Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 22, 2026

    1:19:26 AM

  • water bell to ring every hour in schools

    ਸਕੂਲਾਂ 'ਚ ਹੁਣ ਹਰ ਘੰਟੇ ਵੱਜੇਗੀ 'ਵਾਟਰ ਬੈੱਲ',...

  • srh vs dc

    SRH ਨੇ DC ਨੂੰ 47 ਦੌੜਾਂ ਨਾਲ ਦਿੱਤੀ ਕਰਾਰੀ ਮਾਤ,...

  • punjabi sisters win foreign council and city parliament elections in germany

    ਜਰਮਨੀ 'ਚ ਫਿਰ ਗੂੰਜਿਆ ਪੰਜਾਬੀਆਂ ਦਾ ਨਾਮ, ਦੋ...

  • pm modi expressed grief kerala firecracker factory blast

    ਕੇਰਲ ਪਟਾਕਾ ਫੈਕਟਰੀ ਧਮਾਕਾ: PM ਮੋਦੀ ਵੱਲੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਰਾਹੁਲ ਗਾਂਧੀ ਨੂੰ 'ਮਜ਼ਬੂਤੀ ਨਾਲ' ਪੇਸ਼ ਕਰੇ ਕਾਂਗਰਸ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਰਾਹੁਲ ਗਾਂਧੀ ਨੂੰ 'ਮਜ਼ਬੂਤੀ ਨਾਲ' ਪੇਸ਼ ਕਰੇ ਕਾਂਗਰਸ

  • Updated: 25 Jul, 2018 05:57 AM
Special Story
rahul gandhi
  • Share
    • Facebook
    • Tumblr
    • Linkedin
    • Twitter
  • Comment

ਸਿਆਸਤ 'ਚ ਸਾਰੀਆਂ ਪਾਰਟੀਆਂ ਨੂੰ ਸੱਤਾ 'ਚ ਆਉਣ ਦਾ ਸੁਪਨਾ ਦੇਖਣ ਦਾ ਹੱਕ ਹੈ। ਸੱਤਾ ਵਿਚ ਆਉਣ ਲਈ ਹੀ ਸਿਆਸੀ ਪਾਰਟੀਆਂ ਖੜ੍ਹੀਆਂ ਹੁੰਦੀਆਂ ਹਨ, ਚੋਣਾਂ ਲੜਦੀਆਂ ਹਨ ਤੇ ਲੋਕਾਂ ਦਾ ਭਰੋਸਾ, ਫਤਵਾ ਹਾਸਿਲ ਕਰਦੀਆਂ ਹਨ। ਕਾਂਗਰਸ ਪਾਰਟੀ ਨੇ ਹੁਣੇ-ਹੁਣੇ ਇਕ ਸੁਪਨਾ ਦੇਖਿਆ ਹੈ, ਇਕ ਵਾਰ ਫਿਰ ਸੱਤਾ ਹਾਸਿਲ ਕਰਨ ਲਈ ਟੀਚੇ ਮਿੱਥੇ ਹਨ। ਇਕ ਟੀਚਾ ਹੈ ਲੋਕ ਸਭਾ ਦੀਆਂ 300 ਸੀਟਾਂ ਜਿੱਤਣ ਦਾ, ਭਾਵ ਕੇਂਦਰ ਵਿਚ ਸੱਤਾ ਹਾਸਿਲ ਕਰਨ ਦਾ ਅਤੇ ਨਰਿੰਦਰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ। ਸਾਬਕਾ ਗ੍ਰਹਿ/ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਾਂਗਰਸ ਦੀ ਕਾਰਜ ਕਮੇਟੀ ਦੀ ਬੈਠਕ ਵਿਚ ਰਣਨੀਤੀ ਦਾ ਐਲਾਨ ਕਰਦਿਆਂ ਲੋਕ ਸਭਾ ਦੀਆਂ 300 ਸੀਟਾਂ ਜਿੱਤਣ ਦੀ ਉਮੀਦ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਕਾਂਗਰਸ ਆਪਣੇ ਦਮ 'ਤੇ 300 ਸੀਟਾਂ ਜਿੱਤਣ ਦੀ ਸਿਆਸੀ ਤਾਕਤ ਰੱਖਦੀ ਹੈ। ਰਾਹੁਲ ਗਾਂਧੀ ਵੀ ਵਾਰ-ਵਾਰ ਇਹ ਕਹਿੰਦੇ ਹਨ ਕਿ ਕਾਂਗਰਸ ਦੇਸ਼ ਦੇ ਲੋਕਾਂ ਦਾ ਭਰੋਸਾ ਹਾਸਿਲ ਕਰ ਸਕਦੀ ਹੈ। ਕਾਂਗਰਸ ਦੇਸ਼ ਦੀ ਸਭ ਪੁਰਾਣੀ ਸਿਆਸੀ ਪਾਰਟੀ ਹੈ ਅਤੇ ਦੇਸ਼ 'ਤੇ ਸਭ ਤੋਂ ਵੱਧ ਸਮੇਂ ਤਕ ਇਸ ਨੇ ਰਾਜ ਕੀਤਾ ਹੈ। ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤਕ ਕਾਂਗਰਸ ਦੀ ਖੁਸ਼ਹਾਲ ਵਿਰਾਸਤ ਰਹੀ ਹੈ। ਇਸ ਤੋਂ ਇਲਾਵਾ ਅੱਜ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਵੀ ਹੈ। ਇਸ ਲਈ ਕਾਂਗਰਸ ਦੇ ਇਸ ਟੀਚੇ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਟੀਚੇ ਦਾ ਮਜ਼ਾਕ ਉਡਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਸੱਤਾਧਾਰੀ ਸਿਆਸੀ ਪਾਰਟੀ ਭਾਜਪਾ ਨੇ ਕਾਂਗਰਸ ਦੇ ਇਸ ਟੀਚੇ ਦਾ ਖੂਬ ਮਜ਼ਾਕ ਉਡਾਇਆ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਲੋਕ ਕਾਂਗਰਸ ਦੇ ਨਾਲ ਨਹੀਂ ਹਨ। ਕਾਂਗਰਸੀ ਰਾਜ ਦੇ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਅੱਜ ਵੀ ਤਾਜ਼ਾ ਹਨ ਤੇ ਕਾਂਗਰਸ ਨਾਂਹ-ਪੱਖੀ ਸਿਆਸਤ ਤੋਂ ਅੱਜ ਵੀ ਬਾਜ਼ ਨਹੀਂ ਆਈ ਹੈ, ਇਸ ਲਈ ਕਾਂਗਰਸ ਦੇ ਇਸ ਟੀਚੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ। ਨਰਿੰਦਰ ਮੋਦੀ ਨੇ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਸੱਤਾ ਵਾਸਤੇ 2019 ਵਿਚ ਨਹੀਂ, ਸਗੋਂ 2024 ਵਿਚ ਕੋਸ਼ਿਸ਼ ਕਰਨ ਲਈ ਕਿਹਾ ਹੈ। ਜਿਥੋਂ ਤਕ ਮੋਦੀ ਦੀ ਸਾਖ ਦਾ ਸਵਾਲ ਹੈ, ਤਾਂ ਉਹ ਅਜੇ ਵੀ ਮਜ਼ਬੂਤ ਹਨ ਪਰ ਉਨ੍ਹਾਂ ਦੀ ਸਾਖ ਓਨੀ ਮਜ਼ਬੂਤ ਵੀ ਨਹੀਂ ਹੈ, ਜਿੰਨੀ 2014 ਵਿਚ ਸੀ। ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹਨ, ਪਾਰਟੀ ਦਾ ਮੁੱਖ ਚਿਹਰਾ ਹਨ, ਇਸ ਲਈ ਇਹ ਕਹਿਣਾ ਸੁਭਾਵਿਕ ਹੈ ਕਿ 'ਟਾਰਗੈੱਟ 300' ਨੂੰ ਹਾਸਿਲ ਕਰਨ ਦੀ ਪੂਰੀ ਜ਼ਿੰਮੇਵਾਰੀ ਰਾਹੁਲ ਗਾਂਧੀ 'ਤੇ ਹੀ ਹੋਵੇਗੀ। ਉਨ੍ਹਾਂ ਦੀ ਸਿਆਸੀ ਚਲਾਕੀ ਕਸੌਟੀ 'ਤੇ ਹੋਵੇਗੀ। ਮੋਦੀ ਸਾਹਮਣੇ ਰਾਹੁਲ ਗਾਂਧੀ ਦੀ ਅਗਨੀ ਪ੍ਰੀਖਿਆ ਹੋਵੇਗੀ।
ਕਾਂਗਰਸ ਨੂੰ ਵੀ ਆਪਣੀਆਂ ਕਮਜ਼ੋਰੀਆਂ ਤੋਂ ਛੁਟਕਾਰਾ ਚਾਹੀਦਾ ਹੈ। ਇਥੇ ਸਵਾਲ ਇਹ ਹੈ ਕਿ ਕਾਂਗਰਸ ਦੀ ਮਜਬੂਰੀ ਜਾਂ ਕਮਜ਼ੋਰੀ ਕੀ ਹੈ, ਜਿਸ ਤੋਂ ਇਸ ਨੂੰ ਛੁਟਕਾਰਾ ਚਾਹੀਦਾ ਹੈ? ਮੋਦੀ ਦੇ ਬਦਲ ਵਜੋਂ ਰਾਹੁਲ ਗਾਂਧੀ ਨੂੰ ਖੜ੍ਹਾ ਕਰਨ ਅਤੇ ਮਜ਼ਬੂਤੀ ਨਾਲ ਪੇਸ਼ ਕਰਨ ਵਿਚ ਕਾਂਗਰਸ ਕਮਜ਼ੋਰ ਪੈ ਜਾਂਦੀ ਹੈ। ਕਾਂਗਰਸ ਇਹ ਸੋਚਦੀ ਹੈ ਕਿ ਮੋਦੀ ਦੇ ਬਦਲ ਵਜੋਂ ਰਾਹੁਲ ਨੂੰ ਮਜ਼ਬੂਤੀ ਨਾਲ ਖੜ੍ਹਾ ਕੀਤਾ ਜਾਵੇਗਾ ਤਾਂ ਫਿਰ ਮਹਾਗੱਠਜੋੜ ਨਹੀਂ ਬਣ ਸਕੇਗਾ ਅਤੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਇਸ ਤੋਂ ਦੂਰ ਹੋ ਸਕਦੀਆਂ ਹਨ। 
ਕਾਂਗਰਸ ਨੂੰ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਜ਼ਬੂਤੀ ਨਾਲ ਮੋਦੀ ਦੇ ਬਦਲ ਵਜੋਂ ਪੇਸ਼ ਕਰਨਾ ਚਾਹੀਦਾ ਹੈ ਤੇ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ ਨੂੰ ਅਣਡਿੱਠ ਕਰ ਦੇਣਾ ਚਾਹੀਦਾ ਹੈ। ਜਦੋਂ ਤਕ ਕਾਂਗਰਸ ਕਮਜ਼ੋਰ ਰਹੇਗੀ, ਇਸ ਦੇ ਪੱਖ ਵਿਚ ਜਦੋਂ ਤਕ ਚੋਣ ਪ੍ਰਾਪਤੀਆਂ ਕਮਜ਼ੋਰ ਰਹਿਣਗੀਆਂ, ਉਦੋਂ ਤਕ ਵਿਰੋਧੀ ਤੇ ਸਹਿਯੋਗੀ ਪਾਰਟੀਆਂ ਇਸ ਦੀਆਂ ਸ਼ਰਤਾਂ ਨਹੀਂ ਮੰਨਣਗੀਆਂ ਪਰ ਜੇ ਕਾਂਗਰਸ ਦ੍ਰਿੜ੍ਹਤਾ ਨਾਲ ਡਟੀ ਰਹੇਗੀ ਤਾਂ ਉਹ ਇਸ ਦੀਆਂ ਸ਼ਰਤਾਂ ਮੰਨ ਸਕਦੀਆਂ ਹਨ। 
ਇਹ ਸਮਝਣ ਦੀ ਵੀ ਲੋੜ ਹੈ ਕਿ ਮੋਦੀ ਨੇ ਆਪਣੀ ਸਿਆਸੀ ਚਲਾਕੀ ਨਾਲ ਨਾ ਸਿਰਫ ਕਾਂਗਰਸ ਦੀ ਹੋਂਦ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ ਅਤੇ ਕਾਂਗਰਸ ਨੂੰ 2-3 ਸੂਬਿਆਂ ਤਕ ਸੀਮਤ ਕਰ ਦਿੱਤਾ ਹੈ, ਸਗੋਂ ਸ਼ਿਵ ਸੈਨਾ, ਮਾਇਆਵਤੀ, ਅਖਿਲੇਸ਼, ਲਾਲੂ, ਚੰਦਰਬਾਬੂ ਨਾਇਡੂ ਵਰਗੇ ਨੇਤਾਵਾਂ ਦੀ ਹੋਂਦ ਨੂੰ ਵੀ ਸੰਕਟ ਵਿਚ ਪਾਇਆ ਹੈ। ਇਸ ਲਈ ਮੋਦੀ ਨਾ ਸਿਰਫ ਕਾਂਗਰਸ ਦੇ ਸਿਆਸੀ ਦੁਸ਼ਮਣ ਹਨ, ਸਗੋਂ ਹੋਰਨਾਂ ਵਿਰੋਧੀ ਪਾਰਟੀਆਂ ਦੇ ਵੀ ਸਿਆਸੀ ਦੁਸ਼ਮਣ ਹਨ ਅਤੇ ਉਨ੍ਹਾਂ ਦੀ ਸਿਆਸੀ ਹੋਂਦ ਲਈ ਖਤਰਾ ਹਨ। 
ਚੋਣ ਜੰਗ ਦੇ ਮੈਦਾਨ ਵਿਚ ਨਾ ਸਿਰਫ ਰਾਹੁਲ ਗਾਂਧੀ ਦੀ ਚਲਾਕੀ ਦੀ ਲੋੜ ਪਵੇਗੀ, ਸਗੋਂ ਕਾਂਗਰਸ ਦੀ ਸੰਗਠਨਾਤਮਕ ਤਾਕਤ ਦੀ ਵੀ ਲੋੜ ਪਵੇਗੀ। ਸੈਨਾਪਤੀ ਸਿਰਫ ਆਪਣੀ ਬਹਾਦਰੀ ਅਤੇ ਮੁਹਾਰਤ ਦੇ ਦਮ 'ਤੇ ਕੋਈ ਜੰਗ ਨਹੀਂ ਜਿੱਤ ਸਕਦਾ, ਜੰਗ ਜਿੱਤਣ ਲਈ ਸੈਨਾਪਤੀ ਨੂੰ ਬਹਾਦਰ ਸੈਨਿਕਾਂ ਦੀ ਵੀ ਲੋੜ ਹੁੰਦੀ ਹੈ। ਠੀਕ ਉਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੂੰ ਨਾ ਸਿਰਫ ਖ਼ੁਦ ਨੂੰ ਮਜ਼ਬੂਤ ਢੰਗ ਨਾਲ ਪੇਸ਼ ਕਰਨ ਦੀ ਲੋੜ ਹੋਵੇਗੀ, ਸਗੋਂ ਕਾਂਗਰਸ ਦੇ ਸੰਗਠਨ ਨੂੰ ਵੀ ਮਜ਼ਬੂਤੀ ਨਾਲ ਪੇਸ਼ ਕਰਨਾ ਪਵੇਗਾ। ਸਭ ਤੋਂ ਪਹਿਲੀ ਲੋੜ ਤਾਂ ਅੰਦਰੂਨੀ ਕਮਜ਼ੋਰੀਆਂ ਤੇ ਅੰਦਰੂਨੀ ਹੰਕਾਰ ਨੂੰ ਦੂਰ ਕਰਨ ਦੀ ਹੋਵੇਗੀ, ਅੰਦਰੂਨੀ ਅਰਾਜਕਤਾ 'ਤੇ ਰੋਕ ਲਾਉਣੀ ਪਵੇਗੀ। 
ਸੋਨੀਆ ਗਾਂਧੀ ਦੇ ਕਾਰਜਕਾਲ ਵਿਚ ਵੀ ਅੰਦਰੂਨੀ ਅਰਾਜਕਤਾ ਸੀ ਤੇ ਅੱਜ ਰਾਹੁਲ ਗਾਂਧੀ ਦੇ ਕਾਰਜਕਾਲ ਵਿਚ ਵੀ ਕਾਇਮ ਹੈ। ਸੋਨੀਆ ਤੇ ਰਾਹੁਲ ਗਾਂਧੀ ਨੇ ਜਦੋਂ-ਜਦੋਂ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਉਦੋਂ-ਉਦੋਂ ਕਾਂਗਰਸ ਦੇ ਬਿਆਨਬਾਜ਼ ਨੇਤਾਵਾਂ ਨੇ ਕਾਂਗਰਸ ਦੀ ਹੀ ਬੇੜੀ ਡੋਬੀ ਹੈ। 
ਯੂ. ਪੀ. ਏ. ਦੇ ਸ਼ਾਸਨ ਦੌਰਾਨ ਪੀ. ਚਿਦਾਂਬਰਮ, ਸੁਸ਼ੀਲ ਕੁਮਾਰ ਸ਼ਿੰਦੇ, ਕਪਿਲ ਸਿੱਬਲ, ਮੁਨੀਸ਼ ਤਿਵਾੜੀ ਤੇ ਮਣੀਸ਼ੰਕਰ ਅਈਅਰ ਵਰਗੇ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ ਨੂੰ ਕੌਣ ਭੁੱਲ ਸਕਦਾ ਹੈ। ਇਨ੍ਹਾਂ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ ਨੇ ਮੋਦੀ ਅਤੇ ਭਾਜਪਾ ਨੂੰ ਇਕ ਨਵੀਂ ਤਾਕਤ ਦਿੱਤੀ ਸੀ। ਖ਼ੁਦ ਸੋਨੀਆ ਗਾਂਧੀ ਕਹਿ ਚੁੱਕੀ ਹੈ ਕਿ ਹਿੰਦੂ ਵਿਰੋਧੀ ਹੋਣ ਦੇ ਦੋਸ਼ ਨੇ ਕਾਂਗਰਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਅਜੇ ਵੀ ਕਾਂਗਰਸੀ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ 'ਤੇ ਰੋਕ ਨਹੀਂ ਲੱਗੀ ਹੈ। ਪਿਛਲੇ ਦਿਨੀਂ ਸ਼ਸ਼ੀ ਥਰੂਰ ਨੇ ਬਿਆਨ ਦਿੱਤਾ ਕਿ ਜੇ ਨਰਿੰਦਰ ਮੋਦੀ ਦੁਬਾਰਾ ਸੱਤਾ ਵਿਚ ਆ ਗਏ ਤਾਂ ਭਾਰਤ ਵਿਚ ਵੀ ਪਾਕਿਸਤਾਨ ਵਰਗੀ ਸਥਿਤੀ ਪੈਦਾ ਹੋ ਜਾਵੇਗੀ, ਭਾਰਤ ਵਿਚ ਹਿੰਦੂ ਤਾਲਿਬਾਨ ਖੜ੍ਹਾ ਹੋ ਜਾਵੇਗਾ। ਸ਼ਸ਼ੀ ਥਰੂਰ ਦਾ ਇਹ ਬਿਆਨ ਕਾਂਗਰਸ ਨੂੰ ਬਹੁਤ ਭਾਰੀ ਪਿਆ ਤੇ ਕਾਂਗਰਸ 'ਤੇ ਦੋਸ਼ ਲੱਗਾ ਹੈ ਕਿ ਇਹ ਹਿੰਦੂ ਵਿਰੋਧੀ ਪਾਰਟੀ ਹੈ ਅਤੇ ਮੁਸਲਿਮ ਆਬਾਦੀ ਦੀ ਸਮਰਥਕ ਹੈ। 
ਕੌਣ ਨਹੀਂ ਜਾਣਦਾ ਕਿ  ਮੋਦੀ ਤੇ ਭਾਜਪਾ ਹਿੰਦੂਵਾਦ ਦੇ ਕੱਟੜ ਸਮਰਥਕ ਹਨ। ਹਿੰਦੂਵਾਦ ਦੇ ਸਵਾਲ 'ਤੇ ਮੋਦੀ ਅਤੇ ਭਾਜਪਾ ਨੂੰ ਹਰਾਉਣਾ ਕਾਫੀ ਮੁਸ਼ਕਿਲ ਹੈ। ਭਾਜਪਾ ਤੇ ਮੋਦੀ ਦੀ ਕੋਸ਼ਿਸ਼ ਵੀ ਇਹੋ ਰਹੀ ਹੈ ਕਿ ਕਾਂਗਰਸ ਦੀ ਨੀਤੀ ਵਿਚ ਹਮੇਸ਼ਾ ਹਿੰਦੂ ਵਿਰੋਧੀ ਵਾਲੀ ਪ੍ਰਕਿਰਿਆ ਜਾਰੀ ਰਹੇ। 
ਕਾਂਗਰਸ ਵਾਲੇ ਮੋਦੀ ਦੀ ਇਸ ਰਣਨੀਤੀ ਨੂੰ ਕਿਉਂ ਨਹੀਂ ਸਮਝਦੇ? ਰਾਹੁਲ ਗਾਂਧੀ ਨੇ ਉਂਝ ਕਾਂਗਰਸੀ ਨੇਤਾਵਾਂ 'ਤੇ ਨੋਟਿਸ ਵੀ ਲਿਆ ਹੈ ਤੇ ਕਿਹਾ ਹੈ ਕਿ ਬੇਲੋੜੇ ਤੇ ਅਪਮਾਨਜਨਕ ਬਿਆਨ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਮਣੀਸ਼ੰਕਰ ਅਈਅਰ ਵਿਰੁੱਧ ਕਦੇ ਕਾਰਵਾਈ ਹੋਈ ਵੀ ਸੀ ਪਰ ਸ਼ਸ਼ੀ ਸ਼ਰੂਰ ਵਰਗੇ ਲੋਕ ਕਿਉਂ ਬਚ ਜਾਂਦੇ ਹਨ। 
ਬੇਰੋਜ਼ਗਾਰੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਜਿਹੇ ਸਵਾਲ ਹਨ, ਜਿਨ੍ਹਾਂ 'ਤੇ ਬੋਲ ਕੇ ਰਾਹੁਲ ਗਾਂਧੀ 'ਹੀਰੋ' ਬਣ ਸਕਦੇ ਹਨ, ਕਾਂਗਰਸ ਮਜ਼ਬੂਤ ਹੋ ਸਕਦੀ ਹੈ। ਰਾਹੁਲ ਗਾਂਧੀ ਨੂੰ 'ਅੱਖ' ਮਾਰਨ ਵਾਲੇ ਅਕਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕ ਸਭਾ ਵਿਚ ਭਾਸ਼ਣ ਤਾਂ ਬਹੁਤ ਚੰਗਾ ਦਿੱਤਾ ਪਰ ਮੋਦੀ ਨੂੰ ਜੱਫੀ ਪਾਉਣ ਤੋਂ ਬਾਅਦ ਅੱਖ ਮਾਰ ਕੇ ਸਾਰਾ ਕੰਮ ਖਰਾਬ ਕਰ ਦਿੱਤਾ। ਇਸ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੰਗਠਨ ਵਿਚਾਲੇ ਤਾਲਮੇਲ ਦੀ ਲੋੜ ਹੈ, ਨਹੀਂ ਤਾਂ ਕਾਂਗਰਸ 2019 ਵਿਚ ਵੀ ਹਾਰ ਦਾ ਮੂੰਹ ਦੇਖੇਗੀ।            (guptvishnu@gmail.com)

  • ਰਾਹੁਲ ਗਾਂਧੀ
  • ਕਾਂਗਰਸ
  • Rahul Gandhi

ਕੀ ਮੋਦੀ-ਰਾਹੁਲ ਔਰਤਾਂ ਦੀ ਭਲਾਈ ਲਈ ਨਵੇਂ ਕਦਮ ਚੁੱਕਣਗੇ

NEXT STORY

Stories You May Like

  • rahul gandhi defamation case hearing adjourned
    ਰਾਹੁਲ ਗਾਂਧੀ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ, ਹੁਣ 17 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
  • rahul gandhi  s kerala   googly
    ਰਾਹੁਲ ਗਾਂਧੀ ਦੀ ਕੇਰਲ ‘ਗੂਗਲੀ’
  • noida  workers rahul gandhi demand salary
    ਨੋਇਡਾ ਮਜ਼ਦੂਰਾਂ ਦੇ ਸਮਰਥਨ 'ਚ ਉਤਰੇ ਰਾਹੁਲ ਗਾਂਧੀ, ਕਿਹਾ- 'ਤਨਖਾਹ ਵਧਾਉਣ ਦੀ ਮੰਗ ਬਿਲਕੁਲ ਜਾਇਜ਼'
  • senior congress leader passes away
    ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ
  • congress  women  rights  smriti irani  priyanka gandhi
    'ਕਾਂਗਰਸ ਨੇ ਔਰਤਾਂ ਨੂੰ ਅਧਿਕਾਰ ਤੋਂ ਵਾਂਝੇ ਰੱਖਣ ਦਾ ਜਸ਼ਨ ਮਨਾਇਆ', ਸਮਰਿਤੀ ਈਰਾਨੀ ਦਾ ਪ੍ਰਿਯੰਕਾ ਗਾਂਧੀ 'ਤੇ...
  • partap singh bajwa in parliament
    ਵਿਸ਼ੇਸ਼ ਇਜਲਾਸ: ਵਿਧਾਨ ਸਭਾ 'ਚ ਬੋਲੇ ਬਾਜਵਾ, ਪਹਿਲਾਂ ਸਲੈਕਟ ਕਮੇਟੀ ਦੀ ਰਿਪੋਰਟ ਪੇਸ਼ ਕਰੇ ਸਰਕਾਰ
  • rahul gandhi will resolve the leadership issue in karnataka
    ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
  • rahul gandhi statement on women  s reservation bill
    ਇਹ ਮਹਿਲਾ ਬਿੱਲ ਨਹੀਂ, ਭਾਰਤ ਦੇ ਰਾਜਨੀਤਿਕ ਤੇ ਚੋਣ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਹੈ: ਰਾਹੁਲ ਗਾਂਧੀ
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
Trending
Ek Nazar
big blow to ipl champion team

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

mahindra be 6 ev batman edition

ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ...

rain  hail and lightning alert in these states

ਅਗਲੇ 70 ਘੰਟੇ ਭਾਰੀ ! ਇਨ੍ਹਾਂ ਸੂਬਿਆਂ 'ਚ ਮੀਂਹ, ਗੜੇਮਾਰੀ ਤੇ ਬਿਜਲੀ ਡਿੱਗਣ ਦਾ...

hiv positive after receiving blood transfusions

ਹਸਪਤਾਲ ਦੀ ਵੱਡੀ ਲਾਪਰਵਾਹੀ! ਖ਼ੂਨ ਚੜ੍ਹਾਉਣ ਕਾਰਨ 5 ਜਵਾਕ ਹੋਏ HIV ਪਾਜ਼ੇਟਿਵ

bjp candidate ajit kumar

ਭਾਜਪਾ ਉਮੀਦਵਾਰ ਅਜੀਤ ਕੁਮਾਰ 'ਤੇ ਜਾਨਲੇਵਾ ਹਮਲਾ, ਪਾਰਟੀ ਦੇ ਕਈ ਵਰਕਰ ਵੀ ਜ਼ਖਮੀ

russian military  luhansk region

ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ

nobel prize for shehbaz and munir

ਖੈਬਰ ਪਖਤੂਨਖਵਾ ਅਸੈਂਬਲੀ: ਸ਼ਾਹਬਾਜ਼, ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਸਬੰਧੀ...

puja banerjee kunal verma expecting baby number 2

ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ ! TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਪ੍ਰੈਗਨੈਂਸੀ...

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

why liquor drinking at night

ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...

raq syria border crossing reopen

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

health department issues advisory to avoid heat

ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

shameful incident in punjab

ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

amit bhalla ninja attends bhasma aarti at mahakaleshwar temple in ujjain

ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

aneet padda mourns the loss of her grandfather

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • indian college degree
      ਭਾਰਤ ’ਚ ਕਾਲਜ ਦੀ ਡਿਗਰੀ ਹਾਸਲ ਕਰਨਾ ਹੁਣ ਇਕ ਮਹਿੰਗੀ ਲਾਟਰੀ ਟਿਕਟ ਵਾਂਗ
    • women reservation bill
      ਕਾਂਗਰਸ ਨੇ ਡਾਹਿਆ ਅੜਿੱਕਾ, ਮਹਿਲਾ ਰਾਖਵਾਂਕਰਨ ਫਿਰ ਲਟਕਾਇਆ
    • the world is no longer
      ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • why is india lagging behind in the energy sector despite
      ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
    • labor unrest in noida
      ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?
    • dubai real estate amid war
      ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +