ਜਲੰਧਰ - ਅਮਰੀਕਾ ਦੀ ਜਿਮਨਾਸਟ ਕੈਟਲੀਨ ਓਸ਼ਾਸੀ ਇਨ੍ਹੀਂ ਦਿਨੀਂ ਯੂ. ਸੀ. ਐੱਲ. ਏ. ਚੈਂਪੀਅਨਸ਼ਿਪ ਵਿਚ ਪ੍ਰਫੈਕਟ-10 ਦਾ ਸਕੋਰ ਬਣਾ ਕੇ ਚਰਚਾ 'ਚ ਹੈ। ਓਸ਼ਾਸੀ ਨੇ ਆਪਣੀ ਪ੍ਰਫਾਰਮੈਂਸ ਦੌਰਾਨ ਮਾਈਕਲ ਜੈਕਸਨ ਦੇ ਗੀਤ 'ਤੇ ਡਾਂਸ ਕੀਤਾ। ਓਸ਼ਾਸੀ ਦੀ ਇਹ ਪ੍ਰਫਾਰਮੈਂਸ ਸੋਸ਼ਲ ਸਾਈਟਸ 'ਤੇ ਇੰਨੀ ਪਾਪੂਲਰ ਹੋ ਗਈ ਕਿ ਇਸ ਨੂੰ ਮੰਗਲਵਾਰ ਰਾਤ ਤੱਕ ਲਗਭਗ ਸਾਢੇ 6 ਲੱਖ ਲਾਈਕਸ, ਡੇਢ ਲੱਖ ਰੀ-ਟਵੀਟ ਅਤੇ 33.6 ਮਿਲੀਅਨ ਵਿਊ ਮਿਲ ਚੁੱਕੇ ਹਨ। ਖਾਸ ਗੱਲ ਇਹ ਹੈ ਕਿ 21 ਸਾਲਾ ਓਸ਼ਾਸੀ ਦਾ ਵਜ਼ਨ ਸਿਰਫ 35 ਕਿਲੋਗ੍ਰਾਮ ਹੈ। ਜਿੱਤ ਤੋਂ ਬਾਅਦ ਓਸ਼ਾਸੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਮੈਂ ਇਸ ਤਰ੍ਹਾਂ ਦੀ ਲੱਗ ਰਹੀ ਸੀ, ਜਿਵੇਂ ਮੈਂ ਹਾਥੀ ਜਾਂ ਸੂਰ ਨੂੰ ਨਿਗਲ ਲਿਆ ਹੋਵੇ। ਮੇਰੀ ਤੁਲਨਾ ਇਕ ਪੰਛੀ ਨਾਲ ਕੀਤੀ ਗਈ, ਜੋ ਜ਼ਮੀਨ ਤੋਂ ਖੁਦ ਨੂੰ ਚੁੱਕਣ ਲਈ ਬਹੁਤ ਮੋਟਾ ਸੀ।
ਦੱਸ ਦੇਈਏ ਕਿ ਇਕ ਪ੍ਰਫਾਰਮੈਂਸ ਕਾਰਨ ਵਾਹ-ਵਾਹ ਲੁੱਟਣ ਵਾਲੀ ਓਸ਼ਾਸੀ ਕੁਝ ਸਾਲ ਪਹਿਲਾਂ ਜਿਮਨਾਸਟਿਕਸ ਛੱਡਣ ਤੱਕ ਦਾ ਮਨ ਬਣਾ ਚੁੱਕੀ ਸੀ। ਅਸਲ ਵਿਚ ਮੋਢੇ ਅਤੇ ਪਿੱਠ ਦੀਆਂ ਸੱਟਾਂ ਕਾਰਨ ਹੀ ਉਸ ਦੀ ਟ੍ਰੇਨਿੰਗ ਪ੍ਰਭਾਵਿਤ ਹੋ ਗਈ ਸੀ ਪਰ ਸਪੱਸ਼ਟ ਤੌਰ 'ਤੇ ਉਸ ਨੇ ਇਕ ਧਮਾਕੇ ਨਾਲ ਵਾਪਸੀ ਕੀਤੀ ਹੈ।
ਕੂਚ ਬਿਹਾਰ ਟਰਾਫੀ : ਦਿੱਲੀ ਨੇ ਛੱਤੀਸਗੜ੍ਹ ਨੂੰ ਪਾਰੀ ਅਤੇ 44 ਦੌੜਾਂ ਨਾਲ ਹਰਾਇਆ
NEXT STORY