Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    10:45:24 PM

  • three people fortunes changed at the same shop

    ਇੱਕੋ ਦੁਕਾਨ ਤੋਂ ਬਦਲੀ 3 ਲੋਕਾਂ ਦੀ ਕਿਸਮਤ ! ਜਿੱਤ...

  • raja warring s major statement on reports of leaving punjab

    ਪੰਜਾਬ ਛੱਡ ਕੇ ਲੰਡਨ ਜਾਣ ਦੀਆਂ ਖ਼ਬਰਾਂ 'ਤੇ ਰਾਜਾ...

  • major revelation in the former sarpanch murder case

    ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਸਾਬਕਾ ਸਰਪੰਚ ਦੇ...

  • even before pargat singh captain amarinder and sidhu

    ਪਰਗਟ ਸਿੰਘ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • 'ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ'

SPECIAL STORY News Punjabi(ਵਿਸ਼ੇਸ਼ ਟਿੱਪਣੀ)

'ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ'

  • Updated: 12 Apr, 2018 07:26 AM
Special Story
jallianwala bagh
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਆਜ਼ਾਦੀ ਸੰਗਰਾਮ 'ਚ ਜਲਿਆਂਵਾਲਾ ਬਾਗ ਦੀ ਦਰਦਨਾਕ ਘਟਨਾ ਨੇ ਸਿਆਸੀ ਇਤਿਹਾਸ ਨੂੰ ਇਕ ਨਵੀਂ ਰਫਤਾਰ ਦਿੱਤੀ। ਇਸ ਨੇ ਸਮੁੱਚੇ ਭਾਰਤ 'ਚ ਭਾਵਨਾਤਮਕ ਏਕਤਾ ਨੂੰ ਜਨਮ ਦਿੱਤਾ। ਇਸ ਤ੍ਰਾਸਦੀ ਨਾਲ ਬ੍ਰਿਟਿਸ਼ ਸਰਕਾਰ ਅਤੇ ਭਾਰਤੀਆਂ ਵਿਚਾਲੇ ਵਿਚਾਰਧਾਰਾ ਦਾ ਅਜਿਹਾ ਡੂੰਘਾ ਪਾੜਾ ਪੈ ਗਿਆ, ਜਿਸ ਨੂੰ ਭਰਨਾ ਮੁਸ਼ਕਿਲ ਹੀ ਨਹੀਂ, ਅਸੰਭਵ ਹੋ ਗਿਆ ਸੀ। ਜਲਿਆਂਵਾਲਾ ਬਾਗ ਦੀ ਇਹ ਸਰਜ਼ਮੀਂ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਖੂਨ ਨਾਲ ਸਿੰਜੀ ਗਈ ਹੈ ਅਤੇ ਇਹ ਸਾਰੇ ਭਾਰਤੀਆਂ ਲਈ ਇਕ ਮੁਕੱਦਸ ਜਗ੍ਹਾ ਹੈ। 
ਅੰਮ੍ਰਿਤਸਰ 'ਚ ਵਿਸਫੋਟਕ ਸਥਿਤੀ ਦੀ ਸਹੀ ਜਾਣਕਾਰੀ ਹਾਸਿਲ ਕਰਨ ਲਈ ਭਾਰਤੀ ਇਤਿਹਾਸ 'ਤੇ ਨਜ਼ਰ ਮਾਰਨ ਦੀ ਲੋੜ ਹੈ। 1857 ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਭਾਰਤ ਦਾ ਸ਼ਾਸਨ ਸਿੱਧੇ ਤੌਰ 'ਤੇ ਬ੍ਰਿਟਿਸ਼ ਸਰਕਾਰ ਦੇ ਹੱਥ ਆ ਗਿਆ। 
ਅਸਲੀਅਤ ਇਹ ਹੈ ਕਿ 19ਵੀਂ ਸਦੀ ਸਮਾਜਿਕ, ਧਾਰਮਿਕ, ਸੱਭਿਆਚਾਰਕ, ਵਿੱਦਿਅਕ ਅਤੇ ਸਿਆਸੀ ਉਥਲ-ਪੁਥਲ ਦਾ ਦੌਰ ਸੀ। ਮੌਜੂਦਾ ਸਿੱਖਿਆ ਪ੍ਰਣਾਲੀ ਦਾ ਆਗ਼ਾਜ਼ ਹੋ ਚੁੱਕਾ ਸੀ। ਆਰੀਆ ਸਮਾਜ ਦੇ ਜਨਮਦਾਤਾ ਸਵਾਮੀ ਦਇਆਨੰਦ ਨੇ ਸਮਾਜਿਕ ਬੁਰਾਈਆਂ ਵਿਰੁੱਧ ਜ਼ਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ। ਪੰਜਾਬ ਵਿਚ ਸਿੱਖ ਧਰਮ 'ਚ ਸੁਧਾਰ ਲਿਆਉਣ ਲਈ ਸਿੰਘ ਸਭਾਵਾਂ ਦਾ ਗਠਨ ਹੋ ਚੁੱਕਾ ਸੀ। 
ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਆਪਣੇ ਪੈਰ ਜਮਾਉਣ ਲਈ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ। ਉਦਾਰਵਾਦੀ ਕਾਂਗਰਸ ਦੇ ਨੇਤਾਵਾਂ ਦੀ ਥਾਂ ਗਰਮਦਲੀਆਂ ਦਾ ਬੋਲਬਾਲਾ ਵਧਦਾ ਜਾ ਰਿਹਾ ਸੀ, ਜੋ ਹਰ ਕੀਮਤ 'ਤੇ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਵੀ ਤਿਆਰ ਸਨ। 
ਤੇਜ਼ੀ ਨਾਲ ਕਰਵਟ ਲੈ ਰਹੀਆਂ ਸਥਿਤੀਆਂ 'ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਸਰਕਾਰ ਨੇ ਲਾਲਾ ਲਾਜਪਤ ਰਾਏ ਅਤੇ ਸ. ਅਜੀਤ ਸਿੰਘ ਨੂੰ ਦੇਸ਼-ਨਿਕਾਲਾ ਦੇ ਦਿੱਤਾ। ਮਹਾਰਾਸ਼ਟਰ 'ਚ ਬਾਲ ਗੰਗਾਧਰ ਤਿਲਕ ਨੂੰ 6 ਸਾਲਾਂ ਲਈ ਜੇਲ ਭੇਜ ਦਿੱਤਾ ਗਿਆ ਤੇ ਨਾਲ ਹੀ ਬੰਗਾਲ 'ਚ ਬਿਪਨਚੰਦਰ ਪਾਲ ਨੂੰ ਵੀ ਜੇਲ 'ਚ ਬੰਦ ਕਰ ਦਿੱਤਾ ਗਿਆ। ਇਹ ਯੁੱਗ 'ਲਾਲ, ਬਾਲ ਤੇ ਪਾਲ' ਦਾ ਯੁੱਗ ਮੰਨਿਆ ਜਾਂਦਾ ਹੈ। ਪੰਜਾਬ 'ਚ ਕਿਸਾਨਾਂ ਨੇ ਜ਼ਬਰਦਸਤ ਅੰਦੋਲਨ ਚਲਾਇਆ, ਜਿਸ 'ਚ ਬ੍ਰਿਟਿਸ਼ ਸਰਕਾਰ ਦੇ ਸ਼ੋਸ਼ਣ ਵਿਰੁੱਧ ਅਕਸਰ ਇਹ ਗੀਤ ਗਾਇਆ ਜਾਂਦਾ ਸੀ—'ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ....।'
ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟਕਾਰਾ ਦਿਵਾਉਣ ਲਈ 1913 'ਚ ਸਾਨ ਫ੍ਰਾਂਸਿਸਕੋ ਵਿਖੇ ਲਾਲਾ ਹਰਦਿਆਲ ਨੇ ਗ਼ਦਰ ਪਾਰਟੀ ਦਾ ਇਕ ਸ਼ਕਤੀਸ਼ਾਲੀ ਸੰਗਠਨ ਤਿਆਰ ਕੀਤਾ, ਜਿਸ ਦੇ ਜਨਰਲ ਸਕੱਤਰ ਸੋਹਣ ਸਿੰਘ ਭਕਨਾ ਸਨ। ਇਹ ਸੰਗਠਨ ਹਿੰਸਕ ਢੰਗ ਨਾਲ ਬ੍ਰਿਟਿਸ਼ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਅੰਮ੍ਰਿਤਸਰ 'ਚ ਸਰਹਾਲੀ ਦੇ ਬਾਬਾ ਗੁਰਦਿੱਤ ਸਿੰਘ ਦੇ 'ਕਾਮਾਗਾਟਾਮਾਰੂ' ਦੀ ਦਾਸਤਾਨ ਨੇ ਪੰਜਾਬੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। 
1915 'ਚ ਲੱਗਭਗ 1000 ਗ਼ਦਰੀ ਬਾਬੇ ਪੰਜਾਬ ਪਹੁੰਚ ਚੁੱਕੇ ਸਨ, ਜਿਨ੍ਹਾਂ ਨੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਅੰਮ੍ਰਿਤਸਰ, ਨਨਕਾਣਾ ਸਾਹਿਬ, ਤਰਨਤਾਰਨ ਤੇ ਹੋਰ ਕਈ ਥਾਵਾਂ ਨੂੰ ਆਪਣਾ ਕੇਂਦਰ ਬਣਾ ਲਿਆ ਸੀ ਪਰ ਸਰਕਾਰ ਨੇ ਗ਼ਦਰੀਆਂ ਦੇ ਅੰਦੋਲਨ ਨੂੰ ਸਖ਼ਤੀ ਨਾਲ ਕੁਚਲ ਦਿੱਤਾ। 20 ਗਦਰੀਆਂ ਨੂੰ ਫਾਂਸੀ ਦਿੱਤੀ ਗਈ ਤੇ 58 ਨੂੰ ਕਾਲੇ ਪਾਣੀ ਦੀ ਸਜ਼ਾ ਮਿਲੀ। ਇਸ ਨਾਲ ਸਮੁੱਚੇ ਪੰਜਾਬ 'ਚ ਬ੍ਰਿਟਿਸ਼ ਸਰਕਾਰ ਵਿਰੁੱਧ ਤਿੱਖਾ ਰੋਸ ਪੈਦਾ ਹੋ ਗਿਆ। 
ਮਾਰਚ 1919 'ਚ ਅੰਗਰੇਜ਼ਾਂ ਨੇ ਰੋਲਟ ਐਕਟ ਬਣਾ ਕੇ ਭਾਰਤੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਇਸ ਕਾਨੂੰਨ ਮੁਤਾਬਿਕ ਕਿਸੇ ਵੀ ਭਾਰਤੀ ਨੂੰ ਮੁਕੱਦਮਾ ਚਲਾਏ ਬਿਨਾਂ ਕੈਦ ਕੀਤਾ ਜਾ ਸਕਦਾ ਸੀ। ਇਸ ਕਾਨੂੰਨ ਉੱਤੇ ਦਲੀਲ, ਵਕੀਲ ਤੇ ਅਪੀਲ ਦੀ ਕੋਈ ਗੁੰਜਾਇਸ਼ ਨਹੀਂ ਸੀ ਤੇ ਜਨਤਕ ਆਜ਼ਾਦੀ ਲਈ ਇਹ ਕਾਨੂੰਨ ਵੱਡਾ ਖਤਰਾ ਸੀ। ਰਾਸ਼ਟਰ ਦੇ ਲੱਗਭਗ ਸਾਰੇ ਵੱਡੇ ਨੇਤਾਵਾਂ, ਜਿਨ੍ਹਾਂ 'ਚ ਮਹਾਤਮਾ ਗਾਂਧੀ, ਸੁਰਿੰਦਰਨਾਥ ਬੈਨਰਜੀ, ਪੰ. ਮਦਨ ਮੋਹਨ ਮਾਲਵੀਆ ਅਤੇ ਸਰ ਤੇਜ ਬਹਾਦਰ ਸਪਰੂ ਨੇ ਇਸ ਕਾਲੇ ਕਾਨੂੰਨ ਦੀ ਸਖ਼ਤ ਆਲੋਚਨਾ ਕੀਤੀ। 
ਇਸ ਕਾਲੇ ਕਾਨੂੰਨ ਨੂੰ ਖਤਮ ਕਰਨ ਲਈ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ 30 ਮਾਰਚ 1919 ਨੂੰ ਪੂਰੇ ਦੇਸ਼ ਵਿਚ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਬਾਅਦ ਵਿਚ ਇਹ ਤਰੀਕ 6 ਅਪ੍ਰੈਲ ਕਰ ਦਿੱਤੀ ਗਈ। ਹੜਤਾਲ ਨੂੰ ਸਫਲ ਬਣਾਉਣ ਲਈ ਵੱਖ-ਵੱਖ ਸੂਬਿਆਂ ਵਿਚ ਕੌਮੀ ਨੇਤਾਵਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਦਿੱਲੀ ਵਿਚ 30 ਮਾਰਚ ਨੂੰ ਸਵਾਮੀ ਸ਼ਰਧਾਨੰਦ ਦੀ ਅਗਵਾਈ ਹੇਠ ਵੱਡੀ ਹੜਤਾਲ ਹੋਈ, ਜਿਸ ਵਿਚ ਗੋਲੀ ਚੱਲਣ ਨਾਲ ਕੁਝ ਲੋਕਾਂ ਦੀਆਂ ਜਾਨਾਂ ਗਈਆਂ। 6 ਅਪ੍ਰੈਲ ਤਕ ਪੂਰੇ ਦੇਸ਼ ਵਿਚ ਹੜਤਾਲ ਦਾ ਮਾਹੌਲ ਬਣ ਚੁੱਕਾ ਸੀ। 
6 ਅਪ੍ਰੈਲ 1919 ਦਾ ਦਿਨ ਭਾਰਤੀ ਇਤਿਹਾਸ ਵਿਚ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ ਪਹਿਲੀ ਵਾਰ ਪੂਰੇ ਭਾਰਤੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਗਲੀਆਂ, ਸੜਕਾਂ ਤੇ ਮੈਦਾਨਾਂ ਵਿਚ ਵੱਡੇ-ਵੱਡੇ ਜਲਸੇ ਕੀਤੇ। 
9 ਅਪ੍ਰੈਲ 1919 ਨੂੰ ਹਿੰਦੂਆਂ ਦਾ ਪਵਿੱਤਰ ਤਿਉਹਾਰ 'ਸ਼੍ਰੀ ਰਾਮਨੌਮੀ' ਸੀ। ਸ਼ਹਿਰ ਨੇੜਲੇ ਪਿੰਡਾਂ ਤੋਂ ਵੀ ਹਜ਼ਾਰਾਂ ਲੋਕ ਇਸ ਤਿਉਹਾਰ ਵਿਚ ਹਿੱਸਾ ਲੈਣ ਲਈ ਆ ਗਏ। ਅੰਮ੍ਰਿਤਸਰ ਦੇ ਇਤਿਹਾਸ ਵਿਚ ਪਹਿਲੀ ਵਾਰ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਮਿਲ ਕੇ ਰਾਮਨੌਮੀ ਦੀ ਸ਼ੋਭਾ ਯਾਤਰਾ 'ਚ ਹਿੱਸਾ ਲਿਆ। ਸ਼ਹਿਰ ਦੀਆਂ ਗਲੀਆਂ, ਸੜਕਾਂ 'ਤੇ ਬਹੁਤ ਜ਼ਿਆਦਾ ਭੀੜ ਸੀ। ਇਸ ਸ਼ੋਭਾ ਯਾਤਰਾ ਨੂੰ ਕਟੜਾ ਆਹਲੂਵਾਲੀਆ ਵਿਚ ਇਕ ਦੁਕਾਨ 'ਤੇ ਖੜ੍ਹਾ ਅੰਗਰੇਜ਼ ਡਿਪਟੀ ਕਮਿਸ਼ਨਰ ਦੇਖ ਕੇ ਲਾਲ-ਪੀਲਾ ਹੋ ਰਿਹਾ ਸੀ। ਉਸ ਨੇ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਹਿੰਦੂਆਂ-ਮੁਸਲਮਾਨਾਂ ਦੀ ਏਕਤਾ ਬਾਰੇ ਸੂਚਿਤ ਕੀਤਾ, ਜਿਸ ਨੇ ਡਾ. ਸੱਤਪਾਲ ਤੇ ਡਾ. ਸੈਫੂਦੀਨ ਕਿਚਲੂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ।
ਉਸੇ ਦਿਨ ਮਹਾਤਮਾ ਗਾਂਧੀ ਨੂੰ ਪਲਵਲ ਸਟੇਸ਼ਨ 'ਤੇ ਜ਼ਬਰਦਸਤੀ ਉਤਾਰ ਲਿਆ ਗਿਆ ਅਤੇ ਪੁਲਸ ਦੀ ਹਿਫਾਜ਼ਤ ਵਿਚ ਮੁੰਬਈ ਭੇਜ ਦਿੱਤਾ ਗਿਆ। ਸ਼ੋਭਾ ਯਾਤਰਾ ਤਾਂ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕੱਢੀ ਗਈ ਪਰ ਸ਼ਾਮ ਨੂੰ ਪੂਰਾ ਸ਼ਹਿਰ ਗ਼ਮ, ਗੁੱਸੇ ਅਤੇ ਹਿੰਸਾ ਦੀ ਲਪੇਟ ਵਿਚ ਆ ਗਿਆ। 10 ਅਪ੍ਰੈਲ ਨੂੰ ਸਵੇਰੇ ਡਾ. ਕਿਚਲੂ ਤੇ ਸੱਤਪਾਲ ਨੂੰ ਡਿਪਟੀ ਕਮਿਸ਼ਨਰ ਦੀ ਕੋਠੀ 'ਤੇ ਸੱਦਿਆ ਗਿਆ ਤੇ ਉਥੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਧਰਮਸ਼ਾਲਾ ਭੇਜ ਦਿੱਤਾ ਗਿਆ।
ਜਿਵੇਂ ਹੀ ਇਹ ਖ਼ਬਰ ਸ਼ਹਿਰ 'ਚ ਫੈਲੀ, ਹਜ਼ਾਰਾਂ ਲੋਕ ਬਾਜ਼ਾਰਾਂ 'ਚ ਇਕੱਠੇ ਹੋ ਗਏ ਅਤੇ ਆਪਣੇ ਮਹਿਬੂਬ ਨੇਤਾਵਾਂ ਨੂੰ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਦੀ ਕੋਠੀ ਵੱਲ ਵਧਣ ਲੱਗੇ। ਜਦੋਂ ਉੱਚੇ ਪੁਲ 'ਤੇ ਭੀੜ ਨੂੰ ਪਿਛਾਂਹ ਧੱਕਣ ਲਈ ਸ਼ਹਿਰ ਦੇ 2 ਪ੍ਰਸਿੱਧ ਵਕੀਲ ਗੁਰਦਿਆਲ ਸਿੰਘ ਸਲਾਰੀਆ ਤੇ ਮਕਬੂਲ ਮਹਿਮੂਦ ਕੋਸ਼ਿਸ਼ਾਂ 'ਚ ਲੱਗੇ ਹੋਏ ਸਨ ਤਾਂ ਅਚਾਨਕ ਪੁਲਸ ਅਤੇ ਭੀੜ ਵਿਚਾਲੇ ਝੜਪ ਹੋ ਗਈ, ਜਿਸ 'ਤੇ ਪੁਲਸ ਨੇ ਗੋਲੀ ਚਲਾ ਦਿੱਤੀ ਤੇ 20 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਭੀੜ ਨੇ ਲਾਸ਼ਾਂ ਚੁੱਕ ਕੇ ਸ਼ਹਿਰ ਵਿਚ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਤੇ ਬ੍ਰਿਟਿਸ਼ ਬੈਂਕਾਂ ਨੂੰ ਅੱਗ ਲਾ ਦਿੱਤੀ, ਗੋਦਾਮ ਲੁੱਟ ਲਏ, ਟੈਲੀਫੋਨ ਐਕਸਚੇਂਜ ਤਬਾਹ ਕਰ ਦਿੱਤੇ ਅਤੇ 5 ਅੰਗਰੇਜ਼ਾਂ ਨੂੰ ਮਾਰ ਦਿੱਤਾ।
12 ਅਪ੍ਰੈਲ 1919 ਨੂੰ ਸ਼ਾਮ 4 ਵਜੇ ਹੰਸਰਾਜ ਨੇ ਢਾਬ ਖਟੀਕਾਂ ਵਿਚ ਸਥਿਤ ਹਿੰਦੂ ਸਭਾ ਸਕੂਲ ਵਿਚ ਇਕ ਮੀਟਿੰਗ ਸੱਦੀ, ਜਿਸ ਵਿਚ ਲਾਲਾ ਕਨ੍ਹੱਈਆ ਲਾਲ ਦੀ ਪ੍ਰਧਾਨਗੀ ਹੇਠ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ਼ਾਮ 4 ਵਜੇ ਜਲਿਆਂਵਾਲਾ ਬਾਗ ਵਿਚ ਜਲਸਾ ਕਰਨ ਦਾ ਫੈਸਲਾ ਲਿਆ ਗਿਆ। ਹਾਲਾਂਕਿ 12 ਅਪ੍ਰੈਲ ਨੂੰ 3 ਵਜੇ ਅੰਮ੍ਰਿਤਸਰ ਤੇ ਲਾਹੌਰ ਵਿਚ ਮਾਰਸ਼ਲ ਲਾਅ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਪਰ ਇਸ ਦੀ ਸੂਚਨਾ 14 ਅਪ੍ਰੈਲ ਤਕ ਜਾਰੀ ਨਹੀਂ ਹੋਈ ਸੀ। 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲੋਕ ਸਵੇਰ ਤੋਂ ਹੀ ਜਲਿਆਂਵਾਲਾ ਬਾਗ ਵਿਚ ਇਕੱਠੇ ਹੋਣ ਲੱਗੇ। ਉਸ ਦਿਨ ਉਥੇ 25-30 ਹਜ਼ਾਰ ਦੇ ਲੱਗਭਗ ਲੋਕ ਪਹੁੰਚੇ ਹੋਏ ਸਨ ਅਤੇ ਡਾਇਰ ਦੇ ਆਉਣ ਤੋਂ ਪਹਿਲਾਂ 8 ਨੇਤਾ ਭਾਸ਼ਣ ਦੇ ਚੁੱਕੇ ਸਨ। 
ਅਜੇ ਦੁਰਗਾਦਾਸ ਵੈਦ ਨੇ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੁੱਧ ਤਜਵੀਜ਼ ਰੱਖੀ ਹੀ ਸੀ ਕਿ ਲੋਕਾਂ ਨੇ ਹਥਿਆਰਬੰਦ ਫੌਜੀਆਂ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਨਰਲ ਡਾਇਰ ਨੇ ਲੋਕਾਂ ਨੂੰ ਚਿਤਾਵਨੀ ਦਿੱਤੇ ਬਿਨਾਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਉਥੇ ਲੋਕਾਂ ਵਿਚ ਭਾਜੜ ਮਚ ਗਈ। ਕੁਝ ਲੋਕ ਖੂਹ ਵਿਚ ਡਿੱਗ ਗਏ ਅਤੇ ਕਈ ਕੰਧਾਂ ਟੱਪਦਿਆਂ ਗੋਲੀਆਂ ਦਾ ਸ਼ਿਕਾਰ ਹੋਏ। ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ। ਸਰਕਾਰੀ ਬਿਆਨ ਮੁਤਾਬਿਕ ਇਸ ਕਾਂਡ ਵਿਚ 379 ਵਿਅਕਤੀ ਮਾਰੇ ਗਏ ਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਦਕਿ ਪੰ. ਮਦਨ ਮੋਹਨ ਮਾਲਵੀਆ ਅਨੁਸਾਰ 1000 ਦੇ ਲੱਗਭਗ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ 'ਚ 42 ਬੱਚੇ ਸਨ ਤੇ ਮਰਨ ਵਾਲਿਆਂ ਵਿਚ ਸਭ ਤੋਂ ਛੋਟੇ ਬੱਚੇ ਦੀ ਉਮਰ 7 ਮਹੀਨੇ ਸੀ। 
ਜਨਰਲ ਡਾਇਰ ਆਪਣੇ ਫੌਜੀਆਂ ਸਮੇਤ ਕਿਲਾ ਗੋਬਿੰਦਗੜ੍ਹ ਵਿਚ ਆ ਗਿਆ ਪਰ ਜਲਿਆਂਵਾਲਾ ਬਾਗ ਵਿਚ ਸਾਰੀ ਰਾਤ ਲੋਕਾਂ ਦੇ ਚੀਕ-ਚਿਹਾੜੇ ਦੀਆਂ ਦਰਦਨਾਕ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਡਰ ਦੇ ਮਾਰੇ ਕੋਈ ਵੀ ਰਾਤ ਨੂੰ ਲਾਸ਼ਾਂ ਚੁੱਕਣ ਅਤੇ ਜ਼ਖ਼ਮੀ ਲੋਕਾਂ ਦੇ ਮੱਲ੍ਹਮ-ਪੱਟੀ ਕਰਨ ਲਈ ਨਹੀਂ ਗਿਆ। ਪੰਜਾਬ ਦੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਇਸ ਘਿਨਾਉਣੇ ਕਤਲੇਆਮ 'ਤੇ ਜਨਰਲ ਡਾਇਰ ਨੂੰ ਸ਼ਾਬਾਸ਼ ਦਿੱਤੀ। ਜ਼ਿਕਰਯੋਗ ਹੈ ਕਿ 1940 ਵਿਚ ਸ. ਊਧਮ ਸਿੰਘ ਨੇ ਓਡਵਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ। 
ਬ੍ਰਿਟਿਸ਼ ਹਾਊਸ ਆਫ ਲਾਰਡਜ਼ ਨੇ ਜਨਰਲ ਡਾਇਰ ਦੀ ਇਸ ਕਾਰਵਾਈ ਦੀ ਤਾਰੀਫ ਕੀਤੀ ਪਰ ਹਾਊਸ ਆਫ ਕਾਮਨਜ਼ ਵਿਚ ਇਸ ਦੀ ਖੁੱਲ੍ਹ ਕੇ ਨਿੰਦਾ ਕੀਤੀ ਗਈ। ਹੰਟਰ ਕਮੇਟੀ ਸਾਹਮਣੇ ਪੇਸ਼ ਹੋ ਕੇ ਡਾਇਰ ਨੇ ਕਿਹਾ ਕਿ ''ਜੇ ਮੈਂ ਥੋੜ੍ਹੀਆਂ ਗੋਲੀਆਂ ਚਲਾਉਂਦਾ ਤਾਂ ਲੋਕ ਮੇਰਾ ਮਜ਼ਾਕ ਉਡਾਉਂਦੇ। ਮੈਂ ਮਨ ਬਣਾ ਲਿਆ ਸੀ ਕਿ ਜੇ ਇਹ ਲੋਕ ਆਪਣਾ ਜਲਸਾ ਜਾਰੀ ਰੱਖਦੇ ਤਾਂ ਮੈਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਗੋਲੀ ਚਲਾਏ ਬਿਨਾਂ ਵੀ ਮੈਂ ਭੀੜ ਨੂੰ ਤਿੱਤਰ-ਬਿੱਤਰ ਕਰ ਸਕਦਾ ਸੀ ਪਰ ਅਜਿਹਾ ਮੈਂ ਜਾਣਬੁੱਝ ਕੇ ਨਹੀਂ ਕੀਤਾ।''
ਹੰਟਰ ਕਮੇਟੀ ਨੇ ਡਾਇਰ ਨੂੰ ਦੋਸ਼ੀ ਮੰਨਿਆ ਤੇ ਉਸ ਦਾ ਫੌਜੀ ਜੀਵਨ ਖਤਮ ਹੋ ਗਿਆ। 1927 'ਚ ਪੇਚਿਸ਼ ਰੋਗ ਕਾਰਨ ਉਸ ਦੀ ਮੌਤ ਹੋ ਗਈ। 
ਇਸ ਘਟਨਾ ਤੋਂ ਦੁਖੀ ਹੋ ਕੇ ਵਿਰੋਧ ਵਜੋਂ ਰਬਿੰਦਰਨਾਥ ਟੈਗੋਰ ਨੇ ਆਪਣਾ 'ਸਰ' ਦਾ ਖਿਤਾਬ ਤਾਂ ਮਹਾਤਮਾ ਗਾਂਧੀ ਨੇ 'ਕੇਸਰ-ਏ-ਹਿੰਦ' ਦਾ ਖਿਤਾਬ ਮੋੜ ਦਿੱਤਾ, ਜਦਕਿ ਮੁਹੰਮਦ ਅਲੀ ਜਿੱਨਾਹ ਨੇ 'ਇੰਪੀਰੀਅਲ ਲੈਜਿਸਲੇਟਿਵ ਦੀ ਮੈਂਬਰਸ਼ਿਪ' ਛੱਡ ਦਿੱਤੀ। ਪੰ. ਮੋਤੀ ਲਾਲ ਨਹਿਰੂ ਨੇ ਆਪਣੇ ਘਰ ਦਾ ਸਾਰਾ ਬ੍ਰਿਟਿਸ਼ ਫਰਨੀਚਰ ਤੇ ਕੱਪੜੇ ਅੱਗ ਦੇ ਹਵਾਲੇ ਕਰ ਦਿੱਤੇ ਤੇ ਹੱਥ ਨਾਲ ਬਣੇ ਖਾਦੀ ਦੇ ਕੱਪੜੇ ਪਹਿਨਣ ਲੱਗੇ। 

  • ਜਲਿਆਂਵਾਲਾ ਬਾਗ
  • ਭਾਰਤ
  • jallianwala bagh

ਜਲਿਆਂਵਾਲਾ ਬਾਗ ਕਾਂਡ 'ਚ ਕਸ਼ਮੀਰੀਆਂ ਦਾ 'ਬਲੀਦਾਨ'

NEXT STORY

Stories You May Like

  • moushumi chatterjee s advice to her daughter
    'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ ਅਦਾਕਾਰਾ ਨੇ ਧੀ ਨੂੰ ਦਿੱਤੀ 'ਖਾਸ' ਸਲਾਹ
  • chinas consumer stocks at risk of lost decade
    ਚੀਨ ਦੇ ਕੰਜ਼ਿਊਮਰ ਸਟਾਕਾਂ 'ਤੇ 'ਗੁਆਚੇ ਦਹਾਕੇ' ਦਾ ਖ਼ਤਰਾ! AI ਵਿੱਚ ਤੇਜ਼ੀ ਪਰ ਘਰੇਲੂ ਮੰਗ ਸੁਸਤ
  • players did not shake hands
    ਖਿਡਾਰੀਆਂ ਨੇ ਨਹੀਂ ਮਿਲਾਇਆ ਹੱਥ ਪਰ ਫਾਈਨਲ ’ਚ ਨਹੀਂ ਹੋਇਆ ਕੋਈ ਵਿਵਾਦ
  • voter lists sir
    ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ
  • rain in thailand
    ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ
  • pakistani business groups lag behind in building global brands
    ਪਾਕਿਸਤਾਨੀ ਬਿਜ਼ਨਸ ਗਰੁੱਪ ਘਰੇਲੂ ਪੱਧਰ 'ਤੇ ਸਫਲ, ਪਰ ਗਲੋਬਲ ਬ੍ਰਾਂਡ ਬਣਾਉਣ 'ਚ ਰਿਹਾ ਅਸਫਲ
  • critics don  t want me in the team  ronaldo
    ਪੁਰਤਗਾਲ ਲਈ ਹੁਣ ਵੀ ਗੋਲ ਕਰ ਸਕਦਾ ਹਾਂ, ਪਰ ਆਲੋਚਕ ਮੈਨੂੰ ਨਹੀਂ ਚਾਹੁੰਦੇ ਟੀਮ 'ਚ : ਰੋਨਾਲਡੋ
  • karnataka vidhan sabha
    ਕਰਨਾਟਕ ਵਿਧਾਨ ਸਭਾ 'ਚ 2 ਛੰਦਾਂ ਤੋਂ ਬਾਅਦ ਬੰਦ ਕੀਤੀ ਗਈ ਵੰਦੇ ਮਾਤਰਮ ਦੀ ਆਡੀਓ, ਪਰ BJP ਵਿਧਾਇਕਾਂ ਨੇ...
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • kulhad pizza s sahaj arora s statement on mad sandhu murder
    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ...
  • thieves targeted a mill
    ਚੋਰਾਂ ਨੇ ਚੱਕੀ ਨੂੰ ਬਣਾਇਆ ਨਿਸ਼ਾਨਾ, ਤੇਲ, ਡਰਾਈ ਫਰੂਟ ਤੇ ਨਕਦੀ ਲੈ ਕੇ ਹੋਏ ਫਰਾਰ
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • meeting jalandhar zone of the forum of retired diploma engineers  punjab
    ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜ਼ੋਨ ਵੱਲੋਂ ਕੀਤੀ...
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
  • corporation failed to register firs against 100 defaulting colonizers
    3 ਮਹੀਨੇ ਬਾਅਦ ਵੀ ਲਗਭਗ 100 ਡਿਫ਼ਾਲਟਰ ਕਾਲੋਨਾਈਜ਼ਰਾਂ ’ਤੇ FIR ਦਰਜ ਨਹੀਂ ਕਰਵਾ...
Trending
Ek Nazar
nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • up congress sp
      ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
    • women safety
      ਔਰਤਾਂ ਦੀ ਸੁਰੱਖਿਆ ਰਾਸ਼ਟਰ ਦੀ ਪ੍ਰੀਖਿਆ!
    • roop kaur sandhu case
      ਰੂਪ ਕੌਰ ਸੰਧੂ ਮਾਮਲਾ : ਸਵਾਲ ਪੁੱਛਣ ਵਾਲੇ ਕਟਹਿਰੇ ’ਚ ਕਿਉਂ?
    • growing aggression among students solutions needed
      ਵਿਦਿਆਰਥੀਆਂ ’ਚ ਵਧ ਰਿਹਾ ਹਮਲਾਵਰੀਪਣ, ਹੱਲ ਜ਼ਰੂਰੀ
    • kamla haris
      ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ...
    • election commission grapples with voter colonialism
      ਵੋਟਰ ਬਸਤੀਵਾਦ ਨਾਲ ਜੂਝਦਾ ਚੋਣ ਕਮਿਸ਼ਨ
    • elders honor
      ਬਜ਼ੁਰਗਾਂ ਦਾ ਸਨਮਾਨ ਅਤੇ ਸ਼ਾਨ : ਵਿਕਸਤ ਭਾਰਤ ਦੀ ਨੀਂਹ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +