ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ 5 ਰਾਊਂਡਾਂ ਤੋਂ ਬਾਅਦ 3.5 ਅੰਕਾਂ ਨਾਲ ਚੀਨ ਦੇ ਡੀਂਗ ਲੀਰੇਨ ਤੇ ਰੂਸ ਦੇ ਇਯਾਨ ਨੇਪੋਮਨਿਆਚੀ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ, ਜਦਕਿ ਭਾਰਤ ਦੇ ਵਿਸ਼ਵਨਾਥਨ ਆਨੰਦ ਤੇ ਵਿਦਿਤ ਗੁਜਰਾਤੀ ਸਮੇਤ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਮੇਜ਼ਬਾਨ ਨੀਦਰਲੈਂਡ ਦੇ ਅਨੀਸ਼ ਗਿਰੀ 3 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ।
ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਰਹੇ ਤੇ ਲਗਭਗ 50 ਸਾਲ ਦੀ ਉਮਰ ਵੱਲ ਵਧ ਰਹੇ ਆਨੰਦ ਨੇ ਸਾਲ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਉਸ ਨੇ ਜਾਨ ਫੋਰੈਸਟ ਨੂੰ ਹਰਾਇਆ, ਜਦਕਿ ਬਾਕੀ 4 ਮੈਚ ਡਰਾਅ ਖੇਡੇ ਤੇ ਫਿਲਹਾਲ ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਦੇ ਸੁਧਾਰ ਨਾਲ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪਿਛਲੇ ਪੂਰੇ ਸਾਲ ਲੈਅ ਤੋਂ ਥੋੜ੍ਹਾ ਪ੍ਰੇਸ਼ਾਨ ਨਜ਼ਰ ਆਏ ਵਿਦਿਤ ਗੁਜਰਾਤੀ ਨੇ ਫਿਲਹਾਲ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕੀਤੀ ਹੈ। ਉਸ ਨੇ ਅਜੇ ਤਕ ਹੋਏ 5 ਮੁਕਾਬਲਿਆਂ ਵਿਚ ਮੈਗਨਸ ਕਾਰਲਸਨ ਤੇ ਡੀਂਗ ਲੀਰੇਨ ਵਰਗੇ ਧਾਕੜਾਂ ਨੂੰ ਬਰਾਬਰੀ 'ਤੇ ਰੋਕ ਕੇ ਅਤੇ ਜਾਨ ਫੋਰੈਸਟ ਵਰਗੇ ਮਜ਼ਬੂਤ ਖਿਡਾਰੀ ਨੂੰ ਹਰਾ ਕੇ ਇਕ ਵਾਰ ਫਿਰ 2700 ਰੇਟਿੰਗ ਕਲੱਬ ਵਿਚ ਵਾਪਸੀ ਕਰ ਲਈ ਹੈ। ਵਿਸ਼ਵ ਰੈਂਕਿੰਗ ਵਿਚ 6 ਸਥਾਨਾਂ ਦੇ ਸੁਧਾਰ ਨਾਲ ਵਿਦਿਤ 39ਵੇਂ ਸਥਾਨ 'ਤੇ ਜਾ ਪਹੁੰਚਿਆ ਹੈ।
ਕੇਰਲ ਰਣਜੀ ਟਰਾਫੀ ਦੇ ਸੈਮੀਫਾਈਨਲ 'ਚ
NEXT STORY