Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    7:03:03 PM

  • girl cheated by sending 60 lakhs to new zealand

    ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ...

  • heroin worth rs 350 000 000 seized in punjab one smuggler arrested

    ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ...

  • tarn taran bsf bus overturns in fields 6 jawans injured

    ਪੰਜਾਬ 'ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਮੁਸਲਿਮ ਰਹਿਨੁਮਾ ਹੀ ਮੁਸਲਮਾਨਾਂ ਲਈ ਕੁਝ ਨਹੀਂ ਕਰਦੇ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਮੁਸਲਿਮ ਰਹਿਨੁਮਾ ਹੀ ਮੁਸਲਮਾਨਾਂ ਲਈ ਕੁਝ ਨਹੀਂ ਕਰਦੇ

  • Updated: 05 Feb, 2019 06:02 AM
Special Story
muslim guides only do nothing for the muslims
  • Share
    • Facebook
    • Tumblr
    • Linkedin
    • Twitter
  • Comment

ਆਮ ਚੋਣਾਂ ਦੀ ਦਸਤਕ ਹੁਣ ਬਿਲਕੁਲ ਨੇੜੇ ਮਹਿਸੂਸ ਕੀਤੀ ਜਾ ਰਹੀ ਹੈ। ਗੱਠਜੋੜ, ਮਹਾਗੱਠਜੋੜ, ਤੀਜਾ ਮੋਰਚਾ, ਚੌਥਾ ਮੋਰਚਾ ਵਰਗੇ ਪ੍ਰਯੋਗ ਸ਼ੁਰੂ ਹੋ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੀ ਬਿਸਾਤ ਵਿਛਾ ਕੇ ਹਰ ਤਬਕੇ ਦੇ ਵੋਟਰਾਂ ਨੂੰ ਲੁਭਾਉਣ 'ਚ ਜੁਟ ਗਈਆਂ ਹਨ। 
ਯੂ. ਪੀ. 'ਚ ਸਪਾ-ਬਸਪਾ ਗੱਠਜੋੜ ਤੋਂ ਬਾਅਦ ਸਿਆਸੀ ਘਟਨਾਵਾਂ ਹੋਰ ਵੀ ਤੇਜ਼ੀ ਨਾਲ ਬਦਲੀਆਂ ਹਨ। ਯੂ. ਪੀ. ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਇਥੇ ਮੁਸਲਿਮ ਵੋਟਰਾਂ ਦੀ ਗਿਣਤੀ ਵੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਹੈ। ਅਜਿਹੀ ਸਥਿਤੀ 'ਚ ਮੁਸਲਿਮ ਸਮਾਜ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਪਾ-ਬਸਪਾ ਗੱਠਜੋੜ 'ਚ ਉਸ ਦੀ ਥਾਂ ਕੀ ਹੈ ਅਤੇ ਸੂਬੇ ਦਾ ਮੁਸਲਿਮ ਵੋਟਰ ਕਿਸ ਹੱਦ ਤਕ 'ਭੂਆ-ਭਤੀਜੇ' ਦੇ ਇਸ ਗੱਠਜੋੜ ਨੂੰ ਅਪਣਾਏਗਾ? 
ਹੁਣ ਤਕ ਹੋਈਆਂ ਚੋਣਾਂ ਤੇ ਮੁਸਲਿਮ ਵੋਟਰਾਂ ਦੀ ਮਾਨਸਿਕਤਾ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਸਪਾ-ਬਸਪਾ ਗੱਠਜੋੜ ਹੋਣ ਤੋਂ ਬਾਅਦ ਜ਼ਿਆਦਾਤਰ ਮੁਸਲਿਮ ਵੋਟਰ ਉਨ੍ਹਾਂ ਦੇ ਗੱਠਜੋੜ ਨਾਲ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਸਪਾ-ਬਸਪਾ ਵਿਚਾਲੇ ਵੰਡ ਹੋਣ ਵਾਲੀਆਂ ਮੁਸਲਿਮ ਵੋਟਾਂ ਹੁਣ ਸਿੱਧੇ ਤੌਰ 'ਤੇ ਗੱਠਜੋੜ ਨੂੰ ਮਜ਼ਬੂਤੀ ਦੇਣਗੀਆਂ।
ਮੁਸਲਿਮ ਸਮਾਜ ਨੇ ਭਾਜਪਾ-ਵਿਰੋਧ ਅਤੇ ਬਾਬਰੀ ਕਾਂਡ ਤੋਂ ਬਾਅਦ ਕਾਂਗਰਸ ਨਾਲ ਨਾਰਾਜ਼ਗੀ ਕਾਰਨ ਪਹਿਲਾਂ ਸਪਾ ਦਾ ਹੀ ਪੱਲਾ ਫੜਿਆ ਸੀ ਤੇ ਉਸ ਦੀ ਦੂਜੀ ਪਸੰਦ ਬਸਪਾ ਰਹੀ ਹੈ। ਅਜਿਹੀ ਸਥਿਤੀ 'ਚ ਆਪਣੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਪਾਸੇ ਰੱਖ ਕੇ ਚੋਣ ਨਦੀ ਪਾਰ ਕਰਨ ਲਈ ਇਕਜੁੱਟ ਹੋਣ ਦਾ  ਫੈਸਲਾ ਲੈ ਕੇ ਸਪਾ ਅਤੇ ਬਸਪਾ ਨੇ ਮੁਸਲਮਾਨਾਂ ਨੂੰ ਆਕਰਸ਼ਿਤ ਕੀਤਾ ਹੈ। 
ਮੁਸਲਮਾਨਾਂ ਨੂੰ 5 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ 
ਇਸ ਤੋਂ ਇਲਾਵਾ ਕਾਂਗਰਸ ਨਾਲ ਵੀ ਚੰਗੀ-ਖਾਸੀ ਗਿਣਤੀ 'ਚ ਮੁਸਲਿਮ ਵੋਟਰ ਜੁੜੇ ਰਹਿ ਸਕਦੇ ਹਨ ਪਰ ਕਾਂਗਰਸ ਦੀਆਂ ਰਵਾਇਤੀ ਵੋਟਾਂ ਹੁਣ ਘਟ ਗਈਆਂ ਹਨ। ਇਸ ਲਈ ਉਸ ਨੂੰ ਉੱਤਰੀ ਭਾਰਤ 'ਚ ਵੱਡੀ ਸਫਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ। ਸਪਾ ਨੇ ਤਾਂ ਮੁਸਲਮਾਨਾਂ ਨੂੰ ਆਪਣੇ ਪੱਖ 'ਚ ਰੱਖਣ ਲਈ ਆਪਣਾ ਰੰਗ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 
ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵੇਂਕਰਨ ਦੇ ਮਾਮਲੇ 'ਚ ਮੁਸਲਿਮ ਕਾਰਡ ਖੇਡਦਿਆਂ ਸਪਾ ਆਗੂ ਆਜ਼ਮ ਖਾਨ ਨੇ ਮੁਸਲਮਾਨਾਂ ਨੂੰ ਵੀ 5 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਰੱਖੀ ਹੈ। ਸੱਚਰ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਦੁਹਰਾਇਆ ਹੈ ਕਿ ਮੁਸਲਮਾਨਾਂ ਦੀ ਸਥਿਤੀ ਦਲਿਤਾਂ ਨਾਲੋਂ ਵੀ ਜ਼ਿਆਦਾ ਖਰਾਬ ਹੈ। 
ਆਜ਼ਮ ਖਾਨ ਮੁਤਾਬਿਕ ਜੋ ਰਾਖਵਾਂਕਰਨ ਹੋਣ ਜਾ ਰਿਹਾ ਹੈ, ਉਸ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਫਿੱਟ ਬੈਠਦੇ ਹਨ ਕਿਉਂਕਿ ਇਹ ਰਾਖਵਾਂਕਰਨ ਜਿਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ, ਉਹ ਸਮਾਜਿਕ ਤੌਰ 'ਤੇ ਨਹੀਂ, ਸਗੋਂ ਆਰਥਿਕ ਤੌਰ 'ਤੇ ਪੱਛੜੇ ਹੋਏ ਹਨ, ਜਦਕਿ ਮੁਸਲਮਾਨ ਆਰਥਿਕ, ਸਮਾਜਿਕ ਅਤੇ ਵਿੱਦਿਅਕ ਤਿੰਨਾਂ ਪੱਖਾਂ ਤੋਂ ਪੱਛੜੇ ਹੋਏ ਹਨ। 
ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪਾਲ਼ੀ ਬੈਠੀ ਮਾਇਆਵਤੀ ਨੇ ਵੀ ਮੁਸਲਮਾਨਾਂ ਲਈ ਆਰਥਿਕ ਆਧਾਰ 'ਤੇ ਵੱਖਰੇ ਰਾਖਵੇਂਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਕੇਂਦਰ ਸਰਕਾਰ ਨੇ ਉੱਚ ਜਾਤਾਂ ਦੇ ਗਰੀਬਾਂ ਲਈ 10 ਫੀਸਦੀ ਰਾਖਵੇਂਕਰਨ ਦਾ ਜੋ ਐਲਾਨ ਕੀਤਾ ਹੈ, ਉਸ 'ਚ ਮੁਸਲਮਾਨਾਂ ਸਮੇਤ ਸਾਰੇ ਘੱਟਗਿਣਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਫਿਰ ਵੀ ਆਜ਼ਮ ਖਾਨ ਅਤੇ ਮਾਇਆਵਤੀ ਮੁਸਲਮਾਨਾਂ ਵਾਸਤੇ ਵੱਖਰੇ ਤੌਰ 'ਤੇ ਰਾਖਵਾਂਕਰਨ ਚਾਹੁੰਦੇ ਹਨ, ਜਦਕਿ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਇਹ ਇਕ ਤਕਨੀਕੀ ਮਾਮਲਾ ਹੈ। 
ਭਰੋਸੇ ਦਾ ਛਣਕਣਾ 
ਸਪਾ-ਬਸਪਾ ਸਮੇਤ ਸਾਰੀਆਂ ਪਾਰਟੀਆਂ ਜਾਣਦੀਆਂ ਹਨ ਕਿ ਨੇੜਲੇ ਭਵਿੱਖ 'ਚ ਅਜਿਹਾ ਕੁਝ ਨਹੀਂ ਹੋਵੇਗਾ ਪਰ ਰਾਖਵੇਂਕਰਨ ਦੀ ਮੰਗ ਰੱਖ ਕੇ ਮੁਸਲਮਾਨਾਂ ਨੂੰ ਭਰੋਸੇ ਦਾ ਛਣਕਣਾ ਫੜਾਉਣ 'ਚ ਹਰਜ਼ ਹੀ ਕੀ ਹੈ? ਅੱਜ ਤਕ ਮੁਸਲਮਾਨ ਇਨ੍ਹਾਂ ਹੀ ਲੁਭਾਉਣੇ ਵਾਅਦਿਆਂ ਦੀ ਮਿਆਦ 'ਤੇ ਕਈ ਕਥਿਤ ਸੈਕੁਲਰ ਪਾਰਟੀਆਂ ਦਾ ਵੋਟ ਬੈਂਕ ਬਣੇ ਰਹੇ ਹਨ। 
ਦਲਿਤਾਂ ਅਤੇ ਪੱਛੜਿਆਂ ਦੀ ਸਿਆਸਤ 'ਚ ਆਪਣੀ ਪੈਠ ਜਮਾ ਚੁੱਕੀਆਂ ਸਪਾ ਅਤੇ ਬਸਪਾ ਨੇ ਵਰ੍ਹਿਆਂ ਪੁਰਾਣੀ ਆਪਣੀ ਤਲਖੀ ਨੂੰ ਭੁਲਾ ਕੇ ਆਪਸ 'ਚ ਹੱਥ ਮਿਲਾਇਆ ਹੈ। ਦਲਿਤਾਂ-ਪੱਛੜਿਆਂ ਨੂੰ ਇਕ ਛੱਤ ਹੇਠਾਂ ਲਿਆ ਕੇ ਯੂ. ਪੀ. ਨੂੰ 'ਭਾਜਪਾ-ਮੁਕਤ' ਕਰਨਾ ਹੀ ਮਾਇਆਵਤੀ ਤੇ ਅਖਿਲੇਸ਼ ਯਾਦਵ ਦਾ ਮਿਸ਼ਨ ਹੈ। ਇਨ੍ਹਾਂ ਦੋਹਾਂ ਨੂੰ ਮੁਸਲਿਮ ਵੋਟਾਂ ਨੂੰ ਲੈ ਕੇ ਵੀ ਭਰੋਸਾ ਹੈ ਕਿ ਉਹ ਉਨ੍ਹਾਂ ਦੇ ਹੱਕ 'ਚ ਹੀ ਭੁਗਤਣਗੀਆਂ। 
ਪਰ ਇਥੇ ਸਵਾਲ ਹੈ ਕਿ ਕੀ ਮੁਸਲਮਾਨ ਵੀ ਇਹੋ ਸੋਚਦੇ ਹਨ? ਹੁਣ ਤਕ ਮੁਸਲਮਾਨਾਂ ਨੇ ਕਾਂਗਰਸ ਨੂੰ ਹੀ ਵੋਟਾਂ ਦਿੱਤੀਆਂ ਹਨ ਪਰ ਬਦਲੇ 'ਚ ਉਨ੍ਹਾਂ ਨੂੰ ਕੀ ਮਿਲਿਆ, ਇਹ ਸਭ ਨੂੰ ਪਤਾ ਹੈ। ਤੁਸ਼ਟੀਕਰਨ ਦੇ ਦੋਸ਼ ਝੱਲਦਿਆਂ ਮੁਸਲਮਾਨ ਇੰਨੇ ਪੱਛੜ ਗਏ ਹਨ ਕਿ ਉਨ੍ਹਾਂ ਦੀ ਹਾਲਤ ਦਲਿਤਾਂ ਤੋਂ ਵੀ ਬਦਤਰ ਹੋ ਗਈ ਹੈ। 
ਹੈਰਾਨੀ ਦੀ ਗੱਲ ਇਹ ਹੈ ਕਿ ਸੱਚਰ ਕਮੇਟੀ ਦਾ ਹਵਾਲਾ ਵੀ ਅਕਸਰ ਕਾਂਗਰਸੀ ਨੇਤਾ ਦਿੰਦੇ ਹਨ, ਜਦਕਿ ਕਾਂਗਰਸ ਦੇ ਰਾਜ ਦੌਰਾਨ ਹੀ ਮੁਸਲਮਾਨਾਂ ਦੀ ਅਜਿਹੀ ਦੁਰਗਤੀ ਹੋਈ। ਇਸ ਲਈ ਵਿਚ-ਵਿਚ ਯੂ. ਪੀ. ਸਮੇਤ ਕਈ ਸੂਬਿਆਂ 'ਚ ਆਈਆਂ ਸਾਰੀਆਂ ਗੈਰ-ਕਾਂਗਰਸ ਸਰਕਾਰਾਂ ਨੇ ਮੁਸਲਮਾਨਾਂ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਕਿਉਂਕਿ ਮੁਸਲਮਾਨਾਂ ਦਾ 'ਲਕੀਰ ਦਾ ਫ਼ਕੀਰ' ਹੋਣਾ ਉਨ੍ਹਾਂ ਨੂੰ ਵੀ ਪਤਾ ਹੈ। 
ਸਿਆਸੀ ਸਮੀਖਿਆ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੁਸਲਮਾਨਾਂ ਨੂੰ ਸਿਰਫ ਵੋਟ ਬੈਂਕ ਸਮਝਿਆ ਗਿਆ ਤੇ ਉਨ੍ਹਾਂ ਨੂੰ ਹਾਸ਼ੀਏ 'ਤੇ ਰੱਖਿਆ ਗਿਆ ਪਰ ਮੁਸਲਮਾਨ ਪਤਾ ਨਹੀਂ ਇਹ ਗੱਲ ਕਿਉਂ ਨਹੀਂ ਸਮਝਦੇ ਜਾਂ ਉਹ ਜਾਣ-ਬੁੱਝ ਕੇ ਇਸ ਵਲੋਂ ਅੱਖਾਂ ਮੀਚੀ ਰੱਖਦੇ ਹਨ। ਮੁਸਲਿਮ ਰਹਿਨੁਮਾ ਸਿਆਸਤ ਤਾਂ ਮੁਸਲਮਾਨਾਂ ਦੀ ਕਰਦੇ ਹਨ ਪਰ ਉਨ੍ਹਾਂ ਦੀ ਤਰੱਕੀ ਦਾ ਕੋਈ ਠੋਸ ਪ੍ਰੋਗਰਾਮ ਅੱਜ ਤਕ ਨਹੀਂ ਬਣਾ ਸਕੇ। ਕੁਝ ਇਕ ਅਪਵਾਦ ਹੋ ਸਕਦੇ ਹਨ ਪਰ ਜ਼ਿਆਦਾਤਰ ਬਾਰੇ ਤਾਂ ਇਹੋ ਕਿਹਾ ਜਾ ਸਕਦਾ ਹੈ। 
ਮੁਸਲਮਾਨਾਂ ਨਾਲ ਵਧੀਕੀ ਦੇ ਦੋਸ਼ 
ਮੋਦੀ ਦੇ ਰਾਜ 'ਚ ਮੁਸਲਮਾਨਾਂ ਨਾਲ ਵਧੀਕੀ ਹੋਣ ਦੇ ਖੂਬ ਦੋਸ਼ ਲੱਗੇ ਹਨ। ਮੁਸਲਿਮ ਸਮਾਜ 'ਚ ਸਹਿਮ ਜਾਂ ਡਰ ਹੋਣ ਦਾ ਰੋਣਾ ਵੀ ਖੂਬ ਰੋਇਆ ਗਿਆ ਹੈ।  ਭੀੜ ਵਲੋਂ ਕੀਤੀ ਹਿੰਸਾ ਦੀਆਂ ਘਟਨਾਵਾਂ 'ਤੇ ਵੀ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ। ਅਲੀਗੜ੍ਹ 'ਚ ਕਥਿਤ ਫਰਜ਼ੀ ਮੁਕਾਬਲੇ ਦੌਰਾਨ ਮਾਰੇ ਗਏ ਮੁਸਲਿਮ ਨੌਜਵਾਨ ਦੀ ਚਰਚਾ ਤੋਂ ਲੈ ਕੇ ਗਊ ਰੱਖਿਆ ਦੇ ਨਾਂ 'ਤੇ ਹੋਈਆਂ ਮੁਸਲਮਾਨਾਂ ਦੀਆਂ ਹੱਤਿਆਵਾਂ ਨੂੰ ਵੀ ਵਿਰੋਧੀ ਧਿਰ ਨੇ ਖੂਬ ਕੈਸ਼ ਕੀਤਾ ਹੈ ਪਰ ਮੁਸਲਿਮ ਸਮਾਜ ਦੀਆਂ ਮੁੱਢਲੀਆਂ ਲੋੜਾਂ, ਬਦਹਾਲੀ ਅਤੇ ਅਸੁਰੱਖਿਆ ਨੂੰ ਲੈ ਕੇ ਕਿਸੇ ਵੀ ਨੇਤਾ ਨੇ ਨਾ ਤਾਂ ਕੋਈ ਖਾਸ ਅੰਦੋਲਨ ਕੀਤਾ ਤੇ ਨਾ ਹੀ ਉਨ੍ਹਾਂ ਦੇ ਪੱਖ 'ਚ ਆਵਾਜ਼ ਬੁਲੰਦ ਕੀਤੀ। 
ਮਜ਼ੇ ਦੀ ਗੱਲ ਇਹ ਹੈ ਕਿ ਮਾਇਆਵਤੀ ਤੇ ਅਖਿਲੇਸ਼ ਨੇ ਵੀ ਆਪਣੇ ਗੱਠਜੋੜ ਦਾ ਐਲਾਨ ਕਰਦੇ ਸਮੇਂ ਮੁਸਲਿਮ ਸਮਾਜ ਦੀਆਂ ਅਸਲੀ ਸਮੱਸਿਆਵਾਂ 'ਤੇ ਕੋਈ ਠੋਸ ਗੱਲ ਨਹੀਂ ਕੀਤੀ। ਉਹ ਦੋਵੇਂ ਵੀ ਉਨ੍ਹਾਂ ਹੀ ਨਾਜ਼ੁਕ ਮੁੱਦਿਆਂ ਨੂੰ ਲੈ ਕੇ ਬਿਆਨ ਦਿੰਦੇ ਰਹੇ, ਜਿਨ੍ਹਾਂ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ। 
ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਮੁਸਲਮਾਨਾਂ ਨੂੰ ਜੇਲ 'ਚ ਡੱਕਣਾ ਸੌਖਾ ਹੈ। ਇਹ ਇਕ ਅਜਿਹਾ ਕੌੜਾ ਸੱਚ ਹੈ, ਜਿਸ ਨੂੰ ਖ਼ੁਦ ਮੁਸਲਮਾਨ ਹੀ ਨਹੀਂ ਸਮਝ ਰਹੇ। ਮੁਸਲਿਮ ਸਮਾਜ ਫਿਲਹਾਲ ਗਊ ਹੱਤਿਆ ਦੇ ਮਾਮਲਿਆਂ 'ਚ ਹੋਈ ਹਿੰਸਾ, ਬੁੱਚੜਖਾਨੇ ਬੰਦ ਕਰਵਾਉਣ, ਮੰਦਰ-ਮਸਜਿਦ ਵਿਵਾਦ ਅਤੇ 'ਤਿੰਨ ਤਲਾਕ' ਵਰਗੇ ਨਾਜ਼ੁਕ ਮੁੱਦਿਆਂ ਨੂੰ ਲੈ ਕੇ ਪ੍ਰੇਸ਼ਾਨ  ਹੈ।
ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ 'ਚ ਆਪਣੀ ਕਥਿਤ ਅਣਦੇਖੀ ਕਾਰਨ ਵੀ ਯੂ. ਪੀ. ਦਾ ਮੁਸਲਿਮ ਸਮਾਜ ਮੋਦੀ ਅਤੇ ਯੋਗੀ ਸਰਕਾਰ ਤੋਂ ਕਾਫੀ ਨਾਰਾਜ਼ ਹੈ। ਮੁਸਲਿਮ ਵੋਟਰਾਂ ਦਾ ਧਰੁਵੀਕਰਨ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੱਖਰੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। 
ਮੁਸਲਮਾਨ ਦੋਰਾਹੇ 'ਤੇ
ਮੁਸਲਮਾਨ ਫਿਲਹਾਲ ਇਕ ਅਜਿਹੇ ਦੋਰਾਹੇ 'ਤੇ ਖੜ੍ਹੇ ਹਨ, ਜਿਥੇ ਇਕ ਪਾਸੇ ਸਪਾ-ਬਸਪਾ ਗੱਠਜੋੜ ਹੈ ਤਾਂ ਦੂਜੇ ਪਾਸੇ ਕਾਂਗਰਸ, ਜਿਸ ਨਾਲ ਉਨ੍ਹਾਂ ਦਾ ਵਰ੍ਹਿਆਂ ਪੁਰਾਣਾ ਨਾਤਾ ਰਿਹਾ ਹੈ। ਯੂ. ਪੀ. ਦੇ ਲੱਗਭਗ 20 ਫੀਸਦੀ ਵੋਟਰ ਤੈਅ ਕਰਨਗੇ ਕਿ ਕਿਸ ਪਾਰਟੀ ਨਾਲ ਜਾ ਕੇ  ਉਹ ਆਪਣੀ ਸਾਖ ਵਧਾ ਸਕਣਗੇ ਕਿਉਂਕਿ ਯੂ. ਪੀ. ਦਾ ਮੁਸਲਿਮ ਵੋਟਰ ਖਦਸ਼ੇ 'ਚ ਵੀ ਹੈ। 
ਮੁਸਲਮਾਨਾਂ ਨੂੰ ਲੱਗਣ ਲੱਗਾ ਹੈ ਕਿ ਜੇ 'ਭੂਆ-ਭਤੀਜੇ' ਦਾ ਗੱਠਜੋੜ ਜਿੱਤਦਾ ਹੈ ਤਾਂ ਉਸ ਦਾ ਬੇਸ਼ੱਕ ਹੀ ਵੱਡਾ ਸਿਹਰਾ ਮੁਸਲਿਮ ਵੋਟਰਾਂ ਨੂੰ ਜਾਵੇ ਪਰ ਅਸਲੀ ਲਾਭ ਮੁਸਲਮਾਨਾਂ ਨੂੰ ਨਹੀਂ, ਸਗੋਂ ਪੱਛੜਿਆਂ ਤੇ ਦਲਿਤਾਂ ਨੂੰ ਹੀ ਮਿਲੇਗਾ ਕਿਉਂਕਿ ਹੁਣ ਤਕ ਅਜਿਹਾ ਹੀ ਹੁੰਦਾ ਆਇਆ ਹੈ। 
ਹੁਣ ਸਪਾ-ਬਸਪਾ ਦਾ ਗੱਠਜੋੜ ਹੋਇਆ ਹੈ ਪਰ ਟਿਕਟਾਂ ਦੀ ਵੰਡ ਹੋਣੀ ਅਜੇ ਬਾਕੀ ਹੈ। ਦੇਖਣਾ ਇਹ ਹੈ ਕਿ ਕੀ ਇਹ ਦੋਵੇਂ ਪਾਰਟੀਆਂ ਟਿਕਟਾਂ ਦੀ ਵੰਡ ਵੇਲੇ ਮੁਸਲਮਾਨਾਂ ਦੀ ਨੁਮਾਇੰਦਗੀ ਦਾ ਖਿਆਲ ਰੱਖਣਗੀਆਂ? ਯੂ. ਪੀ. 'ਚ ਦੂਜੀ ਸਭ ਤੋਂ ਵੱਡੀ ਆਬਾਦੀ ਦੇ ਹਿੱਤਾਂ ਲਈ ਇਹ ਜ਼ਰੂਰੀ ਵੀ ਹੈ। ਮੁਸਲਿਮ ਬਹੁਲਤਾ ਵਾਲੀਆਂ ਸੀਟਾਂ ਤੋਂ ਮੁਸਲਿਮ ਉਮੀਦਵਾਰ ਉਤਾਰਨ ਨਾਲ ਮੁਸਲਿਮ ਨੁਮਾਇੰਦਗੀ ਵਧ ਸਕਦੀ ਹੈ ਪਰ ਕੀ ਇਹ ਸੰਭਵ ਹੋ ਸਕੇਗਾ? 
ਇਸ ਸਭ ਦੇ ਬਾਵਜੂਦ ਇਹ ਸਵਾਲ ਵੀ ਬਣੇ  ਰਹਿਣਗੇ ਕਿ ਕੀ ਮੁਸਲਿਮ ਸਮਾਜ 'ਹੱਕਣ' ਉੱਤੇ ਹੀ ਚੱਲਦਾ ਰਹੇਗਾ? ਕੀ ਮੁਸਲਿਮ ਸਮਾਜ ਸਿਰਫ ਨੈਗੇਟਿਵ ਵੋਟਿੰਗ ਪੈਟਰਨ 'ਤੇ ਹੀ ਵੋਟ ਪਾਏਗਾ? ਕੀ ਉਹ ਕਦੇ ਆਪਣੇ ਵਿਕਾਸ, ਆਪਣੀਆਂ ਮੁੱਢਲੀਆਂ ਸਹੂਲਤਾਂ, ਸਿੱਖਿਆ ਅਤੇ ਆਰਥਿਕ ਖੁਸ਼ਹਾਲੀ ਲਈ ਵੀ ਵੋਟ  ਪਾਏਗਾ? ਜਾਂ ਉਹ ਪਿਛਲੀਆਂ ਸਾਰੀਆਂ ਚੋਣਾਂ ਵਾਂਗ ਫਲਾਣੀ-ਫਲਾਣੀ ਪਾਰਟੀ ਨੂੰ ਹਰਾਉਣ ਅਤੇ ਫਲਾਣੀ-ਫਲਾਣੀ ਪਾਰਟੀ ਦਾ ਵੋਟ ਬੈਂਕ ਬਣ ਕੇ ਹੀ ਖੁਸ਼ ਹੋ ਜਾਵੇਗਾ? 
ਸਵਾਲ ਗੰਭੀਰ ਹਨ ਤਾਂ ਜਵਾਬ ਵੀ  ਮੁਸਲਮਾਨਾਂ ਨੂੰ ਗੰਭੀਰਤਾ ਨਾਲ ਸੋਚ ਕੇ ਹੀ ਲੱਭਣਾ ਪਵੇਗਾ। ਸਵਾਲ ਇਕ ਸੂਬੇ ਦਾ ਨਹੀਂ, ਪੂਰੇ ਦੇਸ਼ ਦਾ ਹੈ ਤੇ ਜੇ ਮੁਸਲਮਾਨ ਖ਼ੁਦ ਨੂੰ ਇਸ ਰਾਸ਼ਟਰ ਦਾ ਹਿੱਸਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਫੈਸਲਾ ਵੀ ਰਾਸ਼ਟਰ ਦੇ ਹਿੱਤ 'ਚ ਹੀ ਲੈਣਾ ਪਵੇਗਾ।              ('ਸਾਮਨਾ' ਤੋਂ ਧੰਨਵਾਦ ਸਹਿਤ)

  • ਮੁਸਲਮਾਨਾਂ
  • ਰਹਿਨੁਮਾ
  • Muslims

'ਅੰਤ੍ਰਿਮ ਬਜਟ' ਕਿਸਾਨਾਂ ਨੇ ਚਮਤਕਾਰਾਂ 'ਤੇ ਭਰੋਸਾ ਕਰਨਾ ਬੰਦ ਕਰ ਦਿੱਤੈ

NEXT STORY

Stories You May Like

  • supreme court accepts muslim community  s demand
    ਸੁਪਰੀਮ ਕੋਰਟ ਨੇ ਮੰਨੀ ਮੁਸਲਿਮ ਭਾਈਚਾਰੇ ਦੀ ਮੰਗ, ਭੋਜਸ਼ਾਲਾ ਦੇ ਨੇੜੇ ਹੀ ਹੋਵੇਗੀ ਨਮਾਜ਼
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ ਪ੍ਰਦਰਸ਼ਨ
  • metro block in london
    ਲੰਡਨ 'ਚ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਰੋਕ'ਤੀ ਮੈਟਰੋ, ਹਜ਼ਾਰਾਂ ਮੁਸਾਫ਼ਿਰ ਹੋਏ ਪਰੇਸ਼ਾਨ
  • love marriage punjab
    ਪੰਜਾਬ: LOVE MARRIAGE ਤੋਂ ਕੁਝ ਚਿਰ ਬਾਅਦ ਹੀ ਮੁੰਡੇ ਦੀ ਮੌਤ! ਪਰਿਵਾਰ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
  • not only the movement  the country is also watching your language
    ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
  • drug free india
    ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ
  • using e 20 fuel in bs iii vehicles may damage some components
    BS III ਵਾਹਨਾਂ 'ਚ E-20 ਈਂਧਣ ਦੀ ਵਰਤੋਂ ਕਰਨ ਨਾਲ ਕੁਝ ਪੁਰਜ਼ਿਆਂ ਨੂੰ ਹੋ ਸਕਦੈ ਨੁਕਸਾਨ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +