Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 16, 2026

    3:52:36 PM

  • jagannath rath yatra puri devotees

    ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ...

  • punjab inspector arrested for taking bribe

    ਪੰਜਾਬ: ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫਤਾਰ

  • us visa

    ਹਟੀ ਵੀਜ਼ਾ ਪਾਬੰਦੀ ! ਅਮਰੀਕੀ ਅਦਾਲਤ ਨੇ ਪਲਟ'ਤਾ...

  • bomb like object found in border village of fazilka

    ਫਾਜ਼ਿਲਕਾ ਦੇ ਸਰਹੱਦੀ ਪਿੰਡ 'ਚੋਂ ਮਿਲੀ ਬੰਬ ਵਰਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੀ ਵਿਰੋਧੀ ਧਿਰ 2019 'ਚ ਭਾਜਪਾ ਦਾ ਸਾਹਮਣਾ ਕਰਨ ਲਈ ਤਿਆਰ ਹੈ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੀ ਵਿਰੋਧੀ ਧਿਰ 2019 'ਚ ਭਾਜਪਾ ਦਾ ਸਾਹਮਣਾ ਕਰਨ ਲਈ ਤਿਆਰ ਹੈ

  • Updated: 25 Jul, 2018 06:00 AM
Special Story
modi government
  • Share
    • Facebook
    • Tumblr
    • Linkedin
    • Twitter
  • Comment

ਹੁਣ ਜਦੋਂ ਮੋਦੀ ਸਰਕਾਰ ਨੇ ਭਰੋਸੇ ਦੀ ਵੋਟ ਜਿੱਤ ਲਈ ਹੈ ਤਾਂ ਸਵਾਲ ਹੈ ਕਿ ਅਗਾਂਹ ਕੀ ਹੋਵੇਗਾ? ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਬੇਭਰੋਸਗੀ ਮਤੇ ਮੌਕੇ ਬੋਲਣ ਦੌਰਾਨ ਮੋਦੀ ਨੂੰ ਪਾਈ ਗਈ ਨਾਟਕੀ 'ਜੱਫੀ' ਅਤੇ 'ਅੱਖ ਮਾਰਨਾ' ਬੇਸ਼ੱਕ ਖ਼ਬਰ ਬਣ ਗਿਆ ਹੈ ਪਰ ਅਸਲ ਵਿਚ ਸਵਾਲ ਇਹ ਹੈ ਕਿ ਕੀ ਵਿਰੋਧੀ ਧਿਰ 2019 ਵਿਚ ਭਾਜਪਾ ਦਾ ਸਾਹਮਣਾ ਕਰਨ ਲਈ ਸੱਚਮੁਚ ਤਿਆਰ ਹੈ ਅਤੇ ਵਿਰੋਧੀ ਧਿਰ ਦੀ ਅਗਵਾਈ ਕੌਣ ਕਰੇਗਾ? ਹਾਲਾਂਕਿ ਬੇਭਰੋਸਗੀ ਮਤੇ ਦਾ ਉਦੇਸ਼ ਰਾਜਗ ਮੈਂਬਰਾਂ ਦੀ ਗਿਣਤੀ ਨੂੰ ਜਾਂਚਣਾ ਸੀ ਪਰ ਜ਼ੋਰਦਾਰ ਬਹਿਸ ਤੋਂ ਬਾਅਦ 2019 ਦੀਆਂ ਚੋਣਾਂ ਲਈ ਜੰਗ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਵਿਰੋਧੀ ਧਿਰ ਦੀ ਏਕਤਾ ਦਰਸਾਉਣ ਦਾ ਅਗਲਾ ਕਦਮ ਰਾਜ ਸਭਾ ਦੇ ਉਪ-ਸਭਾਪਤੀ ਦੀ ਚੋਣ ਹੋਵੇਗਾ ਪਰ ਭਾਜਪਾ ਇਸ ਦੇ ਲਈ ਉਤਾਵਲੀ ਦਿਖਾਈ ਨਹੀਂ ਦਿੰਦੀ, ਜਦੋਂ ਤਕ ਉਹ ਆਪਣੇ ਖ਼ੁਦ ਦੇ ਜਾਂ ਪਾਰਟੀ ਦੇ ਸਮਰਥਨ ਵਾਲੇ ਉਮੀਦਵਾਰ ਲਈ ਕਾਫੀ ਮੈਂਬਰ ਗਿਣਤੀ ਨਹੀਂ ਜੁਟਾ ਲੈਂਦੀ। ਇਸ ਲਈ ਸੰਭਾਵਨਾ ਹੈ ਕਿ ਉਪ-ਸਭਾਪਤੀ ਦੀ ਚੋਣ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਤਕ ਲਈ ਟਾਲ ਦਿੱਤਾ ਜਾਵੇਗਾ ਅਤੇ ਉਦੋਂ ਤਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਹੋ ਜਾਣਗੀਆਂ।
ਜਿਥੇ ਕੁਲ ਮਿਲਾ ਕੇ ਸੰਸਦ ਵਿਚ ਵਿਰੋਧੀ ਧਿਰ ਦੀ ਏਕਤਾ ਸੀ, ਬੀਜੂ ਜਨਤਾ ਦਲ (ਬੀਜਦ) ਵਰਗੀਆਂ ਪਾਰਟੀਆਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਸਫਲ ਨਹੀਂ ਹੋਈ। ਟੀ. ਆਰ. ਐੱਸ. (11) ਅਤੇ ਬੀਜਦ (20) ਗੈਰ-ਹਾਜ਼ਰ ਰਹੀਆਂ। ਰਾਜਗ ਦੀ ਸਹਿਯੋਗੀ ਸ਼ਿਵ ਸੈਨਾ (18) ਵੀ ਗੈਰ-ਹਾਜ਼ਰ ਰਹੀ। ਕਾਂਗਰਸ ਨੂੰ ਛੋਟੀਆਂ ਪਾਰਟੀਆਂ ਮਿਲਾ ਕੇ 129 ਵੋਟਾਂ ਮਿਲਣ ਦਾ ਭਰੋਸਾ ਸੀ ਪਰ 126 ਵੋਟਾਂ ਮਿਲੀਆਂ। ਸਪੱਸ਼ਟ ਹੈ ਕਿ ਮੋਦੀ ਦਾ ਸਾਹਮਣਾ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। 
ਭਾਜਪਾ ਸਾਹਮਣੇ ਵੀ ਰਾਜਗ ਸਹਿਯੋਗੀਆਂ ਨੂੰ ਨਾਲ ਜੋੜੀ ਰੱਖਣ ਅਤੇ ਨਵੇਂ ਮਿੱਤਰ ਬਣਾਉਣ ਦੀ ਲੋੜ ਹੈ। ਹਾਲਾਂਕਿ ਇਸ ਨੂੰ ਜਨਤਾ ਦਲ (ਯੂ) ਅਤੇ ਕੁਝ ਛੋਟੇ ਉੱਤਰ-ਪੂਰਬੀ ਖੇਤਰੀ ਸਹਿਯੋਗੀਆਂ ਦਾ ਲਾਭ ਮਿਲਿਆ, ਤੇਦੇਪਾ ਮਾਰਚ ਮਹੀਨੇ ਵਿਚ ਰਾਜਗ ਨਾਲੋਂ ਅੱਡ ਹੋ ਗਈ ਸੀ ਅਤੇ ਇਸ ਦੀ ਸਭ ਤੋਂ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਵੀ ਅਮਲੀ ਤੌਰ 'ਤੇ ਇਸ ਨਾਲੋਂ ਵੱਖਰੀ ਹੀ ਹੈ। ਗੋਰਖਾ ਜਨਮੁਕਤੀ ਮੋਰਚਾ, ਹਿੰਦੋਸਤਾਨੀ ਆਵਾਮ ਮੋਰਚਾ ਅਤੇ ਆਰ. ਐੱਲ. ਐੱਸ. ਪੀ. ਵਰਗੀਆਂ ਛੋਟੀਆਂ ਪਾਰਟੀਆਂ ਨੇ ਵੀ ਰਾਜਗ ਨੂੰ ਛੱਡ ਦਿੱਤਾ ਹੈ। ਖ਼ੁਦ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਪੀ. ਡੀ. ਪੀ. ਸਰਕਾਰ ਤੋਂ ਹਮਾਇਤ ਵਾਪਿਸ ਲੈ ਲਈ ਹੈ। ਇਸ ਦੇ ਪਾਰਟੀ ਪ੍ਰਬੰਧਕਾਂ ਨੂੰ ਲੱਗਭਗ 350 ਵੋਟਾਂ ਮਿਲਣ ਦੀ ਉਮੀਦ ਸੀ, ਜੋ ਸਦਨ ਵਿਚ ਰਾਜਗ ਦੀ ਤਾਕਤ (314) ਨਾਲੋਂ ਕਿਤੇ ਜ਼ਿਆਦਾ ਹੈ ਪਰ ਅੰਨਾ ਡੀ. ਐੱਮ. ਕੇ. ਤੋਂ 37 ਵੋਟਾਂ ਮਿਲਣ ਦੇ ਬਾਵਜੂਦ ਇਸ ਨੂੰ ਉਮੀਦ ਨਾਲੋਂ 25 ਵੋਟਾਂ ਘੱਟ ਮਿਲੀਆਂ।
ਜੇ ਕਾਂਗਰਸ ਆਪਣੇ ਪ੍ਰਧਾਨ ਰਾਹੁਲ ਗਾਂਧੀ ਨੂੰ ਮੋਦੀ ਨੂੰ ਚੁਣੌਤੀ ਦੇਣ ਵਾਲੇ ਨੇਤਾ ਵਜੋਂ ਪੇਸ਼ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਵਿਰੋਧੀ ਧਿਰ ਵਿਚ ਰਾਹੁਲ ਦੀ ਪ੍ਰਭੂਸੱਤਾ ਕਾਇਮ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਹ ਕਾਫੀ ਜ਼ਿਆਦਾ ਭਰੋਸੇਮੰਦ ਬਣ ਕੇ ਉੱਭਰੇ ਹਨ ਅਤੇ ਸੋਨੀਆ ਤੋਂ ਰਾਹੁਲ ਤਕ ਦੀ ਤਬਦੀਲੀ ਕਾਫੀ ਆਸਾਨ ਰਹੀ ਹੈ। ਰਾਹੁਲ ਦੀ ਪ੍ਰਧਾਨਗੀ ਹੇਠ ਕਾਂਗਰਸ ਕਾਰਜ ਕਮੇਟੀ ਦੀ ਐਤਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਉਨ੍ਹਾਂ ਨੂੰ ਅੱਗੇ ਵਧਣ ਅਤੇ ਚੋਣ ਗੱਠਜੋੜ ਬਣਾਉਣ ਦੇ ਨਾਲ-ਨਾਲ 2019 ਤੋਂ ਪਹਿਲਾਂ ਰਣਨੀਤੀ ਤਿਆਰ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ। ਰਾਹੁਲ ਗਾਂਧੀ ਨੂੰ ਕਾਂਗਰਸ ਦੇ ਵੋਟ ਆਧਾਰ ਨੂੰ ਵਧਾਉਣ ਦੇ ਮੁਸ਼ਕਿਲ ਕੰਮ ਦਾ ਅਹਿਸਾਸ ਹੈ। ਉਨ੍ਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਹਰੇਕ ਚੋਣ ਹਲਕੇ ਵਿਚ ਉਨ੍ਹਾਂ ਨੂੰ ਅਜਿਹੇ ਲੋਕ ਲੱਭਣੇ ਪੈਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤੀ ਅਤੇ ਉਨ੍ਹਾਂ ਤਕ ਪਹੁੰਚਣ ਅਤੇ ਉਨ੍ਹਾਂ ਦਾ ਭਰੋਸਾ ਮੁੜ ਹਾਸਿਲ ਕਰਨ ਲਈ ਇਕ ਰਣਨੀਤੀ ਘੜਨੀ ਪਵੇਗੀ। 
ਗੱਠਜੋੜ ਬਣਾਉਣ ਨੂੰ ਲੈ ਕੇ ਸੋਨੀਆ ਗਾਂਧੀ, ਜੋ ਸ਼ਾਇਦ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਹੋਣ ਦੇ ਨਾਤੇ ਇਕ ਵੱਡੀ ਭੂਮਿਕਾ ਨਿਭਾਅ ਸਕਦੀ ਹੈ, ਨੇ ਕਿਹਾ ਕਿ ਸਮੇਂ ਦੀ ਮੰਗ ਵਿਰੋਧੀ ਧਿਰ ਦੀ ਏਕਤਾ ਬਣਾਈ ਰੱਖਣਾ ਹੈ ਅਤੇ ਵਿਰੋਧੀ ਧਿਰ ਨੂੰ ਆਪਣੀਆਂ ਨਿੱਜੀ ਇੱਛਾਵਾਂ ਇਕ ਪਾਸੇ ਰੱਖ ਕੇ ਆਪਸ ਵਿਚ ਰਣਨੀਤਕ ਗੱਠਜੋੜ ਬਣਾਉਣੇ ਪੈਣਗੇ, ਹਾਲਾਂਕਿ ਦੋਵੇਂ ਕੰਮ ਔਖੇ ਹਨ। 
ਮਮਤਾ ਬੈਨਰਜੀ (ਤ੍ਰਿਣਮੂਲ ਕਾਂਗਰਸ), ਮਾਇਆਵਤੀ (ਬਸਪਾ), ਚੰਦਰਬਾਬੂ ਨਾਇਡੂ (ਤੇਦੇਪਾ) ਅਤੇ ਸ਼ਰਦ ਪਵਾਰ (ਰਾਕਾਂਪਾ) ਵਰਗੇ ਖੇਤਰੀ ਨੇਤਾ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਦੇ ਚਾਹਵਾਨ ਨਹੀਂ ਹਨ, ਹਾਲਾਂਕਿ ਉਨ੍ਹਾਂ ਨੇ 2004 ਵਿਚ ਸੋਨੀਆ ਗਾਂਧੀ ਨੂੰ ਇਸ ਅਹੁਦੇ ਲਈ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਦਿਖਾਈ ਸੀ, ਜਦੋਂ ਉਨ੍ਹਾਂ ਨੇ ਇਕ ਗੱਠਜੋੜ ਬਣਾਇਆ ਸੀ, ਜਿਹੜਾ ਸੱਤਾ ਵਿਚ ਆਇਆ ਸੀ। 
ਮੌਜੂਦਾ ਸਿਆਸੀ ਮਾਹੌਲ ਵਿਚ ਰਾਹੁਲ ਗਾਂਧੀ ਨੂੰ ਇਨ੍ਹਾਂ ਤਾਕਤਵਰ ਤੇ ਹੰਕਾਰੀ ਨੇਤਾਵਾਂ ਨਾਲ ਕੰਮ ਕਰਨ ਅਤੇ ਉਨ੍ਹਾਂ ਦਾ ਦਿਲ ਜਿੱਤਣ ਲਈ ਰਾਹ ਲੱਭਣਾ ਪਵੇਗਾ। ਇਹ ਇਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਸਾਰੇ ਪ੍ਰਧਾਨ ਮੰਤਰੀ ਬਣਨ ਦੀਆਂ ਇੱਛਾਵਾਂ ਪਾਲ਼ੀ ਬੈਠੇ ਹਨ, ਤਾਂ ਕੀ ਉਹ ਰਾਹੁਲ ਗਾਂਧੀ ਨੂੰ ਆਪਣੇ ਨੇਤਾ ਵਜੋਂ ਸਵੀਕਾਰ ਕਰਨਗੇ।
ਨਵੇਂ ਮਿੱਤਰਾਂ ਨੂੰ ਵਿਰੋਧੀ ਧੜੇ ਵਿਚ ਲਿਆਉਣਾ ਵੀ ਓਨਾ ਹੀ ਮੁਸ਼ਕਿਲ ਹੋਣ ਵਾਲਾ ਹੈ ਕਿਉਂਕਿ ਬੀਜਦ ਅਤੇ ਟੀ. ਆਰ. ਐੱਸ. ਵਰਗੀਆਂ ਖੇਤਰੀ ਪਾਰਟੀਆਂ ਭਾਜਪਾ ਤੇ ਕਾਂਗਰਸ ਦੋਹਾਂ ਤੋਂ ਇਕੋ ਜਿਹੀ ਦੂਰੀ ਬਣਾਈ ਰੱਖਣਾ ਚਾਹੁੰਦੀਆਂ ਹਨ ਕਿਉਂਕਿ ਇਹ ਉਨ੍ਹਾਂ ਦੇ ਸੂਬਿਆਂ ਵਿਚ ਉਨ੍ਹਾਂ ਦੀਆਂ ਮੁੱਖ ਵਿਰੋਧੀ ਹਨ। ਕਾਂਗਰਸ 'ਆਮ ਆਦਮੀ ਪਾਰਟੀ' ਨੂੰ ਵਿਰੋਧੀ ਧੜੇ ਵਿਚ ਸ਼ਾਮਿਲ ਨਹੀਂ ਕਰਨਾ ਚਾਹੁੰਦੀ। ਇਨੈਲੋ, ਪੀ. ਡੀ. ਪੀ., ਰਜਨੀਕਾਂਤ ਦੀ ਨਵੀਂ ਪਾਰਟੀ, ਵਾਈ. ਐੱਸ. ਆਰ. ਕਾਂਗਰਸ ਅਤੇ ਹੋਰ ਛੋਟੀਆਂ ਪਾਰਟੀਆਂ ਕਾਂਗਰਸ ਦੇ ਵਿਰੁੱਧ ਹਨ। 
ਡੀ. ਐੱਮ. ਕੇ. ਕਿਉਂਕਿ ਪਹਿਲਾਂ ਹੀ ਕਾਂਗਰਸ ਦੇ ਨਾਲ ਹੈ, ਇਸ ਲਈ ਅੰਨਾ ਡੀ. ਐੱਮ. ਕੇ. ਵਿਰੋਧੀ ਧੜੇ ਵਿਚ ਸ਼ਾਮਿਲ ਨਹੀਂ ਹੋਵੇਗੀ। ਅਜਿਹੀ ਸਥਿਤੀ ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਕੀ ਕਾਂਗਰਸ ਨੂੰ ਕਿਸੇ ਹੋਰ ਪਾਰਟੀ ਅਤੇ ਨੇਤਾਵਾਂ ਤੋਂ ਸਮਰਥਨ ਮਿਲੇਗਾ? ਵਿਰੋਧੀ ਧਿਰ ਦਾ ਚਿਹਰਾ ਬਣਨ ਦਾ ਮੌਕਾ ਤਾੜਦਿਆਂ ਮਮਤਾ ਬੈਨਰਜੀ ਨੇ ਬੀਤੇ ਸ਼ਨੀਵਾਰ ਇਕ ਰੈਲੀ ਵਿਚ ਦਹਾੜ ਲਾਈ ਕਿ ਬੰਗਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਰਾਹ ਦਿਖਾਏਗਾ। 
ਉਨ੍ਹਾਂ ਐਲਾਨ ਕੀਤਾ ਕਿ 19 ਜਨਵਰੀ 2019 ਨੂੰ ਕੋਲਕਾਤਾ ਬ੍ਰਿਗੇਡ ਗਰਾਊਂਡਜ਼ 'ਚ ਪ੍ਰਸਤਾਵਿਤ ਇਕ ਰੈਲੀ ਦੌਰਾਨ ਉਹ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਇਕ ਮੰਚ 'ਤੇ ਲਿਆਏਗੀ। 
ਸੁਭਾਵਿਕ ਹੈ ਕਿ ਮਮਤਾ ਬੈਨਰਜੀ ਆਪਣੀ ਤਾਕਤ ਦਾ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਦੇਸ਼ ਨੂੰ ਲੁਭਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਬਸਪਾ ਚਾਹੁੰਦੀ ਹੈ ਕਿ ਮਾਇਆਵਤੀ ਨੂੰ ਪ੍ਰਧਾਨ  ਮੰਤਰੀ ਦੇ ਅਹੁਦੇ ਦੀ ਉਮੀਦਵਾਰ ਐਲਾਨਿਆ ਜਾਵੇ ਤੇ ਅਜਿਹੇ ਹੀ ਕੁਝ ਹੋਰ ਲੋਕ ਵੀ ਹਨ। 
ਇੰਨੇ ਜ਼ਿਆਦਾ 'ਜੇ' ਅਤੇ 'ਪਰ' (ਕਿੰਤੂ-ਪੰ੍ਰਤੂ) ਦਰਮਿਆਨ ਜੇਕਰ ਕਾਂਗਰਸ ਸੱਚਮੁਚ ਕੁਝ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਨਵੇਂ ਮਿੱਤਰ ਬਣਾਉਣ ਦੇ ਨਾਲ-ਨਾਲ ਆਪਣੇ ਪੁਰਾਣੇ ਸਹਿਯੋਗੀਆਂ ਨੂੰ ਵੀ ਨਾਲ ਰੱਖਣਾ ਪਵੇਗਾ। ਇਹ ਅਸੰਭਵ ਨਹੀਂ ਹੈ ਕਿਉਂਕਿ ਗੱਠਜੋੜ ਵਿਚ ਦੋਵੇਂ ਪਾਸੇ ਲੈਣ-ਦੇਣ ਵਾਲਾ ਰਵੱਈਆ ਹੁੰਦਾ ਹੈ।                       (kalyani੬੦@gmail.com)

  • ਰਾਹੁਲ ਗਾਂਧੀ
  • ਮੋਦੀ ਸਰਕਾਰ
  • Modi Government

ਰਾਹੁਲ ਗਾਂਧੀ ਨੂੰ 'ਮਜ਼ਬੂਤੀ ਨਾਲ' ਪੇਸ਼ ਕਰੇ ਕਾਂਗਰਸ

NEXT STORY

Stories You May Like

  • up elections
    ਯੂ.ਪੀ. ਚੋਣਾਂ ਲਈ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਤਿਆਰੀਆਂ
  • bjp s victory roll
    ਭਾਜਪਾ ਦਾ ਵਿਜੇ ਰੱਥ : ਕੀ ਇਹ ਅਜੇਤੂ ਹੈ ?
  • ready to quit politics and take up farming  what did raja warring say
    'ਸਿਆਸਤ ਛੱਡ ਖੇਤੀ ਕਰਨ ਲਈ ਤਿਆਰ!', ਆਹ ਕੀ ਕਹਿ ਗਏ ਰਾਜਾ ਵੜਿੰਗ
  • india faces england in the second odi today
    ਦੂਜੇ ਵਨਡੇ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
  • india will face england in the third t20i match today
    ਤੀਜੇ T20I ਮੈਚ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
  • china  s dominance in ev sector is increasing  america big challenge
    EV ਸੈਕਟਰ 'ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ ਚੁਣੌਤੀ
  • big change is going to happen in lpg market traders will get relief
    LPG ਬਾਜ਼ਾਰ 'ਚ ਹੋਣ ਵਾਲਾ ਹੈ ਵੱਡਾ ਬਦਲਾਅ! ਕਾਰੋਬਾਰੀਆਂ ਨੂੰ ਮਿਲੇਗੀ ਰਾਹਤ, ਬਦਲੇਗਾ ਸਿਲੰਡਰ ਦਾ ਆਕਾਰ
  • ai generated  fake decisions  supreme court
    AI ਰਾਹੀਂ ਤਿਆਰ ਕੀਤੇ ਫਰਜ਼ੀ ਫੈਸਲਿਆਂ ਦਾ ਹਵਾਲਾ ਦੇਣਾ ਬਰਦਾਸ਼ਤ ਨਹੀਂ, ਸੁਪਰੀਮ ਕੋਰਟ ਦਾ ਅਹਿਮ ਬਿਆਨ
  • cleanliness drive welcome pm modi  bjp president kewal dhillon participated
    PM ਮੋਦੀ ਦੇ ਸਵਾਗਤ 'ਚ ਸੂਬਾ ਪੱਧਰੀ ਸਵੱਛਤਾ ਅਭਿਆਨ, BJP ਪ੍ਰਧਾਨ ਕੇਵਲ ਢਿੱਲੋਂ...
  • pm modi s visit to jalandhar tomorrow dgp reviews security arrangements
    PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ,...
  • good news mata vaishno devi pilgrims jalandhar katra volvo bus service launched
    ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ...
  • bjp president kewal singh dhillon big statement on film sutlej controversy
    ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ...
  • kewal singh dhillon reviews arrangements for pm modi  s visit in jalandhar
    PM ਮੋਦੀ ਦੀ ਫੇਰੀ ਦੇ ਪ੍ਰਬੰਧਾਂ ਦਾ ਜਲੰਧਰ 'ਚ ਕੇਵਲ ਸਿੰਘ ਢਿੱਲੋਂ ਨੇ ਲਿਆ...
  • big warning for 6 districts of punjab weather forecast till 19th july
    ਪੰਜਾਬ ਦੇ 6 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਮੌਸਮ ਦੀ 19 ਜੁਲਾਈ ਤੱਕ ਹੋਈ ਵੱਡੀ...
  • lambra sho balbir singh was summoned to the line
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਲਿਆ ਗਿਆ ਵੱਡਾ ਐਕਸ਼ਨ
  • large scale transfers of employees
    ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
Trending
Ek Nazar
fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

govt considering amendment in it rules for ott platforms action against zee5

'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ...

canada pgp program

ਹੁਣ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਨਹੀਂ ਬੁਲਾ ਸਕਣਗੇ ਪੰਜਾਬੀ ! ਕਾਰਨੀ...

health deteriorated after eating maggi  vishal mega mart fined lakhs

Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ...

thalapathy vijay s final film jana nayagan to release on july 23 2026

ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ...

famous actress to remarry 12 years after divorce

ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ...

aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

4 arrested including karan aujla  s manager

ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

supreme court  s big action on famous comedian

ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ...

baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • up elections
      ਯੂ.ਪੀ. ਚੋਣਾਂ ਲਈ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਤਿਆਰੀਆਂ
    • satluj movie history
      ਸਤਲੁਜ ਅਤੇ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ
    • digital detox
      ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ
    • lala lajpat rai
      ਲਾਲਾ ਲਾਜਪਤ ਰਾਏ ਅਤੇ ਪੰਜਾਬ ਦਾ ਰਾਸ਼ਟਰੀ ਸੰਘਰਸ਼
    • emotionless youngsters
      ਭਾਵਨਾ-ਰਹਿਤ ਨੌਜਵਾਨ : ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਕਤਲ
    • india on global level
      ਵਿਸ਼ਵ ਪੱਧਰ ’ਤੇ ਸਖ਼ਤ ਕਾਰਵਾਈ ਅਤੇ ਭਾਰਤ ਲਈ ਇਕ ਮੌਕਾ
    • ins mahendragiri
      ‘ਆਈ.ਐੱਨ.ਐੱਸ. ਮਹਿੰਦਰਗਿਰੀ’ ਨਾਲ ਬਦਲੇਗਾ ਹਿੰਦ ਮਹਾਸਾਗਰ ਦਾ ਸਮੀਕਰਨ
    • life dying in a borewell
      ਬੋਰਵੈੱਲ ’ਚ ਦਮ ਤੋੜਦੀ ਜ਼ਿੰਦਗੀ
    • middle powers and the geopolitics of the fourth industrial revolution
      ਮੱਧ ਸ਼ਕਤੀਆਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਭੂ-ਰਾਜਨੀਤੀ
    • temple offerings
      ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +