Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    9:16:19 AM

  • car falls into well 9 members die

    ਰੂਹ ਕੰਬਾਊ ਹਾਦਸਾ: ਖੂਹ 'ਚ ਡਿੱਗੀ ਕਾਰ, 6 ਜਵਾਕਾਂ...

  • cbse school studies reshuffle

    ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ...

  • mp shashi tharoor convoy attacked

    ਚੋਣ ਪ੍ਰਚਾਰ ਦੌਰਾਨ ਸਾਂਸਦ ਸ਼ਸ਼ੀ ਥਰੂਰ ਦੇ ਕਾਫ਼ਲੇ...

  • indian lpg tanker   green sanvi   crosses hormuz towards mumbai

    ਭਾਰਤ ਲਈ ਵੱਡੀ ਖ਼ੁਸ਼ਖਬਰੀ: ਹੋਰਮੁਜ਼ ਪਾਰ ਕਰ ਮੁੰਬਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ‘ਸਭ ਲੋਕਾਂ ਦੇ ਪ੍ਰਧਾਨ ਮੰਤਰੀ’ ਨਹੀਂ ਬਣ ਸਕੇ ਨਰਿੰਦਰ ਮੋਦੀ

SPECIAL STORY News Punjabi(ਵਿਸ਼ੇਸ਼ ਟਿੱਪਣੀ)

‘ਸਭ ਲੋਕਾਂ ਦੇ ਪ੍ਰਧਾਨ ਮੰਤਰੀ’ ਨਹੀਂ ਬਣ ਸਕੇ ਨਰਿੰਦਰ ਮੋਦੀ

  • Updated: 02 Dec, 2018 06:50 AM
Special Story
modi can not become   pm of all people
  • Share
    • Facebook
    • Tumblr
    • Linkedin
    • Twitter
  • Comment

ਨਰਿੰਦਰ ਮੋਦੀ 2013-14 ਤੋਂ ਲੈ ਕੇ ਇਕ ਲੰਮਾ ਸਫ਼ਰ ਤਹਿ ਕਰ ਚੁੱਕੇ ਹਨ। ਉਮੀਦਵਾਰ ਮੋਦੀ ਸਿਰਫ ਵਿਕਾਸ ਦੀ ਗੱਲ ਕਰਦੇ ਸਨ। ਮਈ 2014 ’ਚ ਭਾਜਪਾ ਲਈ ਵੋਟਿੰਗ  ਕਰਨ ਵਾਲੇ ਵੋਟਰਾਂ ’ਚੋਂ 21 ਫੀਸਦੀ ਉਨ੍ਹਾਂ ਦੇ ‘ਸਬ ਕਾ ਸਾਥ, ਸਬ ਕਾ ਵਿਕਾਸ’  ਦੇ ਨਾਅਰੇ ’ਚ ਵਹਿ ਗਏ ਸਨ। ਇਕ ਪਾਸੇ ਆਕਰਸ਼ਿਤ ਕਰਨ ਵਾਲਾ ਨਾਅਰਾ ਸੀ ‘ਅੱਛੇ ਦਿਨ ਆਉਣ ਵਾਲੇ ਹਨ’। 
ਫਿਰ ਇਨ੍ਹਾਂ ਤੋਂ ਇਲਾਵਾ ਵਾਅਦੇ ਸਨ  ਕਿ ਹਰੇਕ ਨਾਗਰਿਕ ਦੇ ਖਾਤੇ ’ਚ 15 ਲੱਖ ਰੁਪਏ ਪਾਏ ਜਾਣਗੇ, ਹਰ ਸਾਲ 2 ਕਰੋੜ ਨੌਕਰੀਅਾਂ ਦਿੱਤੀਅਾਂ ਜਾਣਗੀਅਾਂ, ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ, ‘ਘੱਟੋ-ਘੱਟ ਸਰਕਾਰ-ਵੱਧ ਤੋਂ ਵੱਧ ਪ੍ਰਸ਼ਾਸਨ’, ਰੁਪਏ ਨੂੰ ਡਾਲਰ ਦੇ ਮੁਕਾਬਲੇ 40 ’ਤੇ ਲਿਅਾਂਦਾ ਜਾਵੇਗਾ, ਪਾਕਿਸਤਾਨ ਨੂੰ ਇਕ ਆਖਰੀ ਜਵਾਬ ਦਿੱਤਾ ਜਾਵੇਗਾ ਵਗੈਰਾ-ਵਗੈਰਾ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਬੜਬੋਲਾਪਣ ਜਾਰੀ ਰੱਖਿਆ। 15 ਅਗਸਤ 2014 ਨੂੰ ਆਜ਼ਾਦੀ ਦਿਹਾੜੇ ’ਤੇ ਆਪਣੇ ਪਹਿਲੇ ਭਾਸ਼ਣ ’ਚ ਉਨ੍ਹਾਂ ਨੇ ਸਾਰੇ ਫੁੱਟਪਾਊ ਮੁੱਦਿਅਾਂ ’ਤੇ 10 ਸਾਲਾਂ ਲਈ ਪਾਬੰਦੀ ਲਾਉਣ ਦੀ ਤਜਵੀਜ਼ ਰੱਖੀ। ਉਨ੍ਹਾਂ ਦੇ ਸ਼ਬਦ ਸਨ :
‘‘ਅਸੀਂ ਕਾਫੀ ਲੜਾਈਅਾਂ ਲੜ ਚੁੱਕੇ ਹਾਂ, ਬਹੁਤ ਸਾਰੇ ਲੋਕ ਮਾਰੇ ਗਏ ਹਨ। ਮਿੱਤਰੋ, ਪਿੱਛੇ ਦੇਖਣ ’ਤੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਇਆ। ਭਾਰਤ ਮਾਤਾ ਨੂੰ ਅਪਮਾਨਿਤ ਕਰਨ ਦੇ ਸਿਵਾਏ ਅਸੀਂ ਕੁਝ ਨਹੀਂ ਕੀਤਾ। ਇਸ ਲਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਚਾਹੇ ਇਹ ਜਾਤਵਾਦ ਦਾ ਜ਼ਹਿਰ ਹੋਵੇ, ਫਿਰਕਾਪ੍ਰਸਤੀ, ਧਰਮ, ਸਮਾਜਿਕ ਤੇ ਆਰਥਿਕ ਆਧਾਰ ’ਤੇ ਵਿਤਕਰਾ ਹੋਵੇ–ਇਹ ਸਭ ਸਾਡੇ ਅੱਗੇ ਵਧਣ ਦੇ ਰਾਹ ’ਚ ਰੁਕਾਵਟਾਂ ਹਨ। ਇਕ ਵਾਰ ਆਪਣੇ ਮਨ ’ਚ ਸੰਕਲਪ ਲਓ ਤੇ ਅਜਿਹੀਅਾਂ ਸਰਗਰਮੀਅਾਂ ’ਤੇ 10 ਸਾਲਾਂ ਲਈ ਪਾਬੰਦੀ ਲਾ ਦਿਓ ਤਾਂ ਅਸੀਂ ਇਕ ਅਜਿਹੇ ਸਮਾਜ ਵੱਲ ਵਧ ਸਕਾਂਗੇ, ਜੋ ਅਜਿਹੇ ਸਾਰੇ ਤਣਾਵਾਂ ਤੋਂ ਮੁਕਤ ਹੋਵੇਗਾ।’’
ਚੰਗੀ ਸ਼ੁਰੂਆਤ, ਤੇਜ਼ੀ ਨਾਲ ਪਤਨ
ਉਹ ਇਕ ਬਹੁਤ ਚੰਗੀ ਸ਼ੁਰੂਆਤ ਸੀ। ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਮੋਦੀ ਸਾਰੇ ਲੋਕਾਂ ਦੇ ਪ੍ਰਧਾਨ ਮੰਤਰੀ ਹੋਣਗੇ ਪਰ ਦੁੱਖ ਕਿ ਉਹ ਆਪਣੇ ਸ਼ਬਦਾਂ ’ਤੇ ਕਾਇਮ ਨਹੀਂ ਰਹਿ ਸਕੇ। ਉਨ੍ਹਾਂ ਨੇ ਗਊ ਰੱਖਿਅਕਾਂ ਦੀ ਹਿੰਸਾ ਨਾਲ ਸਖਤੀ ਨਾਲ ਨਹੀਂ ਨਜਿੱਠਿਆ, ਐਂਟੀ ਰੋਮੀਓ ਦਸਤਿਅਾਂ ਦੇ ਵਰਕਰਾਂ, ਘਰ-ਵਾਪਸੀ ਸਮੂਹਾਂ ਜਾਂ ਖਾਪ ਪੰਚਾਇਤਾਂ ਨੂੰ ਮਨਮਰਜ਼ੀ ਕਰਨ ਤੋਂ ਨਹੀਂ ਰੋਕਿਆ। ਪ੍ਰਧਾਨ ਮੰਤਰੀ ਨੇ ਟੀ. ਵੀ. ਤੇ ਰੇਡੀਓ ’ਤੇ ਅਜਿਹੀਅਾਂ ਘਟਨਾਵਾਂ ਦੀ ਜਨਤਕ ਤੌਰ ’ਤੇ ਨਿੰਦਾ ਨਹੀਂ ਕੀਤੀ, ਸਿੱਟੇ ਵਜੋਂ ਭੀੜ ਵਲੋਂ ਹਿੰਸਾ ਤੇ ਕਥਿਤ ਅਣਖ ਲਈ ਕਤਲਾਂ ’ਚ ਵਾਧਾ ਹੋਇਆ। ਔਸਤਨ ਸਨਮਾਨਜਨਕ ਲੋਕ ਉਨ੍ਹਾਂ ’ਚ ਭਰੋਸਾ ਗੁਆਉਣ ਲੱਗੇ। 
ਹਾਲਾਂਕਿ ਪ੍ਰਧਾਨ ਮੰਤਰੀ ਨੇ ਪ੍ਰੈੱਸ ਕਾਨਫਰੰਸਾਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਭਾਜਪਾ ਨੇ ਮੀਡੀਆ ਦੇ ਇਕ ਵੱਡੇ ਵਰਗ ਨੂੰ ਸਫਲਤਾਪੂਰਵਕ ਆਪਣਾ ‘ਪਾਲਤੂ’ ਬਣਾ ਲਿਆ, ਸੰਪਾਦਕਾਂ ਤੇ ਐਂਕਰਾਂ ਨੂੰ ਬਰਖਾਸਤ ਕਰਵਾ ਦਿੱਤਾ, ‘ਹੈਂਡਆਊਟ ਜਰਨਲਿਜ਼ਮ’ ਦੇ ਯੁੱਗ ’ਚ ਪ੍ਰਵੇਸ਼ ਕੀਤਾ, ਮੀਡੀਆ ’ਚ ਸਵਾਲ ਉਠਾਏ ਜਾਣ ਲੱਗੇ ਤੇ ਆਲੋਚਨਾ  ’ਚ ਸੰਪਾਦਕੀ, ਲੇਖ ਸਾਹਮਣੇ ਆਉਣ ਲੱਗੇ। ਇਸ ਤੋਂ ਵੀ ਵਧ ਕੇ ਕੋਈ ਵੀ ਚੀਜ਼ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਤੋਂ ਨਿਡਰ ਸੋਸ਼ਲ ਮੀਡੀਆ ਨੂੰ ਨਹੀਂ ਰੋਕ ਸਕੀ।
ਬਾਜ਼ਾਰ ਬੇਰਹਿਮ ਹਨ
ਪ੍ਰਧਾਨ ਮੰਤਰੀ ਨੇ ਬਾਜ਼ਾਰਾਂ ਦੀ ਤਾਕਤ ਦਾ ਵੀ ਬਹੁਤ ਗਲਤ ਅੰਦਾਜ਼ਾ ਲਾਇਆ। ਇਹ ਬਾਜ਼ਾਰ ਹੀ ਸੀ, ਜਿਸ ਨੇ ਪਹਿਲਾਂ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਨੂੰ ਆਵਾਜ਼ ਲਾਈ। ਬਾਜ਼ਾਰ ‘ਨੋਟਬੰਦੀ’ ਵਰਗੀਅਾਂ ਬੇਰਹਿਮ ਰੋਕਾਂ ਨੂੰ ਪਸੰਦ ਨਹੀਂ ਕਰਦੇ। ਕਰੋੜਾਂ ਦੀ ਗਿਣਤੀ ’ਚ ਲੋਕਾਂ ਅਤੇ ਕਾਰੋਬਾਰਾਂ ਲਈ ਬਹੁਤ ਪੀੜਾਦਾਇਕ ਬਣਨ ਤੋਂ ਇਲਾਵਾ ਨੋਟਬੰਦੀ ਨੇ ਬੇਹੱਦ ਅਨਿਸ਼ਚਿਤਤਾ ਦੀ ਸਥਿਤੀ ਬਣਾ ਦਿੱਤੀ ਤੇ ਬਾਜ਼ਾਰਾਂ ਨੇ ਸਰਕਾਰ ਦੇ ਨੀਤੀਕਾਰਜਾਂ ’ਚ ਅਨਿਸ਼ਚਿਤਤਾ ਅਤੇ ਅਸਥਿਰਤਾ ਨੂੰ ਪਸੰਦ ਨਹੀਂ ਕੀਤਾ।
ਜਦੋਂ ਨੋਟਬੰਦੀ ਤੋਂ ਬਾਅਦ ਘਟੀਆ ਢੰਗ ਨਾਲ ਬਣਾਏ ਅਤੇ ਅਕੁਸ਼ਲ ਢੰਗ ਨਾਲ ਲਾਗੂ ਕੀਤੇ ਗਏ ਜੀ. ਐੱਸ. ਟੀ. ਨਾਲ ਸਾਹਮਣਾ ਹੋਇਆ ਤਾਂ  ਬਾਜ਼ਾਰਾਂ ਨੇ ਨੀਤੀਘਾੜਿਅਾਂ ਨੂੰ ਉਨ੍ਹਾਂ ਦੀ ਅਸਮਰੱਥਾ ਲਈ ਸਜ਼ਾ ਦਿੱਤੀ। ਉਸ ਤੋਂ ਬਾਅਦ ਜੋ ਹੋਇਆ, ਉਹ ਟਲ ਨਹੀਂ ਸਕਦਾ ਸੀ, ਭਾਵ ਪੂੰਜੀ ਲਈ ਲੜਾਈ, ਨਿਵੇਸ਼ ’ਚ ਮੰਦੀ, ਐੱਨ. ਪੀ. ਏ. ’ਚ ਵਾਧਾ, ਕਰਜ਼ੇ ਵਾਧੇ ’ਚ ਕਮੀ, ਬਰਾਮਦ ’ਚ ਖੜੋਤ, ਖੇਤੀ ਖੇਤਰ ’ਚ ਨਿਰਾਸ਼ਾ ਅਤੇ ਵਿਸਫੋਟਕ ਬੇਰੋਜ਼ਗਾਰੀ। 
ਇਸ ਸਮੇਂ ਦੌਰਾਨ ਭਾਜਪਾ ਨੂੰ ਬਿਹਾਰ ’ਚ ਵੱਡੀ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਨੇ ਯੂ. ਪੀ. ਤੇ ਉੱਤਰਾਖੰਡ ’ਚ ਜ਼ੋਰਦਾਰ ਜਿੱਤ ਹਾਸਿਲ ਕੀਤੀ ਪਰ ਪੰਜਾਬ, ਗੋਆ ਤੇ ਮਣੀਪੁਰ ’ਚ ਹਾਰ ਗਈ। ਭਾਜਪਾ ਨੂੰ ਉਪ-ਚੋਣਾਂ ’ਚ ਵੀ ਸਭ ਤੋਂ ਬੁਰੀਅਾਂ ਹਾਰਾਂ ਦਾ ਸਾਹਮਣਾ ਕਰਨਾ  ਪਿਆ, ਜਿਨ੍ਹਾਂ ’ਚ ਉਹ ਸੂਬੇ ਵੀ ਸ਼ਾਮਿਲ ਸਨ, ਜਿਥੇ ਇਸ ਦੀਅਾਂ ਸਰਕਾਰਾਂ ਸਨ।
ਮੇਰੀ ਰਾਏ ਮੁਤਾਬਿਕ ਕਰਨਾਟਕ ’ਚ ਹਾਰਨ ਤੋਂ ਬਾਅਦ ਮੋਦੀ ਨੇ ‘ਸਭ ਦੇ ਪ੍ਰਧਾਨ ਮੰਤਰੀ’ ਹੋਣ ਦਾ ਚੋਲਾ ਉਤਾਰਨ ਦਾ ਫੈਸਲਾ ਕੀਤਾ। ਇਥੋਂ ਤਕ ਕਿ ਉਹ ਇਕ ਵਾਰ ਫਿਰ ‘ਉਮੀਦਵਾਰ ਮੋਦੀ’ ਵੀ ਨਹੀਂ ਬਣੇ ਕਿਉਂਕਿ ਭਾਜਪਾ ਵਲੋਂ ਕੀਤੇ ਵਾਅਦੇ ਮਜ਼ਾਕ ਦੇ ਪਾਤਰ ਬਣ ਗਏ ਸਨ ਤੇ ਉਸ ਬਦਲ ਨੂੰ ਖਾਰਿਜ ਕਰ ਦਿੱਤਾ ਗਿਆ। ਅਜਿਹਾ ਲੱਗਦਾ ਹੈ ਕਿ ਮੋਦੀ ਨੇ ਸਮੇਂ ’ਚ ਹੋਰ ਪਿੱਛੇ ਜਾਣ ਦਾ ਫੈਸਲਾ ਕੀਤਾ  ਅਤੇ ‘ਹਿੰਦੂ ਹਿਰਦਾ ਸਮਰਾਟ’  ਦਾ ਚੋਲਾ ਪਹਿਨ ਲਿਆ। 
ਮੰਦਰ ਲਈ ਕਾਨੂੰਨ ਦਾ ਰਾਗ 
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਬਿਗੁਲ ਵਜਾ ਦਿੱਤਾ, ਜਦੋਂ ਉਨ੍ਹਾਂ ਨੇ ਅਯੁੱਧਿਆ ’ਚ ਵਿਵਾਦ ਵਾਲੀ ਜਗ੍ਹਾ ’ਤੇ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਉਣ ਦਾ ਸੱਦਾ ਦਿੱਤਾ।  ਉਨ੍ਹਾਂ ਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਇਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ-ਅਧੀਨ ਹੈ। ਇਸ ਤੋਂ ਇਸ਼ਾਰਾ ਲੈਂਦਿਅਾਂ ਹਰੇਕ ਹਿੰਦੂਵਾਦੀ ਸੰਗਠਨ ਨੇ ਕਾਨੂੰਨ ਬਣਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਨੇ ਤਾਂ ਇਸ ਦੇ ਲਈ ਆਰਡੀਨੈਂਸ ਲਿਆਉਣ ਦੀ ਵੀ ਮੰਗ ਕੀਤੀ ਹੈ। 
ਇਕ ਭਾਜਪਾ ਐੱਮ. ਪੀ. ਨੇ  ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਦਾ ਵਾਅਦਾ ਕੀਤਾ ਹੈ। ਸ਼ਿਵ ਸੈਨਾ ਨੇ ਸਰਕਾਰ ਨੂੰ ਆਰਡੀਨੈਂਸ ਲਿਆਉਣ ਦੀ ਧਮਕੀ ਦਿੱਤੀ ਹੈ। ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬੀਤੀ 25 ਨਵੰਬਰ ਨੂੰ  ਇਕ ਧਰਮ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਲਈ ਤਰੀਕ ਦਾ ਐਲਾਨ 1 ਫਰਵਰੀ 2019 ਨੂੰ ਕੁੰਭ ਮੇਲੇ ’ਚ ਕੀਤਾ ਜਾਵੇਗਾ। 
ਭਾਜਪਾ ਪ੍ਰਧਾਨ ਨੇ ਮਦਦਗਾਰ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਗਹਿਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਕਾਰਵਾਈਅਾਂ ਦਾ ਇਕ ਪੜਾਅਵਾਰ ਤਰੀਕਾ ਹੈ। ਹਰ ਕੋਈ ਜਾਣਦਾ ਹੈ ਕਿ ਮੋਦੀ ਦੇ ਹੁਕਮਾਂ ਤੋਂ ਬਿਨਾਂ ਭਾਜਪਾ ’ਚ ਪੱਤਾ ਵੀ ਨਹੀਂ ਹਿੱਲਦਾ, ਆਰ. ਐੱਸ. ਐੱਸ. ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਹਿੰਦੂਵਾਦੀ ਸੰਗਠਨ ਕਦਮ ਨਹੀਂ ਚੁੱਕਦਾ ਅਤੇ ਭਾਗਵਤ-ਮੋਦੀ ਵਿਚਾਲੇ ਇਸੇ ਸਮਝੌਤੇ ਤੋਂ ਬਿਨਾਂ ਸੰਘ ਤੇ ਭਾਜਪਾ ਵਲੋਂ ਕੋਈ ਵੀ ਪ੍ਰਮੁੱਖ ਫੈਸਲਾ ਨਹੀਂ ਲਿਆ ਜਾਂਦਾ।
ਚੋਣਾਂ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਕਰ ਕੇ ਉਨ੍ਹਾਂ ਤੋਂ ਆਸ਼ੀਰਵਾਦ ਹੀ ਲਿਆ ਜਾ ਸਕਦਾ ਹੈ ਤੇ ਚੋਣਾਂ ਤੋਂ ਬਾਅਦ ਉਨ੍ਹਾਂ ਅੱਗੇ ਅਰਦਾਸ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਸਕਦਾ ਹੈ ਪਰ ਜਦੋਂ ਭਾਜਪਾ ਚੋਣਾਂ ਜਿੱਤਣ ਲਈ ਭਗਵਾਨ ਸ਼੍ਰੀ ਰਾਮ ’ਚ ਆਪਣਾ ਪੂਰਨ ਭਰੋਸਾ ਜਤਾਉਂਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਭਾਜਪਾ ’ਚ ਆਪਣਾ ਭਰੋਸਾ ਗੁਆ ਚੁੱਕੇ ਹਨ। 
ਕ੍ਰਿਪਾ ਕਰ ਕੇ ਕੁਝ ਪੈਰੇ ਪਿੱਛੇ ਜਾਓ ਤੇ 2014 ਦੇ ਆਜ਼ਾਦੀ ਦਿਹਾੜੇ ਮੌਕੇ ਮੋਦੀ ਦੇ ਕਹੇ ਸ਼ਬਦਾਂ ਨੂੰ ਪੜ੍ਹੋ। ਯਕੀਨੀ ਤੌਰ ’ਤੇ ਉਹ ਬਹੁਤ ਦੂਰ ਨਿਕਲ ਆਏ ਹਨ।

  • ਪ੍ਰਧਾਨ ਮੰਤਰੀ
  • ਨਰਿੰਦਰ ਮੋਦੀ
  • PM
  • Narendra Modi

ਹਾਲੀਵੁੱਡ ਦੀ ਪਹਿਲੀ ‘ਮੀ ਟੂ’ ਫਿਲਮ ਸੀ ‘ਲਾਸਟ ਟੈਂਗੋ ਇਨ ਪੈਰਿਸ’

NEXT STORY

Stories You May Like

  • pm narendra modi mahavir jayanti
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਵੀਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • nepal 35 year old balen shah becomes prime minister
    ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ ਗਰਮਜ਼ੋਸ਼ੀ ਦੀ ਉਮੀਦ!
  • narendra modi  indian politics  historical achievement  head of government
    PM ਮੋਦੀ ਨੇ ਰਚਿਆ ਇਤਿਹਾਸ ! ਬਣੇ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਉਣ ਵਾਲੇ ਆਗੂ
  • balendra shah sworn in as nepal s 47th prime minister
    ਰੈਪਰ ਤੋਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ: ਬਾਲੇਂਦਰ ਸ਼ਾਹ ਨੇ ਸੰਭਾਲੀ ਨੇਪਾਲ ਦੀ ਕਮਾਨ; ਦੇਸ਼ ਦੇ 47ਵੇਂ ਪੀ.ਐੱਮ. ਵਜੋਂ
  • pm modi is not a person but an idea and an institution shivraj singh
    ਮੋਦੀ ਸਿਰਫ਼ ਇਕ ਵਿਅਕਤੀ ਨਹੀਂ ਸਗੋਂ ਇਕ ਵਿਚਾਰ ਤੇ ਸੰਸਥਾ ਹਨ : ਕੇਂਦਰੀ ਮੰਤਰੀ ਚੌਹਾਨ
  • aap government now ministers will also become gangsters
    'ਆਪ' ਸਰਕਾਰ ‘ਤੇ ਸੁਖਬੀਰ ਬਾਦਲ ਦਾ ਤਿੱਖਾ ਤੰਜ, 'ਹੁਣ ਮੰਤਰੀ ਵੀ ਬਣ ਗਏ ਗੈਂਗਸਟਰ'
  • west asia  gas cylinder  narendra modi  hoarding gas cylinders  strict action
    ਜੰਗ ਦੇ ਨਾਂ 'ਤੇ ਨਹੀਂ ਚੱਲੇਗੀ ਲੁੱਟ ! PM ਮੋਦੀ ਨੇ ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਦੇ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • youth dies after drowning in pond
    ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ, ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ...
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
  • powercom transco union pensioners hold division level meeting
    ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ, ਸੰਘਰਸ਼ ਤੇਜ਼...
  • bloody clash between two nepali families in nurpur colony
    ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4...
  • thief caught red handed cutting meter wires in jalandhar
    ਜਲੰਧਰ 'ਚ ਮੀਟਰ ਦੀਆਂ ਤਾਰਾਂ ਕੱਟਦਾ ਚੋਰ ਰੰਗੇ ਹੱਥੀਂ ਗ੍ਰਿਫ਼ਤਾਰ, ਲੋਕਾਂ ਨੇ...
  • long power cut in punjab on saturday  these areas will be affected
    ਪੰਜਾਬ 'ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ...
Trending
Ek Nazar
pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • america s hypocrisy on religious freedom
      ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
    • the kerala elections are challenging for all parties
      ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ
    • heart attack
      ਦਿਲ ਦਾ ਦੌਰਾ ਪੈਣ ਸਮੇਂ ਹਰ ਮਿੰਟ ਅਹਿਮ
    • marketization
      ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +