ਬੈਂਗਲੁਰੂ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਲੋਡਿੰਗ ਆਟੋ ਦੇ ਡਰਾਈਵਰ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਦ੍ਰਾਵਿੜ ਦਾ ਇਹ ਵੀਡੀਓ ਬੈਂਗਲੁਰੂ ਦਾ ਦੱਸਿਆ ਜਾ ਰਿਹਾ ਹੈ।
ਦਰਅਸਲ, ਉਸ ਲੋਡਿੰਗ ਆਟੋ ਦੀ ਦ੍ਰਾਵਿੜ ਦੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਇਹ ਬਹਿਸ ਹੋਈ। ਵੀਡੀਓ 'ਚ ਦ੍ਰਾਵਿੜ ਉਸ ਡਰਾਈਵਰ ਨੂੰ ਇਹ ਕਹਿੰਦੇ ਹੋਏ ਦਿਸ ਰਹੇ ਹਨ ਕਿ ਟੱਕਰ ਤੋਂ ਬਾਅਦ ਉਨ੍ਹਾਂ ਦੀ ਕਾਰ ਵਿਚ ਡੈਂਟ ਪੈ ਗਿਆ ਹੈ।
ਇਹ ਵੀ ਪੜ੍ਹੋ : IND vs ENG: ODI ਸੀਰੀਜ਼ 'ਚ ਧਾਕੜ ਖਿਡਾਰੀ ਦੀ ਐਂਟਰੀ, ਅਚਾਨਕ ਬਦਲੀ ਗਈ ਟੀਮ
ਦ੍ਰਾਵਿੜ ਦੀ ਐੱਸਯੂਵੀ ਕਾਰ ਨੂੰ ਪਿੱਛੇ ਤੋਂ ਮਾਰੀ ਟੱਕਰ
ਇਹ ਘਟਨਾ ਮੰਗਲਵਾਰ 4 ਫਰਵਰੀ ਦੀ ਦੱਸੀ ਜਾ ਰਹੀ ਹੈ। ਦ੍ਰਾਵਿੜ ਸ਼ਾਮ ਕਰੀਬ 6.30 ਵਜੇ ਕਿਤੇ ਜਾ ਰਿਹਾ ਸੀ। ਇਸੇ ਦੌਰਾਨ ਇਹ ਘਟਨਾ ਵਾਪਰੀ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਇਹ ਘਟਨਾ ਬੈਂਗਲੁਰੂ ਦੇ ਹਾਈ ਗਰਾਊਂਡ ਟ੍ਰੈਫਿਕ ਥਾਣਾ ਖੇਤਰ 'ਚ ਵਾਪਰੀ। ਮਾਮਲੇ 'ਚ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦ੍ਰਾਵਿੜ ਆਪਣੀ SUV 'ਚ ਜਾ ਰਹੇ ਸਨ। ਉਹ ਇੰਡੀਅਨ ਐਕਸਪ੍ਰੈਸ ਸਰਕਲ ਤੋਂ ਹਾਈ ਗਰਾਊਂਡ ਵੱਲ ਜਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਕਾਫੀ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ। ਇਸ ਟ੍ਰੈਫਿਕ ਦੌਰਾਨ ਅਚਾਨਕ ਲੋਡਿੰਗ ਆਟੋ ਨੇ ਦ੍ਰਾਵਿੜ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਆਟੋ ਚਾਲਕ ਦਾ ਫੋਨ ਨੰਬਰ ਵੀ ਲੈ ਗਏ ਦ੍ਰਾਵਿੜ
ਇਸ ਮਾਮਲੇ 'ਚ ਇਕ ਪੁਲਸ ਅਧਿਕਾਰੀ ਨੇ ਕਿਹਾ, ''ਇਹ ਇਕ ਛੋਟੀ ਜਿਹੀ ਘਟਨਾ ਸੀ, ਜਿਸ ਨੂੰ ਮੌਕੇ 'ਤੇ ਹੀ ਹੱਲ ਕੀਤਾ ਜਾ ਸਕਦਾ ਸੀ। ਫਿਲਹਾਲ ਸਾਨੂੰ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਦ੍ਰਾਵਿੜ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ ਅਤੇ ਉਹ ਡਰਾਈਵਰ ਨੂੰ ਕੰਨੜ ਭਾਸ਼ਾ 'ਚ ਕੁਝ ਕਹਿ ਰਹੇ ਸਨ। ਦ੍ਰਾਵਿੜ ਨੇ ਆਪਣੀ ਕਾਰ ਦੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ ਡਰਾਈਵਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਹੈ ਕਿ ਰਵਾਨਾ ਹੁੰਦੇ ਸਮੇਂ ਦ੍ਰਾਵਿੜ ਨੇ ਆਟੋ ਚਾਲਕ ਤੋਂ ਉਸਦਾ ਫੋਨ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਲੈ ਲਿਆ।
ਇਹ ਵੀ ਪੜ੍ਹੋ : ਚੇਰਲਾਪੱਲੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕੈਮੀਕਲ ਬੈਰਲ ਫਟਣ ਕਾਰਨ ਹੋਏ ਧਮਾਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਉਤਰਾਖੰਡ ਵਿੱਚ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਦਾ ਸਮਾਪਨ ਕਰਨਗੇ
NEXT STORY