ਕੈਨੇਡਾ ’ਚ ਖਾਸ ਕਰ ਸਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਗੋਲੀਬਾਰੀ ਅਤੇ ਫਿਰੌਤੀ ਦੇ ਲਈ ਅਗਵਾਹ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਨਤੀਜੇ ਵਜੋਂ ਜੋ ਪ੍ਰਵਾਸੀ ਭਾਈਚਾਰਾ ਕਦੇ ਬਿਹਤਰ ਜੀਵਨ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ, ਉਹ ਹੁਣ ਲਗਾਤਾਰ ਡਰ ਦੇ ਪਰਛਾਵੇਂ ’ਚ ਜੀਅ ਰਿਹਾ ਹੈ। ਪਿੱਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੋ ਰਹੀ ਗੋਲੀਬਾਰੀ ਨੇ ਸਾਫ ਤੌਰ ’ਤੇ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦਾ ਸੁਰੱਖਿਆ ਤੰਤਰ ਢਹਿ-ਢੇਰੀ ਹੋ ਗਿਆ ਹੈ।
ਹਾਲਾਂਕਿ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਮੂਲ ਦੇ ਸਿਆਸਤਦਾਨਾਂ, ਖਾਸ ਕਰ ਕੇ ਚੁਣੇ ਹੋਏ ਪ੍ਰਤੀਨਿਧੀਆਂ ਦਾ ਰਵੱਈਆ ਉਦਾਸੀਨ ਹੈ, ਜਿਨ੍ਹਾਂ ਨੇ ਕਦੇ ਚੋਣਾਂ ਦੇ ਦੌਰਾਨ ਆਪਣੇ ਭਾਈਚਾਰੇ ਦੇ ਨਾਲ ਖੜ੍ਹੇ ਰਹਿਣ ਦੀ ਕਸਮ ਖਾਦੀ ਸੀ ਪਰ ਹੁਣ ਪੰਜਾਬੀ ਭਾਈਚਾਰੇ ਦੇ ਸਾਹਮਣੇ ਜਾਨ-ਮਾਲ ਦੇ ਗੰਭੀਰ ਖਤਰੇ ਦੇ ਬਾਵਜੂਦ ਸ਼ੱਕੀ ਤੌਰ ’ਤੇ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ।
ਨਿੱਜੀ ਲਾਲਚ ’ਚ ਆ ਕੇ ਇਹ ਸਿਆਸਤਦਾਨ ਸਰਕਾਰ ਨੂੰ ਇਕ ਕੌੜੀ ਸੱਚਾਈ ਤੋਂ ਜਾਣੂ ਕਰਵਾਉਣ ’ਚ ਅਸਫਲ ਰਹੇ ਹਨ : ਸ਼ਾਂਤੀਪੂਰਨ ਸਮੱਗਰੀ ਦੀ ਆੜ ’ਚ ਖਾਲਿਸਤਾਨੀ ਸਮਰਥਕ ਅਨਸਰਾਂ ਨੇ ਕੈਨੇਡਾਈ ਸਮਾਜ ’ਚ ਡੂੰਗੀ ਘੁਸਪੈਠ ਕਰ ਲਈ ਹੈ। ਉਹ ਭਵਿੱਖ ਦੇ ਖਤਰਿਆਂ ਦੀ ਨੀਂਹ ਰੱਖ ਰਹੇ ਹਨ ਜੋ ਤੇਜ਼ੀ ਨਾਲ ਸੰਗਠਿਤ ਅੱਤਵਾਦ ਦੇ ਰੂਪ ’ਚ ਵਿਕਸਤ ਹੋ ਰਹੇ ਹਨ। ਹਾਲ ਹੀ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਿਸੇ ਵੱਡੀ ਘਟਨਾ ਦਾ ਅਗਾਓਂ ਅਭਿਆਸ ਹੀ ਹੈ।
ਅਬਾਟਸਫੋਰਡ ਦੇ ਸ਼ਾਂਤੀਪ੍ਰਿਯ ਕਾਰੋਬਾਰੀ ਦਰਸ਼ਨ ਸਾਂਸ਼ੀ ਦੀ ਦਿਨ ਦਿਹਾੜੇ ਹੱਤਿਆ ਦੇ ਬਾਅਦ ਪੰਜਾਬੀ ਭਾਈਚਾਰੇ ’ਚ ਡਰ ਹੋਰ ਵਧ ਗਿਆ ਹੈ। ਇਸੇ ਦੌਰਾਨ ਐਤਵਾਰ ਨੂੰ ਸਰੀ ’ਚ ਹੋਈ ਨਵੀਂ ਗੋਲੀਬਾਰੀ ਦੀ ਘਟਨਾ ਨੇ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ’ਚ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ। ਸਰੀ ਪੁਲਸ ਸੇਵਾਂ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਅਧਿਕਾਰੀਆਂ ਨੇ ਤੜਕੇ ਲਗਭਗ 2.43 ਵਜੇ 124 ਸਟ੍ਰੀਟ ਦੇ 7800 ਬਲਾਕ ਸਥਿਤ ਇਕ ਰਿਹਾਇਸ਼ ’ਤੇ ਗੋਲੀਬਾਰੀ ਦੀ ਸੂਚਨਾ ’ਤੇ ਕਾਰਵਾਈ ਕੀਤੀ।
ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਹ ਘਰ ਕਥਿਤ ਤੌਰ ’ਤੇ ਖਾਲਿਸਤਾਨੀ ਗਾਇਕ ਚੰਨੀ ਨੱਟ ਦਾ ਹੈ, ਜੋ ਆਪਣੇ ਗੀਤਾਂ ’ਚ ਹਿੰਸਾ ਅਤੇ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਦਾ ਗੁਣਗਾਨ ਕਰਨ ਦੇ ਲਈ ਜਾਣਿਆਂ ਜਾਂਦਾ ਹੈ। ਚੰਨੀ ਨੱਟ ਖਾਲਿਸਤਾਨੀ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਮੈਂਬਰ ਸੁਰਜੀਤ ਸਿੰਘ ਨੱਟ ਦਾ ਬੇਟਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਹ ਘਟਨਾ ਖਾਲਿਸਤਾਨੀ ਸਬੰਧਤ ਸਮੂਹਾਂ ਵਿਚਾਲੇ ਚੱਲ ਰਹੇ ਨਸ਼ੀਲੀਆਂ ਦਵਾਈਆਂ ਦੇ ਯੁੱਧ ਦਾ ਹਿੱਸਾ ਹੈ।
ਚੰਨੀ ਕਥਿਤ ਤੌਰ ’ਤੇ ਕੱਟੜਪੰਥੀ ਪੇਰੀ ਡੁੱਲੇ ਨਾਲ ਜੁੜਿਆ ਹੈ, ਜਿਸ ਦਾ ਨਾਂ ਕੈਨੇਡਾ ਦੀ ਨੋ-ਫਲਾਈ ਸੂਚੀ ’ਚ ਹੈ। ਇਹ ਵੀ ਵਰਨਣਯੋਗ ਹੈ ਕਿ ਖਾਲਿਸਤਾਨੀ ਗੁੱਟ ਅਕਸਰ ਗੈਰ-ਲਾਹੇਬੰਦ ਚੈਰਿਟੀ ਫੰਡਾਂ ’ਤੇ ਕੰਟਰੋਲ ਨੂੰ ਲੈ ਕੇ ਵਿਵਾਦਾਂ ’ਚ ਉਲਝੇ ਰਹਿੰਦੇ ਹਨ।
ਕੈਨੇਡਾ ਸਰਕਾਰ ਦੀਆਂ ਰਿਪੋਰਟਾਂ ਪਹਿਲਾਂ ਹੀ ਉਜਾਗਰ ਕਰ ਚੁੱਕੀਆਂ ਹਨ ਕਿ ਕਿਵੇਂ ਖਾਲਿਸਤਾਨੀ ਚੈਰਿਟੀ ਦੀ ਦੁਰਵਰਤੋਂ ਕੱਟੜਪੰਥੀ ਸਰਗਰਮੀਆਂ ਦੇ ਵਿੱਤ-ਪੋਸ਼ਣ ਲਈ ਕੀਤੀ ਜਾ ਰਹੀ ਹੈ।
ਅਗਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮਾਸਟਰ ਮਾਈਂਡ ਤਲਵਿੰਦਰ ਸਿੰਘ ਪਰਮਾਰ ਦੇ ਬੇਟੇ ਨੂਰਿੰਦਰ ਸਿੰਘ ਪਰਮਾਰ ਨੂੰ ਆਈ. ਐੱਸ. ਆਈ. ਸਮਰਥਿਤ ਖਾਲਿਸਤਾਨੀ ਗੁਰਗਿਆਂ ਵੱਲੋਂ ਗੈਰ-ਲਾਭਕਾਰੀ ਖੇਤਰ ’ਚ ਰੱਖਿਆ ਗਿਆ ਹੈ ਤਾਂ ਕਿ ਚੈਰਿਟੀ ਫੰਡ ਨੂੰ ਨਾਜਾਇਜ਼ ਸਰਗਰਮੀਆਂ ’ਚ ਲਗਾਇਆ ਜਾ ਸਕੇ।
ਇਸੇ ਤਰ੍ਹਾਂ ਪਾਬੰਦੀ ਲੱਗੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਹੁਣ ‘ਸਿੱਖ ਯੂਥ ਫੈੱਡਰੇਸ਼ਨ’) ਦੇ ਅਧੀਨ ਸੰਚਾਲਿਤ ਮੋਨਿੰਦਰ ਬੋਇਲ ਵੀ ਇਨ੍ਹਾਂ ਗੈਰ-ਕਾਨੂੰਨੀ ਸਰਗਰਮੀਆਂ ’ਚ ਇਕ ਪ੍ਰਮੁੱਖ ਖਿਡਾਰੀ ਦੇ ਰੂਪ ’ਚ ਉਭਰਿਆ ਹੈ। ਫਿਰ ਵੀ ਕੈਨੇਡਾ ਦੀ ਸਰਕਾਰੀ ਮਸ਼ੀਨਰੀ ਜਾਂ ਤਾਂ ਇਨ੍ਹਾਂ ਘਟਨਾਚੱਕਰਾਂ ਤੋਂ ਅਣਜਾਣ ਹੈ ਜਾਂ ਅੰਨ੍ਹੇ ਹੋਣ ਦਾ ਨਾਟਕ ਕਰ ਰਹੀ ਹੈ।
ਮਨਿੰਦਰ ਸਿੰਘ ਗਿੱਲ
ਬਿਹਾਰ ਚੋਣਾਂ : ਅਸਪੱਸ਼ਟ ਮੁੱਦੇ, ਗੈਰ-ਭਰੋਸੇਯੋਗ ਲੀਡਰਸ਼ਿਪ
NEXT STORY