Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 25, 2026

    6:02:50 AM

  • india is facing the threat of extreme heat and drought

    ਸਾਵਧਾਨ! ਭਾਰਤ 'ਤੇ ਮੰਡਰਾ ਰਿਹਾ ਭਿਆਨਕ ਗਰਮੀ ਤੇ...

  • blackout in these districts of punjab

    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ

  • rcb vs gt

    ਕੋਹਲੀ-ਪਡਿੱਕਲ ਦੇ ਤੂਫ਼ਾਨ 'ਚ ਉੱਡੀ ਗੁਜਰਾਤ, RCB...

  • power cut jalandhar

    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਹਾਲੀਵੁੱਡ ਦੀ ਪਹਿਲੀ ‘ਮੀ ਟੂ’ ਫਿਲਮ ਸੀ ‘ਲਾਸਟ ਟੈਂਗੋ ਇਨ ਪੈਰਿਸ’

SPECIAL STORY News Punjabi(ਵਿਸ਼ੇਸ਼ ਟਿੱਪਣੀ)

ਹਾਲੀਵੁੱਡ ਦੀ ਪਹਿਲੀ ‘ਮੀ ਟੂ’ ਫਿਲਮ ਸੀ ‘ਲਾਸਟ ਟੈਂਗੋ ਇਨ ਪੈਰਿਸ’

  • Updated: 02 Dec, 2018 06:48 AM
Special Story
hollywood  s first   me to   movie was   last tango in paris
  • Share
    • Facebook
    • Tumblr
    • Linkedin
    • Twitter
  • Comment

ਆਸਕਰ ਜੇਤੂ ਇਤਾਲਵੀ ਫਿਲਮ ਨਿਰਦੇਸ਼ਕ ਬਰਨਾਰਡੋ ਬਰਟੋਲੁਕਸੀ, ਜਿਨ੍ਹਾਂ ਦੀ 77 ਸਾਲ ਦੀ ਉਮਰ ’ਚ ਕੈਂਸਰ ਨਾਲ ਮੌਤ ਹੋ ਗਈ, ਨੂੰ ਆਲੋਚਕ ਉਨ੍ਹਾਂ ਦੇ ਕਈ ਮਾਸਟਰਪੀਸਿਜ਼  ਲਈ ਯਾਦ ਰੱਖਣਗੇ ਪਰ ਉਨ੍ਹਾਂ ਦੇ ਜੀਵਨ ਦੇ ਆਖਰੀ ਦਹਾਕੇ ’ਚ ਉਨ੍ਹਾਂ ਦੀ ਪ੍ਰਸਿੱਧੀ ’ਤੇ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਹਰਮਨਪਿਆਰੀ ਫਿਲਮ ‘ਲਾਸਟ ਟੈਂਗੋ ਇਨ ਪੈਰਿਸ’ ਦੀ ਸ਼ੂਟਿੰਗ ਦੌਰਾਨ ਜੋ ਕੁਝ ਹੋਇਆ, ਉਸ ਦਾ ਪਰਛਾਵਾਂ ਪੈ ਗਿਆ।
ਕੀ ਬਰਟੋਲੁਕਸੀ ਦੀ ਇੱਛਾ ਅਤੇ ‘ਕਲਾਤਮਕਤਾ’ ਉਸ ਸੀਨ ਦੌਰਾਨ ਨੈਤਿਕਤਾ ਅਤੇ ਕਾਨੂੰਨ ਦੀਅਾਂ ਮਨਜ਼ੂਰਸ਼ੁਦਾ ਹੱਦਾਂ ਅੰਦਰ ਰਹੀ? ਕੀ ਉਨ੍ਹਾਂ ਦੇ ਲੀਡ ਹੀਰੋ ਮਾਰਲੋਨ ਬ੍ਰਾਂਡੋ ਨੇ ਆਪਣੀ ਅੱਲ੍ਹੜ ਕੋ-ਸਟਾਰ ਉੱਤੇ ਜਿਨਸੀ ਹਮਲਾ ਕਰਨ ਤੋਂ ਪਹਿਲਾਂ ਉਸ ਦੀ ਮਨਜ਼ੂਰੀ ਲਈ ਸੀ? ਦੋਹਾਂ ਸਵਾਲਾਂ ਦੇ ਜਵਾਬ ‘ਨਹੀਂ’ ਹਨ। 
45 ਸਾਲ ਪਹਿਲਾਂ ‘ਮੀ ਟੂ’ ਮੁਹਿੰਮ ਨੇ ਹਾਲੀਵੁੱਡ ਦੀ ਗੰਦੀ ‘ਬਿੱਗ ਸਕ੍ਰੀਨ’ ਉੱਤੇ ਚਾਨਣਾ ਪਾਇਆ ਸੀ ਤੇ ਉਹ ਸੀ ਫਿਲਮ ਉਦਯੋਗ ’ਚ ਤਾਕਤਵਰ ਮਰਦਾਂ ਵਲੋਂ ਨੌਜਵਾਨ ਅਭਿਨੇਤਰੀਅਾਂ ਦਾ ਜਿਨਸੀ ਸ਼ੋਸ਼ਣ। ‘ਲਾਸਟ ਟੈਂਗੋ ਇਨ ਪੈਰਿਸ’ ਫਿਲਮ ਨੇ ਵੱਡੀ ਸਕ੍ਰੀਨ ’ਤੇ ਇਸ ਨੂੰ ਸ਼ਰੇਆਮ ਤੇ ਸਪੱਸ਼ਟ ਦਿਖਾਇਆ। 
ਦਰਸ਼ਕਾਂ ਨੂੰ ਨਹੀਂ ਵੀ ਪਤਾ ਸੀ 
ਯਕੀਨੀ ਤੌਰ ’ਤੇ ਦਰਸ਼ਕਾਂ ਨੂੰ ਵੀ ਨਹੀਂ ਪਤਾ ਸੀ ਕਿ ਫਿਲਮ ਦੇ ਰੇਪ ਸੀਨ ’ਚ ਕੈਮਰੇ ਸਾਹਮਣੇ 19 ਸਾਲਾ ਲੀਡ ਅਭਿਨੇਤਰੀ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ ਪਰ ਮਾਰੀਆ ਸ਼ਨੀਡਰ ਦੇ ਹੰਝੂ, ਡਰ ਅਤੇ ਸ਼ਰਮ ਸਭ ਕੁਝ ਅਸਲੀ ਸੀ, ਜਿਨ੍ਹਾਂ ਬਾਰੇ ਉਸ ਨੇ ਕਾਫੀ ਬਾਅਦ ’ਚ ਦੱਸਿਆ। 
ਸੈੱਟ ’ਤੇ ਅਜਿਹਾ ਹੋਣ ਤੋਂ ਪਹਿਲਾਂ ਉਸ ਨੂੰ ਫਿਲਮ ਦੇ ‘ਨਕਲੀ’ ਰੇਪ ਸੀਨ ਬਾਰੇ ਕੁਝ ਨਹੀਂ ਪਤਾ ਸੀ ਤੇ ਨਾ ਹੀ ਇਹ  ਪਤਾ ਸੀ ਕਿ ਮਾਰਲੋਨ ਬ੍ਰਾਂਡੋ ਦਾ ਕਿਰਦਾਰ ਜਿਨਸੀ ਹਮਲੇ ਦੌਰਾਨ ਲੁਬਰੀਕੇਸ਼ਨ ਵਜੋਂ ਮੱਖਣ ਦੀ ਵਰਤੋਂ ਕਰੇਗਾ। ਉਸ ਦੀ ਪ੍ਰਤੀਕਿਰਿਆ ਨੇ ਉਨ੍ਹਾਂ ਦੋ ਮਰਦਾਂ ਨੂੰ ਆਸਕਰ ਨਾਮੀਨੇਸ਼ਨ ’ਚ ਜਗ੍ਹਾ ਬਣਾਉਣ ’ਚ ਮਦਦ ਕੀਤੀ, ਜਿਨ੍ਹਾਂ ਨੇ ਉਸ ਦ੍ਰਿਸ਼ ਨੂੰ ਤਿਆਰ ਕੀਤਾ ਸੀ। 
ਬਰਟੋਲੁਕਸੀ ਦਾ ਜਨਮ 1941 ’ਚ ਇਟਲੀ ਦੇ ਪਾਰਮਾ ਵਿਚ ਹੋਇਆ ਸੀ, ਜੋ ਇਕ ਕਵੀ ਦਾ ਬੇਟਾ ਸੀ। ਉਸ ਨੇ 16 ਸਾਲ ਦੀ ਉਮਰ ’ਚ ਹੀ ਫਿਲਮਾਂ ਬਣਾਉਣੀਅਾਂ ਸ਼ੁਰੂ ਕਰ ਦਿੱਤੀਅਾਂ ਸਨ। ਨਿਰਦੇਸ਼ਕ ਵਜੋਂ ਬਰਟੋਲੁਕਸੀ ਨੇ 20 ਸਾਲ ਦੀ ਉਮਰ ’ਚ ਫਿਲਮ ‘ਲਾ ਕੋਮਾਰੇ ਸੇਕਾ’ ਨਾਲ ਸ਼ੁਰੂਆਤ ਕੀਤੀ, ਜੋ ਇਕ ਵੇਸਵਾ ਦੀ ਹੱਤਿਆ ਦੇ ਸਬੰਧ ’ਚ ਸੀ। 1972 ’ਚ ਉਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਫਿਲਮ ‘ਲਾਸਟ ਟੈਂਗੋ ਇਨ ਪੈਰਿਸ’ ਨਾਲ ਮਿਲੀ, ਜੋ ਉਨ੍ਹਾਂ ਦੀਅਾਂ ਆਪਣੀਅਾਂ ਸੈਕਸ ਕਲਪਨਾਵਾਂ ’ਤੇ ਆਧਾਰਤ ਸੀ। ਇਹ ਕਈ ਪਹਿਲੂਅਾਂ ਤੋਂ ਅਹਿਮ ਫਿਲਮ ਸੀ। 
50 ਦੇ ਦਹਾਕੇ ’ਚ ਸਟੇਜ ਅਤੇ ਸਕ੍ਰੀਨ ਦੇ ਇਕ ਜੋਸ਼ੀਲੇ ਨੌਜਵਾਨ ਸਟਾਰ ਮਾਰਲੋਨ ਬ੍ਰਾਂਡੋ ਨੇ 1954 ਦੀ ਫਿਲਮ ‘ਦਿ ਵਾਟਰ ਫਰੰਟ’ ਵਿਚ ਆਪਣੀ ਮੁੱਖ ਭੂਮਿਕਾ ਲਈ ਆਸਕਰ ਐਵਾਰਡ ਜਿੱਤਣ ਤੋਂ ਪਹਿਲਾਂ 2 ਵਾਰ ਸਰਵੋਤਮ ਅਭਿਨੇਤਾ ਲਈ ਨਾਮਜ਼ਦਗੀ ’ਚ ਥਾਂ ਬਣਾਈ।
 ਇਸ ਤੋਂ ਬਾਅਦ ਬ੍ਰਾਂਡੋ ਦੇ ਕਰੀਅਰ ਨੇ ਗੋਤਾ ਖਾਧਾ ਤੇ ਬਾਕਸ ਆਫਿਸ ’ਤੇ ਉਸ ਦੀਅਾਂ ਫਿਲਮਾਂ ਘੱਟ-ਵੱਧ ਚੱਲੀਅਾਂ। ਫਿਰ ਵੀ ਅਗਲੀ ਫਿਲਮ ‘ਦਿ ਗੌਡ ਫਾਦਰ ਲਾਸਟ ਟੈਂਗੋ’ ਵਿਚ ਉਸ  ਨੇ 48 ਸਾਲ ਦੀ ਉਮਰ ’ਚ ਗੈਂਗਸਟਰ ਦਾ ਰੋਲ ਖੂਬ ਅਨੰਦ ਮਾਣਦੇ ਹੋਏ ਨਿਭਾਇਆ। ਇਸ ਫਿਲਮ ਦੀ ਕਹਾਣੀ ਇਕ ਮੱਧਵਰਗੀ ਅਮਰੀਕਨ ਪਾਲ ਉੱਤੇ ਕੇਂਦ੍ਰਿਤ ਸੀ, ਜੋ ਆਪਣੀ  ਪਤਨੀ ਵਲੋਂ ਖ਼ੁਦਕੁਸ਼ੀ ਕਰ ਲੈਣ  ਤੋਂ ਬਾਅਦ ਇਕ ਅੱਲ੍ਹੜ ਪਰਸ਼ੀਅਨ ਕੁੜੀ ਜੀਨੀ (ਜਿਸ ਦਾ ਰੋਲ ਸ਼ਨੀਡਰ ਨੇ ਕੀਤਾ ਸੀ) ਨਾਲ ਸੈਕਸ ਸਬੰਧਾਂ ’ਚ ਘਿਰ ਜਾਂਦਾ ਹੈ।
ਇਸ ਦੌਰ ’ਚ ਸੈਕਸ ਸਬੰਧੀ ਬਹੁਤ ਸਾਰੇ ਸੀਨ ਦਿਖਾਏ ਗਏ, ਜਿਨ੍ਹਾਂ ’ਚੋਂ ਲੁਬਰੀਕੇਸ਼ਨ ਲਈ ਵਰਤੇ ਮੱਖਣ ਵਾਲਾ ਸੀਨ ਵੱਖਰਾ ਹੀ ਸੀ। ਇਸ ਕਾਰਨ ਕਈ ਦੇਸ਼ਾਂ ’ਚ ਤੇ ਬ੍ਰਿਟੇਨ ਦੇ ਕੁਝ ਹਿੱਸਿਅਾਂ ’ਚ ਫਿਲਮ ’ਤੇ ਪਾਬੰਦੀ ਵੀ ਲੱਗੀ। ਗੰਭੀਰ ਆਲੋਚਨਾਵਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਆਖਿਰ ਫਿਲਮ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਹੋਈ। 
 ‘ਮੈਂ ਇਕ ਅਭਿਨੇਤਰੀ ਹਾਂ, ਵੇਸਵਾ ਨਹੀਂ’
ਸ਼ਨੀਡਰ ਦਾ ਕਹਿਣਾ ਹੈ ਕਿ ਇਸ ਤਜਰਬੇ ਨੇ ਉਸ ਨੂੰ ਬਰਬਾਦ ਕਰ ਦਿੱਤਾ ਤੇ ਇਸ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ। ਉਸ ਨੇ ਕਿਹਾ ਕਿ ਉਸ ਨੇ ‘ਲਾਸਟ ਟੈਂਗੋ ਇਨ ਪੈਰਿਸ’ ਵਰਗੀ ਫਿਲਮ ਦੁਬਾਰਾ ਨਾ ਕਰਨ ਦਾ ਐਲਾਨ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ‘‘ਮੈਂ ਇਕ ਅਭਿਨੇਤਰੀ ਹਾਂ, ਵੇਸਵਾ ਨਹੀਂ।’’ ਮੈਂਟਲ ਹਸਪਤਾਲ ’ਚ ਦਾਖਲ ਸ਼ਨੀਡਰ ਨੇ ਇਕ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਤੇ ਖ਼ੁਦ ਨੂੰ ‘ਬਾਇਸੈਕਸੁਅਲ’ ਐਲਾਨ ਦਿੱਤਾ ਸੀ। 
ਇਕ ਇੰਟਰਵਿਊ ’ਚ ਉਸ ਨੇ ਵਿਸਤਾਰ ਨਾਲ ਦੱਸਿਆ ਸੀ ਕਿ ਉਸ ਨੂੰ ਬਰਟੋਲੁਕਸੀ ਅਤੇ ਬ੍ਰਾਂਡੋ ਵਲੋਂ ਕਿਸ ਤਰ੍ਹਾਂ ‘ਇਸਤੇਮਾਲ’ ਕੀਤਾ  ਗਿਆ। ਉਸ ਨੇ ਦੱਸਿਆ, ‘‘ਉਦੋਂ ਮੈਂ ਇਸ ਬਾਰੇ ਬਹੁਤਾ ਨਹੀਂ ਜਾਣਦੀ ਸੀ। ਬਾਅਦ ’ਚ ਮਾਰਲੋਨ ਨੇ ਕਿਹਾ ਕਿ ਉਹ ਮਹਿਸੂਸ ਕਰਦਾ ਹੈ ਕਿ ਉਸ (ਸ਼ਨੀਡਰ) ਨੂੰ ਇਸਤੇਮਾਲ ਕੀਤਾ ਗਿਆ। 
ਅਸਲ ’ਚ ਫਿਲਮ ਦੀ ਜਦੋਂ ਸਕ੍ਰਿਪਟ ਮੈਨੂੰ ਦਿਖਾਈ ਗਈ ਤਾਂ ਉਸ ’ਚ ਰੇਪ ਸੀਨ ਨਹੀਂ ਸੀ। ਇਹ ਆਈਡੀਆ ਬਾਅਦ ’ਚ ਮਾਰਲੋਨ ਹੀ ਲੈ ਕੇ ਆਇਆ ਸੀ। ਉਨ੍ਹਾਂ ਨੇ ਇਸ ਬਾਰੇ ਮੈਨੂੰ ਸਿਰਫ ਫਿਲਮ ਦੇ ਸੀਨ ਬਾਰੇ ਦੱਸਿਆ ਸੀ। ਮੈਂ ਇਸ ’ਤੇ ਬਹੁਤ ਗੁੱਸੇ ਵੀ ਹੋਈ ਸੀ। ਮੈਂ ਆਪਣੇ ਵਕੀਲ ਨੂੰ ਵੀ ਸੈੱਟ ’ਤੇ ਲੈ ਕੇ ਆਈ ਕਿ ਤੁਸੀਂ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਪਰ ਮੈਂ ਉਨ੍ਹਾਂ ਦੇ ਇਰਾਦੇ ਤੇ ਅਸਲੀਅਤ ਨਹੀਂ ਜਾਣ ਸਕੀ। 
ਮੈਨੂੰ ਮਾਰਲੋਨ ਨੇ ਕਿਹਾ ਸੀ ਕਿ ਚਿੰਤਾ ਨਾ ਕਰ, ਇਹ ਸਿਰਫ ਇਕ ਫਿਲਮ ਹੈ ਤੇ ਸੀਨ ਦੌਰਾਨ ਜੋ ਉਹ ਕਰੇਗਾ ਉਹ ਅਸਲੀ ਨਹੀਂ ਹੋਵੇਗਾ ਪਰ ਜੋ ਹੋਇਆ ਉਹ ਅਸਲੀ ਸੀ। ਮੈਂ ਚੀਕੀ-ਚਿਲਾਈ ਤੇ ਮੇਰੀਅਾਂ ਅੱਖਾਂ ’ਚੋਂ ਹੰਝੂ ਡਿੱਗ ਰਹੇ ਸਨ। ਮੈਨੂੰ ਲੱਗਾ ਕਿ ਮੇਰੇ ਨਾਲ ਬਲਾਤਕਾਰ (ਥੋੜ੍ਹਾ ਜਿਹਾ) ਹੋਇਆ ਹੈ–ਮਾਰਲੋਨ ਤੇ ਬਰਟੋਲੁਕਸੀ ਦੋਹਾਂ ਵਲੋਂ।’’
ਸ਼ਨੀਡਰ ਦੀ ਮੌਤ ਛਾਤੀ ਦੇ ਕੈਂਸਰ ਕਾਰਨ 2011 ’ਚ ਹੋ ਗਈ ਸੀ। ਉਸ ਤੋਂ 2 ਸਾਲਾਂ ਬਾਅਦ ਬਰਟੋਲੁਕਸੀ ਨੇ ਦੱਸਿਆ ਕਿ ਇਹ ਸੀਨ ਉਸ ’ਤੇ ਠੋਸਿਆ ਗਿਆ ਸੀ ਅਤੇ ਉਹ ਸ਼ਨੀਡਰ ਤੋਂ ਇਕ ਕੁੜੀ ਵਾਂਗ ਪ੍ਰਤੀਕਿਰਿਆ ਚਾਹੁੰਦਾ ਸੀ, ਨਾ ਕਿ ਇਕ ਅਭਿਨੇਤਰੀ ਵਾਂਗ। ਮੈਨੂੰ ਤੇ ਮਾਰਲੋਨ ਨੂੰ ਪਤਾ ਹੈ ਕਿ ਉਹ ਸਾਨੂੰ ਨਫਰਤ ਕਰਦੀ ਸੀ ਕਿਉਂਕਿ ਅਸੀਂ ਉਸਨੂੰ ‘ਮੱਖਣ’ ਵਾਲੀ ਗੱਲ ਵਿਸਤਾਰ ਨਾਲ ਨਹੀਂ ਦੱਸੀ ਸੀ ਤੇ ਨਾ ਹੀ ਉਸ ਨੂੰ ਸੀਨ ਇੰਨਾ ਭਿਆਨਕ ਹੋਣ ਬਾਰੇ ਦੱਸਿਆ ਗਿਆ ਸੀ।             

  • ਹਾਲੀਵੁੱਡ
  • ਮੀ ਟੂ ਫਿਲਮ
  • Hollywood
  • Me to the movie

ਰਾਜਸਥਾਨ ’ਚ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਅਟਕੀ ਚੋਣ

NEXT STORY

Stories You May Like

  • actress says  films weren  t the plan    recalls how  aashiqui   happened to her
    ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !
  • vidyut jammwal will be seen in the role of yoga guru dhalsim in   street fighter
    ਹਾਲੀਵੁੱਡ ਫਿਲਮ ‘ਸਟ੍ਰੀਟ ਫਾਈਟਰ’ ’ਚ ਯੋਗ ਗੁਰੂ ਧਲਸਿਮ ਦੇ ਕਿਰਦਾਰ ’ਚ ਨਜ਼ਰ ਆਉਣਗੇ ਵਿਧਯੁਤ ਜਾਮਵਾਲ
  • prashanth neel  jr ntr  s film postponed to june 2027  first glimpse on may 20
    ਜੂਨੀਅਰ NTR ਦੇ ਪ੍ਰਸ਼ੰਸਕਾਂ ਲਈ ਦੂਹਰੀ ਖੁਸ਼ੀ ! ਜਨਮਦਿਨ 'ਤੇ ਰਿਲੀਜ਼ ਹੋਵੇਗੀ ਫਿਲਮ 'NTRNeel' ਦੀ ਪਹਿਲੀ ਝਲਕ
  • punjabi singer is about to debut in the punjabi film industry
    ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਿਹੈ ਪੰਜਾਬੀ ਗਾਇਕ !
  • rinku singh on kkr  s first win in ipl 2026
    KKR ਦੀ IPL 2026 'ਚ ਪਹਿਲੀ ਜਿੱਤ ਤੇ ਬੋਲੇ ਰਿੰਕੂ ਸਿੰਘ, ਇਹ ਪਾਰੀ ਮੇਰੇ ਆਤਮਵਿਸ਼ਵਾਸ ਲਈ ਅਹਿਮ ਸੀ
  • change implemented in basic salary of private employees in hand salary
    ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ
  • ranveer singh starrer   dhurandhar   franchise enters rs 3000 crore club
    'ਧੁਰੰਦਰ' ਨੇ ਰਚਿਆ ਇਤਿਹਾਸ, 3000 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਬਣੀ ਦੇਸ਼ ਦੀ ਪਹਿਲੀ ਫਿਲਮ ਸੀਰੀਜ਼
  • actor hoskote harish killed in accident
    ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ, ਕੰਨੜ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ
  • conflict ends in jalandhar corporation
    ਜਲੰਧਰ ਨਿਗਮ 'ਚ ਟਕਰਾਅ ਖ਼ਤਮ: ਮੇਅਰ ਨਾਲ ਮੀਟਿੰਗ ਪਿੱਛੋਂ ਹੜਤਾਲ ਵਾਪਸ, ਸੋਮਵਾਰ...
  • blackout in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ
  • power cut jalandhar
    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ ਇਲਾਕੇ 'ਚ ਕਦੋਂ ਆਵੇਗੀ ਬਿਜਲੀ
  • punjab 20 aap leaders quit raghav chaddha
    ਹੁਣ ਤੱਕ 35 ਆਗੂ ਛੱਡ ਚੁੱਕੇ ਹਨ ਆਮ ਆਦਮੀ ਪਾਰਟੀ! ਪੰਜਾਬ ਤੋਂ ਸਭ ਤੋਂ ਵਧੇਰੇ
  • petition reaches election commission against aam aadmi party
    ਆਮ ਆਦਮੀ ਪਾਰਟੀ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਪਟੀਸ਼ਨ
  • manoranjan kalia welcomed raghav chadha to the party
    ਰਾਘਵ ਚੱਢਾ ਸਣੇ 'ਆਪ' ਦੇ 7 MPs ਭਾਜਪਾ 'ਚ ਸ਼ਾਮਲ, ਮਨੋਰੰਜਨ ਕਾਲੀਆ ਨੇ ਕੀਤਾ...
  • golden opportunity to work in uae
    UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ...
  • punjab blackout occurred
    ਪੰਜਾਬ 'ਚ ਵੱਜਣ ਲੱਗੇ ਖਤਰੇ ਦੇ ਘੁੱਗੂ! ਹੋ ਗਿਆ ਬਲੈਕਆਊਟ (ਵੀਡੀਓ)
Trending
Ek Nazar
ipl 2026 dc vs pbks

ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!

the captain of this team will change in the middle of ipl

IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ

rbi has taken a big action

RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ

star cricketer caught in doping 2year ban imposed

ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ

pension of rs 5000 every month

ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!

snowfall in hindu kush himalayan

ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਬਰਫ਼ਬਾਰੀ ਲਗਾਤਾਰ ਚੌਥੇ ਸਾਲ ਹੇਠਲੇ ਪੱਧਰ 'ਤੇ

district magistrate pathankot issues orders banning burning of crop residue

ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ...

wildfire in japan

ਜਾਪਾਨ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਸੁਰੱਖਿਅਤ ਸਥਾਨ 'ਤੇ ਭੇਜੇ ਗਏ 2,600...

a car hit a tractor trolley loaded with wheat sacks outside the godowns

ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ,...

big action of pakistani army

ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

people are suffering due to heat in gurdaspur

ਗੁਰਦਾਸਪੁਰ ’ਚ ਲੂ ਤੋਂ ਲੋਕ ਪ੍ਰੇਸ਼ਾਨ, ਤਾਪਮਾਨ 42 ਡਿਗਰੀ ਤੋਂ ਪਾਰ; ਬਿਜਲੀ ਦੀ...

blackout in tarn taran

ਤਰਨਤਾਰਨ 'ਚ ਵੀ ਅੱਜ ਹੋਵੇਗਾ  Black out,  ਵੱਜਣਗੇ ਸਾਇਰਨ

amritsar father cheating on his daughter for 2 years

ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ...

italian pm meloni shares post

ਇਟਲੀ ਦੀ PM ਮੇਲੋਨੀ ਨੇ ਝੁਮਕੇ ਪਹਿਨ ਕੇ ਸ਼ੇਅਰ ਕੀਤੀ ਤਸਵੀਰ, ਹਰ ਪਾਸੇ ਹੋ ਰਹੀ...

pakistani cricketer in ipl

IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ...

narendra modi  hooghly river  boat  photography

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

tractor trolley incident 22 injured

ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

yashasvi jaiswal ajinkya rahane

ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • trump modi and munir
      ਟਰੰਪ ਦੇ ਮੁਨੀਰ-ਮੋਦੀ ਵਿਚਾਲੇ ਸੰਤੁਲਨ ਦੇ ਯਤਨ ਨਾਲ ਭਾਰਤ-ਪਾਕਿ ਸਬੰਧ ਨਹੀਂ...
    • grandfather s legacy to garandson
      ਦਾਦੇ ਦੀ ਵਿਰਾਸਤ ਪੋਤੇ ਤੱਕ, “ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ”
    • the conflict between trump and the pope is unprecedented
      ਟਰੰਪ ਅਤੇ ਪੋਪ ਵਿਚਾਲੇ ਟਕਰਾਅ ਲਾਮਿਸਾਲ
    • there will be a fine for abusing someone
      ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ
    • economy condition
      ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ
    • women empowerment
      ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +