Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    7:13:28 PM

  • gt vs rr ipl 2026  rajasthan won the toss and elected to bat

    GT vs RR IPL 2026: ਰਾਜਸਥਾਨ ਨੇ ਟਾਸ ਜਿੱਤ ਕੇ...

  • big in the blast case near bjp office police arrest youth from portugal

    ਭਾਜਪਾ ਦਫ਼ਤਰ ਨੇੜੇ ਬਲਾਸਟ ਮਾਮਲੇ 'ਚ ਵੱਡੀ ਅਪਡੇਟ!...

  • dc vs mi

    ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 6...

  • blocked sri kiratpur sahib manali highway due to entry tax himachal pradesh

    ਹਿਮਾਚਲ ਐਂਟਰੀ ਟੈਕਸ ਦੇ ਵਿਰੁੱਧ ਲੋਕਾਂ ਨੇ ਜਾਮ ਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕਰਤਾਰਪੁਰ ਸਾਹਿਬ ਲਾਂਘਾ ‘ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ’

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕਰਤਾਰਪੁਰ ਸਾਹਿਬ ਲਾਂਘਾ ‘ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ’

  • Updated: 01 Dec, 2018 07:45 AM
Special Story
kartarpur sahib concierge   even the city were cruel
  • Share
    • Facebook
    • Tumblr
    • Linkedin
    • Twitter
  • Comment

ਇਹ ਗੱਲ ਬਿਲਕੁਲ ਨਹੀਂ ਕਹੀ ਜਾ ਸਕਦੀ ਕਿ ਪਾਕਿਸਤਾਨ ਦੀ ਸੋਚ ਹੁਣ ਇੰਨੀ ਹੀ ਹਾਂ-ਪੱਖੀ ਹੋ ਗਈ ਕਿ ਕੁਝ ਵੀ ਮਾੜਾ ਵਾਪਰਨ ਦੀਆਂ ਸੰਭਾਵਨਾਵਾਂ ਹੀ ਖਤਮ ਹਨ। ਇਹ ਸੋਚ ਲੈਣਾ ਵੀ ਕਾਹਲ ਕਰਨ ਵਾਂਗ ਹੀ ਹੈ ਕਿ ਹੁਣ ਸਾਰੇ ਬਾਰਡਰ ਖੁੱਲ੍ਹ ਜਾਣੇ ਹਨ ਤੇ ਸਾਡਾ ਵਪਾਰ ਦਿਨ ਦੁੱਗਣਾ ਤੇ ਰਾਤ ਚੌਗੁਣਾ ਤਰੱਕੀ ਕਰਨ ਵਾਲਾ ਹੈ, ਹੁਣ ਸਭ ਕੁਝ ਹੀ ਚੰਗਾ ਵਾਪਰਨਾ ਹੈ, ਪਾਕਿਸਤਾਨ ਦਾ ਅੱਤਵਾਦ ਸਿਰ ਨਹੀਂ ਚੁੱਕੇਗਾ ਤੇ ਨਾ ਹੀ ਕਸ਼ਮੀਰ ਦਾ ਰਾਗ ਅਲਾਪਿਆ ਜਾਣਾ ਹੈ। ਇਹ ਵੀ ਨਹੀਂ ਹੋਣਾ ਕਿ ਪਾਕਿਸਤਾਨੀ ਫੌਜੀਆਂ ਦੇ ਕਾਰੇ ਬੰਦ ਹੋ ਜਾਣੇ ਹਨ। 
ਅਜਿਹਾ ਕੁਝ ਨਹੀਂ ਹੋਣਾ, ਕੋਈ ਉਮੀਦ ਨਾ ਕਰਿਓ ਪਰ ਫਿਰ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ’ਚ ਹੋਏ ਸਮਾਗਮਾਂ ’ਚ ਇਹ ਕਿਉਂ ਲੱਗਿਆ ਕਿ ਅਸੀਂ ਹਲਕੀ ਸਿਆਸਤ ਤੋਂ ਉਪਰ ਹੀ ਨਹੀਂ ਉੱਠ ਸਕੇ ਤੇ ਪਾਕਿਸਤਾਨ ਸਰਕਾਰ ਨੇ ਖੁਦ ਨੂੰ ਵਿਰਾਸਤ ਨਾਲ ਜੁੜੀ ਹੋਣ ਵਾਲਾ ਸੁਭਾਅ ਦਿਖਾ ਦਿੱਤਾ। ਇਹ ਸਭ ਨੇ ਮਹਿਸੂਸ ਕੀਤਾ ਤੇ ਲੋਕ ਦੁਖੀ ਹੋਏ। 
ਪਹਿਲਾਂ ਸਾਡੇ ਵਾਲੇ ਪਾਸੇ ਲਾਂਘੇ ਦੇ ਨੀਂਹ ਪੱਥਰ ਰੱਖਣ ਨੂੰ ਲੈ ਕੇ ਜੋ ਸਿਆਸਤ ਹੋਈ, ਜੋ ਹੌਲਾਪਣ ਦਿਖਾਇਆ ਗਿਆ, ਅਕਾਲੀ ਦਲ ਵਲੋਂ ਵੀ ਤੇ ਕਾਂਗਰਸ ਵਲੋਂ ਵੀ, ਬਹੁਤ ਮੰਦਭਾਗਾ ਸੀ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਪ੍ਰਤੀ ਸ਼ਰਧਾ ਦਾ ਦਿਖਾਵਾ ਕਰ ਰਹੇ ਸਾਂ ਤੇ ਖੁਦ ਦੀ ਹਉਮੈ ਨੂੰ ਪੱਠੇ ਪਾ ਰਹੇ ਸਾਂ। ਸਾਡਾ ਵਰਤਾਓ ਨਾ ਸਿਰਫ ਪਾਕਿਸਤਾਨ ਪ੍ਰਤੀ ਬੁਰਾ ਸੀ, ਜਿਹਦੀ ਇਥੇ ਜ਼ਰੂਰਤ ਨਹੀਂ ਸੀ ਅਤੇ ਨਾ ਹੀ ਆਪੋ ਵਿਚੀ ਇੰਨਾ ਚੰਗਾ ਸੀ ਕਿ ਕੋਈ ਇਸ ਦੀ ਸ਼ਲਾਘਾ ਕਰਦਾ। 
ਨੀਂਹ ਪੱਥਰ ’ਤੇ ਕੇਂਦਰ ਸਰਕਾਰ ਵਲੋਂ ਤਿਆਰੀ ਹੋਣ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਦਰਜ ਹੋ ਗਿਆ।  ਹੰਕਾਰ ਹਰਸਿਮਰਤ ਬਾਦਲ ਦਾ ਵੀ ਸਿਰ ਚੜ੍ਹ ਬੋਲਿਆ ਤੇ ਸੁਨੀਲ ਜਾਖੜ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦਾ ਵੀ। ਨਾਂ ਵਾਰ-ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੈ ਰਹੇ ਸਨ, ਜਿਹੜੇ ਹੰਕਾਰ ਨੂੰ ਦੀਰਘ ਰੋਗ ਦੱਸਦੇ ਹਨ। ਇਹ ਗੱਲ ਬਿਲਕੁਲ ਵੀ ਸਮਝ ਨਹੀਂ ਆਈ ਕਿ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ?
ਅਜੇ ਵੀ ਅਕਾਲੀ ਦਲ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਕਰ ਰਿਹਾ ਹੈ, ਉਹ ਕਿੱਥੋਂ ਤਕ ਜਾਇਜ਼ ਹੈ? ਫਿਰ ਜੇਕਰ ਪਾਕਿਸਤਾਨ ਵਿਰੁੱਧ ਬੁਰੀ ਤਰ੍ਹਾਂ ਭੜਾਸ ਇਸ ਸਮਾਗਮ ਦੌਰਾਨ ਨਾ ਵੀ ਕੱਢੀ ਜਾਂਦੀ ਤਾਂ ਕੀ ਆਫਤ ਆ ਚੱਲੀ ਸੀ, ਨਹੀਂ ਅਸੀਂ ਖੁੰਝ ਗਏ ਤੇ ਆਪਣਾ ਮਾੜਾ ਪ੍ਰਭਾਵ ਹੀ ਦੇ ਸਕੇ।
ਇਮਰਾਨ ਖਾਨ ਦਾ ਭਾਸ਼ਣ
ਉਧਰ ਜੇਕਰ ਸਮਾਗਮ ਦੀ ਸ਼ੋਭਾ ਨੂੰ ਲੈ ਕੇ ਹੀ ਗੱਲ ਕਰੀਏ ਤਾਂ ਪਾਕਿਸਤਾਨ ਸਰਕਾਰ ਵਲੋਂ ਕੀਤੇ ਸਮਾਗਮ ’ਚ ਸ਼ਰਧਾ ਵੀ ਦਿਖਾਈ ਦਿੱਤੀ ਤੇ ਸਿਆਸੀ ਲਾਹੇਵੰਦੀ ਤੋਂ ਉਪਰ ਉੱਠ ਕੇ, ਹੰਕਾਰ ਤੋਂ ਕਿਨਾਰਾ ਕਰ ਕੇ ਗੱਲਬਾਤ ਹੁੰਦੀ ਵੀ ਦਿਖਾਈ ਦਿੱਤੀ। ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖਾਨ ਨੇ ਜੋ ਭਾਸ਼ਣ ਦਿੱਤਾ, ਉਨ੍ਹਾਂ ਇਹ  ਦਰਸਾ ਦਿੱਤਾ ਕਿ ਕਿਵੇਂ ਜੋ ਦੋਵੇਂ ਪੰਜਾਬ ਹਨ, ਉਹ ਇਕ-ਦੂਸਰੇ ਦੀਆਂ ਭੱਜੀਆਂ ਬਾਹਾਂ ਹਨ ਤੇ ਇਹੋ ਭੱਜੀਆਂ ਬਾਹਾਂ ਅੱਜ ਦਹਾਕਿਆਂ ਬਾਅਦ ਗਲੇ ਨੂੰ ਆ ਰਹੀਆਂ ਹਨ। ਉਨ੍ਹਾਂ ਕਰਤਾਰਪੁਰ ਲਾਂਘੇ ’ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਗੱਲ ਤਾਂ ਕੀਤੀ ਹੀ, ਨਾਲ ਹੀ ਜੋ ਲਹਿੰਦੇ ਪੰਜਾਬ ਦੇ ਲੋਕਾਂ ’ਚ ਸਿੱਖ ਭਾਈਚਾਰੇ ਪ੍ਰਤੀ, ਚੜ੍ਹਦੇ ਪੰਜਾਬ ਦੇ ਲੋਕਾਂ ਪ੍ਰਤੀ ਖਿੱਚ ਹੈ, ਉਸ ਦਾ ਹੁਲਾਰਾ ਵੀ ਦਿੱਤਾ।
ਉਹ ਸਿੱਖ ਭਾਈਚਾਰੇ ਦੀ ਖੁਸ਼ੀ ਨੂੰ ਮੁਸਲਿਮ ਭਾਈਚਾਰੇ ਦੇ ਮਦੀਨੇ ਦੇ ਦਰਸ਼ਨਾਂ ਨਾਲ ਜੋੜ ਕੇ ਬਹੁਤ ਹੀ ਭਾਵੁਕ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਸ਼ਮੀਰ ਦੇ ਮਸਲੇ ਦੀ ਗੱਲ ਵੀ ਛੇੜੀ ਪਰ ਹਾਂ-ਪੱਖੀ ਤਰੀਕੇ ਨਾਲ। ਅਸੀਂ ਫੇਰ ਕਹਿ ਦਿੰਦੇ ਹਾਂ ਕਿ ਇਹਦੇ ਨਾਲ ਕਸ਼ਮੀਰ ਮਸਲਾ ਹੱਲ ਨਹੀਂ ਹੋ ਜਾਣਾ ਪਰ ਉਨ੍ਹਾਂ ਨੇ ਮੌਕਾ ਸੰਭਾਲ ਲਿਆ ਤੇ ਆਪਣੀ ਪਹੁੰਚ ਸਹੀ ਹੀ ਰੱਖੀ। ਜਦੋਂ ਉਹ ਪਿਛਲੀਆਂ ਗਲਤੀਆਂ ਬਾਰੇ ਗੱਲ ਕਰ ਰਹੇ ਸਨ ਤਾਂ ਬਹੁਤ ਹੀ ਫਲਸਫਾਨਾ ਅੰਦਾਜ਼ ’ਚ ਮੁਨੀਰ ਨਿਆਜ਼ੀ ਦੀ ਕਵਿਤਾ ਦੀ ਸਤਰ ‘ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ’ ਸੁਣਾ ਕੇ ਸਭ ਤੋਂ ਵੱਧ ਪ੍ਰਭਾਵ ਪਾ ਗਏ। ਸੱਚਮੁੱਚ ਇਹ ਮਾਨਸਿਕ ਹਾਲਤ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਹੈ, ਜਿਨ੍ਹਾਂ ਨੇ ਦੁੱਖ ਜਰੇ, ਵੰਡ ਜਰੀ, ਕਤਲ ਹੋਏ ਤੇ  ਉੱਜੜੇ ਹਨ।
ਸਵਾਗਤਯੋਗ ਸ਼ੁਰੂਆਤ
ਰਹੀ ਗੱਲ ਨਵਜੋਤ ਸਿੱਧੂ ਦੀ, ਤਾਂ ਉਹ ਇਸ ਸਾਰੇ ਮਾਮਲੇ ਵਿਚ ਬਹੁਤ ਹੀ ਸਾਵੀਂ ਪਹੁੰਚ ਰੱਖ ਕੇ ਵਿਚਰੇ ਤੇ ਲੋਕ ਮਨਾਂ ’ਤੇ ਆਪਣੀ ਗਹਿਰੀ ਛਾਪ ਛੱਡ ਗਏ। ਇਮਰਾਨ ਖਾਨ ਨੇ ਆਪਣੇ ਭਾਸ਼ਣ ’ਚ ਤਿੰਨ ਮਹੀਨੇ ਪਹਿਲਾਂ ਇਸ ਗੱਲ ਦੀ ਸ਼ੁਰੂਆਤ ਕਰਨ ਗਏ ਨਵਜੋਤ ਸਿੱਧੂ ਬਾਰੇ ਭਾਰਤ ’ਚ ਹੋਈ ਨੁਕਤਾਚੀਨੀ ਨੂੰ ਵੀ ਬੇਵਜ੍ਹਾ ਕਰਾਰ ਦਿੱਤਾ। ਉਹ ਸਿੱਧੂ ਨੂੰ ‘ਅਮਨ ਦਾ ਦੂਤ’ ਕਹਿ ਕੇ ਸੰਬੋਧਨ ਹੋਏ। ਹਾਲਾਂਕਿ ਭਾਰਤ ਦੀ ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਉਥੇ ਮੌਜੂਦ ਸਨ ਪਰ ਹਰਸਿਮਰਤ ਬਾਦਲ ਨੂੰ ਹੀ ਜੇਕਰ ਦੇਖੀਏ ਤਾਂ ਉਹ ਪ੍ਰਭਾਵ ਨਹੀਂ ਦਿਖਾ ਸਕੇ, ਜੋ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਦਿਖਾਉਣਾ ਹੁੰਦਾ ਹੈ।
 ਉਹ ਤਾਂ ਸਗੋਂ ਜਦੋਂ ਆਪਣੇ ਭਾਸ਼ਣ ’ਚ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਨੂੰ ‘ਵਜ਼ੀਰੇ ਆਲਮ’ ਵਾਰ-ਵਾਰ ਕਹਿ ਰਹੇ ਸਨ ਤਾਂ ਮਜ਼ਾਕ ਦੇ ਪਾਤਰ ਬਣ ਰਹੇ ਸਨ। ਨਵਜੋਤ ਸਿੱਧੂ ਕਿਉਂਕਿ ਸੈਲੀਬ੍ਰਿਟੀ ਹੈ ਤੇ ਪਾਕਿਸਤਾਨੀ ਆਵਾਮ ’ਚ ਵੀ ਓਨਾ ਹੀ ਮਸ਼ਹੂਰ ਹੈ, ਇਸ ਵਾਸਤੇ ਦੋਵਾਂ  ਦੇਸ਼ਾਂ ’ਚੋਂ  ਉਹ ਪਿਆਰ ਲੈਣ ’ਚ ਕਾਮਯਾਬ ਹੋ ਗਿਆ। ਹਾਲਾਂਕਿ ਉਹਦੀ ਪਾਰਟੀ ਦੇ ਆਪਣੇ ਹੀ ਮੁੱਖ ਮੰਤਰੀ ਨੇ ਵੀ ਨੁਕਤਾਚੀਨੀ ਕੀਤੀ। ਫਿਰ ਵੀ ਇਹ ਇਕ ਚੰਗੀ ਸ਼ੁਰੂਆਤ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਖਾ ਗਈ ਕਿਸਾਨਾਂ ਦੇ 16,000 ਕਰੋੜ ਰੁਪਏ
ਅੱਜ ਭਾਰਤ ਦਾ ਕਿਸਾਨ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਉਹ ਖੁਦਕੁਸ਼ੀਆਂ ਦੇ ਰਾਹ ਤੁਰ ਰਿਹਾ ਹੈ। ਸੰਕਟ ਬਹੁਤ ਗਹਿਰਾ ਹੈ ਤੇ ਰਾਹਨੁਮਾ ਜੋ ਹਨ, ਉਹ ਇਸ ਨੂੰ ਸੰਕਟ ’ਚੋਂ ਕੱਢਣ ਦੀ ਥਾਂ ਇਹਦੀ ਜੇਬ ਨੂੰ ਹੋਰ ਚੂਨਾ ਲਾ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਇਹ ਲੁੱਟ ਦਾ ਪੈਸਾ ਨਿੱਜੀ ਕੰਪਨੀਆਂ ਨੂੰ ਸ਼ਰੇਆਮ ਜਾ ਰਿਹਾ ਹੈ ਕਿਉਂਕਿ ਯੋਜਨਾ ਬਣਾਈ ਹੀ ਇਸ ਢੰਗ ਨਾਲ ਜਾਂਦੀ ਹੈ।
ਹੁਣ ਹਾਲਤ ਇਹ ਹੈ ਕਿ ਇਨ੍ਹਾਂ ਦੋ ਸਾਲਾਂ ਵਿਚ ਹੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦਾ 16,000 ਕਰੋੜ ਰੁਪਿਆ ਨਿੱਜੀ ਕੰਪਨੀਆਂ ਕੋਲ ਚਲਾ ਗਿਆ ਹੈ। ਇਸ ਯੋਜਨਾ ਤਹਿਤ ਸੰਨ 2016-17 ਵਿਚ 5.72 ਕਰੋੜ ਕਿਸਾਨ ਬੀਮੇ ਵਾਸਤੇ ਜੋੜੇ ਗਏ ਸਨ ਪਰ ਹੁਣ ਹਾਲਤ ਇਹ ਹੈ ਕਿ ਇਨ੍ਹਾਂ ਵਿਚੋਂ 85 ਲੱਖ ਦੇ ਕਰੀਬ ਕਿਸਾਨ ਇਸ ਯੋਜਨਾ ਤੋਂ ਪਰ੍ਹੇ ਚਲੇ ਗਏ। ਇਨ੍ਹਾਂ ਕਿਸਾਨਾਂ ’ਚੋਂ ਵੀ 80 ਫੀਸਦੀ ਕਿਸਾਨ ਉਹ ਹਨ, ਜਿਨ੍ਹਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿਚ ਹੈ।
ਤੱਥ ਦੇਖੋ ਕੀ ਕਹਿ ਰਹੇ ਹਨ : ਇਨ੍ਹਾਂ ਕੰਪਨੀਆਂ ’ਚ ਸਰਕਾਰੀ ਕੰਪਨੀ ‘ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ’ ਨੇ ਸੰਨ 2016-17 ਵਿਚ ਸਭ ਤੋਂ ਵੱਧ ਮੁਨਾਫਾ (2610.60 ਕਰੋੜ ਰੁਪਏ) ਕਮਾਇਆ ਪਰ ਅਗਲੇ ਸਾਲ ਉਹਦਾ ਮੁਨਾਫਾ ਸਿਰਫ ਤੇ ਸਿਰਫ 528 ਕਰੋੜ ਰੁਪਏ ਹੀ ਰਹਿ ਗਿਆ। ਕੀ ਇਹਨੂੰ ਕੋਈ ਘਪਲਾ ਨਾ ਕਿਹਾ ਜਾਵੇ? ਦੋ ਸਾਲਾਂ ਦੌਰਾਨ ਨਿਊ ਇੰਡੀਆ ਕੰਪਨੀ ਨੂੰ 2226 ਕਰੋੜ ਰੁ. ਦਾ ਮੁਨਾਫਾ ਹੋਇਆ। ਐੱਚ. ਡੀ. ਐੱਫ. ਸੀ.  ਨੂੰ 1817.74  ਕਰੋੜ ਰੁਪਏ ਦਾ ਮੁਨਾਫਾ ਹੋਇਆ। ਰਿਲਾਇੰਸ  ਕੰਪਨੀ ਨੂੰ 1461.20 ਕਰੋੜ  ਰੁ. ਦਾ ਮੁਨਾਫਾ ਹੋਇਆ। ਇਸੇ ਤਰ੍ਹਾਂ ਨਿੱਜੀ ਕੰਪਨੀਆਂ ਨੇ ਹਜ਼ਾਰਾਂ ਕਰੋੜ ਰੁ. ਦੇ ਮੁਨਾਫੇ ਕਮਾਏ।
 ਇਹ ਸਾਰੇ ਤੱਥ ਇਕੱਠੇ ਕੀਤੇ ਪਾਨੀਪਤ ਦੇ ਆਰ. ਟੀ. ਆਈ. ਐਕਟੀਵਿਸਟ ਪੀ. ਪੀ. ਕਪੂਰ ਨੇ। ਕੀ ਹੁਣ ਇਹ ਸਵਾਲ ਕੇਂਦਰ ਸਰਕਾਰ ਨੂੰ ਕੀਤਾ ਨਹੀਂ ਜਾਣਾ ਚਾਹੀਦਾ ਕਿ ਆਖਿਰ ਫਸਲੀ ਬੀਮੇ ਵਾਸਤੇ 10 ਨਿੱਜੀ ਕੰਪਨੀਆਂ ਨੂੰ ਕਿਉਂ ਪੰਜੀਕ੍ਰਿਤ ਕੀਤਾ ਗਿਆ? ਕਿਉਂ ਪਹਿਲੇ ਸਾਲ ਨਾਲੋਂ 75 ਫੀਸਦੀ ਮੁਨਾਫਾ ਘਟ ਗਿਆ ਮਾਤਰ ਇਕੋ-ਇਕ ਸਰਕਾਰੀ ਕੰਪਨੀ ਦਾ?
 ਕੀ ਇਹਦੇ ’ਚ ਵੀ ਨਿੱਜੀ ਕੰਪਨੀਆਂ ਦਾ ਹੱਥ ਹੈ ਜਾਂ ਕੋਈ ਭ੍ਰਿਸ਼ਟਾਚਾਰ ਵਾਲਾ ਮਾਮਲਾ ਹੈ? ਕਿਉਂ ਕਿਸਾਨਾਂ ਦੀ ਜੇਬ ਨੂੰ ਹੱਥ ਪਾਇਆ ਗਿਆá ?  ਆਖਿਰ ਇਹ ਜੋ ਯੋਜਨਾਵਾਂ ਬਣਦੀਆਂ ਹਨ, ਕਿਉਂ ਵਾਰ-ਵਾਰ ਇਹ ਸਵਾਲ ਉੱਠਦਾ ਹੈ ਕਿ ਕੁਝ ਨਿੱਜੀ ਅਦਾਰਿਆਂ ’ਤੇ ਸਰਕਾਰ ਮਿਹਰਬਾਨ ਹੈ? ਕੀ ਸਾਡੇ ਕੋਲ ਕੋਈ ਜਵਾਬ ਹੈ ਇਸਦਾ?          

  • ਕਰਤਾਰਪੁਰ
  • ਲਾਂਘਾ
  • cruel
  • Kartarpur Sahib

ਰਾਜਸਥਾਨ ਦੇ ਚੋਣ ਮੈਦਾਨ ’ਚ ‘ਰਾਜਕੁਮਾਰੀਅਾਂ ਅਤੇ ਰਾਣੀਅਾਂ’

NEXT STORY

Stories You May Like

  • delhi  lieutenant governor  taranjit singh sandhu  landfill site
    'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ'
  • stylish look  new trend  v neck dress
    ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ ਬਣੀ ਵੀ-ਨੈੱਕ ਡਰੈੱਸ
  • india has only a few days   oil reserves  petroleum board secretary clarifies
    ਭਾਰਤ ਕੋਲ ਸਿਰਫ਼ ਕੁਝ ਦਿਨਾਂ ਦਾ ਤੇਲ ਭੰਡਾਰ, ਪੈਟਰੋਲੀਅਮ ਬੋਰਡ ਦੇ ਸਕੱਤਰ ਨੇ ਸਪੱਸ਼ਟ ਕੀਤੀ ਸਥਿਤੀ
  • the world is in danger of economic loss imf s big warning
    ਦੁਨੀਆ 'ਤੇ ਆਰਥਿਕ ਮਹਾ-ਵਿਨਾਸ਼ ਦਾ ਖ਼ਤਰਾ! ਸਭ ਕੁਝ ਹੋਵੇਗਾ ਮਹਿੰਗਾ, IMF ਦੀ ਵੱਡੀ ਚੇਤਾਵਨੀ
  • today was an opportunity to take advantage of the powerplay suryavanshi
    ਡਿਫੈਂਸ ਬਾਰੇ ਵੀ ਸੋਚਦਾ ਹਾਂ ਪਰ ਅੱਜ ਪਾਵਰਪਲੇਅ ਦਾ ਲਾਹਾ ਲੈਣ ਦਾ ਮੌਕਾ ਸੀ : ਸੂਰਿਆਵੰਸ਼ੀ
  • jairam ramesh  s big statement on pm modi  s speech
    PM ਮੋਦੀ ਦੇ ਭਾਸ਼ਣ 'ਤੇ ਜੈਰਾਮ ਰਮੇਸ਼ ਦਾ ਵੱਡਾ ਬਿਆਨ, ਕਿਹਾ-'ਭਾਸ਼ਣ 'ਚ ਸਿਰਫ਼ ਪਾਖੰਡ, ਹਕੀਕਤ ਕੁਝ ਹੋਰ'
  • musk was also involved in pm modi and trump  s talks on iran
    ਈਰਾਨ 'ਤੇ PM ਮੋਦੀ ਤੇ ਟਰੰਪ ਦੀ ਗੱਲਬਾਤ 'ਚ ਮਸਕ ਵੀ ਹੋਏ ਸਨ ਸ਼ਾਮਲ! 'ਨਿਊਯਾਰਕ ਟਾਈਮਜ਼' ਦਾ ਵੱਡਾ ਦਾਅਵਾ
  • bjp leader tarsem thapa statement
    ਪੰਜਾਬ ਦੇ ਲੋਕ ਵੀ 'ਆਪ' ਨੂੰ ਬੁਲਡੋਜ਼ਰ ਨਾਲ ਜਵਾਬ ਦੇਣਗੇ: ਤਰਸੇਮ ਥਾਪਾ
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
  • jalandhar cia staff arrested a youth with 5 pistols
    ਜਲੰਧਰ CIA ਸਟਾਫ਼ ਨੇ 5 ਪਿਸਤੌਲਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, UP ਤੋਂ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
  • massive fire breaks out at chemical factory chadha enterprises
    ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
Trending
Ek Nazar
mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +