ਬੁਕਾਰੇਸਟ, ਰੋਮਾਨੀਆ (ਨਿਕਲੇਸ਼ ਜੈਨ)- 2022 ਗ੍ਰੈਂਡ ਚੈੱਸ ਟੂਰ ਦਾ ਪਹਿਲਾ ਟੂਰਨਾਮੈਂਟ ਸੁਪਰ ਬੇਟ ਕਲਾਸਿਕ ਸ਼ਤਰੰਜ ਦੇ ਅੰਤਿਮ ਅਤੇ 9ਵੇਂ ਰਾਊਂਡ ਵਿਚ ਜ਼ੋਰਦਾਰ ਰੋਮਾਂਚ ਦੇਖਣ ਨੂੰ ਮਿਲਿਆ ਅਤੇ ਇਕ ਸਮੇਂ ਮੁਕਾਬਲੇ ਵਿਚ ਖਿਤਾਬ ਦੀ ਦੌੜ ਤੋਂ ਦੂਰ ਨਜ਼ਰ ਆ ਰਹੇ ਫਰਾਂਸ ਦੇ ਦਿੱਗਜ ਗ੍ਰੈਂਡ ਮਾਸਟਰ ਅਤੇ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਮਕਸੀਮ ਲਾਗਰੇਵ ਨੇ ਟਾਈਬ੍ਰੇਕ ਵਿਚ ਜਿੱਤ ਦਰਜ ਕਰਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ ਹੈ। ਦਰਅਸਲ ਹੋਇਆ ਇਸ ਤਰ੍ਹਾਂ ਕਿ ਅੰਤਿਮ ਰਾਊਂਡ ਵਿਚ ਸਭ ਤੋਂ ਅੱਗੇ ਚੱਲ ਰਹੇ ਯੂ. ਐੱਸ. ਏ. ਦੇ ਵੇਸਲੀ ਸੋ ਅਤੇ ਲੇਵੋਨ ਓਰੋਨੀਅਨ ਨੇ ਸੁਰੱਖਿਅਤ ਖੇਡਦੇ ਹੋਏ ਕ੍ਰਮਵਾਰ- ਹਮਵਤਨ ਦੋਮਿੰਗੇਜ਼ ਪੇਰੇਜ ਅਤੇ ਅਜ਼ਰਬੈਜਾਨ ਅਤੇ ਸ਼ਾਖਰੀਅਰ ਮਮੇਘਾਰੋਵ ਤੋਂ ਬਾਜ਼ੀ ਡਰਾਅ ਖੇਡੀ ਅਤੇ ਕੁੱਲ਼ 5.5 ਅੰਕ ਬਣਾ ਲਏ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਅਜਿਹੇ 'ਚ 4.5 ਅੰਕਾਂ 'ਤੇ ਖੇਡ ਰਹੇ ਫਰਾਂਸ ਦੇ ਮਕਸੀਮ ਲਾਗਰੇਵ ਨੇ ਹਮਵਤਨ ਅਤੇ ਟੂਰਨਾਮੈਂਟ ਦੇ ਟਾਪ ਸੀਡ ਅਲੀਰੇਜਾ ਫਿਰੌਜਾ ਨੂੰ ਕਾਲੇ ਮੋਹਰਿਆਂ ਨਾਲ ਗੁਰਨਫੀਲਡ ਓਪਨਿੰਗ ਵਿਚ ਹਰਾਇਆ ਅਤੇ ਵੇਸਲੀ ਅਤੇ ਓਰੋਨੀਅਨ ਦੀ ਬਰਾਬਰੀ ਹਾਸਲ ਕਰ ਲਈ ਅਤੇ ਫਿਰ ਟੂਰਨਾਮੈਂਟ ਦੇ ਨਿਯਮਾਂ ਦੇ ਅਨੁਸਾਰ ਤਿੰਨਾਂ ਦੇ ਵਿਚੋਂ ਰੈਪਿਡ ਟਾਈਬ੍ਰੇਕ ਹੋਇਆ, ਜਿਸ ਵਿਚ ਮਕਸੀਮ ਨੇ ਆਪਣੀ ਕਾਬਲੀਅਤ ਸਾਬਤ ਕਰਦੇ ਹੋਏ ਸੋ ਅਤੇ ਅਰੋਨੀਅਨ ਦੋਵਾਂ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਮਕਸੀਮ ਨੂੰ ਖਿਤਾਬ ਜਿੱਤਣ 'ਤੇ ਕਰੀਬ 60 ਲੱਖ ਤਾਂ ਵੇਸਲੀ ਅਤੇ ਅਰੋਨੀਅਨ ਨੂੰ 52 ਲੱਖ ਪੁਰਸਕਾਰ ਦੇ ਰੂਪ ਵਿਚ ਮਿਲਿਆ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੋਕੋਵਿਚ 1000ਵੀਂ ਜਿੱਤ ਦੇ ਨਾਲ ਇਟਲੀ ਓਪਨ ਦੇ ਫਾਈਨਲ 'ਚ
NEXT STORY