Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    2:03:14 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਡਿੱਗਦੀ 'ਅਰਥਵਿਵਸਥਾ' ਮੋਦੀ ਸਰਕਾਰ ਦੀ ਆਖਰੀ ਚਿੰਤਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਡਿੱਗਦੀ 'ਅਰਥਵਿਵਸਥਾ' ਮੋਦੀ ਸਰਕਾਰ ਦੀ ਆਖਰੀ ਚਿੰਤਾ

  • Updated: 18 Aug, 2019 04:43 AM
Special Story
falling   economy   the last concern of the modi government
  • Share
    • Facebook
    • Tumblr
    • Linkedin
    • Twitter
  • Comment

ਰਾਸ਼ਟਰਪਤੀ ਭਵਨ ਸਰਕਾਰ ਦੀ ਸ਼ਕਤੀ ਦੇ ਕੇਂਦਰ ਦਾ ਪ੍ਰਤੀਕ ਹੈ। ਇਸ ਦੇ ਇਕ ਕਿਲੋਮੀਟਰ ਦੇ ਦਾਇਰੇ 'ਚ ਸੰਸਦ, ਪ੍ਰਧਾਨ ਮੰਤਰੀ ਦਫਤਰ ਅਤੇ ਨਾਰਥ ਬਲਾਕ ਅਤੇ ਸਾਊਥ ਬਲਾਕ ਸਥਿਤ ਹੈ, ਜਿਥੇ ਮਹੱਤਵਪੂਰਨ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਮੰਤਰਾਲੇ ਸਥਿਤ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਅਤੇ ਉਪ-ਰਾਸ਼ਟਰਪਤੀ, ਲੋਕ ਸਭਾ ਸਪੀਕਰ, ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਦਫਤਰ ਅਤੇ ਜ਼ਿਆਦਾਤਰ ਸੰਸਦ ਮੈਂਬਰ ਵੀ ਇਕ ਕਿਲੋਮੀਟਰ ਦੇ ਦਾਇਰੇ ਵਿਚ ਹੀ ਹਨ।

ਕਈ ਕਿਸਮ ਦੇ ਚਰਚੇ
ਸੱਤਾ ਦੇ ਇਸ ਗਲਿਆਰੇ 'ਚ ਇਨ੍ਹੀਂ ਦਿਨੀਂ ਕੀ ਚਰਚਾ ਚੱਲ ਰਹੀ ਹੈ? ਇਹ ਚਰਚਾ ਜੰਮੂ-ਕਸ਼ਮੀਰ ਬਾਰੇ ਦੋਹਾਂ ਸਦਨਾਂ 'ਚ ਵਾਦ-ਵਿਵਾਦ ਵਾਲੇ ਬਿੱਲਾਂ ਨੂੰ ਪਾਸ ਕਰਨ, ਖੇਤਰੀ ਦਲਾਂ ਦੇ ਆਤਮ-ਸਮਰਪਣ, ਨਰਿੰਦਰ ਮੋਦੀ ਦੇ ਵਧਦੇ ਪ੍ਰਭਾਵ, ਕਾਂਗਰਸ ਪਾਰਟੀ 'ਚ ਲੀਡਰਸ਼ਿਪ ਦੇ ਮਸਲੇ ਅਤੇ ਸੁਸ਼ਮਾ ਸਵਰਾਜ ਦੇ ਦੁਖਦਾਈ ਦਿਹਾਂਤ ਬਾਰੇ ਹੈ।
ਕੇਂਦਰ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਸਾਰੀਆਂ ਦਿਸ਼ਾਵਾਂ 'ਚ ਅਤੇ ਲੱਗਭਗ ਹਰੇਕ ਪਿੰਡ 'ਚ ਹਰੇਕ ਗਰੀਬ ਸ਼ਹਿਰੀਆਂ ਵਿਚ ਜੋ ਚਰਚਾ ਹੈ, ਉਹ ਬਿਲਕੁਲ ਵੱਖਰੀ ਹੈ : ਇਹ ਚਰਚਾ ਮੁੱਖ ਤੌਰ 'ਤੇ ਅਰਥ ਵਿਵਸਥਾ ਬਾਰੇ–ਅਸਲ ਤਨਖਾਹ ਅਤੇ ਅਸਲ ਆਮਦਨ 'ਚ ਸਥਿਰਤਾ ਜਾਂ ਕਮੀ ਬਾਰੇ, ਛਾਂਟੀਆਂ, ਨੌਕਰੀਆਂ ਦੀ ਭਾਲ, ਹੜ੍ਹਾਂ ਨਾਲ ਹੋਈਆਂ ਮੌਤਾਂ ਅਤੇ ਤਬਾਹੀ ਬਾਰੇ, ਬਿਜਲੀ ਅਤੇ ਪਾਣੀ ਦੀ ਕਮੀ ਬਾਰੇ ਅਤੇ ਗੈਰ-ਬਰਾਦਰੀ ਵਾਲੀ ਦੁਨੀਆ ਵਿਚ ਹੋਂਦ ਦੇ ਸੰਘਰਸ਼ ਬਾਰੇ ਹੈ।
ਇਥੋਂ ਲੱਗਭਗ 1150 ਕਿਲੋਮੀਟਰ ਦੀ ਦੂਰੀ 'ਤੇ ਮੁੰਬਈ 'ਚ ਆਰ. ਬੀ. ਆਈ., ਸੇਬੀ, ਸਟਾਕ ਐਕਸਚੇਂਜ ਅਤੇ ਬਹੁਤ ਸਾਰੀਆਂ ਸੂਚੀਬੱਧ ਕੰਪਨੀਆਂ ਅਤੇ ਬੈਂਕਾਂ ਦੇ ਮੁੱਖ ਦਫਤਰ ਸਥਿਤ ਹਨ। ਦੇਸ਼ ਦੀ ਇਸ ਵਿੱਤੀ ਰਾਜਧਾਨੀ 'ਚ ਮੁੱਖ ਚਰਚਾ ਰੁਪਏ ਜਾਂ ਇਸ ਦੀ ਕਮੀ ਬਾਰੇ ਹੈ। ਇਥੇ ਚਰਚਾ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਸੂਚਕਅੰਕ 'ਚ ਆ ਰਹੀ ਗਿਰਾਵਟ ਬਾਰੇ, ਰੁਪਏ ਦੀ ਡਿਗਦੀ ਕੀਮਤ ਬਾਰੇ, ਜਨਤਕ ਖੇਤਰਾਂ ਦੇ ਬੈਂਕਾਂ ਦੇ ਵਧਦੇ ਘਾਟੇ ਬਾਰੇ ਅਤੇ ਕੈਫੇ ਕੌਫੀ ਡੇ ਦੇ ਪ੍ਰਮੋਟਰ ਬੀ. ਜੀ. ਸਿਧਾਰਥ ਦੀ ਆਤਮ-ਹੱਤਿਆ ਬਾਰੇ ਹੈ।

