਆਂ ਦੇ ਜਾਨਸ਼ੀਨ ਹਨ, ਜਿਨ੍ਹਾਂ ਨੂੰ ਬ੍ਰਿਟਿਸ਼ ਫੌਜ ਵਲੋਂ ਭਰਪੂਰ ਸਨਮਾਨ ਮਿਲਿਆ ਸੀ। ਪਹਿਲੀ ਸੰਸਾਰ ਜੰਗ ਦੌਰਾਨ ਮੈਸੋਪੋਟਾਮੀਆ (ਹੁਣ ਇਰਾਕ) ’ਚ ਲੜਨ ਵਾਲੇ ਪੰਜ ਸਿਪਾਹੀਆਂ ਦੇ ਯੋਗਦਾਨ ਨੂੰ ਦਰਸਾਉਂਦੀ ਇਕ ਯਾਦਗਾਰ ਵੀ ਇਸ ਪਿੰਡ ’ਚ ਬਣਾਈ ਗਈ ਹੈ।
ਇਸ ਯਾਦਗਾਰ ਤੋਂ ਕੁਝ ਮੀਟਰ ਦੀ ਦੂਰੀ ’ਤੇ ਰਹਿੰਦੀ 101 ਸਾਲਾ ਪਾਰਵਤੀ ਅੱਜ ਵੀ ਆਪਣੇ ਪਤੀ ਸੀਤਾ ਰਾਮ ਪਵਾਰ ਦੀ ਪੈਨਸ਼ਨ ਲੈ ਰਹੀ ਹੈ, ਜੋ ਪਹਿਲੀ ਸੰਸਾਰ ਜੰਗ ’ਚ ਸ਼ਹੀਦ ਹੋ ਗਏ ਸਨ। ਇਥੋਂ ਦੇ ਬਜ਼ੁਰਗ ਫੌਜੀਆਂ ਕੋਲ ਹੋਰ ਜੰਗਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ।
ਰਾਮਚੰਦਰ ਸਖਾਰਾਮ ਪਵਾਰ 1962 ’ਚ ਹੋਈ ਭਾਰਤ-ਚੀਨ ਜੰਗ ਦੌਰਾਨ ਇਕ ਮਹੀਨੇ ਲਈ ਜੰਗੀ ਕੈਦੀ ਬਣਾ ਲਏ ਗਏ ਸਨ, ਜਿਨ੍ਹਾਂ ਨੂੰ ਚੀਨੀ ਫੌਜ ਨੇ ਕਾਬੂ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਚੀਨ ਦੇ ਫੌਜੀ ਬਹੁਤ ਨਿਰਦਈ ਸਨ। ਉਹ ਉਨ੍ਹਾਂ ਨੂੰ ਲਗਾਤਾਰ ਕੁੱਟਦੇ ਰਹਿੰਦੇ ਸਨ। ਇਸੇ ਕਾਰਨ ਉਨ੍ਹਾਂ ਦੀ ਖੱਬੀ ਲੱਤ ’ਚ ਅੱਜ ਤਕ ਦਰਦ ਹੁੰਦੀ ਰਹਿੰਦੀ ਹੈ, ਜੋ ਉਨ੍ਹਾਂ ਨੂੰ ਉਹ ਭਿਆਨਕ ਦਿਨ ਭੁੱਲਣ ਨਹੀਂ ਦਿੰਦੀ।
ਉਨ੍ਹਾਂ ਦਾ ਬੇਟਾ ਰਾਜੇਸ਼ ਪਵਾਰ ਨਾਇਬ ਸੂਬੇਦਾਰ (ਜੇ. ਸੀ. ਓ.) ਹੈ। ਇਸੇ ਤਰ੍ਹਾਂ ਸੂਬੇਦਾਰ ਸ਼੍ਰੀਰਾਮ ਸ਼ਾਂਤਾਰਾਮ ਪਵਾਰ 267-ਇੰਜੀਨੀਅਰ ਰੈਜੀਮੈਂਟ ਤੋਂ ਰਿਟਾਇਰ ਹੋਏ। ਉਹ ਆਪਣੇ ਪਰਿਵਾਰ ਦੀ 6ਵੀਂ ਪੀੜ੍ਹੀ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਨੇ ਫੌਜ ’ਚ ਨੌਕਰੀ ਕੀਤੀ।
ਉਨ੍ਹਾਂ ਦੱਸਿਆ ਕਿ ‘‘ਮੇਰੇ ਪੜਦਾਦੇ ਬੜੌਦਾ ਦੇ ਮਹਾਰਾਜਾ ਸਾਯਾਜੀਰਾਓ ਗਾਇਕਵਾੜ ਦੀ ਫੌਜ ’ਚ ਰਹੇ। ਮੇਰੇ ਦਾਦਾ ਜੀ ਅਤੇ ਪਿਤਾ ਜੀ ਪਹਿਲੀ ਤੇ ਦੂਜੀ ਸੰਸਾਰ ਜੰਗ ’ਚ ਲੜੇ ਤੇ ਮੈਂ ਖੁਦ 1999 ’ਚ ਕਾਰਗਿਲ (ਬਾਰਾਮੂਲਾ ਸੈਕਟਰ) ਜੰਗ ਦਾ ਸਿਪਾਹੀ ਰਿਹਾ ਹਾਂ। ਮੇਰਾ ਬੇਟਾ ਸਮੀਰ ਬÅਾਂਬੇ ਇੰਜੀਨੀਅਰਿੰਗ ਗਰੁੱਪ ’ਚ ਹਵਲਦਾਰ ਹੈ। ਸਾਨੂੰ ਦੇਸ਼ ਲਈ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ’ਤੇ ਸਾਨੂੰ ਮਾਣ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਦੀ ਇਹ ਰਵਾਇਤ ਅੱਗੇ ਵੀ ਚੱਲਦੀ ਰਹੇ।’’
1971 ਦੀ ਭਾਰਤ-ਪਾਕਿ ਜੰਗ ’ਚ ਬਹਾਦਰੀ ਦਿਖਾਉਣ ਲਈ ਸੈਨਾ ਮੈਡਲ ਜਿੱਤਣ ਵਾਲੇ ਵੀਰ ਮਨੋਹਰ ਪਵਾਰ ਅਤੇ ਮਨੋਜ ਰਾਮਚੰਦਰ ਪਵਾਰ ਪਿੰਡ ਦੇ ਹੀਰੋ ਹਨ। ਮਨੋਜ ਰਾਮਚੰਦਰ ਪਵਾਰ 12-ਮਰਾਠਾ ਲਾਈਟ ਇਨਫੈਂਟਰੀ ’ਚ ਸਨ, ਜੋ 2003 ’ਚ ਗਸ਼ਤ ਦੌਰਾਨ ਦੁਸ਼ਮਣ ਦੇ ਹਮਲੇ ’ਚ ਲੇਹ-ਲੱਦਾਖ ਵਿਖੇ ਸ਼ਹੀਦ ਹੋ ਗਏ ਸਨ। ਪਿੰਡ ਵਾਸੀਆਂ ਵਲੋਂ ਇਨ੍ਹਾਂ ਦੋਹਾਂ ਦੇ ਸਨਮਾਨ ’ਚ ਯਾਦਗਾਰ ਬਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਬਹੁਤ ਸਾਰੇ ਨੌਜਵਾਨ ਹੋਰ ਕਿਸੇ ਕੈਰੀਅਰ ਨੂੰ ਅਪਣਾਉਣ ਬਾਰੇ ਸੋਚਦੇ ਵੀ ਨਹੀਂ। 9ਵੀਂ ਜਮਾਤ ਦੇ ਵਿਦਿਆਰਥੀ ਅਾਕਾਸ਼ ਪਵਾਰ ਦਾ ਕਹਿਣਾ ਹੈ, ‘‘ਸਾਡੇ ਪਿੰਡ ਦਾ ਇਕ ਅਮੀਰ ਇਤਿਹਾਸ ਰਿਹਾ ਹੈ ਤੇ ਸਾਨੂੰ ਇਸ ’ਤੇ ਮਾਣ ਹੈ। ਮੈਂ ਵੀ ਵੱਡਾ ਹੋ ਕੇ ਫੌਜ ਦਾ ਸਿਪਾਹੀ ਬਣਨਾ ਚਾਹੁੰਦਾ ਹਾਂ ਤਾਂ ਕਿ ਦੇਸ਼ ਦਾ ਸਿਪਾਹੀ ਬਣ ਸਕਾਂ।’’
ਪਿੰਡ ਦਾ ਨਾਂ ਕਿਵੇਂ ਪਿਆ ‘ਫੌਜੀ ਅੰਬਾਵਾੜੇ’
1981 ਤਕ ਇਸ ਪਿੰਡ ਦਾ ਨਾਂ ਅੰਬਾਵਾੜੇ ਸੀ। ਫਿਰ ਉਸ ਵੇਲੇ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏ. ਆਰ. ਅੰਤੁਲੇ ਨੇ ਇਸ ਪਿੰਡ ਦਾ ਨਾਂ ‘ਫੌਜੀ ਅੰਬਾਵਾੜੇ’ ਰੱਖ ਦਿੱਤਾ ਕਿਉਂਕਿ ਇਸ ਪਿੰਡ ਦੇ ਹਰ ਘਰ ’ਚੋਂ ਘੱਟੋ-ਘੱਟ ਇਕ ਮੈਂਬਰ ਇੰਡੀਅਨ ਆਰਮੀ ’ਚ ਨੌਕਰੀ ਕਰਦਾ ਸੀ।
ਜ਼ਿਕਰਯੋਗ ਹੈ ਕਿ ਰਾਏਗੜ੍ਹ ਜ਼ਿਲਾ ਮਹਾੜ ਤੋਂ 23 ਕੁ ਕਿਲੋਮੀਟਰ ਦੂਰ ਹੈ, ਜੋ ਪੱਛਮੀ ਘਾਟਾਂ ’ਚ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ਦੇ ਲਗਭਗ 60 ਫੀਸਦੀ ਜਵਾਨ ਬਾਂਬੇ ਇੰਜੀਨੀਅਰਿੰਗ ਗਰੁੱਪ ਐਂਡ ਸੈਂਟਰ, ਜਦਕਿ ਬਾਕੀ ਮਰਾਠਾ ਲਾਈਟ ਇਨਫੈਂਟਰੀ ’ਚ ਸਰਵਿਸ ਕਰ ਚੁੱਕੇ ਹਨ। ਇਸ ਪਿੰਡ ਦੇ ਬਹੁਤੇ ਪਰਿਵਾਰਾਂ ਦਾ ਉਪ-ਨਾਂ ‘ਪਵਾਰ’ ਹੈ।
ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ ’ਤੇ ਹੀ ਕਿਉਂ ਪੈਣ
NEXT STORY