ਸੇਂਟ ਮੋਰੀਤਜ (ਸਵਿਟਜ਼ਰਲੈਂਡ), (ਬਿਊਰੋ)— ਭਾਰਤ-ਪਾਕਿ ਵਿਚਾਲੇ ਸਰਹੱਦ 'ਤੇ ਜਾਰੀ ਤਣਾਅ ਨਾਲ ਭਾਵੇਂ ਹੀ ਦੋਹਾਂ ਦੇਸ਼ਾਂ ਵਿਚਾਲੇ ਕ੍ਰਿਕਟ ਨਾਲ ਜੁੜੇ ਸਬੰਧ ਪ੍ਰਭਾਵਿਤ ਹੋਏ ਹੋਣ ਪਰ ਸ਼ਾਹਿਦ ਅਫਰੀਦੀ ਪੂਰੀ ਦ੍ਰਿੜ੍ਹਤਾ ਨਾਲ ਕਹਿੰਦੇ ਹਨ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਸਿਆਸੀ ਸਥਿਤੀ ਨਾਲ ਪ੍ਰਭਾਵਿਤ ਨਹੀਂ ਹੋ ਸਕਦੇ ਅਤੇ ਨਾ ਹੀ ਅਜਿਹਾ ਹੋਵੇਗਾ।
ਸੇਂਟ ਮੌਰੀਤਜ ਆਈਸ ਕ੍ਰਿਕਟ ਟੂਰਨਾਮੈਂਟ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ 'ਚ ਅਫਰੀਦੀ ਨੇ ਕਿਹਾ, ''ਵਿਰਾਟ ਦੇ ਨਾਲ ਮੇਰੇ ਸਬੰਧ ਸਿਆਸੀ ਹਾਲਾਤ 'ਤੇ ਨਿਰਭਰ ਨਹੀਂ ਕਰਦੇ। ਵਿਰਾਟ ਸ਼ਾਨਦਾਰ ਇਨਸਾਨ ਹਨ, ਮੇਰੀ ਹੀ ਤਰ੍ਹਾਂ ਆਪਣੇ ਦੇਸ਼ ਦੇ ਕ੍ਰਿਕਟ ਦੇ ਦੂਤ ਹਨ।'' ਉਨ੍ਹਾਂ ਕਿਹਾ ਕਿ ਕੋਹਲੀ ਹਮੇਸ਼ਾ ਹੀ ਉਨ੍ਹਾਂ ਨੂੰ ਬਹੁਤ ਸਨਮਾਨ ਦਿੰਦੇ ਹਨ।''
ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ, ''ਮੈਂ ਮੰਨਦਾ ਹਾਂ ਕਿ ਕ੍ਰਿਕਟਰ ਦੇ ਤੌਰ 'ਤੇ 2 ਲੋਕਾਂ ਵਿਚਾਲੇ ਸਬੰਧ ਨਾਲ ਅਸੀਂ ਇਹ ਉਦਾਹਰਣ ਤੈਅ ਕਰ ਸਕਦੇ ਹਾਂ ਕਿ ਦੋਹਾਂ ਦੇਸ਼ਾਂ ਵਿਚਾਲੇ ਕਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਹਨ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਦੇ ਬਾਅਦ ਮੈਨੂੰ ਭਾਰਤ ਅਤੇ ਆਸਟਰੇਲੀਆ 'ਚ ਸਭ ਤੋਂ ਜ਼ਿਆਦਾ ਪਿਆਰ ਅਤੇ ਸਨਮਾਨ ਮਿਲਦਾ ਹੈ।''
ਮੈਚ ਦੇ ਬਾਅਦ ਗੇਂਦ ਦਾ ਕੀ ਹੋਇਆ, BCCI ਨੇ ਵੀਡੀਓ ਸ਼ੇਅਰ ਕਰਕੇ ਦੱਸਿਆ
NEXT STORY