Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 28, 2026

    7:42:28 AM

  • punjab weather orange yellow alert

    ਪੰਜਾਬ ’ਚ ਅਗਲੇ 3 ਦਿਨ ਅਹਿਮ: ਹਨ੍ਹੇਰੀ-ਝੱਖੜ ਦਾ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • sidhu moosewala s new song eyes on me released

    59 ਮਿੰਟਾਂ 'ਚ 1 ਮਿਲੀਅਨ Views! ਰਿਲੀਜ਼ ਹੁੰਦਿਆਂ...

  • bomb like object found in gurdaspur market

    ਵੱਡੀ ਖਬਰ : ਗੁਰਦਾਸਪੁਰ ਦੇ ਬਾਜ਼ਾਰ 'ਚ ਮਿਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੀ ਮਹਿਲਾ ਫੌਜੀਅਾਂ ਨੂੰ ਜੰਗ ਦੇ ਮੈਦਾਨ ’ਚ ਉਤਾਰਨਾ ਠੀਕ ਹੋਵੇਗਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੀ ਮਹਿਲਾ ਫੌਜੀਅਾਂ ਨੂੰ ਜੰਗ ਦੇ ਮੈਦਾਨ ’ਚ ਉਤਾਰਨਾ ਠੀਕ ਹੋਵੇਗਾ

  • Updated: 29 Dec, 2018 06:01 AM
Special Story
ram mandir  bharatiya dhankh of bharatiya janata party and elections
  • Share
    • Facebook
    • Tumblr
    • Linkedin
    • Twitter
  • Comment

ਸੰਨ 2018 ਵਾਲੇ ਕੈਲੰਡਰ ਦੇ ਆਖਰੀ ਦਿਨਾਂ ’ਚ ਫੌਜ ਦੇ ਮਹਿਲਾ ਵਰਗ ਨਾਲ ਸਬੰਧਤ ਦੋ ਖ਼ਬਰਾਂ ਮੀਡੀਆ ’ਚ ਚਰਚਾ ਦਾ ਵਿਸ਼ਾ ਬਣ ਗਈਅਾਂ। ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਇਕ ਚੈਨਲ ਨਾਲ ਆਪਣੀ ਇੰਟਰਵਿਊ ਸਮੇਂ 15 ਦਸੰਬਰ ਨੂੰ ਆਰਮੀ ’ਚ ਔਰਤਾਂ ਨੂੰ ਲੜਾਕੂ ਲਸ਼ਕਰ ’ਚ ਸ਼ਾਮਿਲ ਕਰਨ ਬਾਰੇ ਕੁਝ ਖਦਸ਼ੇ ਜ਼ਾਹਿਰ ਕੀਤੇ। ਫਿਰ 23 ਦਸੰਬਰ ਨੂੰ ਕਥਿਤ ਛੇੜਖਾਨੀ ਵਾਲੇ ਮਾਮਲੇ ’ਚ ਇਕ ਮੇਜਰ ਜਨਰਲ ਰੈਂਕ ਦੇ ਉੱਚ ਅਧਿਕਾਰੀ ਦਾ ਆਰਮੀ ਐਕਟ ਦੇ ਅਧੀਨ ਜਨਰਲ ਕੋਰਟ ਮਾਰਸ਼ਲ ਕਰ ਕੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ।
ਕਾਸ਼! ਸਿਵਲ ਵਿਚ ਵੀ ਇੰਝ ਹੋ ਜਾਵੇ? ਫਿਰ ਤਾਂ ‘ਮੀ-ਟੂ’ ਵਾਲਿਅਾਂ ਦੀ ਗਿਣਤੀ ਆਪ-ਮੁਹਾਰੇ ਘੱਟ ਹੋ ਜਾਵੇਗੀ। ਭਾਵੇਂ ਇਨ੍ਹਾਂ ਦੋਵਾਂ ਖ਼ਬਰਾਂ ’ਚ ਆਪਸੀ ਅਲਹਿਦਗੀ ਨਹੀਂ ਹੈ ਪਰ ਇਸ ਲੇਖ ਰਾਹੀਂ ਫਿਲਹਾਲ ਅਸੀਂ ਔਰਤਾਂ ਦੀ ਲੜਾਕੂ ਲਸ਼ਕਰ ’ਚ ਭਾਈਵਾਲੀ ਵਾਲੇ ਮੁੱਦੇ ’ਤੇ ਹੀ ਚਰਚਾ ਕਰਾਂਗੇ :
ਪਿਛੋਕੜ : ਭਾਰਤ ਦੇ ਇਤਿਹਾਸ ਵਿਚ ਝਾਂਸੀ ਵਾਲੀ ਰਾਣੀ ਨੇ 1850 ਦੇ ਦਹਾਕੇ ਵਿਚ ਪਹਿਲਕਦਮੀ ਕਰਦਿਅਾਂ ਇਸਤਰੀ ਜਾਤੀ ਨੂੰ ਸੰਗਠਿਤ ਕਰ ਕੇ ਮੈਦਾਨ-ਏ-ਜੰਗ ਵਿਚ ਕਈ ਬਹਾਦਰੀ ਅਤੇ ਨਿਡਰਤਾ ਭਰਪੂਰ ਕਾਰਨਾਮੇ ਦਿਖਾਏ। ਭਾਰਤੀ ਫੌਜ ਦੀ ਨਰਸਿੰਗ ਕੋਰ 1889 ਵਿਚ ਖੜ੍ਹੀ ਕੀਤੀ ਗਈ, ਜਿਸ ਨੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ’ਚ ਯੂਰਪ, ਮੱਧ ਅਫਰੀਕਾ ਅਤੇ ਮੱਧ ਪੂਰਬੀ ਦੇਸ਼ਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। 
ਸੰਨ 1942 ’ਚ ਮਹਿਲਾ ਡਾਕਟਰਾਂ ਨੂੰ ਫੌਜ ’ਚ ਭਰਤੀ ਕਰਨ ਦੀ ਸ਼ੁਰੂਆਤ ਕੀਤੀ ਗਈ। 9 ਜੁਲਾਈ, 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ’ਚ ਮਹਿਲਾ ਫੌਜੀ ਵਿੰਗ ਕਾਇਮ ਕੀਤਾ, ਜਿਸ ’ਚ ਲੜਾਕੂ ਤੇ ਨਰਸਿੰਗ ਯੂਨਿਟਾਂ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਮਲਾਇਆ ਦੇ ਜੰਗਲਾਂ ’ਚ ਜੰਗਾਂ ਲੜੀਅਾਂ।
ਭਾਰਤ ਸਰਕਾਰ ਨੇ ਇਕ ਅਜਿਹਾ ਫੈਸਲਾ ਲੈਂਦਿਅਾਂ ਸੰਨ 1992 ’ਚ ਮਹਿਲਾ ਵਰਗ ਵਾਸਤੇ ‘ਸਪੈਸ਼ਲ ਐਂਟਰੀ ਸਕੀਮ’ ਦੇ ਅਧੀਨ ਲੜਾਕੂ ਫੌਜ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀਅਾਂ ਸ਼ਾਖਾਵਾਂ, ਜਿਵੇਂ ਕਿ ਸਿੱਖਿਆ, ਸਪਲਾਈ, ਆਰਡਨੈਂਸ, ਸਿਗਨਲ, ਨਿਅਾਂ ਪ੍ਰਣਾਲੀ ਵਰਗੇ ਮਹਿਕਮਿਅਾਂ ’ਚ ਸ਼ਾਰਟ ਸਰਵਿਸ ਕਮਿਸ਼ਨਡ ਅਫਸਰ (ਐੱਸ. ਐੱਸ. ਆਰ. ਸੀ.) ਦੇ ਤੌਰ ’ਤੇ ਔਰਤਾਂ ਨੂੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਤਹਿਤ ਪਹਿਲੇ 5 ਸਾਲ ਵਾਸਤੇ, ਫਿਰ 5 ਸਾਲ ਦੀ ਹੋਰ ਸੇਵਾ ਤੇ ਆਖਿਰ ’ਚ ਚਾਰ ਸਾਲਾਂ ਵਾਸਤੇ ਨੌਕਰੀ ’ਚ ਹੋਰ ਵਾਧਾ ਕੀਤਾ ਜਾਂਦਾ ਹੈ।
 ਇਸ ਤਰੀਕੇ ਨਾਲ ਜੋ ਮਹਿਲਾ ਅਫਸਰ 14 ਸਾਲ ਵਾਸਤੇ ਤਸੱਲੀਬਖਸ਼ ਢੰਗ ਨਾਲ ਨੌਕਰੀ ਪੂਰੀ ਕਰ ਲੈਂਦੀ ਹੈ, ਉਹ ਕਰਨਲ ਤਕ ਦਾ ਰੈਂਕ ਵੀ ਹਾਸਲ ਕਰ ਸਕਦੀ ਹੈ। 
ਹਵਾਈ ਫੌਜ ਵਿਚ ਤਾਂ ਮਹਿਲਾ ਅਫਸਰ ਗਰਾਊਂਡ ਡਿਊਟੀ ਤੋਂ ਇਲਾਵਾ ਟਰਾਂਸਪੋਰਟ, ਹਵਾਈ ਜਹਾਜ਼ ਤੇ ਹੈਲੀਕਾਪਟਰ ਵੀ ਉਡਾਉਣ ਲੱਗੀਅਾਂ ਤੇ ਹੁਣ ਫਾਈਟਰ ਪਾਇਲਟ ਵਜੋਂ ਅਜੇ ਸ਼ੁਰੂਆਤ ਹੀ ਹੋਈ ਹੈ। ਇਸੇ ਤਰੀਕੇ ਨਾਲ ਨੇਵੀ ’ਚ ਵੀ ਕੁਝ ਸ਼ਾਖਾਵਾਂ ਵਿਚ ਮਹਿਲਾ ਅਫਸਰ ਸ਼ਾਮਿਲ ਹਨ।
ਪਿਛਲੇ ਕੁਝ ਸਮੇਂ ਤੋਂ ਫੌਜ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਵਿਸ਼ੇਸ਼ ਤੌਰ ’ਤੇ ਉਦੋਂ ਤੋਂ, ਜਦੋਂ ਸੰਨ 2003  ਵਿਚ ਕੁਝ ਮਹਿਲਾ ਫੌਜੀ ਅਫਸਰ ਇਹ ਮਾਮਲਾ ਹਾਈਕੋਰਟ ਵਿਚ ਲੈ ਗਈਅਾਂ ਤੇ ਵਕਾਲਤ ਕੀਤੀ ਕਿ ਉਨ੍ਹਾਂ ਨੂੰ ਮਰਦ ਫੌਜੀ ਅਫਸਰਾਂ, ਨਰਸਾਂ ਅਤੇ ਮੈਡੀਕਲ ਅਫਸਰਾਂ ਵਾਂਗ ਸਥਾਈ ਕਮਿਸ਼ਨ ਦਿੱਤਾ ਜਾਵੇ ਤੇ ਵਿਤਕਰੇਬਾਜ਼ੀ ਬੰਦ ਹੋਵੇ। 
ਹਾਈਕੋਰਟ ਨੇ ਉਨ੍ਹਾਂ ਦੀ ਦਲੀਲ ਪ੍ਰਵਾਨ ਕਰ ਲਈ। ਹਾਈਕੋਰਟ ਦੇ ਇਸ ਫੈਸਲੇ ਮਗਰੋਂ ਫੌਜ ਵਲੋਂ ਸੰਨ 2012 ’ਚ ਸੁਪਰੀਮ ਕੋਰਟ ’ਚ ਇਕ ਹਲਫੀਆ ਬਿਆਨ ਦਾਇਰ ਕਰ ਕੇ ਕਿਹਾ ਗਿਆ ਕਿ ‘‘ਸਿਧਾਂਤਕ ਤੌਰ ’ਤੇ ਫੌਜ ਵਿਚ ਔਰਤਾਂ ਦੀ ਭਾਈਵਾਲੀ ਵਾਲੀ ਗੱਲ ਚੰਗੀ ਤਾਂ ਲੱਗਦੀ ਹੈ ਪਰ ਅਮਲੀ ਰੂਪ ਵਿਚ ਇਹ ਤਜਰਬਾ ਭਾਰਤੀ ਫੌਜ ’ਚ ਸਫਲ ਨਹੀਂ ਹੋਇਆ ਤੇ ਸਾਡਾ ਸਮਾਜ ਅਜੇ ਜੰਗ ਦੌਰਾਨ ਔਰਤ ਨੂੰ ਜੰਗਜੂ ਰੂਪ ਵਿਚ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋ ਸਕਿਆ।’’
ਕੁਝ ਸਵਾਲ
ਇਸ ਸੰਦਰਭ ਵਿਚ ਕੁਝ ਸਵਾਲ ਉੱਠ ਖੜ੍ਹੇ ਹੋਏ ਹਨ। ਪਹਿਲਾ ਇਹ ਕਿ ਕੀ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਨਾਲ ਦੇਸ਼ ਦੀ ਸੁਰੱਖਿਆ ਦਾ ਪੱਧਰ ਉੱਚਾ ਹੋਵੇਗਾ ਜਾਂ ਕਿਤੇ ਖਤਰੇ ਵਿਚ ਤਾਂ ਨਹੀਂ ਪੈ ਜਾਵੇਗਾ? ਦੂਸਰਾ, ਕੀ ਔਰਤਾਂ ਨੂੰ ਕੌਮੀ ਸੁਰੱਖਿਆ ਵਿਚ ਬਰਾਬਰੀ ਦਾ ਅਧਿਕਾਰ ਤੇ ਮੌਕਾ ਮਿਲਣਾ ਚਾਹੀਦਾ ਹੈ? ਤੀਸਰਾ, ਕੀ ਕਿਤੇ ਲਿੰਗ ਸਬੰਧੀ ਭੌਤਿਕ ਆਗਮਨ ’ਚ ਭਿੰਨਤਾ ਦੇ ਨਾਲ ਸਮਾਜਿਕ ਬੰਦਿਸ਼ ਫੌਜ ਦੀ ਸਮਕਾਲੀ ਜ਼ਿੰਮੇਵਾਰੀ ’ਚ ਰੁਕਾਵਟ ਤਾਂ ਨਹੀਂ ਪੈਦਾ ਕਰੇਗੀ? 
ਫੌਜ ਦੇ ਜਵਾਨ ’ਚ ਕੁਰਬਾਨੀ ਵਾਲਾ ਜਜ਼ਬਾ, ਸਹਿਣਸ਼ੀਲਤਾ, ਵਫ਼ਾਦਾਰੀ, ਪ੍ਰਤਿੱਗਿਆ, ਦਿਆਨਤਦਾਰੀ, ਭਰੋਸਾ, ਮਿਲਵਰਤਨ ਵਰਗੀਅਾਂ ਸਿਫ਼ਤਾਂ ਦਾ ਹੋਣਾ ਜ਼ਰੂਰੀ ਹੈ, ਜੋ ਕਿ ਔਰਤਾਂ ਵਿਚ ਵੀ ਕਿਸੇ ਪੱਖੋਂ ਘੱਟ ਨਹੀਂ। ਫੌਜ ਦੇ ਲੜਾਕੂ ਨੂੰ ਸਿਖਲਾਈ ਹੀ ਇਸ ਕਿਸਮ ਦੀ ਦਿੱਤੀ ਜਾਂਦੀ ਹੈ ਕਿ ਉਹ ਦੁਸ਼ਮਣ ਨੂੰ ਮਾਰ ਮੁਕਾਏ ਜਾਂ ਫਿਰ ਕਾਬੂ ਕਰ ਲਵੇ, ਭਾਵੇਂ ਹੱਥੋਪਾਈ ਵਾਲੀ ਨੌਬਤ ਵੀ ਕਿਉਂ ਨਾ ਆ ਜਾਵੇ? ਆਉਣ ਵਾਲੇ ਸਮੇਂ ’ਚ ਜੰਗ ਕਿਵੇਂ ਲੜੀ ਜਾਵੇਗੀ, ਇਸ ਬਾਰੇ ਅਜੇ ਧੁੰਦਲਾਪਨ ਹੈ। 
ਵਿਚਾਰਨ ਵਾਲੀ ਗੱਲ ਤਾਂ ਇਹ ਵੀ ਹੈ ਕਿ ਕੀ ਹੁਣ ਸਮਾਂ ਆ ਗਿਆ ਹੈ, ਜਦੋਂ ਸਾਡੇ  ਸਮਾਜ ਨੂੰ ਆਪਣੀ ਮਾਂ, ਧੀ, ਭੈਣ ਜਾਂ ਪਤਨੀ ਨੂੰ ਇਕ ਮਰਦ ਸਿਪਾਹੀ ਦੇ ਮੋਢੇ ਨਾਲ ਮੋਢਾ ਜੋੜ ਕੇ ਬਰਫੀਲੇ, ਪਥਰੀਲੇ, ਉੱਚ ਪਰਬਤੀ ਮਾਰੂਥਲ ਜਿਹੇ ਸਰਹੱਦੀ ਇਲਾਕਿਅਾਂ ਅੰਦਰ ਦੁਸ਼ਮਣ ਨੂੰ ਘੇਰਨ ਲਈ ਰਾਤ ਭਰ ‘ਘਾਤ’ ਲਾਉਣ ਜਾਂ ਫਿਰ ਪਣਡੁੱਬੀਅਾਂ ਵਿਚ ਰਹਿ ਕੇ ਜੰਗ ਲੜਨ ਤੇ ਸਰਜੀਕਲ ਸਟ੍ਰਾਈਕ ਜਿਹੇ ਆਪ੍ਰੇਸ਼ਨਾਂ ਵਾਸਤੇ ਭੇਜਣ ਲਈ ਤਿਆਰ ਹੋਣਾ ਪਵੇਗਾ। ਉਹ ਜੇ ਕਿਤੇ ਜੰਗੀ ਕੈਦੀ ਬਣਾ ਲਈਅਾਂ ਗਈਅਾਂ, ਫਿਰ ਕੀ ਹੋਊ? 
ਕੀ ਪੁਰਾਤਨਪੰਥੀ ਸੱਭਿਅਤਾਵਾਂ ਵਾਲੇ ਜਵਾਨ  ਇਕ ਔਰਤ ਨੂੰ ਆਪਣੀ ਲੀਡਰ ਸਵੀਕਾਰ ਕਰ ਕੇ ਦੁਸ਼ਮਣ ’ਤੇ ਹੱਲਾ ਬੋਲਣ ਵਾਸਤੇ ਤਿਆਰ ਹੋਣਗੇ? ਇਨ੍ਹਾਂ ਸਾਰੇ ਪਹਿਲੂਅਾਂ ਨੂੰ ਸਹਿਜਤਾ ਨਾਲ ਲੈਣਾ ਪਵੇਗਾ। 
ਪਿਛਲੇ ਦੋ ਦਹਾਕਿਅਾਂ ਤੋਂ ਮਹਿਲਾ ਅਫਸਰਾਂ ਨੂੰ ਫੌਜ ਵਿਚ ਆਪਣੀ ਭੂਮਿਕਾ ਨਿਭਾਉਂਦਿਅਾਂ ਕਈ ਕਿਸਮ ਦੀਅਾਂ ਚੁਣੌਤੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਲਿੰਗ ਭੇਦ ਸਬੰਧੀ ਬਦਚਲਣੀ (ਹਾਲਾਂਕਿ ਇਸ ਸਿਲਸਿਲੇ ’ਚ ਪਿੱਛੇ ਜਿਹੇ ਇਕ ਮੇਜਰ ਜਨਰਲ ਰੈਂਕ ਦੇ ਅਫਸਰ ਦਾ ਕੋਰਟ ਮਾਰਸ਼ਲ ਵੀ ਹੋਇਆ) ਰਿਸ਼ਵਤਖੋਰੀ ਅਤੇ ਖ਼ੁਦਕੁਸ਼ੀਅਾਂ ਵਰਗੇ ਮਸਲੇ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਪਰ ਜਦੋਂ ਕੋਈ ਨਵੀਂ ਨੀਤੀ ਲਾਗੂ ਕਰਨੀ ਹੁੰਦੀ ਹੈ  ਤਾਂ ਔਕੜਾਂ ਆਉਣੀਅਾਂ ਸੁਭਾਵਿਕ ਹਨ। 
ਸਮੀਖਿਆ ਤੇ ਸੁਝਾਅ
ਬਿਨਾਂ ਸ਼ੱਕ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਸੌਂਪਣ ਦੇ ਸੰਦਰਭ ’ਚ ਫੌਜ ਅੰਦਰ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦਾ ਮੌਕਾ ਦੇਣਾ ਇਕ ਚੰਗੀ ਪਹਿਲਕਦਮੀ ਤਾਂ ਹੈ ਪਰ ਇਹ ਇਕ ਸੰਵੇਦਨਸ਼ੀਲ ਤੇ ਗੰਭੀਰ ਮਸਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਕੌਮੀ ਪੱਧਰ ’ਤੇ ਬਹਿਸ ਹੋਵੇ, ਜਿਸ ’ਚ ਲੋਕਾਂ ਵਲੋਂ ਚੁਣੇ ਹੋਏ ਪੜ੍ਹੇ-ਲਿਖੇ ਨੁਮਾਇੰਦੇ (ਔਰਤਾਂ ਸਮੇਤ), ਤਿੰਨਾਂ ਸੈਨਾਵਾਂ ਦੇ ਮੁਖੀ, ਗਿਣੇ-ਚੁਣੇ ਸਾਬਕਾ ਫੌਜੀ ਤੇ ਉੱਚਕੋਟੀ ਦੇ ਬੁੱਧੀਜੀਵੀ ਹਿੱਸਾ ਲੈਣ। 
ਇਸ ਤੋਂ ਬਾਅਦ ਹੀ ਸੂਝ-ਬੂਝ, ਨਿਪੁੰਨਤਾ ਤੇ ਕਾਰਗਰ ਢੰਗ ਨਾਲ ਨੀਤੀ ਤੈਅ ਕਰਦੇ ਸਮੇਂ ਉਨ੍ਹਾਂ ਦੀਅਾਂ ਭਵਿੱਖੀ, ਪਰਿਵਾਰਕ, ਸਮਾਜਿਕ, ਆਰਥਿਕ,  ਪ੍ਰਬੰਧਕੀ, ਮੁੜ-ਵਸੇਬੇ ਸਬੰਧੀ ਲੋੜਾਂ ਅਤੇ ਕਿੱਤੇ ਨਾਲ ਸਬੰਧਤ ‘ਟ੍ਰੇਨਿੰਗ ਪੈਕੇਜ’ ਆਦਿ ਉਲੀਕ ਕੇ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ। ਇੰਝ ਲੱਗ ਰਿਹਾ ਹੈ ਜਿਵੇਂ ਸੈਨਾ ਮੁਖੀ ਕਾਫੀ ਖੋਜ ਕਰਨ ਉਪਰੰਤ ਫਿਲਹਾਲ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਔਰਤਾਂ ਨੂੰ ‘ਫਾਈਟਿੰਗ ਆਰਮਜ਼’ ਜਿਵੇਂ ਕਿ ਇਨਫੈਂਟਰੀ, ਆਰਮਡ ਕੋਰ, ਆਰਟਿਲਰੀ, ਪੈਰਾ ਕਮਾਂਡੋ ਆਦਿ ’ਚ ਸ਼ਾਮਲ ਕਰਨ ’ਚ ਕਈ ਮੁਸ਼ਕਿਲਾਂ ਹਨ ਤੇ ਸਹੀ ਸਮਾਂ ਅਜੇ ਨਹੀਂ ਆਇਆ। ਅਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ।
ਇਸ ਤੋਂ ਇਲਾਵਾ ਮੈਂ ਇਕ ਹੋਰ ਸੁਝਾਅ ਵੀ ਦੇਣਾ ਚਾਹੁੰਦਾ ਹਾਂ। ਜਦੋਂ ਵੀ ਕਦੇ ਸੈਨਾ ਮੁਖੀ ਤੇ ਸਰਕਾਰ ਔਰਤਾਂ ਨੂੰ ਲੜਾਕੂ ਲਸ਼ਕਰ ’ਚ ਸ਼ਾਮਿਲ ਕਰਨ ਬਾਰੇ ਫੈਸਲਾ ਲੈਂਦੀ ਹੈ ਤਾਂ ਸਭ ਤੋਂ ਪਹਿਲਾਂ ਟਰਾਇਲ ਦੇ ਤੌਰ ’ਤੇ ਸਿਰਫ ਇਕ ਵਿਲੱਖਣ ਮਹਿਲਾ ਪਲਟਨ ਹੀ ਖੜ੍ਹੀ ਕੀਤੀ ਜਾਵੇ, ਜਿਸ ’ਚ ਸਾਰੇ ਰੈਂਕ ਮਹਿਲਾ ਵਰਗ ਵਾਸਤੇ ਹੀ ਹੋਣ ਅਤੇ ਇਨ੍ਹਾਂ ਦਾ ਪ੍ਰੀਖਣ ਜੰਮੂ-ਕਸ਼ਮੀਰ ’ਚ ਕੀਤਾ ਜਾਵੇ। 
ਵਰਣਨਯੋਗ ਹੈ ਕਿ ਇਕ ਕੌਮ ਨਾਲ ਸਬੰਧਤ ਲੋਕ ਧਾਰਮਿਕ ਨਜ਼ਰੀਏ ਤੋਂ ਸੜ ਕੇ  ਨਹੀਂ ਮਰਨਾ ਚਾਹੁੰਦੇ। ਦੂਸਰਾ ਪਹਿਲੂ ਇਹ ਵੀ ਹੈ ਕਿ ਇਸ ਕਿਸਮ ਦੇ ਲੜਾਕੂ ਜੰਗ ਦੌਰਾਨ ਜਾਂ ਲੁਕਵੀਂ ਜੰਗ ਸਮੇਂ ਇਹ ਮਹਿਸੂਸ ਕਰਦੇ ਹਨ ਕਿ ਜੇ ਉਹ ਔਰਤ ਨੂੰ  ਗੋਲੀ ਨਾਲ ਮਾਰਨਗੇ ਤਾਂ ਉਨ੍ਹਾਂ ਨੂੰ ‘ਹੂਰਾਂ’ ਨਸੀਬ ਨਹੀਂ ਹੋਣਗੀਅਾਂ। ਇਸ ਵਾਸਤੇ ਨਿਰੋਲ ਮਹਿਲਾ ਪਲਟਨ ਵਿਸ਼ੇਸ਼ ਤੌਰ ’ਤੇ ਜੰਮੂ-ਕਸ਼ਮੀਰ ’ਚ ਕਾਰਗਰ ਸਿੱਧ ਹੋਵੇਗੀ। 
ਜਦੋਂ ਤਕ ਕੌਮੀ ਪੱਧਰ ’ਤੇ ਔਰਤਾਂ ਨੂੰ ਲੜਾਕੂ ਲਸ਼ਕਰਾਂ ’ਚ ਸ਼ਾਮਿਲ ਕਰਨ ਬਾਰੇ ਕੋਈ ਅਹਿਮ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤਕ ਔਰਤਾਂ ਵਾਸਤੇ ਸ਼ਾਰਟ ਸਰਵਿਸ ਕਮਿਸ਼ਨ (ਐੱਸ. ਐੱਸ. ਆਰ. ਸੀ.) ਨੂੰ ਵਧੇਰੇ ਆਕਰਸ਼ਿਤ ਬਣਾ ਕੇ ਭਰਤੀ ਕਰਨ ਦੀ ਗਿਣਤੀ ਦੁੱਗਣੀ ਕੀਤੀ ਜਾਵੇ। ਫੌਜ ਦੀਅਾਂ ਉਨ੍ਹਾਂ ਸ਼ਾਖਾਵਾਂ ਅਤੇ ਯੂਨਿਟਾਂ, ਜਿਥੇ ਮੌਜੂਦਾ ਸਮੇਂ ’ਚ ਔਰਤਾਂ ਨੌਕਰੀ ਕਰ ਰਹੀਅਾਂ ਹਨ, ਵਿਚ ਉਨ੍ਹਾਂ ਦੀ ਗਿਣਤੀ ਘੱਟੋ-ਘੱਟ ਦੁੱਗਣੀ ਕਰ ਦਿੱਤੀ ਜਾਵੇ। 
ਉਂਝ ਵੀ ਜੇਕਰ ਫੌਜ ਵਿਚ ਜਵਾਨਾਂ ਤੇ ਅਫਸਰਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਉਨ੍ਹਾਂ ਦੀ ਭਲਾਈ ਤੇ ਮੁੜ-ਵੇਸੇਬੇ ਵਾਸਤੇ ਇਕ ਠੋਸ ਕੌਮੀ ਭਲਾਈ ਨੀਤੀ ਤੈਅ ਕਰ ਕੇ ਇਕ ਵੱਖਰਾ ਕੌਮੀ ਕਮਿਸ਼ਨ ਕਾਇਮ ਕੀਤਾ ਜਾਵੇ, ਇਸੇ ’ਚ ਦੇਸ਼ ਤੇ ਫੌਜ ਦਾ ਭਲਾ ਹੋਵੇਗਾ। 
                 kahlonks@gmail.com 

  • ਰਾਮ ਮੰਦਰ
  • ਭਰਮ-ਦਵੰਧ
  • Janata Party

ਰਾਮ ਮੰਦਰ, ਚੋਣਾਂ ਤੇ ਭਾਰਤੀ ਜਨਤਾ ਪਾਰਟੀ ਦਾ ਭਰਮ-ਦਵੰਧ

NEXT STORY

Stories You May Like

  • bob fd   rs 1 25 lakh will be made in 5 years  senior citizens will benefit
    BOB FD: 5 ਸਾਲਾਂ 'ਚ 1.25 ਲੱਖ ਰੁਪਏ ਦੇ ਬਣ ਜਾਣਗੇ ਇੰਨੇ ਪੈਸੇ, ਜਾਣੋ ਸੀਨੀਅਰ ਸਿਟੀਜ਼ਨਾਂ ਨੂੰ ਕਿੰਨਾ ਹੋਵੇਗਾ...
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • rugby premier league to have first ever women  s tournament
    ਰਗਬੀ ਪ੍ਰੀਮੀਅਰ ਲੀਗ 'ਚ ਪਹਿਲੀ ਵਾਰ ਹੋਵੇਗਾ ਮਹਿਲਾ ਟੂਰਨਾਮੈਂਟ, ਜੂਨ ਵਿੱਚ ਭਿੜਨਗੀਆਂ 4 ਟੀਮਾਂ
  • blackout in jalandhar also and alarm bells will be sounded
    ਜਲੰਧਰ 'ਚ ਵੀ ਹੋਵੇਗਾ Blackout ਤੇ ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਨਤਾ ਨੂੰ ਕੀਤੀ ਖ਼ਾਸ ਅਪੀਲ
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ ਹੈ ਕਾਰਨ
  • has the old company made a mistake in the pf account
    ਸਾਵਧਾਨ! PF ਟ੍ਰਾਂਸਫਰ ਵੇਲੇ ਆ ਰਹੀ ਹੈ ਦਿੱਕਤ? ਜਾਣੋ ਪੁਰਾਣੀ ਕੰਪਨੀ ਦੀ ਗ਼ਲਤੀ ਨੂੰ ਠੀਕ ਕਰਨ ਦਾ ਆਸਾਨ ਤਰੀਕਾ
  • ndia in group b with bangladesh and maldives in saff
    ਭਾਰਤ ਸੈਫ ਮਹਿਲਾ ਚੈਂਪੀਅਨਸ਼ਿਪ ’ਚ ਬੰਗਲਾਦੇਸ਼ ਤੇ ਮਾਲਦੀਵ ਦੇ ਨਾਲ ਗਰੁੱਪ-ਬੀ ’ਚ
  • female teacher dies in road accident
    ਸੜਕ ਹਾਦਸੇ ’ਚ ਮਹਿਲਾ ਅਧਿਆਪਕ ਦੀ ਮੌਤ
  • punjab weather orange yellow alert
    ਪੰਜਾਬ ’ਚ ਅਗਲੇ 3 ਦਿਨ ਅਹਿਮ: ਹਨ੍ਹੇਰੀ-ਝੱਖੜ ਦਾ ‘ਓਰੇਂਜ’ ਤੇ ‘ਯੈਲੋ’ ਅਲਰਟ ਜਾਰੀ
  • entire tehbazari staff on leave
    ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • cheated on a girl after marrying her for love and becoming a mother
    ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...
  • dispute breaks out between ritu nooran and ex husband
    ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...
  • there will be relief from heat in punjab for 2 days
    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
Trending
Ek Nazar
8 hours of power outage

8 ਘੰਟੇ ਬਿਜਲੀ ਬੰਦ! ਭਲਕੇ ਮੂੰਹ ਹਨ੍ਹੇਰੇ 'ਤੋਂ ਹੀ ਲੱਗ ਜਾਏਗਾ ਲੰਬਾ Power Cut

cheated on a girl after marrying her for love and becoming a mother

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...

dispute breaks out between ritu nooran and ex husband

ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...

murder accused who escaped by breaking the jail lock arrested from ludhiana

ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ...

meeting of pope and archbishop of canterbury

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ...

grah gochar may lucky zodiac signs

4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...

punjabis in canada

ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ

indian student in canada

ਕੈਨੇਡਾ 'ਚ ਪੜ੍ਹਾਈ ਅਤੇ ਕੰਮ ਦੇ ਚੱਕਰ 'ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ...

main accused in the robbery of rs 8 crore from a goldsmith  s house

ਗੁਰਦਾਸਪੁਰ ’ਚ ਸਰਾਫ਼ ਦੇ ਘਰੋਂ 8 ਕਰੋੜ ਦੀ ਲੁੱਟ ਕਰਨ ਵਾਲਾ ਮੁੱਖ ਮੁਲਜ਼ਮ...

neighbors fight in amritsar at midnight

ਅੰਮ੍ਰਿਤਸਰ 'ਚ ਅੱਧੀ ਰਾਤ ਲੜ ਪਏ ਗੁਆਂਢੀ, ਔਰਤਾਂ ਨਾਲ ਕੀਤੀ ਧੱਕਾ ਮੁੱਕੀ,...

actress accused of   duping   techie of rs 9 35 crore over marriage

ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ...

trump  s big decision

ਟਰੰਪ ਦਾ ਵੱਡਾ ਫ਼ੈਸਲਾ ; ਭਾਰਤ ਵਾਂਗ ਇਕ ਹੋਰ ਦੇਸ਼ ਨੂੰ ਦਿੱਤੀ ਰੂਸੀ ਤੇਲ ਖਰੀਦਣ...

khalsa creation day celebrated in cincinnati

ਸਿਨਸਿਨਾਟੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ (ਤਸਵੀਰਾਂ)

central government issues special advisory amid scorching heat

ਭੱਖਦੀ ਗਰਮੀ 'ਚ ਕੇਂਦਰ ਸਰਕਾਰ ਨੇ ਜਾਰੀ ਕੀਤੀ ਸਪੈਸ਼ਲ ਐਡਵਾਈਜ਼ਰੀ, ਲੋਕਾਂ ਨੂੰ...

crisis looms over the livelihood of 6 crore grocery shopkeepers of the country

ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ...

anzac day in australia

ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ (ਤਸਵੀਰਾਂ)

actress mehreen pirzada ties the knot in himachal pradesh

ਲਾੜੀ ਬਣੀ ਮਸ਼ਹੂਰ ਪੰਜਾਬੀ ਅਦਾਕਾਰਾ ! ਹਿਮਾਚਲ 'ਚ ਕਰਵਾਇਆ ਵਿਆਹ, ਦੇਖੋ ਖ਼ੂਬਸੂਰਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • congress in elections
      ਮੌਜੂਦਾ ਚੋਣਾਂ ਤੋਂ ਬਾਅਦ ਹੋਵੇਗਾ ਕਾਂਗਰਸ ’ਚ ਜਥੇਬੰਦਕ ਫੇਰਬਦਲ !
    • women reservation bill
      ਰਾਜਨੀਤੀ ’ਚ ਕਰੀਅਰ ਬਣਾਉਣ ਅਤੇ ਨੇਤਾਗਿਰੀ ਸਿੱਖਣ ਦਾ ਨਾਂ ਹੈ ‘ਮਹਿਲਾ ਰਾਖਵਾਂਕਰਨ...
    • the picture of punjab s cities changed due to amrit yojana of the central govt
      ਕੇਂਦਰ ਸਰਕਾਰ ਦੀ ‘ਅਮਰੁਤ ਯੋਜਨਾ’ ਨਾਲ ਬਦਲੀ ਪੰਜਾਬ ਦੇ ਸ਼ਹਿਰਾਂ ਦੀ ਤਸਵੀਰ
    • the charisma of canadian prime minister carney
      ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਦਾ ਕ੍ਰਿਸ਼ਮਾ : ਘੱਟਗਿਣਤੀ ਤੋਂ ਬਹੁਗਿਣਤੀ ਸਰਕਾਰ
    • children abroad millions of elderly in the country
      ਬੱਚੇ ਵਿਦੇਸ਼ ’ਚ, ਦੇਸ਼ ’ਚ ਕਰੋੜਾਂ ਬਜ਼ੁਰਗ ਬਗੈਰ ਭਰੋਸੇਮੰਦ ਦੇਖਭਾਲ ਦੇ
    • cbi officer sentenced institutional corruption questioned
      ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
    • modernization of railway tracks in india
      ਭਾਰਤ 'ਚ ਰੇਲ ਪਟੜੀਆਂ ਦਾ ਆਧੁਨਿਕੀਕਰਨ
    • the shrinking world of tv news channels
      ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ
    • books are our real friends
      ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ
    • iran usa ceasefire
      ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +