ਜਲੰਧਰ— ਭਾਰਤੀ ਟੀਮ ਆਸਟਰੇਲੀਆ ਦੇ ਹੱਥੋਂ 5 ਵਨ ਡੇ ਮੈਚਾਂ ਦੀ ਸੀਰੀਜ਼ 2-3 ਨਾਲ ਹਰਾ ਗਈ। ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਆਖਰੀ ਮੈਚ 'ਚ ਆਸਟਰੇਲੀਆ ਤੋਂ ਮਿਲੇ 273 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਸਿਰਫ 237 ਦੌੜਾਂ ਹੀ ਬਣਾਈਆਂ। ਭਾਰਤੀ ਟੀਮ ਦੀ ਹਾਰ ਦੇ ਪਿੱਛੇ ਵੱਡੇ ਬੱਲੇਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ। ਇਹ ਸੀਰੀਜ਼ ਕਈ ਕ੍ਰਿਕਟਰਾਂ ਦੇ ਲਈ ਵਿਸ਼ਵ ਕੱਪ ਦੀ ਟਿਕਟ ਹਾਸਲ ਕਰਨ ਦਾ ਮੌਕਾ ਵੀ ਸੀ ਪਰ ਉਨ੍ਹਾਂ ਨੇ ਖਰਾਬ ਪ੍ਰਦਰਸ਼ਨ ਕਰ ਖੁਦ ਨੂੰ ਹੀ ਕਠਘਰੇ 'ਚ ਖੜ੍ਹਾ ਕਰ ਲਿਆ ਹੈ। ਇਹ ਹਨ ਭਾਰਤੀ ਟੀਮ ਦੇ 5 ਕਸੂਰਵਾਰ ਜਿਨ੍ਹਾਂ ਨੇ ਆਸਟਰੇਲੀਆ ਤੋਂ ਸੀਰੀਜ਼ ਤਾਂ ਗੁਆਈ ਹੀ ਨਾਲ ਹੀ ਵਿਸ਼ਵ ਕੱਪ ਦੇ ਲਈ ਆਪਣੇ ਦਾਅਵੇਦਾਰੀ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਰਿਸ਼ੰਭ ਪੰਤ : ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬੀ. ਸੀ. ਸੀ. ਆਈ ਨੇ ਰਿਸ਼ੰਭ ਪੰਤ ਨੂੰ ਖਾਸ ਮੌਕਾ ਦੇਣ ਦੀ ਗੱਲ ਕਹੀ ਸੀ। ਕਿਹਾ ਸੀ ਕਿ ਪੰਤ ਨੂੰ ਧੋਨੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਚੱਕਰ 'ਚ ਦਿਨੇਸ਼ ਕਾਰਤਿਕ ਨੂੰ ਭਾਰਤੀ ਟੀਮ 'ਚ ਜਗ੍ਹਾਂ ਨਹੀਂ ਮਿਲ ਸਕੀ। ਪੰਤ ਨੂੰ ਖੁਦ ਨੂੰ ਸਾਬਤ ਕਰਨ ਲਈ 2 ਮੈਚ ਵੀ ਮਿਲੇ ਪਰ ਦੋਵਾਂ ਮੈਚਾਂ 'ਚ ਉਹ ਸਿਰਫ 36 ਤੇ 16 ਦੌੜਾਂ ਹੀ ਬਣਾ ਸਕਿਆ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਬੀ. ਸੀ. ਸੀ. ਆਈ. ਹੁਣ ਵੀ ਪੰਤ 'ਤੇ ਭਰੋਸਾ ਦਿਖਾਉਂਦੀ ਹੈ ਜਾਂ ਫਿਰ ਦਿਨੇਸ਼ ਕਾਰਤਿਕ ਨੂੰ ਵਾਪਸ ਬੁਲਾਇਆ ਜਾਂਦਾ ਹੈ।

ਸਿਖਰ ਧਵਨ— ਭਾਰਤੀ ਟੀਮ ਪਿਛਲੇ 8 ਸਾਲਾਂ 'ਚ ਜਿੰਨੀਆਂ ਵੀ ਸੀਰੀਜ਼ ਜਿੱਤੀਆਂ ਹਨ ਇਸ 'ਚ ਸ਼ਿਖਰ ਧਵਨ ਦੀ ਬਤੌਰ ਓਪਨਰ ਸ਼ਾਨਦਾਰ ਭੂਮੀਕਾ ਰਹੀ ਹੈ ਪਰ ਆਸਟਰੇਲੀਆ ਵਿਰੁੱਧ ਧਵਨ ਦਾ ਬੱਲਾ ਨਹੀਂ ਚੱਲ ਸਕਿਆ। ਹਾਲਾਂਕਿ ਮੋਹਾਲੀ ਵਨ ਡੇ 'ਚ 143 ਦੌੜਾਂ ਜ਼ਰੂਰ ਬਣਾਈਆਂ ਸਨ। ਇਸ ਦੇ ਬਾਵਜੂਦ ਭਾਰਤੀ ਟੀਮ ਮੈਚ ਗੁਆ ਬੈਠੀ ਸੀ। ਧਵਨ ਦਾ ਸੀਰੀਜ਼ 'ਚ ਪ੍ਰਦਰਸ਼ਨ
0 ਹੈਦਰਾਬਾਦ
21 ਨਾਗਪੁਰ
01 ਰਾਂਚੀ
143 ਮੋਹਾਲੀ
12 ਦਿੱਲੀ

ਰਵਿੰਦਰ ਜਡੇਜਾ— ਜਡੇਜਾ ਭਾਵੇਂ ਹੀ ਆਸਟਰੇਲੀਆ ਵਿਰੁੱਧ ਖੇਡੇ ਗਏ 3 ਮੈਚਾਂ 'ਚ ਕੁਝ ਵਿਕਟਾਂ ਹਾਸਲ ਕਰ ਸਕੇ ਪਰ 3 ਮੌਕਿਆਂ 'ਤੇ ਜਦੋਂ ਟੀਮ ਨੂੰ ਉਸ ਤੋਂ ਸਕੋਰ ਦੀ ਉਮੀਦ ਸੀ, ਉਹ ਵੀ ਫੇਲ ਹੋ ਗਏ। ਹਾਰਦਿਕ ਦੀ ਜਗ੍ਹਾ ਭਾਰਤੀ ਟੀਮ ਨੂੰ ਰਵਿੰਦਰ ਜਡੇਜਾ ਤੋਂ ਬਹੁਤ ਉਮੀਦਾਂ ਸਨ ਪਰ ਉਹ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਜਡੇਜਾ ਦਾ ਸੀਰੀਜ਼ 'ਚ ਪ੍ਰਦਰਸ਼ਨ—
ਹੈਦਰਾਬਾਦ 'ਚ 0/33, ਬੱਲੇਬਾਜ਼ੀ ਨਹੀਂ
ਨਾਗਪੁਰ 'ਚ 1/48, 21 ਦੌੜਾਂ
ਰਾਂਚੀ 'ਚ 0/64, 24 ਦੌੜਾਂ
ਦਿੱਲੀ 'ਚ 2/45, 0 ਦੌੜ

ਵਿਜੇ ਸ਼ੰਕਰ— ਵਿਸ਼ਵ ਕੱਪ ਦੇ ਲਈ ਵਿਜੇ ਸ਼ੰਕਰ ਦਾ ਨਾਂ ਵੀ ਚਰਚਾ 'ਚ ਹੈ। ਨਾਗਪੁਰ ਵਨ ਡੇ ਨੂੰ ਛੱਡ ਦਿੱਤਾ ਜਾਵੇ ਤਾਂ ਵਿਜੇ ਸ਼ੰਕਰ ਵੀ ਮੈਚ 'ਚ ਪ੍ਰਭਾਵਿਤ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਉਹ ਸੀਰੀਜ਼ 'ਚ 5 ਮੈਚ ਖੇਡੇ ਪਰ ਇਸ ਦੇ ਹਿੱਸੇ ਸਿਰਫ 2 ਹੀ ਵਿਕਟਾਂ ਹੱਥ ਲੱਗੀਆਂ। ਦਿੱਲੀ ਵਨ ਡੇ 'ਚ ਉਸ ਤੋਂ ਗੇਂਦਬਾਜ਼ੀ ਨਹੀਂ ਕਰਵਾਈ ਗਈ। ਜਦੋਂ ਉਹ ਬੱਲੇਬਾਜ਼ੀ ਦੇ ਲਈ ਆਏ ਤਾਂ ਸਿਰਫ 16 ਦੌੜਾਂ ਬਣਾ ਕੇ ਆਊਟ ਹੋ ਗਏ। ਵਿਜੇ ਸ਼ੰਕਰ ਦਾ ਸੀਰੀਜ਼ 'ਚ ਪ੍ਰਦਰਸ਼ਨ-
ਹੈਦਰਾਬਾਦ 'ਚ 0/22, ਬੱਲੇਬਾਜ਼ੀ ਨਹੀਂ
ਨਾਗਪੁਰ 'ਚ 2/15, 45 ਦੌੜਾਂ
ਰਾਂਚੀ 'ਚ 0/44, 32 ਦੌੜਾਂ
ਮੋਹਾਲੀ 'ਚ 0/29, 26 ਦੌੜਾਂ
ਦਿੱਲੀ 'ਚ 16 ਦੌੜਾਂ

ਜਸਪ੍ਰੀਤ ਬੁਮਰਾਹ— ਵਨ ਡੇ ਰੈਂਕਿੰਗ 'ਚ ਨੰਬਰ 1 ਗੇਂਦਬਾਜ਼ ਬੁਮਰਾਹ ਫੇਲ ਹੋਣ 'ਤੇ ਭਾਰਤੀ ਟੀਮ ਨੂੰ ਚਿੰਤਾ 'ਚ ਪਾ ਦਿੱਤਾ ਹੈ। ਬੁਮਰਾਹ ਨੇ 5 ਮੈਚ ਖੇਡੇ ਪਰ ਵਿਕਟ ਸਿਰਫ 7 ਹੀ ਹਾਸਲ ਕੀਤੀਆਂ। ਖਾਸ ਮੌਕਿਆਂ 'ਤੇ ਉਨ੍ਹਾਂ ਨੇ 6 ਦੀ ਇਕੋਨਮੀ ਨਾਲ ਦੌੜਾਂ ਦਿੱਤੀਆਂ। ਆਸਟਰੇਲੀਆ ਵਿਰੁੱਧ ਉਸਦੀ ਗੇਂਦਬਾਜ਼ੀ ਵੀ ਧੁੰਦਲੀ ਨਜ਼ਰ ਆਈ। ਬੁਮਰਾਹ ਦਾ ਪ੍ਰਦਰਸ਼ਨ—
ਹੈਦਰਾਬਾਦ 'ਚ 2/60
ਨਾਗਪੁਰ 'ਚ 2/29, 0 ਦੌੜ
ਰਾਂਚੀ 'ਚ 0/53, 0 ਦੌੜ
ਮੋਹਾਲੀ 'ਚ 3/63, 6 ਦੌੜਾਂ
ਦਿੱਲੀ 'ਚ 0/39, 1 ਦੌੜ
ਸੀਰੀਜ਼ ਹਾਰਨ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ- ਦੱਸਿਆ 3 ਮੈਚਾਂ 'ਚ ਕਿਵੇਂ ਮਿਲੀ ਹਾਰ
NEXT STORY