Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    12:50:09 PM

  • pm modi gave meloni melody chocolate

    PM ਮੋਦੀ ਨੇ ਮੇਲੋਨੀ ਨੂੰ ਦਿੱਤੀ 'ਮੈਲੋਡੀ ਚਾਕਲੇਟ',...

  • 4 human skeletons  including child  found in bhakra canal after 26 years

    ਹੈਰਾਨੀਜਨਕ ਮਾਮਲਾ! 26 ਸਾਲ ਬਾਅਦ ਭਾਖੜਾ ਨਹਿਰ...

  • sbi   banking branches will remain closed for 6 consecutive days

    SBI ਗਾਹਕਾਂ ਲਈ ਅਹਿਮ ਖ਼ਬਰ : ਲਗਾਤਾਰ 6 ਦਿਨ ਬੰਦ...

  • dri raid in punjab

    ਪੰਜਾਬ: NOODLES ਦੇ ਡੱਬਿਆਂ 'ਚੋਂ ਨਿਕਲੀ ਅਫ਼ੀਮ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਮੀਨਾ ਕੁਮਾਰੀ : 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ'

SPECIAL STORY News Punjabi(ਵਿਸ਼ੇਸ਼ ਟਿੱਪਣੀ)

ਮੀਨਾ ਕੁਮਾਰੀ : 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ'

  • Updated: 01 Aug, 2018 06:00 AM
Special Story
meena kumari
  • Share
    • Facebook
    • Tumblr
    • Linkedin
    • Twitter
  • Comment

ਜ਼ਿੰਦਗੀ ਇਕ ਮ੍ਰਿਗ-ਤ੍ਰਿਸ਼ਨਾ ਹੈ। ਆਸਾਂ, ਉਮੀਦਾਂ ਅਤੇ ਪਿਆਰ ਹਾਸਿਲ ਕਰਨ ਦੀ ਚਾਹਤ ਵਿਚ ਜ਼ਿੰਦਗੀ ਇੰਝ ਹੀ ਲੰਘ ਜਾਂਦੀ ਹੈ, ਇਕ ਮੁਕਾਮ ਹਾਸਿਲ ਕਰਨ ਦੀ ਜੱਦੋ-ਜਹਿਦ 'ਚ ਜੀਵਨ ਗੁਆਚ ਜਾਂਦਾ ਹੈ। ਇਨਸਾਨ ਕਦੇ ਸਟੇਟਸ, ਕਦੇ ਸ਼ੋਹਰਤ, ਕਦੇ ਨਾਂ ਅਤੇ ਕਦੇ ਪ੍ਰਸਿੱਧੀ ਹਾਸਿਲ ਕਰਨ ਲਈ ਦੌੜਦਾ ਰਹਿੰਦਾ ਹੈ ਪਰ ਸਾਰਿਆਂ ਨੂੰ ਸਭ ਕੁਝ ਨਹੀਂ ਮਿਲਦਾ। ਕਿਸੇ ਨਾ ਕਿਸੇ ਚੀਜ਼ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਇਹੋ ਕਮੀ ਕੰਮ ਵਿਚ ਲੱਗੇ ਰਹਿਣ ਲਈ ਪ੍ਰੇਰਿਤ ਵੀ ਕਰਦੀ ਹੈ। 
ਚਾਂਦ ਤਨਹਾ, ਆਸਮਾਨ ਤਨਹਾ, ਦਿਲ ਲੇ ਗਯਾ ਕਹਾਂ-ਕਹਾਂ ਤਨਹਾ
ਜਿਸਮ ਤਨਹਾ, ਰੂਹ ਤਨਹਾ, ਛੋੜ ਜਾਏਂਗੇ ਯਹ ਜਹਾਂ ਤਨਹਾ।
ਇਨਸਾਨ ਲੜਦੇ-ਝਗੜਦੇ ਇਸ ਜ਼ਿੰਦਗੀ 'ਚੋਂ ਚਲਾ ਜਾਵੇਗਾ ਅਤੇ ਛੱਡ ਜਾਵੇਗਾ ਕੁਝ ਯਾਦਾਂ, ਕੁਝ ਅਰਮਾਨ। ਇਨ੍ਹਾਂ ਹੀ ਯਾਦਾਂ, ਅਰਮਾਨਾਂ ਨੂੰ ਅਧੂਰੇ ਹੀ ਲੈ ਕੇ ਚਲੀ ਗਈ ਫਿਲਮ ਜਗਤ ਦੀ ਇਕ ਮਹਾਨ ਅਦਾਕਾਰਾ ਮੀਨਾ ਕੁਮਾਰੀ, ਜਿਸ ਨੂੰ ਪੈਦਾ ਹੁੰਦਿਆਂ ਹੀ ਉਸ ਦਾ ਬਾਪ ਅਨਾਥ ਆਸ਼ਰਮ ਵਿਚ ਛੱਡ ਆਇਆ ਸੀ। ਪ੍ਰਸਿੱਧ ਫਿਲਮ 'ਪਾਕੀਜ਼ਾ' ਦੀ ਹੀਰੋਇਨ ਮੀਨਾ ਕੁਮਾਰੀ ਮਰਦੇ ਸਮੇਂ ਹਸਪਤਾਲ ਦਾ ਆਪਣਾ ਬਿੱਲ ਵੀ ਅਦਾ ਨਹੀਂ ਕਰ ਸਕੀ। ਮੀਨਾ ਕੁਮਾਰੀ ਦੇ ਪਤੀ ਕਮਾਲ ਅਮਰੋਹੀ ਨੇ ਉਸ ਨੂੰ ਤਲਾਕ ਦੇ ਦਿੱਤਾ, ਜਿਸ ਨੂੰ ਮੀਨਾ ਕੁਮਾਰੀ ਨੇ ਕਦੇ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਦਾ ਜ਼ਰੀਆ ਸਮਝਿਆ। ਇਥੇ ਮੀਨਾ ਕੁਮਾਰੀ ਦੇ ਦਿਲ 'ਚੋਂ ਆਵਾਜ਼ ਨਿਕਲੀ : 
ਤਲਾਕ ਤੋ ਦੇ ਰਹੇ ਹੋ ਮੁਝੇ, ਕਹਿਰ ਕੇ ਸਾਥ
ਜਵਾਨੀ ਵੀ ਲੌਟਾ ਦੋ ਮੇਰੀ, ਮੇਹਰ ਕੇ ਸਾਥ।
ਹੀਰੋਇਨ ਮੀਨਾ ਕੁਮਾਰੀ, ਜਿਸ ਦਾ 1 ਅਗਸਤ ਨੂੰ ਜਨਮ ਦਿਨ ਹੈ, ਨੂੰ ਉਸ ਦੇ ਪਰਿਵਾਰ ਨੇ 'ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ' ਸਮਝ ਕੇ ਉਸ ਤੋਂ ਉਸ ਦਾ ਬਚਪਨ ਖੋਹ ਲਿਆ। ਚਾਰ ਵਰ੍ਹਿਆਂ ਦੀ ਮਹਿਜ਼ਬੀਂ ਬਾਨੋ, ਜਿਸ ਨੂੰ ਸਕੂਲ ਜਾਣ ਦੀ ਇੱਛਾ ਸੀ, ਘਰ ਚਲਾਉਣ ਲਈ ਫਿਲਮੀ ਕੈਮਰੇ ਅੱਗੇ ਅਦਾਕਾਰੀ ਕਰਨੀ ਪਈ। ਜਵਾਨੀ ਵਿਚ ਪੈਰ ਰੱਖਿਆ ਤਾਂ ਪਤੀ ਕਮਾਲ ਅਮਰੋਹੀ ਨੇ ਮੀਨਾ ਕੁਮਾਰੀ ਦੀ ਜਵਾਨੀ ਲੁੱਟ ਕੇ ਉਸ ਨੂੰ ਤਲਾਕ ਦੇ ਦਿੱਤਾ। ਜਿਸ ਅਭਿਨੇਤਾ ਧਰਮਿੰਦਰ ਨੂੰ ਸਿਨੇ ਜਗਤ ਦੀ ਬੁਲੰਦੀ 'ਤੇ ਪਹੁੰਚਾਇਆ, ਉਸੇ ਧਰਮਿੰਦਰ ਨੇ ਪ੍ਰਸਿੱਧੀ ਹਾਸਿਲ ਕਰ ਕੇ ਮੀਨਾ ਕੁਮਾਰੀ ਨੂੰ ਲੋਕਾਂ ਦੇ ਤਾਅਨੇ ਸੁਣਨ ਲਈ ਇਕੱਲੀ ਛੱਡ ਦਿੱਤਾ।  ਪਿਆਰ ਅਤੇ ਬੱਚੇ ਦੀ ਚਾਹਤ ਵਿਚ ਕਦੇ ਮੀਨਾ ਕੁਮਾਰੀ ਭਾਰਤ ਭੂਸ਼ਣ ਦੀਆਂ ਬਾਹਾਂ ਵਿਚ ਗਈ ਤਾਂ ਕਦੇ ਪ੍ਰਦੀਪ ਕੁਮਾਰ ਵਰਗੇ ਅਭਿਨੇਤਾ ਦੇ ਮੋਢਿਆਂ ਦਾ ਸਹਾਰਾ ਲੱਭਦੀ ਰਹੀ। ਇੰਨੀ ਬੇਜੋੜ ਅਭਿਨੇਤਰੀ, ਇੰਨੀ ਪ੍ਰਸਿੱਧ ਅਦਾਕਾਰਾ ਮੀਨਾ ਕੁਮਾਰੀ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੀ ਅਧੂਰੀ ਰਹੀ। ਬੇਹੀ ਰੋਟੀ ਅਤੇ ਮਿਰਚਾਂ ਖਾ ਕੇ ਪਰਿਵਾਰ ਲਈ ਅਸ਼ਰਫੀਆਂ  (ਮੋਹਰਾਂ) ਉਗਲਣ ਵਾਲੀ ਮੀਨਾ ਕੁਮਾਰੀ ਨੂੰ ਬੇਵਫਾਈ ਅਤੇ ਪਰਿਵਾਰਕ ਝਗੜਿਆਂ ਨੇ ਇਕਲਾਪੇ ਵਿਚ ਧੱਕ ਦਿੱਤਾ। ਉਸ ਨੂੰ ਸਿਰਫ ਤੇ ਸਿਰਫ ਪੱਥਰਾਂ ਨਾਲ ਪਿਆਰ ਹੋ ਗਿਆ ਪਰ ਜਦੋਂ ਵੀ ਉਹ ਸਿਲਵਰ ਸਕ੍ਰੀਨ 'ਤੇ ਆਉਂਦੀ, ਆਪਣੀ ਮਿੱਠੀ ਆਵਾਜ਼, ਆਪਣੀ ਅਦਾਕਾਰੀ ਤੇ ਆਪਣੇ ਹੁਸਨ ਦਾ ਜਾਦੂ ਸਿਨੇ ਦਰਸ਼ਕਾਂ 'ਤੇ ਪੂਰੀ ਤਰ੍ਹਾਂ ਚਲਾਉਂਦੀ। 
ਮੀਨਾ ਕੁਮਾਰੀ ਨੇ ਪਰਦੇ 'ਤੇ ਇਕ ਸੁੱਘੜ ਭਾਰਤੀ ਨਾਰੀ ਦੀ ਅਮਿੱਟ ਛਾਪ ਛੱਡੀ। ਉਸ ਦੀ ਅਦਾਕਾਰੀ ਵਿਚ ਇਕ ਅਜੀਬ ਜਿਹੀ ਸੁੱਘੜਤਾ, ਨਸ਼ਾ ਸੀ। ਮੀਨਾ ਕੁਮਾਰੀ ਨੇ ਆਪਣਾ ਕੈਰੀਅਰ ਧਾਰਮਿਕ ਫਿਲਮਾਂ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਅੰਦਰ ਲੁਕੀ ਅਦਾਕਾਰੀ ਦੀ ਪ੍ਰਤਿਭਾ ਨੂੰ 1952 ਵਿਚ ਫਿਲਮ ਡਾਇਰੈਕਟਰ ਵਿਜੇ ਭੱਟ ਨੇ ਪਛਾਣਿਆ ਅਤੇ ਭਾਰਤ ਭੂਸ਼ਣ ਨਾਲ ਫਿਲਮ 'ਬੈਜੂ ਬਾਵਰਾ' ਵਿਚ ਹੀਰੋਇਨ ਦੀ ਭੂਮਿਕਾ ਦਿੱਤੀ। ਇਸ ਫਿਲਮ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। 1953-54 ਵਿਚ ਮੀਨਾ ਕੁਮਾਰੀ ਨੂੰ ਫਿਲਮ ਫੇਅਰ ਦਾ ਬੈਸਟ ਐਕਟ੍ਰੈੱਸ ਐਵਾਰਡ ਮਿਲਿਆ। ਉਸ ਤੋਂ ਬਾਅਦ ਤਾਂ ਮੀਨਾ ਦੇ ਸਿਤਾਰੇ ਬੁਲੰਦੀਆਂ ਛੂਹਣ ਲੱਗੇ ਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਸਿਨੇ ਦਰਸ਼ਕਾਂ ਨੂੰ ਦਿੱਤੀਆਂ। 
'ਪਰਿਣੀਤਾ', 'ਦਾਇਰਾ', 'ਦਿਲ ਅਪਨਾ ਔਰ ਪ੍ਰੀਤ ਪਰਾਈ', 'ਯਹੂਦੀ', 'ਅਰਧਾਂਗਿਨੀ', 'ਸਾਂਝ ਔਰ ਸਵੇਰਾ', 'ਮੇਮ ਸਾਹਿਬ', 'ਪਿਆਰ ਕਾ ਸਾਗਰ', 'ਦਿਲ ਏਕ ਮੰਦਿਰ', 'ਫੂਲ ਔਰ ਪੱਥਰ', 'ਸਾਹਿਬ ਬੀਵੀ ਔਰ ਗੁਲਾਮ', 'ਮੰਝਲੀ ਦੀਦੀ', 'ਕੋਹਿਨੂਰ', 'ਏਕ ਹੀ ਰਾਸਤਾ', 'ਜ਼ਿੰਦਗੀ ਔਰ ਖਵਾਬ', 'ਚਿੱਤਰਲੇਖਾ', 'ਕਾਜਲ', 'ਗ਼ਜ਼ਲ', 'ਬਹੂ ਬੇਗਮ', 'ਨੂਰਜਹਾਂ', 'ਦੁਸ਼ਮਨ', 'ਮੇਰੇ ਅਪਨੇ', 'ਸ਼ਾਰਦਾ', 'ਛੋਟੀ ਬਹੂ', 'ਆਰਤੀ', 'ਮੈਂ ਚੁੱਪ ਰਹੂੰਗੀ', 'ਭੀਗੀ ਰਾਤ' ਆਦਿ ਮੀਨਾ ਕੁਮਾਰੀ ਦੀਆਂ ਨਾ ਭੁਲਾਈਆਂ ਜਾ ਸਕਣ ਵਾਲੀਆਂ ਫਿਲਮਾਂ ਹਨ। ਮੀਨਾ ਕੁਮਾਰੀ ਆਪਣੀ ਆਖਰੀ ਫਿਲਮ 'ਪਾਕੀਜ਼ਾ' ਨੂੰ ਦੇਖਣ ਦੀ ਹਸਰਤ ਦਿਲ ਵਿਚ ਲੈ ਕੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। 'ਪਾਕੀਜ਼ਾ' ਦੀ ਸਾਹਿਬਾ ਜਾਨ ਇਕ ਅਮਰ ਕਿਰਦਾਰ ਹੈ। 
ਇਹ ਗੱਲ ਬਹੁਤ ਘੱਟ ਦਰਸ਼ਕ ਜਾਣਦੇ ਹੋਣਗੇ ਕਿ ਫਿਲਮ 'ਸ਼ਾਰਦਾ' ਵਿਚ ਮੀਨਾ ਕੁਮਾਰੀ ਨੇ ਸ਼ੋਅਮੈਨ ਰਾਜ ਕਪੂਰ ਦੀ ਮਾਂ ਦਾ ਰੋਲ ਨਿਭਾਇਆ ਸੀ ਤੇ ਉਸ ਤੋਂ ਬਾਅਦ ਦੋਵੇਂ ਕਦੇ ਕਿਸੇ ਫਿਲਮ ਵਿਚ ਨਹੀਂ ਆਏ। ਫਿਲਮ 'ਸਾਹਿਬ ਬੀਵੀ ਔਰ ਗੁਲਾਮ' ਵਿਚ ਛੋਟੀ ਬਹੂ (ਨੂੰਹ) ਦਾ ਰੋਲ ਨਿਭਾਅ ਕੇ ਮੀਨਾ ਕੁਮਾਰੀ ਅਮਰ ਹੋ ਗਈ। ਸ਼ਰਾਬ ਦੇ ਨਸ਼ੇ ਵਿਚ ਟੱਲੀ ਛੋਟੀ ਬਹੂ ਦੀ ਭੂਮਿਕਾ ਨੇ ਮੀਨਾ ਕੁਮਾਰੀ ਨੂੰ ਅਮਰ ਕਰ ਦਿੱਤਾ। ਮੀਨਾ ਕੁਮਾਰੀ ਨੇ ਛੋਟੇ ਤੋਂ ਛੋਟੇ ਕਲਾਕਾਰ ਨਾਲ ਵੀ ਹੀਰੋਇਨ ਦੀ ਭੂਮਿਕਾ ਨਿਭਾਈ। ਮਹੀਪਾਲ ਵਰਗੇ ਧਾਰਮਿਕ ਹੀਰੋ, ਏ. ਰਾਜਨ ਅਤੇ ਜੈਅੰਤ ਵਰਗੇ ਖ਼ਲਨਾਇਕ ਨਾਲ ਵੀ ਮੀਨਾ ਕੁਮਾਰੀ ਨੂੰ ਓਨਾ ਹੀ ਪਿਆਰ ਸੀ। ਪ੍ਰੇਮ ਅਦੀਬ, ਵਿਨੋਦ ਖੰਨਾ, ਸ਼ਤਰੂਘਨ ਸਿਨ੍ਹਾ, ਮਨੋਜ ਕੁਮਾਰ ਜਾਂ ਪ੍ਰਦੀਪ ਕੁਮਾਰ—ਕੋਈ ਵੀ ਐਕਟਰ ਹੋਵੇ, ਮੀਨਾ ਕੁਮਾਰੀ ਦੇ ਮਨ ਵਿਚ ਸਾਰਿਆਂ ਲਈ ਪਿਆਰ ਸੀ। ਮੀਨਾ ਕੁਮਾਰੀ ਨੇ ਅਸ਼ੋਕ ਕੁਮਾਰ, ਗੁਰੂਦੱਤ, ਰਾਜ ਕਪੂਰ, ਦਿਲੀਪ ਕੁਮਾਰ, ਦੇਵਾਨੰਦ ਵਰਗੇ ਕਲਾਸਿਕ ਅਦਾਕਾਰਾਂ ਨਾਲ ਫਿਲਮਾਂ ਕਰ ਕੇ ਆਪਣੀ ਐਕਟਿੰਗ ਪ੍ਰਤਿਭਾ ਦਾ ਲੋਹਾ ਮੰਨਵਾਇਆ। 'ਦੋ ਬੀਘਾ ਜ਼ਮੀਨ' ਹਾਲਾਂਕਿ ਬਲਰਾਜ ਸਾਹਨੀ ਦੀ ਬਿਹਤਰੀਨ ਫਿਲਮ ਸੀ ਪਰ ਉਸ ਵਿਚ ਆਪਣੀ ਮਹਿਮਾਨ ਕਲਾਕਾਰ ਵਾਲੀ ਭੂਮਿਕਾ ਵਿਚ ਵੀ ਮੀਨਾ ਕੁਮਾਰੀ ਨੇ ਆਪਣੀ ਪੂਰੀ ਛਾਪ ਛੱਡੀ। 'ਟ੍ਰੈਜਿਡੀ ਕੁਈਨ' ਮੀਨਾ ਕੁਮਾਰੀ ਜਿਥੇ ਗੰਭੀਰ ਭੂਮਿਕਾਵਾਂ ਨਿਭਾਉਣ ਵਿਚ ਬੇਮਿਸਾਲ ਸੀ, ਉਥੇ ਹੀ ਕਿਸ਼ੋਰ ਕੁਮਾਰ ਵਰਗੇ ਕਾਮੇਡੀ ਕਲਾਕਾਰ ਨਾਲ ਵੀ ਉਨ੍ਹਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਸੁਨੀਲ ਦੱਤ ਨਾਲ ਮੀਨਾ ਕੁਮਾਰੀ ਨੇ ਢੇਰ ਸਾਰੀਆਂ ਫਿਲਮਾਂ ਬਤੌਰ ਨਾਇਕਾ ਖੂਬ ਨਿਭਾਈਆਂ। ਇਹ ਨਰਗਿਸ ਅਤੇ ਸੁਨੀਲ ਦੱਤ ਹੀ ਤਾਂ ਸਨ, ਜਿਨ੍ਹਾਂ ਨੇ ਮੀਨਾ ਕੁਮਾਰੀ ਨੂੰ ਬੀਮਾਰੀ ਦੀ ਹਾਲਤ ਵਿਚ ਵੀ ਕਮਾਲ ਅਮਰੋਹੀ ਦੀ ਫਿਲਮ 'ਪਾਕੀਜ਼ਾ' ਪੂਰੀ ਕਰਨ ਲਈ ਮਨਾ ਲਿਆ ਸੀ। ਕਮਾਲ ਅਮਰੋਹੀ ਨੇ ਇਸ ਫਿਲਮ ਤੋਂ ਖੂਬ ਪੈਸਾ ਕਮਾਇਆ ਪਰ ਮੀਨਾ ਕੁਮਾਰੀ ਮੁਫਲਿਸੀ (ਗਰੀਬੀ) ਦੀ ਹਾਲਤ ਵਿਚ ਹਸਪਤਾਲ 'ਚ ਦਮ ਤੋੜ ਗਈ। ਅਫਵਾਹਾਂ ਤਾਂ ਮੀਨਾ ਕੁਮਾਰੀ ਦੀਆਂ ਰਜਿੰਦਰ ਕੁਮਾਰ ਨਾਲ ਸਬੰਧਾਂ ਨੂੰ ਲੈ ਕੇ ਵੀ ਉੱਡੀਆਂ ਸਨ, ਜਿਨ੍ਹਾਂ ਨਾਲ ਮੀਨਾ ਕੁਮਾਰੀ ਨੇ 'ਦਿਲ ਏਕ ਮੰਦਿਰ', 'ਪਿਆਰ ਕਾ ਸਾਗਰ', 'ਜ਼ਿੰਦਗੀ ਔਰ ਖਵਾਬ' ਵਰਗੀਆਂ ਸਫਲ ਫਿਲਮਾਂ ਵਿਚ ਕੰਮ ਕੀਤਾ। ਪੁਣੇ ਦੇ ਇਕ ਕਾਰ ਹਾਦਸੇ ਕਾਰਨ ਮੀਨਾ ਕੁਮਾਰੀ ਨੂੰ (21 ਮਈ 1951) 4 ਮਹੀਨੇ ਹਸਪਤਾਲ ਵਿਚ ਰਹਿਣਾ ਪਿਆ ਤੇ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਵਿਚਾਲੇ ਨੇੜਤਾ ਵਧੀ ਤਾਂ ਦੋਹਾਂ ਨੇ ਵਿਆਹ ਕਰਵਾ ਲਿਆ। ਕਮਾਲ ਅਮਰੋਹੀ ਪਹਿਲਾਂ ਹੀ ਵਿਆਹੇ ਹੋਏ ਸਨ ਤੇ ਮੀਨਾ ਕੁਮਾਰੀ ਨਾਲੋਂ 15 ਸਾਲ ਵੱਡੇ ਵੀ ਸਨ। 1956 ਆਉਂਦੇ-ਆਉਂਦੇ ਦੋਹਾਂ ਦਾ ਤਲਾਕ ਵੀ ਹੋ ਗਿਆ ਤੇ ਤਲਾਕ ਤੋਂ 16 ਸਾਲਾਂ ਬਾਅਦ 1972 ਵਿਚ 'ਪਾਕੀਜ਼ਾ' ਫਿਲਮ ਪੂਰੀ ਹੋਈ ਪਰ ਕੀ ਸਿਨੇ ਦਰਸ਼ਕ ਅਦਾਕਾਰੀ ਦੀ ਇਸ ਮੂਰਤ ਮੀਨਾ ਕੁਮਾਰੀ ਨੂੰ ਅੱਜ ਵੀ ਭੁਲਾ ਸਕੇ? 39-40 ਸਾਲ ਦੀ ਉਮਰ ਹੁੰਦੀ ਹੀ ਕੀ ਹੈ? 31 ਮਾਰਚ 1972 ਨੂੰ ਮਹਾਨ ਅਦਾਕਾਰਾ ਮੀਨਾ ਕੁਮਾਰੀ ਸਿਨੇ ਉਦਯੋਗ ਨੂੰ ਆਪਣੀਆਂ ਯਾਦਾਂ ਦੇ ਕੇ ਹਮੇਸ਼ਾ ਲਈ ਜੁਦਾ ਹੋ ਗਈ। 

  • ਮੀਨਾ ਕੁਮਾਰੀ
  • ਅਦਾਕਾਰਾ
  • Meena Kumari

ਭੁੱਖ 'ਤੇ ਸਿਆਸਤ ਨਹੀਂ, ਇਕ 'ਅੰਤੋਦਿਆ ਯੋਜਨਾ' ਹੋਣੀ ਚਾਹੀਦੀ ਹੈ

NEXT STORY

Stories You May Like

  • white embroidery  co ord set  young women
    ਵ੍ਹਾਈਟ ਐਂਬ੍ਰਾਇਡਰੀ ਵਾਲੇ ਕੋ-ਆਰਡ ਸੈੱਟ ਬਣੇ ਮੁਟਿਆਰਾਂ ਦੇ ਫੇਵਰੇਟ
  • india wins archery world cup gold medal
    ਦੀਪਿਕਾ ਕੁਮਾਰੀ ਦੀ ਅਗਵਾਈ 'ਚ ਭਾਰਤ ਨੇ ਚੀਨ ਨੂੰ ਹਰਾ ਜਿੱਤਿਆ ਤੀਰਅੰਦਾਜ਼ੀ ਵਿਸ਼ਵ ਕੱਪ ਗੋਲਡ ਮੈਡਲ
  • vehicles in punjab  ban on vehicles
    ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ 'ਤੇ ਲੱਗੀ ਮੁਕੰਮਲ ਪਾਬੰਦੀ, ਜਾਰੇ ਹੋ ਗਏ ਨਵੇਂ ਹੁਕਮ
  • complete ban on liquor and meat shops in this district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ 'ਤੇ ਮੁਕੰਮਲ ਪਾਬੰਦੀ
  • these vehicle drivers should be careful ban orders issued
    ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ
  • complete ban on sale and storage of liquor
    ਸ਼ਹਿਰ ਦੀ ਚਾਰਦੀਵਾਰੀ ਅੰਦਰ ਸ਼ਰਾਬ, ਮੀਟ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਸਟੋਰੇਜ 'ਤੇ ਮੁਕੰਮਲ ਪਾਬੰਦੀ
  • nagar kirtan to be held in george on may 16  preparations complete
    ਜੌਰਜ 'ਚ 16 ਮਈ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ, ਤਿਆਰੀਆਂ ਮੁਕੰਮਲ
  • first etihad rail passenger station completed as uae network nears rollout
    UAE 'ਚ ਇਤਿਹਾਦ ਰੇਲ ਦਾ ਪਹਿਲਾ ਪੈਸੰਜਰ ਸਟੇਸ਼ਨ ਫੁਜੈਰਾਹ 'ਚ ਮੁਕੰਮਲ, ਜਲਦ ਸ਼ੁਰੂ ਹੋਵੇਗੀ ਯਾਤਰੀ ਸੇਵਾ
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • big murder case of gangster sukha kahlwan s friend gopi nijjar
    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ!...
  • big good news for the devotees of radha soami dera beas
    ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ...
  • administration bows to public protests
    ਜਲੰਧਰ 'ਚ ਲੋਕਾਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ: ਰਿਹਾਇਸ਼ੀ ਇਲਾਕੇ 'ਚ ਖੁੱਲ੍ਹ...
  • big warning in punjab for 7 days meteorological department issues orange alert
    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ...
  • harnaaz kaur name entered in india book of records 2026
    8 ਸਾਲਾ ਹਰਨਾਜ਼ ਕੌਰ ਦਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡਜ਼ 2026’ 'ਚ ਦਰਜ
  • big uproar over pre paid meters tubewells at risk of closure in jalandhar
    ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ,...
Trending
Ek Nazar
kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

advisory issued in nawanshahr due to extreme heat

ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...

famous comedian buys his own luxurious house in dubai

ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ...

famous actor and comedian s wife dies sought help from cm vijay for treatment

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ...

snake enters salman khan s galaxy apartment creating chaos

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

a bottle of water costs rs 299 in a famous actor s restaurant

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

long powercut

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • pm modi
      ਚਾਹ ਦੀ ਭੱਠੀ ਤੋਂ ਸੰਸਦ ਦੇ ਗਲਿਆਰਿਆਂ ਤੱਕ ਮੋਦੀ
    • online censorship
      ਆਨਲਾਈਨ ਸੈਂਸਰਸ਼ਿਪ ਅਤੇ ਸਿਆਸੀ ਤਾਨਾਸ਼ਾਹੀ ਵੱਲ
    • congress priyanka gandhi
      ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ
    • crisis is not so deep that we cannot fathom it
      ਸੰਕਟ ਹੈ ਪਰ ਇੰਨਾ ਡੂੰਘਾ ਨਹੀਂ ਕਿ ਉਸਦੀ ਥਾਹ ਨਾ ਪਾ ਸਕੀਏ
    • eyes on target
      ਸਹੀ ਨਿਸ਼ਾਨੇ ’ਤੇ ਨਜ਼ਰ...!
    • punjab vigilance raid
      ਭਾਰਤ ਦਾ ‘ਸਟੀਲ ਫ੍ਰੇਮ’ ਟਿਕ ਨਹੀਂ ਸਕਦਾ, ਜੇਕਰ ਇਸ ਅੰਦਰਲੀ ਨੈਤਿਕਤਾ ਪਿਘਲ ਜਾਵੇ
    • swiss time bank
      ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ
    • neet cancelled dreams put on hold questions raised on th
      ਨੀਟ ਰੱਦ : ਸੁਪਨਿਆਂ ’ਤੇ ਲੱਗੀ ਰੋਕ, ਪ੍ਰਬੰਧਾਂ ’ਤੇ ਉੱਠੇ ਸਵਾਲ!
    • sacrilege law dispute
      ਠਰ੍ਹੰਮੇ ਨਾਲ ਕਰੋਂ ਬੇਅਦਬੀ ਕਾਨੂੰਨ ਦੇ ਵਿਵਾਦ ਦਾ ਹੱਲ
    • neet ug now is not the time for ointments it s time for surgery
      ਨੀਟ ਯੂ.ਜੀ. : ਹੁਣ ਮੱਲ੍ਹਮ ਦਾ ਨਹੀਂ, ਸਰਜਰੀ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +