ਕਾਂਗਰਸ ਪਾਰਟੀ, ਜੋ ਚਰਚ ਦੁਆਰਾ ਸਮਰਥਿਤ ਅਤੇ ਕਮਿਊਨਿਸਟਾਂ ਦੇ ਗ਼ੈਰ-ਭਾਰਤੀ ਵਿਚਾਰਾਂ ਤੋਂ ਪ੍ਰਭਾਵਿਤ ਹੈ, ਅਜਿਹਾ ਲੱਗਦਾ ਹੈ, ਦੇ ਕੁਝ ਨੇਤਾ, ਜਦੋਂ ਆਪਣੇ ਛੋਟੇ ਸਿਆਸੀ ਹਿੱਤਾਂ ਲਈ ਭਾਰਤ ਦੀ ਅਣਖ ਉੱਤੇ ਹੀ ਸੱਟ ਮਾਰਨ ਵਾਲੇ ਬਿਆਨ ਦਿੰਦੇ ਹਨ, ਤਾਂ ਹੈਰਾਨੀ ਘੱਟ ਪਰ ਪੀੜ ਜ਼ਿਆਦਾ ਹੁੰਦੀ ਹੈ। ਇਹ ਨੇਤਾ ਉੱਚ ਵਿੱਦਿਆ ਪ੍ਰਾਪਤ ਹਨ। ਅਜਿਹੇ ਵਿਚ ਇਨ੍ਹਾਂ ਦੀਆਂ ਗੱਲਾਂ ਤੋਂ ਸਾਬਕਾ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਣਨ ਕਮਿਸ਼ਨ ਦੀ ਭਾਰਤੀ ਸਿੱਖਿਆ ਉੱਤੇ ਕੀਤੀ ਗਈ ਉਸ ਟਿੱਪਣੀ ਦਾ ਧਿਆਨ ਆਉਂਦਾ ਹੈ, ਜੋ ਕਮਿਸ਼ਨ ਨੇ 1949 'ਚ ਲਿਖੀ ਸੀ। ਆਧੁਨਿਕ ਸਿੱਖਿਆ ਦੇ ਗ਼ੈਰ-ਭਾਰਤੀ ਚਰਿੱਤਰ (“he ”n-9ndian 3haracter of 5ducation) ਉੱਤੇ ਡਾ. ਐੱਸ. ਰਾਧਾਕ੍ਰਿਸ਼ਣਨ ਨੇ ਲਿਖਿਆ ਹੈ :
''ਇਕ ਸਦੀ ਤੋਂ ਜ਼ਿਆਦਾ ਸਾਲਾਂ ਤੋਂ ਇਸ ਦੇਸ਼ ਵਿਚ ਚੱਲੀ ਆਪਣੀ ਸਿੱਖਿਆ ਪ੍ਰਣਾਲੀ ਦੀ ਇਕ ਪ੍ਰਮੁੱਖ ਅਤੇ ਗੰਭੀਰ ਸ਼ਿਕਾਇਤ ਇਹ ਹੈ ਕਿ ਉਸ ਨੇ ਭਾਰਤ ਦੇ ਅਤੀਤ ਨੂੰ ਅਣਡਿੱਠ ਕੀਤਾ ਹੈ ਅਤੇ ਭਾਰਤ ਦੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰਕ ਗਿਆਨ ਤੋਂ ਵਾਂਝਾ ਰੱਖਿਆ ਹੈ। ਇਸ ਕਾਰਨ ਕੁਝ ਲੋਕਾਂ ਵਿਚ ਇਹ ਭਾਵਨਾ ਪੈਦਾ ਹੋਈ ਹੈ ਕਿ ਸਾਡੀਆਂ ਜੜ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ ਅਤੇ ਉਸ ਤੋਂ ਵੀ ਖਰਾਬ ਗੱਲ ਇਹ ਮੰਨਣਾ ਹੈ ਕਿ ਸਾਡੀਆਂ ਜੜ੍ਹਾਂ ਸਾਨੂੰ ਅਜਿਹੀ ਦੁਨੀਆ ਵਿਚ ਸੀਮਤ ਕਰ ਦਿੰਦੀਆਂ ਹਨ, ਜਿਸ ਦਾ ਵਰਤਮਾਨ ਨਾਲ ਕੋਈ ਸਬੰਧ ਨਹੀਂ ਹੈ।''
ਹਾਲ ਹੀ 'ਚ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਅਜਿਹਾ ਹੀ ਇਕ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਫਿਰ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ।
ਸਾਮਵਾਦ ਵਰਗੇ ਗ਼ੈਰ-ਭਾਰਤੀ ਵਿਚਾਰਾਂ ਕਾਰਨ ਅਤੇ ਉਨ੍ਹਾਂ ਦੇ ਪ੍ਰਭਾਵ ਦੇ ਨਤੀਜੇ ਵਜੋਂ ਇਹ ਗ਼ੈਰ-ਭਾਰਤੀਕਰਨ ਇੰਨਾ ਜ਼ਿਆਦਾ ਗਹਿਰਾ ਹੋ ਚੁੱਕਿਆ ਹੈ ਕਿ ਇਸ ਨੇ ਸਾਡੀ ਸੋਚ ਹੀ ਨਹੀਂ, ਸਾਡੀ ਸ਼ਬਦਾਵਲੀ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਹਿੰਦੂ ਪਾਕਿਸਤਾਨ, ਹਿੰਦੂ ਤਾਲਿਬਾਨ, ਹਿੰਦੂ ਅੱਤਵਾਦ ਇਹ ਸਭ ਪੂਰੀ ਤਰ੍ਹਾਂ ਗ਼ੈਰ-ਭਾਰਤੀ ਸੋਚ ਦਾ ਹੀ ਪ੍ਰਗਟਾਵਾ ਹੈ।
ਇਸ ਬਿਆਨ ਦੀ ਅਰਥਹੀਣਤਾ ਸਮਝਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਅਤੇ ਹਿੰਦੂਤਵ ਕੀ ਹੈ। ਹੁਣੇ ਜਿਹੇ ਨਾਗਪੁਰ ਵਿਚ ਭਾਰਤ ਬਾਰੇ ਬੋਲਦਿਆਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਪ੍ਰਣਬ ਮੁਖਰਜੀ ਨੇ ਕਿਹਾ ਕਿ :
''ਪੱਛਮ ਦੀ ਰਾਜ ਆਧਾਰਿਤ ਰਾਸ਼ਟਰ (Nation State) ਦੀ ਧਾਰਨਾ ਨਾਲੋਂ ਭਾਰਤੀ ਰਾਸ਼ਟਰ ਦੀ ਧਾਰਨਾ ਬਿਲਕੁਲ ਵੱਖਰੀ ਹੈ। ਪੱਛਮ ਵਿਚ ਜੋ ਰਾਸ਼ਟਰ ਵਿਕਸਿਤ ਹੋਏ, ਉਨ੍ਹਾਂ ਦਾ ਆਧਾਰ ਇਕ ਵਿਸ਼ੇਸ਼ ਭੂਮੀ, ਵਿਸ਼ੇਸ਼ ਭਾਸ਼ਾ, ਵਿਸ਼ੇਸ਼ ਖੇਤਰ ਅਤੇ ਇਕੋ ਹੀ ਦੁਸ਼ਮਣ ਰਿਹਾ ਹੈ, ਜਦਕਿ ਭਾਰਤ ਦੀ ਕੌਮੀਅਤ ਦਾ ਆਧਾਰ 'ਵਸੁਧੈਵ ਕੁਟੁੰਬਕਮ' ਅਤੇ 'ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਮਾਯ' ਦਾ ਵੈਸ਼ਵਿਕ ਚਿੰਤਨ ਰਿਹਾ ਹੈ।
ਭਾਰਤ ਨੇ ਹਮੇਸ਼ਾ ਸਮੁੱਚੇ ਸੰਸਾਰ ਨੂੰ ਇਕ ਪਰਿਵਾਰ ਦੇ ਰੂਪ ਵਿਚ ਵੇਖਿਆ ਹੈ ਅਤੇ ਭਾਰਤ ਸਭ ਦੇ ਸੁਖੀ, ਤੰਦਰੁਸਤ/ਨਰੋਆ ਰਹਿਣ ਦੀ ਕਾਮਨਾ ਕਰਦਾ ਰਿਹਾ ਹੈ। ਭਾਰਤ ਦੀ ਇਹ ਪਛਾਣ ਮਨੁੱਖੀ ਸਮੂਹਾਂ ਦੇ ਸੰਗਮ, ਉਨ੍ਹਾਂ ਦਾ ਇਕ-ਮਿਕ ਹੋਣਾ (ਰਚ-ਮਿਚ ਜਾਣਾ) ਅਤੇ ਸਹਿਹੋਂਦ ਦੀ ਲੰਮੀ ਪ੍ਰਕਿਰਿਆ ਤੋਂ ਨਿਕਲ ਕੇ ਬਣੀ ਹੈ। ਅਸੀਂ ਸਹਿਣਸ਼ੀਲਤਾ ਤੋਂ ਸ਼ਕਤੀ ਪ੍ਰਾਪਤ ਹਾਂ, ਬਹੁਵਾਦ ਦਾ ਸਵਾਗਤ ਕਰਦੇ ਹਾਂ ਅਤੇ ਵੰਨ-ਸੁਵੰਨਤਾ ਦਾ ਗੁਣਗਾਨ ਕਰਦੇ ਹਾਂ। ਇਹ ਸਦੀਆਂ ਤੋਂ ਸਾਡੇ ਸਮੁਹਿਕ ਚਿੱਤ ਅਤੇ ਸਾਡੇ ਮਨ ਦੀ ਸੋਚ-ਸ਼ਕਤੀ ਦਾ ਅਨਿੱਖੜਵਾਂ ਹਿੱਸਾ ਹੈ। ਇਹੋ ਸਾਡੀ ਕੌਮੀ ਪਛਾਣ ਬਣੀ ਹੈ।''
ਭਾਰਤ ਦੇ ਇਸ ਬੁਨਿਆਦੀ ਉਦਾਰ, ਸਰਵਸਮਾਵੇਸ਼ੀ, ਸਹਿਣਸ਼ੀਲ, ਸੰਸਾਰਿਕ ਚਿੰਤਨ ਦਾ ਆਧਾਰ ਭਾਰਤ ਦੀ ਅਧਿਆਤਮ ਆਧਾਰਿਤ ਏਕਾਤਮ ਅਤੇ ਸਰਵਵਿਆਪਕ ਜੀਵਨ ਦ੍ਰਿਸ਼ਟੀ ਹੈ। ਇਹ ਗੱਲ ਸਾਰੀ ਦੁਨੀਆ ਜਾਣਦੀ ਵੀ ਹੈ। ਡਾ. ਰਾਧਾਕ੍ਰਿਸ਼ਣਨ ਨੇ ਇਸ ਜੀਵਨ ਦ੍ਰਿਸ਼ਟੀ ਨੂੰ ਹਿੰਦੂ ਜੀਵਨ-ਦ੍ਰਿਸ਼ਟੀ (8indu view of life) ਕਿਹਾ ਹੈ।
ਗੁਰੂਦੇਵ ਰਬਿੰਦਰਨਾਥ ਠਾਕੁਰ ਨੇ ਵੀ ਆਪਣੇ 'ਸਵਦੇਸ਼ੀ ਸਮਾਜ' ਨਿਬੰਧ ਵਿਚ ਕਿਹਾ ਹੈ ਕਿ ਅਨੇਕਤਾ ਵਿਚ ਏਕਤਾ ਦੇਖਣਾ ਅਤੇ ਵੰਨ-ਸੁਵੰਨਤਾ ਵਿਚ ਇਕਰੂਪਤਾ ਸਥਾਪਿਤ ਕਰਨਾ ਹੀ ਭਾਰਤ ਅੰਦਰ ਸਮਾਇਆ ਹੋਇਆ ਧਰਮ ਹੈ। ਭਾਰਤ ਵੰਨ-ਸੁਵੰਨਤਾ ਨੂੰ ਵਿਰੋਧ ਨਹੀਂ ਮੰਨਦਾ ਅਤੇ ਪਰਾਏ ਨੂੰ ਦੁਸ਼ਮਣ ਨਹੀਂ ਸਮਝਦਾ। ਇਸ ਲਈ ਕਿਸੇ ਦਾ ਤਿਆਗ ਜਾਂ ਨਾਸ਼ ਕੀਤੇ ਬਿਨਾਂ ਉਹ ਆਪਣੀ ਵਿਸ਼ਾਲ ਵਿਵਸਥਾ ਵਿਚ ਸਭ ਵਿਚ ਸਮਾਉਣ ਦੀ ਮਾਨਸਿਕਤਾ ਰੱਖਦਾ ਹੈ। ਇਸ ਕਾਰਨ ਉਹ ਸਾਰੇ ਰਾਹਾਂ ਨੂੰ ਸਵੀਕਾਰ ਕਰਦਾ ਹੈ ਅਤੇ ਆਪੋ-ਆਪਣੀ ਘੇਰਾਬੰਦੀ ਵਿਚ ਸਾਰਿਆਂ ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ।
ਭਾਰਤ ਦੇ ਇਸ ਗੁਣ ਕਾਰਨ ਹੀ ਅਸੀਂ ਕਿਸੇ ਸਮਾਜ ਨੂੰ ਆਪਣਾ ਵਿਰੋਧੀ ਮੰਨ ਦੇ ਭੈਅਭੀਤ ਨਹੀਂ ਹੋਵਾਂਗੇ। ਹਰ ਇਕ ਮਤਭਿੰਨਤਾ/ਮਤ-ਮਤਾਂਤਰ (3onflict) ਸਾਨੂੰ ਆਪਣਾ ਵਿਸਤਾਰ ਕਰਨ ਦਾ ਮੌਕਾ ਦੇਵੇਗੀ। ਹਿੰਦੂ, ਬੋਧੀ, ਮੁਸਲਮਾਨ ਅਤੇ ਈਸਾਈ ਆਪਸ ਵਿਚ ਲੜ ਕੇ ਭਾਰਤ ਵਿਚ ਮਰਨਗੇ ਨਹੀਂ, ਇਥੇ ਉਹ ਇਕ ਤਾਲਮੇਲ ਹੀ ਪ੍ਰਾਪਤ ਕਰਨਗੇ। ਇਹ ਤਾਲਮੇਲ ਗੈਰ-ਹਿੰਦੂ ਨਹੀਂ ਹੋਵੇਗਾ ਬਲਕਿ ਉਹ ਵਿਸ਼ੇਸ਼ ਭਾਵਨਾ ਨਾਲ ਹਿੰਦੂ ਹੋਵੇਗਾ। ਉਸ ਦੇ ਬਾਹਰਲੇ ਅੰਸ਼ ਚਾਹੇ ਜਿੰਨੇ ਵੀ ਵਿਦੇਸ਼ੀ ਹੋਣ ਪਰ ਉਨ੍ਹਾਂ ਦੀ ਜੀਵਾਤਮਾ ਭਾਰਤ ਦੀ ਹੀ ਹੋਵੇਗੀ।''
ਕਾਂਗਰਸੀ ਨੇਤਾ ਭੁੱਲ ਜਾਂਦੇ ਹਨ ਕਿ ਭਾਰਤ ਦੀ ਇਸ ਉਦਾਰ, ਏਕਾਤਮ ਅਤੇ ਸਰਵਪੱਖੀ ਅਧਿਆਤਮਿਕ ਪ੍ਰੰਪਰਾ ਨੂੰ ਨਕਾਰ ਕੇ ਹੀ ਪਾਕਿਸਤਾਨ ਦਾ ਨਿਰਮਾਣ ਹੋਇਆ ਹੈ। ਇਹ ਸਿੱਖਿਆ ਰਾਹੀਂ ਹੋ ਰਹੇ ਭਾਰਤੀਕਰਨ ਅਤੇ ਸਾਮਵਾਦ ਵਰਗੇ ਗ਼ੈਰ-ਭਾਰਤੀ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਦਾ ਹੀ ਨਤੀਜਾ ਹੈ। ਭਾਰਤ ਹਿੰਦੂ ਰਹੇਗਾ ਤਾਂ ਵੀ 'ਪਾਕਿਸਤਾਨ' ਹਰਗਿਜ਼ ਨਹੀਂ ਬਣੇਗਾ।
ਹਿੰਦੂ ਨੂੰ ਨਕਾਰਨ ਕਰਕੇ ਹੀ ਤਾਂ ਪਾਕਿਸਤਾਨ ਦਾ ਜਨਮ ਹੋਇਆ ਹੈ। ਭਾਰਤ ਦੀ ਏਕਤਾ, ਸਰਵਵਿਆਪਕਤਾ ਅਤੇ ਅਖੰਡਤਾ ਵਿਚ ਭਾਰਤ ਦਾ ਵਜੂਦ ਹੈ ਅਤੇ ਹਿੰਦੂਤਵ ਦੇ ਨਾਂ ਨਾਲ ਜਾਣੀ ਜਾਣ ਵਾਲੀ ਭਾਰਤ ਦੀ ਅਧਿਆਤਮ ਆਧਾਰਿਤ ਸੱਭਿਆਚਾਰਕ ਅਤੇ ਵਿਚਾਰਕ ਵਿਰਾਸਤ ਭਾਰਤ ਦੀ 'ਅਣਖ' ਹੈ।
ਆਧੁਨਿਕ ਅਤੇ ਉੱਚ ਸਿੱਖਿਅਤ ਹੋਣ ਦੇ ਬਾਵਜੂਦ (ਜਾਂ ਉਸ ਦੇ ਕਾਰਨ?) ਕਾਂਗਰਸ ਦੇ ਇਹ ਨੇਤਾ ਆਪਣੇ ਛੋਟੇ ਸਿਆਸੀ ਸਵਾਰਥਾਂ ਲਈ ਭਾਰਤ ਦੀ ਅਣਖ ਨੂੰ ਹੀ ਨਕਾਰ ਰਹੇ ਹਨ। ਇਹ ਘੋਰ ਹੈਰਾਨੀ ਦੀ ਗੱਲ ਹੈ। ਕੀ ਇਹ ਨਹੀਂ ਜਾਣਦੇ ਕਿ ਅਣਖ ਨੂੰ ਨਕਾਰਨ ਦੇ ਸਿੱਟੇ ਵਜੋਂ ਭਾਰਤ ਦਾ ਵਜੂਦ ਸੰਕਟ ਵਿਚ ਪੈ ਸਕਦਾ ਹੈ? ਭਾਰਤ ਦੀ ਵੰਡ ਇਸ ਅਣਖ ਨੂੰ ਨਕਾਰਨ ਕਰਕੇ ਹੀ ਹੋਈ ਸੀ।
ਅਸਲੀਅਤ 'ਚ ਜਿਸ ਉਦਾਰ, ਸਹਿਣਸ਼ੀਲ, ਵੰਨ-ਸੁਵੰਨਤਾ (ਡਾਇਵਰਸਿਟੀ) ਦਾ ਗੁਣਗਾਨ ਕਰਨ ਵਾਲੀ 5000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਸੱਭਿਅਤਾ ਦੀ ਗੱਲ ਪ੍ਰਣਬ ਮੁਖਰਜੀ ਨੇ ਕੀਤੀ ਅਤੇ ਜਿਸ ਵਿਰਾਸਤ ਨੂੰ ਡਾ. ਰਾਧਾਕ੍ਰਿਸ਼ਣਨ ਅਤੇ ਰਬਿੰਦਰਨਾਥ ਠਾਕੁਰ ਨੇ ਹਿੰਦੂ ਜੀਵਨ-ਦ੍ਰਿਸ਼ਟੀ ਕਿਹਾ, ਉਸ ਵਿਰਾਸਤ ਦਾ ਵਾਰਿਸ ਤਾਂ ਪਾਕਿਸਤਾਨ ਵੀ ਹੈ। ਉਸ ਵਿਰਾਸਤ ਤੋਂ ਆਪਣਾ ਰਿਸ਼ਤਾ ਤੋੜ ਕੇ ਹੀ ਉਹ ਪਾਕਿਸਤਾਨ ਬਣਿਆ ਹੈ। ਉਹ ਉਸ ਵਿਰਾਸਤ ਨਾਲ ਜੇਕਰ ਆਪਣੇ-ਆਪ ਨੂੰ ਜੋੜ ਲੈਂਦਾ ਹੈ ਤਾਂ ਆਪਣੀ ਮੁਸਲਮਾਨ ਉਪਾਸਨਾ ਪ੍ਰਣਾਲੀ ਨੂੰ ਬਿਨਾਂ ਛੱਡੇ ਉਹ 'ਹਿੰਦੂ' ਬਣ ਸਕਦਾ ਹੈ।
ਸ਼੍ਰੀ ਐੱਮ. ਸੀ. ਛਾਗਲਾ, ਡਾ. ਏ. ਪੀ. ਜੇ. ਅਬਦੁਲ ਕਲਾਮ ਅਤੇ ਪਾਕਿਸਤਾਨ ਵਿਚ ਜੰਮੇ ਕੈਨੇਡਾ ਨਿਵਾਸੀ ਸ਼੍ਰੀ ਤਾਰਿਕ ਫਤੇਹ ਵਰਗੇ ਲੋਕ ਮੁਸਲਮਾਨ ਹੁੰਦੇ ਹੋਏ ਵੀ ਇਸ ਵਿਰਾਸਤ ਨਾਲ ਜੁੜੇ ਰਹੇ ਹਨ। ਇਸ ਤਰ੍ਹਾਂ ਮੁਸਲਮਾਨ ਰਹਿੰਦੇ ਹੋਏ ਵੀ ਜੇਕਰ ਪਾਕਿਸਤਾਨ ਇਸ ਉਦਾਰ ਅਤੇ ਸਹਿਣਸ਼ੀਲ ਵਿਰਾਸਤ ਨੂੰ ਸਵੀਕਾਰਦਾ ਹੈ ਤਾਂ ਉਹ 'ਹਿੰਦੂ ਪਾਕਿਸਤਾਨ' ਬਣੇਗਾ ਅਰਥਾਤ 'ਭਾਰਤ' ਹੀ ਬਣੇਗਾ। ਨੇਪਾਲ ਵੱਖਰਾ ਰਾਜ ਇਕਾਈ (ਦੇਸ਼) ਹੋਣ ਦੇ ਬਾਵਜੂਦ ਭਾਰਤ ਦੀ ਇਸ ਸੱਭਿਆਚਾਰਕ ਵਿਰਾਸਤ ਨਾਲ ਖੁਦ ਨੂੰ ਜੋੜਦਾ ਹੈ। ਇਸ ਲਈ ਭਾਰਤ ਦਾ ਗੁਆਂਢੀ ਹੋਣ ਦੇ ਬਾਵਜੂਦ ਭਾਰਤ ਨਾਲ ਉਸ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੈ।
ਇਸ ਲਈ ਭਾਰਤ ਦੀਆਂ ਇਨ੍ਹਾਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਕਾਰਨ ਹੀ ਭਾਰਤ ਦੀ ਪਛਾਣ ਬਣੀ ਹੈ। ਇਨ੍ਹਾਂ ਜੜ੍ਹਾਂ ਨਾਲ ਜੁੜੇ ਰਹਿਣਾ ਮਤਲਬ ਆਪਣੀ ਅਣਖ ਨਾਲ ਜੁੜੇ ਰਹਿਣਾ ਆਪਣੇ ਵਜੂਦ ਲਈ ਜ਼ਰੂਰੀ ਹੈ।
ਇਸੇ ਲਈ ਡਾ. ਪ੍ਰਣਬ ਮੁਖਰਜੀ ਵਲੋਂ 5000 ਸਾਲਾਂ ਤੋਂ ਬਣੀ ਭਾਰਤ ਦੀ ਪਛਾਣ ਦੀ ਕੀਤੀ ਗੱਲ ਬਹੁਤ ਮਹੱਤਵਪੂਰਨ ਹੈ। ਅਸੀਂ ਡੂੰਘਾਈ ਤਕ ਆਪਣੀਆਂ ਜੜ੍ਹਾਂ ਨਾਲ ਜੁੜਾਂਗੇ ਤਾਂ ਹੀ ਦੁਨੀਆ ਵਿਚ ਆਪਣੀ ਪਛਾਣ ਬਣਾ ਕੇ ਟਿਕ ਸਕਾਂਗੇ। ਪ੍ਰਸਿੱਧ ਕਵੀ ਸ਼੍ਰੀ ਪ੍ਰਸੂਨ ਜੋਸ਼ੀ ਦੀ ਇਕ ਕਵਿਤਾ ਵਿਚ ਕਿਹਾ ਗਿਆ ਹੈ :
ਉਖੜੇ-ਉਖੜੇ ਕਿਉਂ ਹੋ ਵਰਿਕਸ਼, ਸੂਖ ਜਾਓਗੇ।
ਜਿਤਨੀ ਗਹਿਰੀ ਜੜ੍ਹੇਂ ਤੁਮਹਾਰੀ, ਉਤਨੇ ਹੀ ਤੁਮ ਹਰਿਆਓਗੇ।
ਡਾ. ਸੁਬਰਾਮਣੀਅਮ ਸਵਾਮੀ ਦਾ ਦੋਸ਼ ਪੱਤਰ ਤੇ ਮੇਰੇ ਜਵਾਬ
NEXT STORY