ਨਵੀਂ ਦਿੱਲੀ— ਭਾਰਤ ਖਿਲਾਫ ਇਸ ਮਹੀਨੇ ਹੋਣ ਵਾਲੀ ਦੋ ਪੱਖੀ ਸੀਰੀਜ਼ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਇਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ’ਚੋਂ ਇਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਵਿਚਾਲੇ ਖੇਡਣਾ ਇਕ ਬਿਹਤਰੀਨ ਮੌਕਾ ਹੈ। ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਤਿੰਨ ਟਵੰਟੀ-20 ਅਤੇ ਤਿੰਨ ਟੈਸਟ ਮੈਚ ਦੀ ਸੀਰੀਜ਼ 15 ਸਤੰਬਰ ਤੋਂ ਸ਼ੁਰੂ ਹੋਣੀ ਹੈ। ਦੱਖਣੀ ਅਫਰੀਕਾ ਟੀਮ ਦੇ ਨਿਰਦੇਸ਼ਕ ਨੋਚ ਕਿਵੇ ਨੇ ਦੌਰੇ ਤੋਂ ਪਹਿਲਾਂ ਆਪਣੇ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਦਰਸ਼ਕਾਂ ਦੇ ਮੈਚ ਦੇ ਦੌਰਾਨ ਸ਼ੋਰ ਤੋਂ ਬਚਣ ਲਈ ਕਿਹਾ ਸੀ। ਪਰ ਫੇਹਲੁਕਵਾਇਓ ਮੁਤਾਬਕ ਭਾਰਤੀ ਦਰਸ਼ਕ ਵਿਚਾਲੇ ਖੇਡਣਾ ਇਕ ਚੰਕਾ ਮੌਕਾ ਹੈ।
ਫੇਹਲੁਕਵਾਇਓ ਨੇ ਕਿਹਾ, ‘‘ਭਾਰਤੀ ਕ੍ਰਿਕਟ ਖੇਡਣ ਲਈ ਬੇਹੱਦ ਚੰਦਾ ਦੇਸ਼ ਹੈ। ਇੱਥੇ ਸਟੇਡੀਅਮ ’ਚ 50000 ਦਰਸ਼ਕ ਮੈਚ ਦੇਖਣ ਆਉਂਦੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਖੇਡਣਾ ਬੇਹੱਦ ਸੁਖਦ ਹੈ। ਦਰਸ਼ਕਾਂ ਦੇ ਲਿਹਾਜ਼ ਨਾਲ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਜਗ੍ਹਾ ਹੈ।’’ ਨੋਚ ਨੇ ਕਿਹਾ, ‘‘ਟੀਮ ਦੇ ਕਈ ਖਿਡਾਰੀ ਆਈ.ਪੀ. ਐੱਲ. ਖੇਡਦੇ ਹਨ। ਸਾਡੀ ਟੀਮ ’ਚ ਕਈ ਖਿਡਾਰੀ ਅਜਿਹੇ ਹਨ ਜੋ 2015 ’ਚ ਦੱਖਣੀ ਅਫਰੀਕਾ ਏ ਦੌਰੇ ’ਚ ਸ਼ਾਮਲ ਸਨ। ਭਾਰਤੀ ਦਰਸ਼ਕਾਂ ਵੱਡੀ ਗਿਣਤੀ ’ਚ ਆਪਣੀ ਟੀਮ ਦਾ ਸਮਰਥਨ ਕਰਨ ਸਟੇਡੀਅਮ ’ਚ ਆਉਂਦੇ ਹਨ ਅਤੇ ਮੈਂ ਕਈ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮੈਚ ਦੇ ਦੌਰਾਨ ਇਸ ’ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ।’’
ਅਫਗਾਨਿਸਤਾਨ ਦੇ ਰਹਿਮਤ ਸ਼ਾਹ ਨੇ ਬਣਾਇਆ ਵੱਡਾ ਰਿਕਾਰਡ, ਇੰਝ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
NEXT STORY