ਜਿਥੇ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਗੱਠਜੋੜਾਂ ਦੀ ਗੱਲ ਕਰ ਰਹੀਆਂ ਹਨ, ਉਥੇ ਹੀ ਸੀਟਾਂ ਲਈ ਉਮੀਦਵਾਰ ਲੱਭਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ’ਚ ‘ਵੱਡੇ ਭਰਾਵਾਂ’ ਨੂੰ ਲਾਭ ਮਿਲ ਰਿਹਾ ਹੈ। ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਭਾਜਪਾ ਨੂੰ ਬਿਹਾਰ ’ਚ ਆਪਣੇ ਭਾਈਵਾਲਾਂ ਅਤੇ ਜਨਤਾ ਦਲ (ਯੂ) ਤੇ ਲੋਕ ਜਨ ਸ਼ਕਤੀ ਪਾਰਟੀ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਯੂ. ਪੀ. ਵਿਚ ‘ਅਪਨਾ ਦਲ’ ਦੀ ਵਾਰੀ ਹੈ।
ਸਪਾ-ਬਸਪਾ ਨੂੰ ਲੁਭਾਉਣ ਦੀ ਕੋਸ਼ਿਸ਼
ਸਪਾ ਤੇ ਬਸਪਾ ਨੂੰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਜਗ੍ਹਾ ਨਾ ਦੇ ਸਕਣ ਤੋਂ ਬਾਅਦ ਹੁਣ ਇਨ੍ਹਾਂ ਦੋਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਪਾ ਅਤੇ ਬਸਪਾ ਨੇ ਯੂ. ਪੀ. ’ਚ ਕਾਂਗਰਸ ਨੂੰ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਤੋਂ ਬਾਹਰ ਰੱਖਿਆ ਹੋਇਆ ਹੈ। ਸਪੱਸ਼ਟ ਤੌਰ ’ਤੇ ਕੌਮੀ ਮਹਾਗੱਠਜੋੜ ’ਚ ਆਪਣੀ ਊਰਜਾ ਲਾਉਣ ਦੀ ਬਜਾਏ ਉਹ ਸੂਬਿਆਂ ’ਚ ਗੱਠਜੋੜ ਬਣਾਉਣ ’ਤੇ ਧਿਆਨ ਦੇ ਰਹੀਆਂ ਹਨ।
ਸਪਾ ਦੇ ਇਕੋ-ਇਕ ਵਿਧਾਇਕ ਨੂੰ ਮੱਧ ਪ੍ਰਦੇਸ਼ ਦੇ ਮੰਤਰੀ ਮੰਡਲ ’ਚੋਂ ਬਾਹਰ ਰੱਖੇ ਜਾਣ ਨੂੰ ਲੈ ਕੇ ਅਖਿਲੇਸ਼ ਯਾਦਵ ਨੇ ਕਾਂਗਰਸ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਯੂ. ਪੀ. ’ਚ ਗੱਠਜੋੜ ਦਾ ਢਾਂਚਾ ਕਾਂਗਰਸ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ, ਖਾਸ ਕਰ ਕੇ ਜੇ ਸਪਾ ਅਤੇ ਬਸਪਾ ਦੋਵੇਂ ਕਾਂਗਰਸ ਨੂੰ ਪੁੱਛੇ ਬਿਨਾਂ ਸੀਟਾਂ ਨੂੰ ਅੰਤਿਮ ਰੂਪ ਦੇ ਦਿੰਦੀਆਂ ਹਨ।
ਕਰਨਾਟਕ ’ਚ ਹਮਲਾਵਰ ਜਨਤਾ ਦਲ (ਐੱਸ) ਸੰਨ 2014 ’ਚ ਸਿਰਫ 2 ਸੀਟਾਂ ਜਿੱਤਣ ਦੇ ਬਾਵਜੂਦ 2019 ਦੀਆਂ ਚੋਣਾਂ ਲਈ 12 ਸੀਟਾਂ ਦੀ ਮੰਗ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਥੇ ਵਿਚੋਲਗੀ ਕਰਨ ਲਈ ਕਾਂਗਰਸ ਨੇ ਸ਼ਰਦ ਪਵਾਰ, ਐੱਨ. ਚੰਦਰਬਾਬੂ ਨਾਇਡੂ ਤੇ ਫਾਰੂਕ ਅਬਦੁੱਲਾ ਨਾਲ ਸੰਪਰਕ ਕੀਤਾ ਹੈ।
ਰਾਹੁਲ ਦੇ ਮਿਜ਼ਾਜ ਦੀ ਪਰਖ
ਇਹ ਦੇਖਦੇ ਹੋਏ ਕਿ ਸਹਿਯੋਗੀਆਂ ਨੂੰ ਮੈਨੇਜ ਕਰਨਾ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਨਜਿੱਠਣ ਨਾਲੋਂ ਵੱਖਰਾ ਹੈ, ਇਹ ਘਟਨਾਵਾਂ ਰਾਹੁਲ ਗਾਂਧੀ ਦੇ ਮਿਜ਼ਾਜ ਦੀ ਪਰਖ ਕਰਨਗੀਆਂ। ਬਹੁਤ ਸਾਰੀਆਂ ਪਾਰਟੀਆਂ ਹੁਣ ਤਕ ਕਾਂਗਰਸ ਵਿਰੋਧੀ ਸਿਆਸਤ ਕਰ ਰਹੀਆਂ ਸਨ ਅਤੇ ਇਸ ਦੀ ਆਲੋਚਨਾ ਵੀ ਖੁੱਲ੍ਹ ਕੇ ਕਰ ਰਹੀਆਂ ਸਨ। ਫਿਰ ਵੀ ਸੂਬਾਈ ਪੱਧਰ ’ਤੇ ਇਹ ਗੱਠਜੋੜ ਕੌਮੀ ਪੱਧਰ ਦੀ ਏਕਤਾ ਅਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਸਵਾਲ ’ਤੇ ਜ਼ਿਆਦਾ ਲੰਬੇ ਸਮੇਂ ਤਕ ਬਚ ਨਹੀਂ ਸਕਦਾ।
ਜੇ ਇਨ੍ਹਾਂ ਪਾਰਟੀਆਂ ਦੀ ਇਕ-ਦੂਜੇ ’ਤੇ ਦੂਸ਼ਣਬਾਜ਼ੀ ਨਹੀਂ ਰੁਕਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਭਾਜਪਾ ਵਿਰੋਧੀ ਮੋਰਚੇ ਨੂੰ ‘ਅਪਵਿੱਤਰ ਗੱਠਜੋੜ’ ਕਰਾਰ ਦੇਣ ਲਈ ਬਾਰੂਦ ਮਿਲ ਜਾਵੇਗਾ। ਫਿਲਹਾਲ ਰਾਹਤਾਂ ਦੀ ਪ੍ਰਵਾਹ ਨਾ ਕਰਦਿਆਂ ਹਰ ਕੋਈ ਆਪਣੇ ਸਿਆਸੀ ਖੇਤਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੀ ਸਪੱਸ਼ਟ ਮਿਸਾਲ ਹੁਣੇ-ਹੁਣੇ ਹੋਈਆਂ ਚੋਣਾਂ ’ਚ ਕਾਂਗਰਸ ਦੀ ਸਪਾ ਤੇ ਬਸਪਾ ਨਾਲ ਗੱਲਬਾਤ ਟੁੱਟਣ ਤੋਂ ਮਿਲਦੀ ਹੈ।
ਇਸੇ ਕਰਕੇ ਸਪਾ ਤੇ ਬਸਪਾ ਯੂ. ਪੀ. ’ਚ ਕਾਂਗਰਸ ਨੂੰ ਜਗ੍ਹਾ ਦੇਣ ਤੋਂ ਝਿਜਕ ਰਹੀਆਂ ਹਨ ਪਰ ਉਨ੍ਹਾਂ ਨੂੰ ਭਾਜਪਾ ਦੀ ਬਿਹਾਰ ’ਚ ਖੇਡੀ ਗਈ ਖੇਡ ਤੋਂ ਸਬਕ ਲੈਣਾ ਚਾਹੀਦਾ ਹੈ, ਜਿਥੇ ਇਸ ਨੇ ਆਪਣੇ ਸਹਿਯੋਗੀ ਜਨਤਾ ਦਲ (ਯੂ) ਲਈ 5 ਸੀਟਾਂ ਛੱਡੀਆਂ ਹਨ।
ਭਾਜਪਾ ਦੀ ‘ਕੁਰਬਾਨੀ’
ਭਾਜਪਾ ਦਾ ਵਿਵਹਾਰਵਾਦ ਅਤੇ ਸੱਤਾ ’ਚ ਵਾਪਸੀ ਲਈ ਉਸ ਦਾ ਮਜ਼ਬੂਤ ਇਰਾਦਾ ਉਸ ਦੀ ‘ਕੁਰਬਾਨੀ’ ਵਿਚ ਦਿਖਾਈ ਦੇ ਰਿਹਾ ਹੈ। ਇਥੋਂ ਤਕ ਕਿ ਕਰਨਾਟਕ ’ਚ ਗੈਰ-ਦਲੀਲੀ ਜਨਤਾ ਦਲ (ਐੱਸ)-ਕਾਂਗਰਸ ਗੱਠਜੋੜ ਕੌਮੀ ਘਟਨਾਵਾਂ ਕਾਰਨ ਹੀ ਪੈਦਾ ਹੋਇਆ ਸੀ, ਜਿਸ ਨੇ ਭਾਜਪਾ ਨੂੰ ਸੂਬੇ ਦੀ ਸੱਤਾ ਤੋਂ ਬਾਹਰ ਰੱਖਿਆ।
ਇਥੇ ਕੋਈ ਵੀ ਪਾਰਟੀ ਪ੍ਰਭੂਸੱਤਾ ਵਾਲੀ ਸਥਿਤੀ ’ਚ ਨਹੀਂ ਹੈ ਤੇ ਹਰੇਕ ਪਾਰਟੀ ਸਹਿਯੋਗੀਆਂ ਨਾਲ ਗੱਲਬਾਤ ’ਚ ਰੁੱਝੀ ਹੋਈ ਹੈ, ਇਸ ਲਈ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਤੇ ਭਾਜਪਾ ਦੇ ਗੱਠਜੋੜਾਂ ’ਤੇ ਸਭ ਦੀ ਨਜ਼ਰ ਹੋਵੇਗੀ।
ਮਹਾਰਾਸ਼ਟਰ ਦਾ ਇਕ ਪਿੰਡ, ਜਿਸ ਦੇ ‘ਹਰ ਘਰ ’ਚ ਇਕ ਫੌਜੀ’
NEXT STORY