ਨਵੀਂ ਦਿੱਲੀ (ਬਿਊਰੋ)— ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫਰੀਦੀ ਨੇ ਇਕ ਵਾਰ ਫਿਰ 'ਕਸ਼ਮੀਰ ਮੁੱਦਾ' ਚੁਕਦੇ ਹੋਏ ਭਾਰਤ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਕਿਰਦਾਰ 'ਤੇ ਸਵਾਲ ਵੀ ਕੀਤਾ। ਟਵੀਟ ਦੇਖ ਕੇ ਲਗਦਾ ਹੈ ਕਿ ਉਨ੍ਹਾਂ ਅਜਾਦੀ ਮੰਗਣ ਵਾਲੇ ਪੱਥਰਬਾਜਾਂ ਨੂੰ ਉਤਸ਼ਾਹ ਦਿੰਦੇ ਹੋਏ ਉਨ੍ਹਾਂ ਸਮਰਥਨ ਦਿੱਤਾ ਹੈ।
ਭਾਰਤ ਕਰ ਰਿਹਾ ਹੈ ਕਸ਼ਮੀਰੀਆਂ 'ਤੇ ਕਰੂਰਤਾ
ਅਫਰੀਦੀ ਨੇ ਆਪਣੇ ਟਵੀਟ 'ਚ ਲਿਖਿਆ 'ਭਾਰਤ ਦੇ ਕਬਜੇ ਵਾਲੇ ਕਸ਼ਮੀਰ ਦੀ ਸਥਿਤੀ ਬੇਚੈਨ ਕਰਨ ਵਾਲੀ ਅਤੇ ਚਿੰਤਾਜਨਕ ਹੈ। ਉਥੇ ਦੇ ਜ਼ਾਲਮ ਸ਼ਾਸਕਾਂ ਵਲੋਂ ਮਾਸੂਮ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਤਾਕਿ ਉਨ੍ਹਾਂ ਵਲੋਂ ਆਜਾਦੀ ਅਤੇ ਹੱਕ 'ਚ ਚੁੱਕੀ ਗਈ ਅਵਾਜ਼ ਨੂੰ ਦਬਾਇਆ ਜਾ ਸਕੇ। ਸੋਚਕੇ ਵੀ ਹੈਰਾਨੀ ਹੁੰਦੀ ਹੈ ਕਿ ਸੰਯੁਕਤ ਰਾਸ਼ਟਰ ਵਰਗੀ ਸੰਸਥਾਵਾਂ ਇਸ 'ਤੇ ਚੁੱਪ ਹੈ। ਉਨ੍ਹਾਂ ਨੇ ਇਸ ਸਭ ਨੂੰ ਰੋਕਣ ਲਈ ਕੁਝ ਕੀਤਾ ਕਿਉਂ ਨਹੀਂ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜੱਦ ਅਫਰੀਦੀ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਹੋਵੇ। ਪਿਛਲੇ ਸਾਲ ਵੀ ਅਫਰੀਦੀ ਨੇ ਅਜਿਹਾ ਹੀ ਕੀਤਾ ਸੀ। ਤਦ ਅਫਰੀਦੀ ਨੇ ਲਿਖਿਆ ਸੀ ਕਿ, ' ਕਸ਼ਮੀਰ ਪਿਛਲੇ ਕਈ ਦਹਾਕਿਆਂ ਤੋਂ ਕਰੂਰਤਾ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਮੁੱਦੇ ਨੂੰ ਹਲ ਕੀਤਾ ਜਾਵੇ। ਦੂਜੇ ਟਵੀਟ 'ਚ ਉਸ ਨੇ ਲਿਖਿਆ ਸੀ ਕਿ ਕਸ਼ਮੀਰ ਧਰਤੀ 'ਤੇ ਸਵਰਗ ਹੈ ਅਤੇ ਅਸੀਂ ਮਾਸੂਮਾਂ ਦੀ ਪੁਕਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਕੀ ਯੁਵਰਾਜ ਤੇ ਹੇਜ਼ਲ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਦੂਰੀਆਂ ਦਾ ਤੂਫਾਨ? ਜਾਣੋ ਪੂਰਾ ਸੱਚ
NEXT STORY