ਬੇਪਰਵਾਹ ਸਰਕਾਰ
ਮੇਰੇ ਵਿਚਾਰ ਮੁਤਾਬਿਕ ਕੋਈ ਵੀ ਸੰਵੇਦਨਸ਼ੀਲ ਸਰਕਾਰ ਕੰਮਕਾਜੀ ਲੋਕਾਂ ਅਤੇ ਗਰੀਬਾਂ 'ਚ ਹੋ ਰਹੀ ਚਰਚਾ 'ਤੇ ਧਿਆਨ ਦੇਵੇਗੀ। ਕੰਮਕਾਜੀ ਵਰਗ ਹੋਰਨਾਂ ਚਿੰਤਾਵਾਂ 'ਤੇ ਵੀ ਧਿਆਨ ਦੇ ਸਕਦਾ ਹੈ ਅਤੇ ਮਸ਼ਹੂਰ ਧਾਰਨਾਵਾਂ ਦੇ ਆਧਾਰ 'ਤੇ ਵੋਟਾਂ ਲੈ ਸਕਦਾ ਹੈ ਪਰ ਉਨ੍ਹਾਂ ਦੀ ਉਮੀਦ ਇਕ ਹੀ ਚੀਜ਼ 'ਤੇ ਟਿਕੀ ਹੁੰਦੀ ਹੈ–ਉਹ ਹੈ ਅਰਥ ਵਿਵਸਥਾ। ਬਦਕਿਸਮਤੀ ਨਾਲ ਅਜਿਹਾ ਲੱਗਦਾ ਹੈ ਕਿ ਅਰਥ ਵਿਵਸਥਾ ਇਸ ਸਰਕਾਰ ਦੀ ਆਖਰੀ ਚਿੰਤਾ ਹੈ, ਜੋ ਜੰਮੂ-ਕਸ਼ਮੀਰ ਆਪ੍ਰੇਸ਼ਨ ਤੋਂ ਬਾਅਦ ਆਪਣੀ ਖੁਸ਼ੀ ਨਹੀਂ ਲੁਕੋ ਪਾ ਰਹੀ ਹੈ।

ਇਹ ਹੈ ਅਰਥ ਵਿਵਸਥਾ ਦੀ ਤਸਵੀਰ :
1. ਜੀ. ਡੀ. ਪੀ. ਦੀ ਵਾਧਾ ਦਰ ਲਗਾਤਾਰ ਡਿੱਗ ਰਹੀ ਹੈ। ਪੂਰੇ ਸਾਲ ਲਈ 6.8 ਫੀਸਦੀ ਅਤੇ 2018-19 ਦੀ ਪਿਛਲੀ ਤਿਮਾਹੀ 'ਚ 5.8 ਫੀਸਦੀ ਤੋਂ ਬਾਅਦ 2019-2020 ਦੀ ਪਹਿਲੀ ਤਿਮਾਹੀ 'ਚ ਵੀ ਕੋਈ ਖਾਸ ਉਮੀਦ ਨਜ਼ਰ ਨਹੀਂ ਆ ਰਹੀ। ਆਰ. ਬੀ. ਆਈ. ਅਤੇ ਹੋਰਨਾਂ ਨੇ ਪੂਰੇ 2019-2020 ਲਈ ਆਪਣੀ ਭਵਿੱਖਬਾਣੀ ਘੱਟ ਕਰ ਕੇ 6.9 ਫੀਸਦੀ ਕਰ ਦਿੱਤੀ ਹੈ। ਇਸ ਲਈ ਜੇਕਰ ਪਹਿਲੀ ਤਿਮਾਹੀ 'ਚ ਇਹ 5.8 ਫੀਸਦੀ ਰਹਿੰਦੀ ਹੈ ਤਾਂ ਅਸੀਂ ਖੁਸ਼ਕਿਸਮਤ ਹੋਵਾਂਗੇ।
2. ਮੁੱਖ ਖੇਤਰ ਦੀ ਵਾਧਾ ਦਰ ਪਿਛਲੇ 50 ਮਹੀਨਿਆਂ 'ਚ ਸਭ ਤੋਂ ਹੇਠਲੀ ਪੱਧਰ 'ਤੇ ਆ ਕੇ 0.2 ਫੀਸਦੀ ਹੋ ਗਈ ਹੈ। ਸਾਰੇ ਉਤਪਾਦਨ ਖੇਤਰਾਂ 'ਚ ਸਮਰੱਥਾ ਵਰਤੋਂ 70 ਫੀਸਦੀ ਤੋਂ ਹੇਠਾਂ ਹੈ।
3. ਰੁਪਿਆ ਏਸ਼ੀਆ 'ਚ ਸਭ ਤੋਂ ਖਰਾਬ ਸਥਿਤੀ 'ਚ ਹੈ। ਅਗਸਤ 'ਚ ਇਹ ਅਮਰੀਕੀ ਡਾਲਰ ਦੇ ਮੁਕਾਬਲੇ 3.4 ਫੀਸਦੀ ਡਿੱਗਿਆ ਹੈ।
4. ਨਵੇਂ ਪ੍ਰਾਜੈਕਟਾਂ (ਨਿੱਜੀ ਅਤੇ ਸਰਕਾਰੀ) ਵਿਚ ਨਿਵੇਸ਼ ਜੂਨ 2019 ਨੂੰ ਖਤਮ ਹੋਈ ਤਿਮਾਹੀ 'ਚ ਐਲਾਨੇ ਅਨੁਸਾਰ 15 ਸਾਲਾਂ 'ਚ ਸਭ ਤੋਂ ਹੇਠਲੀ ਪੱਧਰ 71337 ਕਰੋੜ 'ਤੇ ਪਹੁੰਚ ਗਿਆ ਹੈ। ਇਸ ਤਿਮਾਹੀ 'ਚ ਪੂਰੇ ਹੋਏ ਪ੍ਰਾਜੈਕਟਾਂ ਦਾ ਮੁੱਲ ਤਿਮਾਹੀ 'ਚ ਡਿੱਗ ਕੇ 5 ਸਾਲਾਂ 'ਚ ਸਭ ਤੋਂ ਘੱਟ 69494 ਕਰੋੜ ਰਿਹਾ। ਰੇਲ-ਭਾੜੇ ਤੋਂ ਮਾਲੀਆ (ਜੋ ਕੋਲਾ, ਸੀਮੈਂਟ, ਪੈਟਰੋਲੀਅਮ, ਖਾਦ, ਲੋਹਾ ਆਦਿ ਢੋਣ ਤੋਂ ਆਉਂਦਾ ਹੈ) ਅਪ੍ਰੈਲ-ਜੂਨ 2019 ਦੌਰਾਨ 2.7 ਫੀਸਦੀ ਵਧਿਆ, ਜੋ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 6.4 ਫੀਸਦੀ ਸੀ।
5. ਅਪ੍ਰੈਲ-ਜੁਲਾਈ 2019 ਦੌਰਾਨ ਬਰਾਮਦ 3.13 ਫੀਸਦੀ ਵਧੀ, ਜਦਕਿ ਦਰਾਮਦ 0.45 ਫੀਸਦੀ ਘੱਟ ਹੋਈ, ਜੋ ਆਰਥਿਕ ਗਤੀਵਿਧੀਆਂ 'ਚ ਮੰਦੀ ਵੱਲ ਇਸ਼ਾਰਾ ਕਰਦੀ ਹੈ।
6. ਖਪਤ ਇੰਨੀ ਘੱਟ ਹੈ ਕਿ ਜਿੰਨੀ ਪਹਿਲਾਂ ਕਦੇ ਨਹੀਂ ਰਹੀ। 2019-2020 ਦੀ ਪਹਿਲੀ ਤਿਮਾਹੀ 'ਚ ਕਾਰਾਂ ਦੀ ਵਿਕਰੀ 23.3 ਫੀਸਦੀ ਘਟੀ, ਦੋਪਹੀਆ ਵਾਹਨਾਂ ਦੀ ਵਿਕਰੀ 11.7 ਫੀਸਦੀ ਘੱਟ ਰਹੀ, ਕਾਰੋਬਾਰੀ ਵਾਹਨਾਂ ਦੀ ਵਿਕਰੀ 9.5 ਫੀਸਦੀ ਅਤੇ ਟਰੈਕਟਰਾਂ ਦੀ ਵਿਕਰੀ 'ਚ 14.1 ਫੀਸਦੀ ਦੀ ਕਮੀ ਆਈ। ਜੁਲਾਈ ਸਭ ਤੋਂ ਖਰਾਬ ਰਿਹਾ। ਉਦਯੋਗਿਕ ਐਸੋਸੀਏਸ਼ਨਾਂ (ਐੱਸ. ਆਈ. ਏ. ਐੱਮ. ਅਤੇ ਐੱਫ. ਏ. ਡੀ. ਏ.) ਦੇ ਅਨੁਸਾਰ 2 ਲੱਖ 30 ਹਜ਼ਾਰ ਨੌਕਰੀਆਂ ਗਈਆਂ ਅਤੇ 286 ਡੀਲਰਸ਼ਿਪਸ ਬੰਦ ਹੋਈਆਂ। ਨਿਰਮਾਣ ਉਦਯੋਗ 'ਚ 12,80,000 ਇਕਾਈਆਂ ਮਾਰਚ 2019 ਤਕ ਬਿਨਾਂ ਵਿਕੇ ਰਹੀਆਂ।
7. ਤੇਜ਼ੀ ਨਾਲ ਵਿਕਣ ਵਾਲੀਆਂ ਖਪਤਕਾਰ ਵਸਤਾਂ (ਐੱਫ. ਐੱਮ. ਸੀ. ਜੀ.) ਦੀ ਖਪਤ ਵੀ ਚੰਗੀ ਨਹੀਂ ਰਹੀ। ਹਿੰਦੋਸਤਾਨ ਲੀਵਰ, ਡਾਬਰ, ਬ੍ਰਿਟੇਨੀਆ ਇੰਡਸਟਰੀਜ਼ ਅਤੇ ਏਸ਼ੀਅਨ ਆਦਿ ਦੇ ਅਨੁਸਾਰ ਉਨ੍ਹਾਂ ਦੀ ਵਾਧਾ ਦਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ।
8. ਨਿਰਮਾਣ ਖੇਤਰ 'ਚ ਤੇਜ਼ੀ 0.34 ਫੀਸਦੀ 'ਤੇ ਸਥਿਰ ਰਹੀ। ਇਹ ਚੰਗੇ ਸੰਕੇਤ ਨਹੀਂ ਹਨ, ਇਹ ਘਟਦੀ ਮੰਗ ਦੇ ਸੰਕੇਤ ਹਨ।
9. 2019-20 ਦੀ ਪਹਿਲੀ ਤਿਮਾਹੀ 'ਚ ਕੇਂਦਰ ਸਰਕਾਰ ਦਾ ਕੁਲ ਕਰ ਮਾਲੀਆ 1.4 ਫੀਸਦੀ ਰਿਹਾ, ਜੋ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 22.1 ਫੀਸਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕਾਰਪੋਰੇਟ ਅਤੇ ਨਿੱਜੀ ਪੱਧਰ 'ਤੇ ਆਮਦਨ ਘਟੀ ਹੈ ਅਤੇ ਖਰਚਾ ਵੀ ਘਟਿਆ ਹੈ।

ਕਿੱਥੇ ਹੈ ਯੋਜਨਾ
ਅਸੀਂ ਵਿਕਾਸ ਦੇ ਚਾਰ ਸੰਚਾਲਕਾਂ ਵੱਲ ਮੁੜਦੇ ਹਾਂ : ਸਰਕਾਰੀ ਖਰਚ, ਨਿੱਜੀ ਨਿਵੇਸ਼, ਨਿੱਜੀ ਖਪਤ ਅਤੇ ਨਿਵੇਸ਼। ਸਪੱਸ਼ਟ ਤੌਰ 'ਤੇ ਵਿਕਾਸ ਦਾ ਕੋਈ ਵੀ ਇੰਜਣ ਮਜ਼ਬੂਤ ਹੋ ਕੇ ਅਰਥ ਵਿਵਸਥਾ ਦੀ ਮਜ਼ਬੂਤੀ 'ਚ ਸਹਾਇਕ ਨਹੀਂ ਹੋ ਰਿਹਾ। ਇਹ ਗੱਲ ਕਈ ਲੋਕਾਂ (ਮੰਨੇ-ਪ੍ਰਮੰਨੇ ਅਰਥ ਸ਼ਾਸਤਰੀਆਂ ਸਮੇਤ) ਵੱਲੋਂ ਕਈ ਵਾਰ ਕਹੀ ਜਾ ਚੁੱਕੀ ਹੈ ਪਰ ਸਰਕਾਰ ਸੁਣਨ ਜਾਂ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਅਰਥ ਵਿਵਸਥਾ ਇਕ ਅਜਿਹਾ ਖੇਤਰ ਹੈ, ਜਿਥੇ ਰਾਸ਼ਟਰਵਾਦ ਕੰਮ ਨਹੀਂ ਕਰਦਾ। ਇਸ ਦੇ ਉਲਟ ਇਹ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

                                                                                    —ਪੀ. ਚਿਦਾਂਬਰਮ

  • ਅਰਥਵਿਵਸਥਾ
  • ਮੋਦੀ ਸਰਕਾਰ
  • ਆਖਰੀ ਚਿੰਤਾ
  • Economy
  • Modi government
  • last concern

ਫਿਰ ਹੋਵੇਗੀ ਲਲਿਤਾਦਿੱਤਯ ਦੀ ਵਾਪਸੀ

NEXT STORY

Stories You May Like

  • china pledges to keep economy   open
    ਚੀਨ ਦਾ ਅਰਥਵਿਵਸਥਾ ਨੂੰ 'ਖੁੱਲਾ' ਰੱਖਣ ਦਾ ਵਾਅਦਾ, ਸੁਰੱਖਿਆ ਨਿਯਮਾਂ ਦੀ ਸਖਤੀ ਨੇ ਵਧਾ 'ਤੀ ਨਿਵੇਸ਼ਕਾਂ ਦੀ ਚਿੰਤਾ
  • narendra modi  nda mp  house  monsoon session
    ਨਵੇਂ ਰਾਜਗ ਸੰਸਦ ਮੈਂਬਰਾਂ ਨੂੰ PM ਮੋਦੀ ਦੀ ਨਸੀਹਤ, ਸਦਨ ਦੀ ਚਿੰਤਾ ਬਾਹਰ ਨਾ ਲੈ ਕੇ ਜਾਓ
  • government preparing for action against these platforms after meta
    META ਮਗਰੋਂ ਹੁਣ ਇਨ੍ਹਾਂ ਪਲੇਟਫਾਰਮਜ਼ ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਸਰਕਾਰ ! ਚਿੰਤਾ 'ਚ ਕੰਪਨੀਆਂ
  • debris in space increases isro  s concerns
    ਪੁਲਾੜ ’ਚ ਮੌਜੂਦ ਮਲਬੇ ਨੇ ਵਧਾਈ ਇਸਰੋ ਦੀ ਚਿੰਤਾ, ਖ਼ਤਰੇ ’ਚ 20 ਭਾਰਤੀ ਉਪਗ੍ਰਹਿ
  • boy dies under suspicious circumstances
    ਪੰਜਾਬ: ਨਸ਼ੇ ਨੇ ਖੋਹ ਲਿਆ ਮਾਂ ਦਾ ਆਖਰੀ ਸਹਾਰਾ! ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
  • narendra modi  foreign visits  expenditure  government  parliament
    PM ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ 2025 ’ਚ 180 ਕਰੋੜ ਤੋਂ ਵੱਧ ਖਰਚ, ਸਰਕਾਰ ਨੇ ਸੰਸਦ ’ਚ ਦਿੱਤੀ ਜਾਣਕਾਰੀ
  • government s tough questioning of meta for the second day
    ‘ਮੈਟਾ’ ਤੋਂ ਦੂਜੇ ਦਿਨ ਵੀ ਸਰਕਾਰ ਦੀ ਸਖ਼ਤ ਪੁੱਛਗਿੱਛ, ‘ਐਲਗੋਰਿਦਮ’ ਅਤੇ ਕਾਨੂੰਨ ਦੀ ਪਾਲਣਾ ’ਤੇ ਮੰਗਿਆ ਜਵਾਬ
  • indian student in us
    ਅਮਰੀਕਾ 'ਚ ਹਾਈਕਿੰਗ ਟ੍ਰਿਪ ਬਣਿਆ ਆਖਰੀ ਸਫ਼ਰ ! ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • tribunal reforms
      ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ
    • school tiffin
      ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ
    • india  s new rich are emerging outside the metropolises
      ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +