Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 09, 2026

    5:21:11 PM

  • stunt by getting out of a moving black thar

    ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ...

  • fssai cancels licenses of two companies

    ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ...

  • sad bjp alliance

    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ'...

  • india greens oil gas project

    ਤੇਲ-ਗੈਸ ਲਈ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਆਈ.ਐੱਨ.ਐੱਸ. ਮਹਿੰਦਰਗਿਰੀ’ ਨਾਲ ਬਦਲੇਗਾ ਹਿੰਦ ਮਹਾਸਾਗਰ ਦਾ ਸਮੀਕਰਨ

BLOG News Punjabi(ਬਲਾਗ)

‘ਆਈ.ਐੱਨ.ਐੱਸ. ਮਹਿੰਦਰਗਿਰੀ’ ਨਾਲ ਬਦਲੇਗਾ ਹਿੰਦ ਮਹਾਸਾਗਰ ਦਾ ਸਮੀਕਰਨ

  • Edited By Harpreet Singh,
  • Updated: 12 Jul, 2026 02:58 PM
Blog
ins mahendragiri
  • Share
    • Facebook
    • Tumblr
    • Linkedin
    • Twitter
  • Comment

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11 ਜੁਲਾਈ ਨੂੰ ਵਿਸ਼ਾਖਾਪਟਨਮ ਡਾਕਯਾਰਡ ਵਿਖੇ ਭਾਰਤੀ ਸਮੁੰਦਰੀ ਫੌਜ ਨੂੰ ਅਤਿ-ਆਧੁਨਿਕ ਸਟੀਲਥ ਫ੍ਰੀਗੇਟ ‘ਆਈ. ਐੱਨ. ਐੱਸ. ਮਹਿੰਦਰਗਿਰੀ’ ਸਮਰਪਿਤ ਕੀਤਾ। ਭਾਰਤੀ ਸਮੁੰਦਰੀ ਫੌਜ ਦੇ ਬੇੜੇ ’ਚ ਇਸ ਸਟੀਲਥ ਫ੍ਰੀਗੇਟ ਦੇ ਸ਼ਾਮਲ ਹੋਣ ਨਾਲ ਭਾਰਤ ਨੇ ਨਾ ਸਿਰਫ਼ ਇਕ ਨਵਾਂ ਜੰਗੀ ਜਹਾਜ਼ ਹਾਸਲ ਕੀਤਾ ਹੈ, ਸਗੋਂ ਸਮੁੰਦਰੀ ਸ਼ਕਤੀ, ਤਕਨੀਕੀ ਆਤਮਨਿਰਭਰਤਾ ਅਤੇ ਰਣਨੀਤਕ ਸਮਰੱਥਾ ਦੇ ਇਕ ਨਵੇਂ ਯੁੱਗ ’ਚ ਫੈਸਲਾਕੁੰਨ ਪ੍ਰਵੇਸ਼ ਕੀਤਾ ਹੈ। ਇਹ ਭਾਰਤ ਦੀ ਅਭਿਲਾਸ਼ੀ ਪ੍ਰਾਜੈਕਟ-17ਏ ਲੜੀ ਦਾ ਛੇਵਾਂ ਸਟੀਲਥ ਫ੍ਰੀਗੇਟ ਹੈ। ਇਹ ਪ੍ਰਾਪਤੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਹਿੰਦ ਮਹਾਸਾਗਰ ਖੇਤਰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਰਣਨੀਤਕ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।

ਸਮੁੰਦਰੀ ਵਪਾਰਕ ਰੂਟਾਂ ਦੀ ਸੁਰੱਖਿਆ, ਇੰਡੋ-ਪੈਸੀਫਿਕ ’ਚ ਸ਼ਕਤੀ ਸੰਤੁਲਨ ਅਤੇ ਉੱਭਰਦੀਆਂ ਸਮੁੰਦਰੀ ਚੁਣੌਤੀਆਂ ਦਰਮਿਆਨ ਆਈ. ਐੱਨ. ਐੱਸ. ਮਹਿੰਦਰਗਿਰੀ ਭਾਰਤ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਇਕ ਨਵਾਂ ਆਯਾਮ ਪ੍ਰਦਾਨ ਕਰਦਾ ਹੈ।

ਮਹਿੰਦਰਗਿਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੂਰੀ ਤਰ੍ਹਾਂ ਭਾਰਤੀ ਸਮੁੰਦਰੀ ਫੌਜ ਦੇ ਵਾਰਸ਼ਿਪ ਡਿਜ਼ਾਈਨ ਬਿਊਰੋ ਵੱਲੋਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਮਝਗਾਂਵ ਡਾਕ ਸ਼ਿਪਬਿਲਡਰਜ਼ ਲਿਮਟਿਡ ਨੇ ਕੀਤਾ ਹੈ। ਇਹ ਸਿਰਫ਼ ਇਕ ਰੱਖਿਆ ਪ੍ਰਾਜੈਕਟ ਨਹੀਂ, ਸਗੋਂ ਭਾਰਤ ਦੀ ਇੰਜੀਨੀਅਰਿੰਗ ਸਮਰੱਥਾ, ਖੋਜ, ਡਿਜ਼ਾਈਨ ਹੁਨਰ ਅਤੇ ਉਦਯੋਗਿਕ ਆਤਮਵਿਸ਼ਵਾਸ ਦਾ ਇਕ ਮਜ਼ਬੂਤ ​​ਸਬੂਤ ਹੈ। ਇਸ ਦੇ ਨਿਰਮਾਣ ’ਚ 75 ਫ਼ੀਸਦੀ ਤੋਂ ਵੱਧ ਦੇਸੀ ਉਪਕਰਣਾਂ, ਪ੍ਰਣਾਲੀਆਂ ਅਤੇ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਸੈਂਕੜੇ ਭਾਰਤੀ ਕੰਪਨੀਆਂ ਅਤੇ ਵੱਡੀ ਗਿਣਤੀ ’ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੇ ਇਸ ’ਚ ਯੋਗਦਾਨ ਪਾਇਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਭਾਰਤ ਹੁਣ ਰੱਖਿਆ ਉਪਕਰਣਾਂ ਦਾ ਸਿਰਫ਼ ਦਰਾਮਦਕਾਰ ਨਹੀਂ ਰਿਹਾ, ਸਗੋਂ ਅਤਿ-ਆਧੁਨਿਕ ਫ਼ੌਜੀ ਪਲੇਟਫਾਰਮ ਵਿਕਸਿਤ ਕਰਨ ਵਾਲਾ ਇਕ ਆਤਮਨਿਰਭਰ ਦੇਸ਼ ਬਣਦਾ ਜਾ ਰਿਹਾ ਹੈ।

ਆਈ. ਐੱਨ. ਐੱਸ. ਮਹਿੰਦਰਗਿਰੀ ਦਾ ਨਾਂ ਓਡਿਸ਼ਾ ਦੀ ਪੂਰਬੀ ਘਾਟ ਪਰਬਤ ਲੜੀ ਦੇ ਮਸ਼ਹੂਰ ਮਹਿੰਦਰਗਿਰੀ ਪਰਬਤ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਸ ਨੂੰ ਦ੍ਰਿੜ੍ਹਤਾ, ਹੌਸਲੇ ਅਤੇ ਅਟੱਲ ਸੰਕਲਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਮੁੰਦਰ ’ਚ ਇਹ ਜੰਗੀ ਬੇੜਾ ਵੀ ਉਸੇ ਤਰ੍ਹਾਂ ਅਟੱਲ, ਸ਼ਕਤੀਸ਼ਾਲੀ ਅਤੇ ਭਰੋਸੇਮੰਦ ਰਾਖੇ ਵਜੋਂ ਕੰਮ ਕਰੇਗਾ, ਜਿਵੇਂ ਪਰਬਤ ਸਦੀਆਂ ਤੋਂ ਅਟੱਲ ਖੜ੍ਹਾ ਰਹਿੰਦਾ ਹੈ। ਇਸ ਦੀ ਲੰਬਾਈ ਲਗਭਗ 149 ਮੀਟਰ, ਵਜ਼ਨ ਲਗਭਗ 6,670 ਟਨ ਅਤੇ ਵੱਧ ਤੋਂ ਵੱਧ ਗਤੀ ਲਗਭਗ 28 ਨਾਟ ਹੈ। ਇਸ ’ਚ ਲਗਭਗ 225 ਤੋਂ 230 ਅਧਿਕਾਰੀ ਅਤੇ ਸਮੁੰਦਰੀ ਫੌਜੀ ਤਾਇਨਾਤ ਰਹਿ ਸਕਦੇ ਹਨ। ਇਸ ਦੀ ਕਾਰਜਸ਼ੀਲ ਸਮਰੱਥਾ ਇਸ ਨੂੰ ਲੰਮੀ ਦੂਰੀ ਤੱਕ ਲਗਾਤਾਰ ਸਮੁੰਦਰੀ ਨਿਗਰਾਨੀ ਅਤੇ ਜੰਗੀ ਸੰਚਾਲਨ ਦੇ ਯੋਗ ਬਣਾਉਂਦੀ ਹੈ।

ਮਹਿੰਦਰਗਿਰੀ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਸਟੀਲਥ ਤਕਨੀਕ ਹੈ। ਆਧੁਨਿਕ ਸਮੁੰਦਰੀ ਫੌਜ ਜੰਗ ’ਚ ਸਿਰਫ਼ ਹਥਿਆਰਾਂ ਦੀ ਸ਼ਕਤੀ ਹੀ ਕਾਫ਼ੀ ਨਹੀਂ ਹੁੰਦੀ, ਸਗੋਂ ਦੁਸ਼ਮਣ ਦੀ ਨਿਗਰਾਨੀ ਪ੍ਰਣਾਲੀ ਤੋਂ ਬਚ ਕੇ ਕੰਮ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਜੰਗੀ ਬੇੜੇ ਦਾ ਖ਼ਾਸ ਡਿਜ਼ਾਈਨ, ਕੋਣਾਂ ਵਾਲੀ ਬਣਤਰ, ਰਾਡਾਰ ਨੂੰ ਸੋਖਣ ਵਾਲੀ ਸਮੱਗਰੀ ਅਤੇ ਘੱਟ ਗਰਮੀ ਤੇ ਆਵਾਜ਼ ਛੱਡਣ ਦੀ ਵਿਸ਼ੇਸ਼ਤਾ ਇਸ ਨੂੰ ਦੁਸ਼ਮਣ ਦੇ ਰਾਡਾਰ, ਇਨਫਰਾਰੈੱਡ ਅਤੇ ਸੋਨਾਰ ਪ੍ਰਣਾਲੀਆਂ ਲਈ ਇਕ ਬਹੁਤ ਹੀ ਮੁਸ਼ਕਲ ਨਿਸ਼ਾਨਾ ਬਣਾ ਦਿੰਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਮੁੰਦਰ ਦਾ ‘ਅਦਿੱਖ ਸ਼ਿਕਾਰੀ’ ਕਿਹਾ ਜਾ ਰਿਹਾ ਹੈ। ਇਹ ਦੁਸ਼ਮਣ ਦੀ ਜਾਣਕਾਰੀ ’ਚ ਆਏ ਬਿਨਾਂ ਉਸ ਦੇ ਨੇੜੇ ਪਹੁੰਚ ਕੇ ਸਟੀਕ ਅਤੇ ਘਾਤਕ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਮਹਿੰਦਰਗਿਰੀ ਹਵਾ, ਸਮੁੰਦਰ ਦੀ ਸਤ੍ਹਾ ਅਤੇ ਸਮੁੰਦਰ ਦੇ ਅੰਦਰ ਮੌਜੂਦ ਪਣਡੁੱਬੀਆਂ ਤੋਂ ਆਉਣ ਵਾਲੇ ਖ਼ਤਰਿਆਂ ਦਾ ਇਕੋ ਵੇਲੇ ਸਾਹਮਣਾ ਕਰ ਸਕਦਾ ਹੈ। ਇਸ ਦੇ ਲਈ ਇਸ ’ਚ ਇਕ ਅਤਿ-ਆਧੁਨਿਕ ਮਲਟੀ-ਲੇਅਰ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ।

ਹਵਾਈ ਹਮਲਿਆਂ ਤੋਂ ਸੁਰੱਖਿਆ ਲਈ ਇਸ ਨੂੰ ਬਰਾਕ-8 ਲੰਮੀ ਦੂਰੀ ਦੀ ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਕੀਤਾ ਜਾ ਸਕਦਾ ਹੈ, ਜੋ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ, ਡਰੋਨਾਂ ਅਤੇ ਮਿਜ਼ਾਈਲਾਂ ਨੂੰ ਲੰਮੀ ਦੂਰੀ ’ਤੇ ਹੀ ਨਸ਼ਟ ਕਰਨ ਦੇ ਸਮਰੱਥ ਹੈ। ਸਮੁੰਦਰੀ ਸਤ੍ਹਾ ’ਤੇ ਮੌਜੂਦ ਦੁਸ਼ਮਣ ਦੇ ਜਹਾਜ਼ਾਂ ਵਿਰੁੱਧ ਇਸ ਦੀ ਸਭ ਤੋਂ ਵੱਡੀ ਤਾਕਤ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਹੈ, ਜਿਸ ਦੀ ਤਾਇਨਾਤੀ ਇਸ ਜੰਗੀ ਬੇੜੇ ’ਤੇ ਕੀਤੀ ਜਾ ਸਕਦੀ ਹੈ। ਲਗਭਗ 3 ਮੈਕ ਦੀ ਰਫ਼ਤਾਰ ਨਾਲ ਉੱਡਣ ਵਾਲੀ ਇਹ ਮਿਜ਼ਾਈਲ ਦੁਸ਼ਮਣ ਦੇ ਵੱਡੇ ਤੋਂ ਵੱਡੇ ਜੰਗੀ ਬੇੜੇ ਨੂੰ ਵੀ ਕੁਝ ਹੀ ਮਿੰਟਾਂ ’ਚ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।

ਪਣਡੁੱਬੀ ਵਿਰੋਧੀ ਜੰਗ ਲਈ ਮਹਿੰਦਰਗਿਰੀ ਅਤਿ-ਆਧੁਨਿਕ ਸੋਨਾਰ ਪ੍ਰਣਾਲੀ, ਟਾਰਪੀਡੋ ਅਤੇ ਐਂਟੀ-ਸਬਮਰੀਨ ਰਾਕੇਟ ਪ੍ਰਣਾਲੀ ਨਾਲ ਲੈਸ ਹੈ। ਸਮੁੰਦਰ ਦੀਆਂ ਗਹਿਰਾਈਆਂ ’ਚ ਲੁਕੀਆਂ ਦੁਸ਼ਮਣ ਦੀਆਂ ਪਣਡੁੱਬੀਆਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਨਾਕਾਮ ਕਰਨਾ ਆਧੁਨਿਕ ਸਮੁੰਦਰੀ ਫੌਜੀ ਜੰਗ ਦਾ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ, ਪਰ ਮਹਿੰਦਰਗਿਰੀ ਇਸ ਚੁਣੌਤੀ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ’ਚ 76 ਮਿ. ਮੀ. ਦੀ ਸਮੁੰਦਰੀ ਫੌਜ ਤੋਪ ਵੀ ਲਗਾਈ ਜਾ ਸਕਦੀ ਹੈ, ਜੋ ਨੇੜੇ ਦੀ ਦੂਰੀ ਦੇ ਸਮੁੰਦਰੀ ਅਤੇ ਤੱਟਵਰਤੀ ਨਿਸ਼ਾਨਿਆਂ ’ਤੇ ਬਹੁਤ ਪ੍ਰਭਾਵਸ਼ਾਲੀ ਹਮਲਾ ਕਰ ਸਕਦੀ ਹੈ। ਮਹਿੰਦਰਗਿਰੀ ਦੀ ਤਕਨੀਕੀ ਉੱਤਮਤਾ ਸਿਰਫ਼ ਹਥਿਆਰਾਂ ਤੱਕ ਹੀ ਸੀਮਤ ਨਹੀਂ ਹੈ, ਇਸ ’ਚ ਇਕ ਅਤਿ-ਆਧੁਨਿਕ ਇੰਟੀਗ੍ਰੇਟਿਡ ਪਲੇਟਫਾਰਮ ਮੈਨੇਜਮੈਂਟ ਸਿਸਟਮ ਲਗਾਇਆ ਗਿਆ ਹੈ, ਜੋ ਜਹਾਜ਼ ਦੇ ਇੰਜਣ, ਬਿਜਲੀ ਸਪਲਾਈ, ਨੇਵੀਗੇਸ਼ਨ, ਅੱਗ ਬੁਝਾਊ ਪ੍ਰਣਾਲੀ, ਸੁਰੱਖਿਆ ਅਤੇ ਹੋਰ ਮੁੱਖ ਪ੍ਰਣਾਲੀਆਂ ਨੂੰ ਇਕੋ ਕੇਂਦਰ ਤੋਂ ਆਪਣੇ-ਆਪ ਕੰਟਰੋਲ ਕਰਦਾ ਹੈ। ਇਸ ਨਾਲ ਜਹਾਜ਼ ਨੂੰ ਚਲਾਉਣਾ ਵਧੇਰੇ ਸੁਰੱਖਿਅਤ, ਤੇਜ਼ ਅਤੇ ਕੁਸ਼ਲ ਬਣ ਜਾਂਦਾ ਹੈ।

ਇਸ ਤੋਂ ਇਲਾਵਾ, ਜੰਗੀ ਬੇੜੇ ’ਚ ਅਤਿ-ਆਧੁਨਿਕ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਅਤੇ ਮਲਟੀ-ਫੰਕਸ਼ਨ ਰਾਡਾਰ ਲਗਾਏ ਗਏ ਹਨ, ਜੋ ਇਕੋ ਵੇਲੇ ਕਈ ਨਿਸ਼ਾਨਿਆਂ ਦੀ ਪਛਾਣ, ਨਿਗਰਾਨੀ ਅਤੇ ਟ੍ਰੈਕਿੰਗ ਕਰ ਸਕਦੇ ਹਨ। ਮਹਿੰਦਰਗਿਰੀ ’ਤੇ ਆਧੁਨਿਕ ਸਮੁੰਦਰੀ ਫੌਜ ਹੈਲੀਕਾਪਟਰਾਂ, ਖ਼ਾਸ ਕਰ ਕੇ ਐੱਮ. ਐੱਚ.-60 ਆਰ ਵਰਗੇ ਮਲਟੀ-ਰੋਲ ਹੈਲੀਕਾਪਟਰਾਂ ਨੂੰ ਚਲਾਉਣ ਦੀ ਸਹੂਲਤ ਵੀ ਉਪਲਬਧ ਹੈ। ਇਹ ਹੈਲੀਕਾਪਟਰ ਸਮੁੰਦਰੀ ਨਿਗਰਾਨੀ, ਪਣਡੁੱਬੀ ਦੀ ਖੋਜ, ਬਚਾਅ ਕਾਰਜਾਂ ਅਤੇ ਵਿਸ਼ੇਸ਼ ਫ਼ੌਜੀ ਮੁਹਿੰਮਾਂ ’ਚ ਜੰਗੀ ਜਹਾਜ਼ ਦੀ ਸਮਰੱਥਾ ਨੂੰ ਕਈ ਗੁਣਾ ਵਧਾ ਦਿੰਦੇ ਹਨ।

ਮਹਿੰਦਰਗਿਰੀ ਭਾਰਤ ਦੇ ਉਸ ਲੰਮੇ ਸਮੇਂ ਦੇ ਟੀਚੇ ਨੂੰ ਵੀ ਮਜ਼ਬੂਤ ​​ਕਰਦਾ ਹੈ, ਜਿਸ ਤਹਿਤ ਭਾਰਤੀ ਸਮੁੰਦਰੀ ਫੌਜ ਨੂੰ ਇਕ ਪੂਰਨ ਵਿਕਸਿਤ ‘ਬਲੂ ਵਾਟਰ ਨੇਵੀ’ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਬਲੂ ਵਾਟਰ ਨੇਵੀ ਉਹ ਹੁੰਦੀ ਹੈ, ਜੋ ਸਿਰਫ਼ ਆਪਣੇ ਤੱਟਵਰਤੀ ਖੇਤਰਾਂ ਤੱਕ ਹੀ ਸੀਮਤ ਨਾ ਰਹਿ ਕੇ, ਹਜ਼ਾਰਾਂ ਕਿਲੋਮੀਟਰ ਦੂਰ ਮਹਾਸਾਗਰਾਂ ’ਚ ਵੀ ਆਪਣੀ ਪ੍ਰਭਾਵਸ਼ਾਲੀ ਫ਼ੌਜੀ ਮੌਜੂਦਗੀ ਬਣਾਈ ਰੱਖ ਸਕਦੀ ਹੈ।

ਆਈ. ਐੱਨ. ਐੱਸ. ਮਹਿੰਦਰਗਿਰੀ ਭਾਰਤੀ ਸਮੁੰਦਰੀ ਫੌਜ ਦੀ ਸ਼ਕਤੀ, ਭਾਰਤ ਦੀ ਵਿਗਿਆਨਕ ਸਮਰੱਥਾ, ਸਵਦੇਸ਼ੀ ਤਕਨੀਕ ਅਤੇ ਰਾਸ਼ਟਰੀ ਆਤਮਵਿਸ਼ਵਾਸ ਦਾ ਇਕ ਜਿਊਂਦਾ-ਜਾਗਦਾ ਪ੍ਰਤੀਕ ਹੈ। ਆਉਣ ਵਾਲੇ ਸਾਲਾਂ ’ਚ ਜਦੋਂ ਵੀ ਹਿੰਦ ਮਹਾਸਾਗਰ ਖੇਤਰ ਦੀ ਸੁਰੱਖਿਆ, ਇੰਡੋ-ਪੈਸੀਫਿਕ ਦੀ ਸਥਿਰਤਾ ਅਤੇ ਗਲੋਬਲ ਸਮੁੰਦਰੀ ਸੰਤੁਲਨ ਦੀ ਗੱਲ ਹੋਵੇਗੀ, ਤਾਂ ਆਈ. ਐੱਨ. ਐੱਸ. ਮਹਿੰਦਰਗਿਰੀ ਬਿਨਾਂ ਸ਼ੱਕ ਭਾਰਤ ਦੀ ਉਸ ਨਵੀਂ ਸਮੁੰਦਰੀ ਸ਼ਕਤੀ ਦੀ ਨੁਮਾਇੰਦਗੀ ਕਰੇਗਾ, ਜਿਸ ਨੇ ਆਤਮਨਿਰਭਰਤਾ, ਆਧੁਨਿਕ ਤਕਨਾਲੋਜੀ ਅਤੇ ਅਟੁੱਟ ਸੰਕਲਪ ਦੇ ਦਮ ’ਤੇ ਦੁਨੀਆ ਦੀਆਂ ਮੋਹਰੀ ਸਮੁੰਦਰੀ ਫੌਜੀ ਸ਼ਕਤੀਆਂ ’ਚ ਆਪਣਾ ਸਥਾਨ ਹੋਰ ਵੀ ਮਜ਼ਬੂਤ ​​ਕਰ ਲਿਆ ਹੈ।

-ਯੋਗੇਸ਼ ਕੁਮਾਰ ਗੋਇਲ

  • INS Mahendragiri
  • Indian Navy
  • Indian Ocean

ਬੋਰਵੈੱਲ ’ਚ ਦਮ ਤੋੜਦੀ ਜ਼ਿੰਦਗੀ

NEXT STORY

Stories You May Like

  • big blow for whatsapp users
    WhatsApp ਯੂਜ਼ਰਸ ਲਈ ਵੱਡਾ ਧਮਾਕਾ ! ਨਵੇਂ ਅਪਡੇਟ ਨਾਲ ਬਦਲੇਗਾ ਚੈਟਿੰਗ ਦਾ ਪੂਰਾ ਅੰਦਾਜ਼
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
  • tatkal ticket rules will change from august 1  new
    1 ਅਗਸਤ ਤੋਂ ਬਦਲੇਗਾ Tatkal Ticket ਦਾ ਨਿਯਮ, ਜਾਣੋ ਨਵੀਂ ਪ੍ਰਣਾਲੀ ਬਾਰੇ
  • chandigarh tricity  s real estate will change
    ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB ਰਿਐਲਟੀ ਨੇ ਕੀਤਾ ਵੱਡਾ ਐਲਾਨ
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • boy brutally murdered in fatehgarh sahib
    ਫਤਿਹਗੜ੍ਹ ਸਾਹਿਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
  • woman beaten up over dispute over placing bricks in street
    ਗਲੀ 'ਚ ਇੱਟਾਂ ਰੱਖਣ ਦੇ ਵਿਵਾਦ ਨੂੰ ਲੈ ਕੇ ਔਰਤ ਨਾਲ ਕੀਤੀ ਕੁੱਟਮਾਰ
  • hul  s first quarter profit falls by 3 17 percent
    HUL ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 3.17 ਫੀਸਦੀ ਘਟਿਆ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
Trending
Ek Nazar
gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • raise voice against wrong
      ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
    • tippers and tractors   running at high speed
      ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • bhupesh baghel congress
      ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
    • prisons or guest houses
      ‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • guru ravidas ji
      ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +