ਲੰਦਨ— ਆਸਟਰੇਲੀਆਈ ਖਿਡਾਰੀ ਬਰਨਾਰਡ ਟਾਮਿਚ ਨੂੰ ਮੰਗਲਵਾਰ ਨੂੰ ਵਿੰਬਲਡਨ ਦਾ ਦੂਜਾ ਸਭ ਤੋਂ ਛੋਟਾ ਮੈਚ ਹਾਰਨ ਲਈ 57,000 ਡਾਲਰ ਦੀ ਇਨਾਮੀ ਰਾਸ਼ੀ ਗੁਆਨੀ ਪੈ ਸਕਦੀ ਹੈ। ਆਸਟਰੇਲੀਆ ਦਾ ਇਹ ਵਿਵਾਦਤ ਖਿਡਾਰੀ ਸਿਰਫ਼ 58 ਮਿੰਟ 'ਚ ਫ਼ਰਾਂਸ ਦੇ ਜੋ ਵਿਲਫਰੇਡ ਸੋਂਗਾ ਤੋਂ 2-6,1-6,4-6 ਤੋਂ ਹਾਰ ਗਿਆ। ਟਾਮਿਚ 'ਤੇ ਇਸ ਤੋਂ ਪਹਿਲਾਂ ਵੀ ਮੈਚ ਦੇ ਦੌਰਾਨ ਜਿੱਤਣ ਦੀ ਕੋਸ਼ਿਸ਼ ਨਾ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ। ਰੋਜਰ ਫੇਡਰਰ ਨੇ 2004 'ਚ ਕੋਲੰਬੀਆ ਦੇ ਏਲੇਜਾਂਦਰੋ ਫਾਲਾ ਨੂੰ ਇਸ ਤੋਂ ਚਾਰ ਮਿੰਟ ਪਹਿਲਾਂ ਹਰਾ ਦਿੱਤਾ ਸੀ।
ਦੋ ਸਾਲ ਪਹਿਲਾਂ ਵੀ ਟਾਮਿਚ 'ਤੇ ਜੁਰਮਾਨਾ ਲਗਾ ਸੀ ਜਦੋਂ ਉਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਸੱਟ ਦਾ ਬਹਾਨਾ ਕੀਤਾ ਸੀ ਤੇ ਜਰਮਨੀ ਦੇ ਮਿਸ਼ਾ ਜਵੇਰੇਵ ਤੋਂ ਹਾਰ 'ਚ ਬੋਰੀਅਤ ਦੀ ਸ਼ਿਕਾਇਤ ਕੀਤੀ ਸੀ।
ਕੋਪਾ ਅਮਰੀਕਾ ਕੱਪ : ਅਰਜਨਟੀਨਾ ਨੂੰ 2-0 ਨਾਲ ਹਰਾ ਬ੍ਰਾਜ਼ੀਲ ਫਾਈਨਲ 'ਚ
NEXT STORY