Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    3:57:11 AM

  • today is the last chance to deposit property tax

    ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ,...

  • person who gave a woman a lift robbed

    ਅਣਜਾਣ ਔਰਤ ਨੂੰ ਲਿਫਟ ਦੇਣੀ ਪਈ ਭਾਰੀ: ਕਾਰ 'ਤਾਂ...

  • major food crisis worldwide in the coming months

    ਦੁਨੀਆ ਭਰ 'ਚ ਵੱਡੇ ਭੋਜਨ ਸੰਕਟ ਦਾ ਖਦਸ਼ਾ, ਵਿਦੇਸ਼...

  • firing at kathua cisf camp

    ਕਠੂਆ ਦੇ CISF ਕੈਂਪ 'ਚ ਫਾਇਰਿੰਗ, ਜਵਾਨ ਨੇ ਸਾਥੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਨਵੇਂ ਭਾਰਤ 'ਚ ਅਨਪੜ੍ਹ ਨੌਨਿਹਾਲ, ਕਿਵੇਂ ਬਦਲੇਗਾ ਦੇਸ਼

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨਵੇਂ ਭਾਰਤ 'ਚ ਅਨਪੜ੍ਹ ਨੌਨਿਹਾਲ, ਕਿਵੇਂ ਬਦਲੇਗਾ ਦੇਸ਼

  • Updated: 12 Apr, 2018 07:29 AM
Special Story
india
  • Share
    • Facebook
    • Tumblr
    • Linkedin
    • Twitter
  • Comment

ਯੂ. ਪੀ. ਦੇ ਲਲਿਤਪੁਰ ਜ਼ਿਲੇ ਦੇ ਖੇਰਾ ਪਿੰਡ ਵਿਚ ਸਥਿਤ ਪ੍ਰਾਇਮਰੀ ਸਕੂਲ ਦੇ ਇਕ ਟੀਚਰ ਇੰਚਾਰਜ ਓਮ ਪ੍ਰਕਾਸ਼ ਪਟੇਰੀਆ ਨੇ ਆਪਣੇ ਰਿਟਾਇਰ ਹੋਣ ਤੋਂ ਠੀਕ ਇਕ ਦਿਨ ਪਹਿਲਾਂ, ਭਾਵ ਬੀਤੀ 30 ਮਾਰਚ ਨੂੰ ਸਕੂਲ ਦੇ ਇਕ ਕਮਰੇ ਵਿਚ ਮਿੱਟੀ ਦਾ ਤੇਲ ਛਿੜਕ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਕਲਾਸ ਦੇ ਬਲੈਕਬੋਰਡ 'ਤੇ ਮੁੱਖ ਮੰਤਰੀ ਦੇ ਨਾਂ ਇਕ ਸੰਦੇਸ਼ ਲਿਖਿਆ : ''ਪਿੰਡ ਦਾ ਸਰਪੰਚ, ਇਕ ਅਧਿਆਪਕ ਅਤੇ ਮਿਡ-ਡੇ ਮੀਲ ਦਾ ਸਰਕਾਰੀ ਇੰਚਾਰਜ ਉਸ ਤੋਂ ਰਿਸ਼ਵਤ ਮੰਗ ਰਹੇ ਸਨ ਅਤੇ ਨਾ ਦੇਣ 'ਤੇ ਤੰਗ-ਪ੍ਰੇਸ਼ਾਨ ਕਰਨ ਦੀ ਧਮਕੀ ਦੇ ਰਹੇ ਸਨ।'' ਪ੍ਰਾਇਮਰੀ ਸਕੂਲਾਂ ਵਿਚ ਮਿਡ-ਡੇ ਮੀਲ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਗਰੀਬ ਲੋਕ ਆਪਣੇ ਬੱਚਿਆਂ ਨੂੰ ਘੱਟੋ-ਘੱਟ ਭੋਜਨ ਦੇ ਲਾਲਚ ਵਿਚ ਹੀ ਸਕੂਲ ਪੜ੍ਹਨ ਲਈ ਭੇਜਣਗੇ। ਸੰਨ 2016 'ਚ ਬਿਹਾਰ ਵਿਚ ਸ਼ੁਰੂ ਕੀਤੀ ਗਈ ਇਕ ਯੋਜਨਾ 'ਉਤਪ੍ਰੇਰਨ' ਦਾ ਉਦੇਸ਼ ਸੀ ਪੜ੍ਹਾਈ ਵਿਚਾਲੇ ਛੱਡਣ ਦੀ ਦਰ ਘਟਾਉਣਾ। ਇਸ ਵਿਚ ਗਰੀਬ ਲੋਕਾਂ ਦੇ ਉਨ੍ਹਾਂ ਬੱਚਿਆਂ ਨੂੰ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਪੜ੍ਹਾਈ ਛੁਡਵਾ ਕੇ ਉਨ੍ਹਾਂ ਨੂੰ ਖੇਤੀਬਾੜੀ ਤੇ ਹੋਰ ਕੰਮਾਂ 'ਤੇ ਲਾ ਦਿੱਤਾ ਸੀ, ਨੇੜਲੇ ਕਿਸੇ ਸਕੂਲ ਦੇ ਹੋਸਟਲ ਵਿਚ 11 ਮਹੀਨੇ ਰੱਖ ਕੇ ਮੁਫਤ ਖਾਣਾ, ਵਰਦੀ, ਚੱਪਲਾਂ, ਕੰਬਲ, ਬਿਸਤਰਾ ਤੇ ਹੋਰ ਲੋੜ ਦਾ ਸਾਮਾਨ ਦਿੰਦਿਆਂ ਮੁੜ ਪੜ੍ਹਨ ਲਈ ਪ੍ਰੇਰਿਤ ਕਰਨਾ ਸ਼ਾਮਿਲ ਸੀ ਤਾਂ ਕਿ ਉਹ ਮੁੜ ਪੜ੍ਹਾਈ ਕਰ ਸਕਣ।
ਪਰ ਜਾਂਚ ਵਿਚ ਪਤਾ ਲੱਗਾ ਕਿ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਇਹ ਯੋਜਨਾ ਇਸ ਲਈ ਫੇਲ ਹੋ ਗਈ ਕਿਉਂਕਿ ਯਾਦਵ ਭਾਈਚਾਰੇ ਦੇ ਗਰੀਬਾਂ ਨੂੰ ਆਪਣੀਆਂ ਕੁੜੀਆਂ ਦਾ ਗਰੀਬ ਦਲਿਤਾਂ ਦੀਆਂ ਕੁੜੀਆਂ ਨਾਲ ਬੈਠਣਾ ਪਸੰਦ ਨਹੀਂ ਸੀ। ਕੁਝ ਤਾਂ ਆਪਣੀਆਂ ਧੀਆਂ ਨੂੰ ਰਾਤ ਦੇ ਸਮੇਂ ਹੋਸਟਲ ਵਿਚ ਛੱਡਣ ਲਈ ਤਿਆਰ ਨਹੀਂ ਹੋਏ। 
ਇਹ ਸਭ ਦੇਖ ਕੇ ਪਿੰਡ ਦੇ ਸਰਪੰਚ-ਅਧਿਆਪਕ ਦੇ ਭ੍ਰਿਸ਼ਟ ਗੱਠਜੋੜ ਨੇ ਫਰਜ਼ੀ ਹਾਜ਼ਰੀ ਅਤੇ ਖਰਚੇ ਦਿਖਾ ਕੇ ਸਾਰੀ ਰਕਮ ਹੜੱਪ ਲਈ। ਕਲਿਆਣਕਾਰੀ ਯੋਜਨਾਵਾਂ ਵਿਚ ਭ੍ਰਿਸ਼ਟਾਚਾਰ, ਯੋਜਨਾਵਾਂ ਪ੍ਰਤੀ ਅਗਿਆਨਤਾ ਅਤੇ ਬਦਹਾਲੀ 'ਚੋਂ ਨਿਕਲਣ ਦੀ ਇੱਛਾ ਦੀ ਘਾਟ, ਜਾਤਵਾਦ ਦੇ ਆਧਾਰ 'ਤੇ ਪਲ਼ਦੇ ਜਨ-ਪ੍ਰਤੀਨਿਧੀਆਂ ਦੀ ਧੱਕੇਸ਼ਾਹੀ ਅਤੇ ਸਮੂਹਿਕ ਚੇਤਨਾ ਦੀ ਘਾਟ ਕਾਰਨ ਇਸ ਭ੍ਰਿਸ਼ਟ ਵਿਵਸਥਾ ਨੂੰ ਤੋੜਨ 'ਚ ਸਫਲਤਾ ਨਹੀਂ ਮਿਲ ਰਹੀ ਤੇ ਇਹੋ ਚੀਜ਼ ਦੇਸ਼ ਨੂੰ ਅੱਗੇ ਨਹੀਂ ਵਧਣ ਦੇ ਰਹੀ। 
ਸਿੱਟੇ ਵਜੋਂ ਭਾਰਤ ਦਾ 'ਡੈਮੋਗ੍ਰਾਫਿਕ ਡਿਵੀਡੈਂਡ' ਸਿਰਫ ਇਕ ਟੋਟਕਾ ਬਣ ਕੇ ਰਹਿ ਗਿਆ ਹੈ। ਮਾਨਸਿਕ ਖੜ੍ਹੋਤ ਦੀ ਵਜ੍ਹਾ ਕਰਕੇ ਲੋਕ ਵੀ ਚੋਣਾਂ ਵੇਲੇ ਮੰਦਿਰ-ਮਸਜਿਦ ਜਾਂ ਜਾਤ-ਪਾਤ ਤੋਂ ਉਪਰ ਉੱਠ ਕੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਕਿਹੜੀਆਂ ਥੁੜ੍ਹਾਂ ਵਾਲੀਆਂ ਸਥਿਤੀਆਂ 'ਚ ਬੀਤੇਗਾ। ਸਿਆਸੀ ਵਰਗ ਲਈ ਇਸ ਤੋਂ ਚੰਗੀ ਸਥਿਤੀ ਨਹੀਂ ਹੋ ਸਕਦੀ।
'ਕੌਮੀ ਪ੍ਰਾਪਤੀ ਸਰਵੇਖਣ' ਦੀ ਤਾਜ਼ਾ ਰਿਪੋਰਟ 'ਚ ਯੂ. ਪੀ. ਅਤੇ ਬਿਹਾਰ ਸਭ ਤੋਂ ਹੇਠਲੇ ਪੱਧਰ 'ਤੇ ਹਨ। ਇਹੋ ਨਹੀਂ, 'ਬੀਮਾਰੂ' ਸ਼ਬਦ ਨੂੰ ਸਹੀ ਸਿੱਧ ਕਰਦਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਦੱਖਣ ਭਾਰਤ ਜਾਂ ਪੱਛਮੀ ਭਾਰਤ ਦੇ ਸੂਬਿਆਂ ਦੇ ਮੁਕਾਬਲੇ ਕਿਤੇ ਦੂਰ-ਦੂਰ ਤਕ ਖੜ੍ਹੇ ਨਜ਼ਰ ਨਹੀਂ ਆਉਂਦੇ। ਦੂਜੇ ਪਾਸੇ ਸਿੱਖਿਆ ਵਿਗਿਆਨੀ ਚੀਕ-ਚੀਕ ਕੇ ਕਹਿੰਦੇ ਹਨ ਕਿ ਸਿੱਖਿਆ ਦੇ ਖੇਤਰ ਵਿਚ ਖਰਚ ਘੱਟ ਹੋਣ ਕਾਰਨ ਹੀ ਇਹ ਸਭ ਹੋ ਰਿਹਾ ਹੈ ਅਤੇ ਇਸ ਨੂੰ ਵਧਾ ਕੇ ਜੀ. ਡੀ. ਪੀ. ਦਾ ਘੱਟੋ-ਘੱਟ 6 ਫੀਸਦੀ ਕਰੋ (ਇਸ ਸਮੇਂ ਇਹ ਸਿਰਫ 0.6 ਫੀਸਦੀ ਹੈ)।
ਉਪਰ ਦਿੱਤੀਆਂ ਦੋ ਮਿਸਾਲਾਂ ਸਾਫ ਦੱਸਦੀਆਂ ਹਨ ਕਿ ਪਿਛਲੇ 70 ਸਾਲਾਂ ਤੋਂ ਸਰਕਾਰੀ ਖਰਚੇ ਨਾਲ ਪਿੰਡ ਦਾ ਸਰਪੰਚ, ਸਿੱਖਿਆ ਮਹਿਕਮੇ ਦਾ ਅਮਲਾ ਅਤੇ ਅਧਿਆਪਕ ਆਪਣੀਆਂ ਜੇਬਾਂ ਭਰਦੇ ਆਏ ਹਨ ਅਤੇ ਨੌਨਿਹਾਲ ਗਰੀਬੀ ਦੀ ਦਲਦਲ 'ਚੋਂ ਬਾਹਰ ਨਹੀਂ ਨਿਕਲਦਾ। ਲੋੜ ਹੈ ਇਨ੍ਹਾਂ ਯੋਜਨਾਵਾਂ ਦੀ ਈਮਾਨਦਾਰੀ ਨਾਲ ਮਾਨੀਟਰਿੰਗ ਕਰਨ ਦੀ ਅਤੇ ਵੱਧ ਤੋਂ ਵੱਧ ਟੈਕਨਾਲੋਜੀ ਦੇ ਇਸਤੇਮਾਲ ਦੀ।
ਪਿਛਲੇ ਸਾਲ ਨਵੰਬਰ ਵਿਚ ਕੌਮੀ ਪ੍ਰਾਪਤੀ ਸਰਵੇਖਣ ਦੇ ਨਾਂ 'ਤੇ ਦੇਸ਼ ਵਿਚ ਮੁੱਢਲੀ ਸਿੱਖਿਆ ਦੀ ਸਥਿਤੀ ਬਾਰੇ ਇਕ ਅਧਿਐਨ ਕਰਵਾਇਆ ਗਿਆ। ਦੇਸ਼ ਭਰ ਦੇ ਲੱਗਭਗ ਸਾਰੇ ਜ਼ਿਲਿਆਂ ਦੇ 1 ਲੱਖ 10 ਹਜ਼ਾਰ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਦੇ ਗਿਆਨ (ਜਾਣਕਾਰੀ) ਦੀ ਜਾਂਚ ਵਿਚ ਕੋਈ ਹੋਰ ਹੀ ਤਸਵੀਰ ਨਜ਼ਰ ਆਈ। ਸਰਕਾਰ ਦੇ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲੇ ਦੇ ਹੁਕਮ 'ਤੇ ਕੌਮੀ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ. ਸੀ. ਈ. ਆਰ. ਟੀ.) ਨੇ ਤੀਜੀ, ਪੰਜਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਿੰਨ ਪੱਧਰਾਂ 'ਤੇ ਮੁਲਾਂਕਣ ਕੀਤਾ।
ਇਸ ਦੇ ਤਹਿਤ ਤੀਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ ਤਿੰਨ ਵਿਸ਼ਿਆਂ—ਚੌਗਿਰਦੇ ਸੰਬੰਧੀ ਗਿਆਨ, ਭਾਸ਼ਾ ਅਤੇ ਗਣਿਤ ਦੀ ਸਮਝ ਨੂੰ ਲੈ ਕੇ ਕੀਤਾ ਗਿਆ, ਜਦਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ—ਭਾਸ਼ਾ, ਗਣਿਤ, ਵਿਗਿਆਨ ਤੇ ਸੋਸ਼ਲ ਸਾਇੰਸ ਦੀ ਸਮਝ ਦੇ ਆਧਾਰ 'ਤੇ ਕੀਤਾ ਗਿਆ। 
ਰਿਪੋਰਟ ਮੁਤਾਬਿਕ ਯੂ. ਪੀ. ਤੇ ਬਿਹਾਰ ਦੀ ਸਥਿਤੀ ਸਭ ਤੋਂ ਵੱਧ ਖਰਾਬ ਨਿਕਲੀ, ਜਿਥੇ ਬੱਚਿਆਂ ਦੀ 'ਸਿੱਖਣ ਦੀ ਸਮਰੱਥਾ' ਵੱਡੀਆਂ ਜਮਾਤਾਂ 'ਚ ਘਟਦੀ ਗਈ। ਇਨ੍ਹਾਂ 4 'ਬੀਮਾਰੂ' ਸੂਬਿਆਂ ਦੇ ਬੱਚੇ ਕੌਮੀ ਔਸਤ ਨਾਲੋਂ ਵੀ ਕਾਫੀ ਹੇਠਾਂ ਰਹੇ। ਕੌਮੀ ਔਸਤ 'ਤੇ ਤੀਜੀ ਜਮਾਤ ਦੇ 63 ਤੋਂ 67 ਫੀਸਦੀ ਬੱਚੇ ਚੌਗਿਰਦਾ, ਭਾਸ਼ਾ ਅਤੇ ਗਣਿਤ ਵਿਚ, 5ਵੀਂ ਜਮਾਤ ਦੇ 53 ਤੋਂ 58 ਫੀਸਦੀ ਬੱਚੇ ਅਤੇ 8ਵੀਂ ਜਮਾਤ ਦੇ ਸਿਰਫ 40 ਫੀਸਦੀ ਬੱਚੇ ਹੀ ਇਨ੍ਹਾਂ ਵਿਸ਼ਿਆਂ ਬਾਰੇ ਸਹੀ ਸਮਝ ਰੱਖਦੇ ਸਨ, ਭਾਵ ਬੱਚੇ ਜਿਵੇਂ-ਜਿਵੇਂ ਵੱਡੀ ਜਮਾਤ 'ਚ ਜਾ ਰਹੇ ਹਨ, ਉਨ੍ਹਾਂ ਦੀ ਸਮਝ ਘਟਦੀ ਜਾ ਰਹੀ ਹੈ। 
ਭਾਸ਼ਾ ਦੀ ਸਮਝ ਦੇ ਪੱਧਰ 'ਤੇ ਸਭ ਤੋਂ ਚੰਗੀ ਪ੍ਰਾਪਤੀ ਵਾਲੇ ਸੂਬੇ ਤ੍ਰਿਪੁਰਾ, ਦਮਨ ਅਤੇ ਦੀਵ, ਪੁਡੂਚੇਰੀ ਅਤੇ ਮਿਜ਼ੋਰਮ ਸਨ, ਜਦਕਿ ਬਿਹਾਰ, ਰਾਜਸਥਾਨ, ਹਰਿਆਣਾ ਅਤੇ ਛੱਤੀਸਗੜ੍ਹ ਸਭ ਤੋਂ ਫ਼ਾਡੀ ਰਹੇ। ਸਿੱਖਿਆ ਵਿਗਿਆਨੀ ਇਸ ਦੀ ਵਜ੍ਹਾ ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ ਵਿਚ ਅੱਜ ਵੀ 'ਰੱਟਾ ਲਾਉਣ ਦੀ ਆਦਤ' ਮੰਨਦੇ ਹਨ। ਅਧਿਆਪਕ ਵੀ ਆਪਣੇ ਆਰਾਮ ਲਈ ਸਵਾਲ ਸਮਝਾਉਣ ਦੀ ਬਜਾਏ ਉਨ੍ਹਾਂ ਦੇ ਜਵਾਬ ਦਾ ਰੱਟਾ ਲਾਉਣ 'ਤੇ ਜ਼ੋਰ ਦਿੰਦੇ ਹਨ। 
ਇਸੇ ਸਾਲ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ 'ਅਸਰ' ਦੀ ਰਿਪੋਰਟ ਵੀ ਆਈ। ਜੇ ਸਰਕਾਰ ਵਲੋਂ ਕਰਵਾਏ ਸਰਵੇਖਣ ਨੂੰ ਇਸ ਨਾਲ ਮਿਲਾ ਕੇ ਦੇਖੀਏ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਪਿੰਡਾਂ ਦੇ ਬੱਚੇ ਸ਼ਹਿਰਾਂ ਦੇ ਬੱਚਿਆਂ ਨਾਲੋਂ ਬਿਹਤਰ ਅਤੇ ਪੱਛੜੀਆਂ ਜਾਤਾਂ ਦੇ ਬੱਚੇ ਸਵਰਣ ਜਾਤਾਂ ਦੇ ਬੱਚਿਆਂ ਨਾਲੋਂ ਬਿਹਤਰ ਸਮਝ ਰੱਖਦੇ ਹਨ। ਸਭ ਤੋਂ ਮਾੜੀ ਹਾਲਤ ਦਲਿਤ ਬੱਚਿਆਂ ਦੀ ਸਮਝ ਨੂੰ ਲੈ ਕੇ ਸੀ। ਸਰਵੇਖਣ ਵਿਚ ਇਹ ਵੀ ਦੇਖਿਆ ਗਿਆ ਕਿ ਬੁਨਿਆਦੀ ਗਿਆਨ ਅਤੇ ਸੰਖਿਆਤਮਕ ਗਣਿਤ, ਜਿਵੇਂ ਛੋਟੇ-ਛੋਟੇ ਗੁਣਾ-ਤਕਸੀਮ ਦੀ ਸਮਝ ਨਾ ਹੋਣ ਦੀ ਵਜ੍ਹਾ ਕਰਕੇ ਵੱਡੀ ਕਲਾਸ ਵਿਚ ਬੱਚੇ ਖਰਾਬ ਪ੍ਰਦਰਸ਼ਨ ਕਰ ਰਹੇ ਹਨ। 
ਮੰਤਰਾਲੇ ਦੀ ਵੈੱਬਸਾਈਟ 'ਤੇ ਮੁਹੱਈਆ ਸਰਵੇਖਣ ਦੇ ਨਕਸ਼ੇ ਤੋਂ ਸਾਫ ਪਤਾ ਲੱਗਦਾ ਹੈ ਕਿ ਭਾਸ਼ਾ ਦੀ ਸਮਝ ਦੇ ਮਾਮਲੇ ਵਿਚ ਮਣੀਪੁਰ, ਪੱਛਮੀ ਬੰਗਾਲ, ਸਿੱਕਮ, ਮਿਜ਼ੋਰਮ, ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਨੂੰ ਛੱਡ ਕੇ ਸਮੁੱਚਾ ਉੱਤਰ ਭਾਰਤ ਕੌਮੀ ਔਸਤ ਨਾਲੋਂ ਕਾਫੀ ਹੇਠਾਂ ਹੈ। ਗਣਿਤ ਦੀ ਸਮਝ ਦੇ ਪੱਧਰ 'ਤੇ ਵੀ ਬੀਮਾਰੂ ਸੂਬੇ ਕੌਮੀ ਔਸਤ ਨਾਲੋਂ ਬਹੁਤ ਹੇਠਾਂ ਹਨ। 
ਚਿੰਤਾ ਵਾਲੀ ਗੱਲ ਇਹ ਹੈ ਕਿ 'ਸੁਸ਼ਾਸਨ ਬਾਬੂ' ਇਕ ਦਹਾਕੇ ਤੋਂ ਵੱਧ ਦੇ ਸ਼ਾਸਨਕਾਲ ਵਿਚ ਵੀ ਬਿਹਾਰ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਸਭ ਤੋਂ ਹੇਠਾਂ ਰਹਿ ਗਿਆ। ਲੱਗਭਗ ਇਹੋ ਸਥਿਤੀ ਯੂ. ਪੀ. ਸਮੇਤ ਹੋਰਨਾਂ ਬੀਮਾਰੂ ਸੂਬਿਆਂ ਦੀ ਰਹੀ। 
'ਅਸਰ' ਦੇ ਸਰਵੇਖਣ ਤੋਂ ਪਤਾ ਲੱਗਾ ਕਿ 14 ਤੋਂ 18 ਸਾਲ ਦੀ ਉਮਰ ਦੇ ਅੱਧੇ ਤੋਂ ਜ਼ਿਆਦਾ ਬੱਚੇ ਘੜੀ ਮੁਤਾਬਿਕ 2 ਸਮਿਆਂ ਵਿਚਾਲੇ ਫਰਕ ਨਹੀਂ ਦੱਸ ਸਕੇ, ਜਿਵੇਂ ਫਲਾਣਾ ਵਿਅਕਤੀ ਇੰਨੇ ਵਜੇ ਸੁੱਤਾ ਅਤੇ ਇੰਨੇ ਵਜੇ ਜਾਗਿਆ, ਤਾਂ ਉਹ ਕਿੰਨੇ ਘੰਟੇ ਸੁੱਤਾ ਰਿਹਾ? 
ਦਾਅਵਾ ਤਾਂ ਇਹ ਕੀਤਾ ਜਾ ਰਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੋਵੇਗਾ ਅਤੇ ਇਸ ਦਾ 'ਡੈਮੋਗ੍ਰਾਫਿਕ ਡਿਵੀਡੈਂਡ' ਦੇਸ਼ ਨੂੰ ਵਿਕਾਸ ਦੀ ਪਟੜੀ 'ਤੇ ਪੂਰੀ ਰਫਤਾਰ ਨਾਲ ਭਜਾਏਗਾ ਪਰ ਬੱਚਾ ਜਿਵੇਂ-ਜਿਵੇਂ ਜਵਾਨ ਹੋ ਰਿਹਾ ਹੈ, ਉਹ ਗਿਆਨ ਤੇ ਸਮਝ ਤੋਂ ਕੋਰਾ ਹੁੰਦਾ ਜਾ ਰਿਹਾ ਹੈ। 
ਬੇਰੋਜ਼ਗਾਰ ਨੌਜਵਾਨ ਜਾਂ ਤਾਂ ਸਮਾਜ ਲਈ ਬੋਝ ਬਣੇਗਾ ਜਾਂ ਭਾਵਨਾਤਮਕ ਤੌਰ 'ਤੇ ਆਸਾਨੀ ਨਾਲ 'ਗੁੰਮਰਾਹ' ਕੀਤਾ ਜਾਣ ਵਾਲਾ 'ਬਾਰੂਦ ਦਾ ਢੇਰ', ਜੋ ਭਵਿੱਖ ਵਿਚ ਸਮਾਜ ਲਈ ਖਤਰਾ ਬਣ ਸਕਦਾ ਹੈ। 
ਜੇ ਦੇਸ਼ ਅੱਗੇ ਵਧਣਾ ਚਾਹੁੰਦਾ ਹੈ ਤਾਂ ਕਲਿਆਣਕਾਰੀ ਯੋਜਨਾਵਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਪਵੇਗਾ ਤੇ ਸਿੱਖਿਆ ਨੂੰ 'ਸਵੱਛ ਭਾਰਤ' ਵਾਂਗ ਇਕ ਮੁਹਿੰਮ ਦੇ ਰੂਪ 'ਚ ਲੈਣਾ ਪਵੇਗਾ ।
(singh.nk੧੯੯੪@yahoo.com)

  • ਭਾਰਤ
  • ਪ੍ਰਾਇਮਰੀ ਸਕੂਲ
  • india

'ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ'

NEXT STORY

Stories You May Like

  • the weather will change again  heavy rains in rajasthan
    ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਅੱਜ ਤੋਂ 29 ਸਤੰਬਰ ਤੱਕ ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ
  • country  high court  judge  appointed  delhi  jammu
    ਦੇਸ਼ ਦੀ ਕਾਨੂੰਨ ਵਿਵਸਥਾ 'ਚ ਵਿਸਥਾਰ ! 4 ਹਾਈ ਕੋਰਟਾਂ 'ਚ 14 ਨਵੇਂ ਜੱਜਾਂ ਨੂੰ ਕੀਤਾ ਗਿਆ ਨਿਯੁਕਤ
  • india new zealand fta effective from october 20
    ਦੇਸ਼ 'ਚ ਸਸਤੀ ਹੋਵੇਗੀ ਸ਼ਰਾਬ, ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਲਾਗੂ
  • india  masood azhar  pakistan  government  randhir jaiswal
    ਭਾਰਤ ਨੇ 'ਮਸੂਦ ਅਜ਼ਹਰ' 'ਤੇ ਇਨਾਮ ਦੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਦੱਸਿਆ ‘ਚਾਲਬਾਜ਼ੀ'
  • e gold will come under government supervision
    ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ
  • bangladesh high commissioner in india
    ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ 'ਚ ਹੋਵਗਾ ਸੁਧਾਰ ! ਨਵੇਂ ਹਾਈਕਮਿਸ਼ਨਰ ਦੀ ਨਿਯੁਕਤੀ ਨੂੰ ਮਿਲੀ ਮਨਜ਼ੂਰੀ
  • india brics asean
    BRICS ਦੇ ਅਹਿਮ ਭਾਈਵਾਲ ਵਜੋਂ ਉੱਭਰਿਆ ਭਾਰਤ ! ASEAN ਦੇਸ਼ ਦਿਖਾ ਰਹੇ ਵਿਸ਼ਵਾਸ
  • mindset
    ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ...
  • 13 day journeys sparked a people  s movement  kewal dhillon
    13 ਦਿਨਾਂ ਦੀਆਂ ਯਾਤਰਾਵਾਂ ਨੇ ਲੋਕ-ਅੰਦੋਲਨ ਖੜ੍ਹਾ ਕੀਤਾ: ਕੇਵਲ ਢਿੱਲੋਂ
  • punjab fought against mughals and british  now it is time to fight against drugs
    ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ:...
  • jalandhar rally to become a means to save punjab  s youth and future
    ਜਲੰਧਰ ਰੈਲੀ ਪੰਜਾਬ ਦੀ ਜਵਾਨੀ ਤੇ ਭਵਿੱਖ ਬਚਾਉਣ ਦਾ ਬਣੇਗੀ ਜ਼ਰੀਆ: ਕੇਵਲ ਸਿੰਘ...
  • situation normal at lovely professional university
    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
  • amit shah  punjab bjp  mega rally
    ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
  • the case of violence in lpu reached the highcourt
    LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ...
  • lpu student revelation
    LPU ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ...
Trending
Ek Nazar
trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • cec gyanesh kumar
      ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼
    • why does congress oppose vande mataram
      ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?
    • devilal haryana
      ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
    • revised epf
      ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +