ਸਟੁਟਗਾਰਟ (ਜਰਮਨੀ)- ਦੋ ਵਾਰ ਦੇ ਵਿੰਬਲਡਨ ਚੈਂਪੀਅਨ ਐਂਡੀ ਮਰੇ ਨੇ ਵੀਰਵਾਰ ਨੂੰ ਸਤਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਬੁਬਲਿਕ ਨੂੰ 6-3, 7-6 ਨਾਲ ਹਰਾ ਕੇ ਸਟੁਟਗਾਰਟ ਓਪਨ ਟੈਨਿਸ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ 35 ਸਾਲਾ ਖਿਡਾਰੀ ਨੂੰ ਦੂਜੇ ਸੈੱਟ 'ਚ ਸਖ਼ਤ ਟੱਕਰ ਮਿਲੀ ਪਰ ਉਨ੍ਹਾਂ ਨੇ 2-5 ਨਾਲ ਪਿੱਛੜਨ ਦੇ ਬਾਅਦ ਤਿੰਨ ਸੈੱਟ ਦਾ ਬਚਾਅ ਕਰਦੇ ਹੋਏ ਇਕ ਘੰਟੇ 42 ਮਿੰਟ ਤਕ ਚਲੇ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਵਿੰਬਲਡਨ ਦੇ ਘਾਹ ਵਾਲੇ ਕੋਰਟ ਨੂੰ ਧਿਆਨ 'ਚ ਰੱਖਦੇ ਹੋਏ ਮਰੇ ਨੇ ਖ਼ੁਦ ਨੂੰ ਕਲੇ-ਕੋਰਟ ਤੋਂ ਦੂਰ ਰਖਿਆ ਸੀ।
ਉਹ ਪਿਛਲੇ ਹਫ਼ਤੇ ਸਾਰਬਿਟਨ ਟਰਾਫੀ ਦੇ ਸੈਮੀਫਾਈਨਲ 'ਚ ਪੁੱਜੇ ਸਨ, ਜਿੱਥੇ ਉਨ੍ਹਾਂ ਨੂੰ ਡੇਨਿਸ ਕੁਡਲਾ ਨੇ ਹਰਾਇਆ ਸੀ। ਮਰੇ ਨੂੰ ਸਟੁਟਗਾਰਟ ਸੈਮੀਫਾਈਨਲ 'ਚ ਪੁੱਜਣ ਲਈ ਚੋਟੀ ਦਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਜਾਂ ਸਵਿਸ ਕੁਆਲੀਫਾਇਰ ਡੋਮਿਨਿਕ ਸਟ੍ਰਾਈਕਰ ਦੇ ਦਰਮਿਆਨ ਮੈਚ ਦੇ ਜੇਤੂ ਨਾਲ ਭਿੜਨਾ ਹੋਵੇਗਾ। ਹੋਰਨਾਂ ਮੁਕਾਬਲਿਆਂ 'ਚ ਸਥਾਨਕ ਖਿਡਾਰੀ ਆਸਕਰ ਓਟੇ ਨੇ ਚੌਥਾ ਦਰਜਾ ਪ੍ਰਾਪਤ ਡੇਨਿਸ ਸ਼ਾਪਵਾਲੋਵ ਨੂੰ 7-6, 7-6 ਨਾਲ ਉਲਟਫੇਰ ਕੀਤਾ। ਜਰਮਨੀ ਦੇ ਇਸ ਖਿਡਾਰੀ ਦਾ ਅਗਲਾ ਮੁਕਾਬਾਲ ਫਰਾਂਸ ਦੇ ਬੇਂਜਾਮਿਨ ਬੋਨਜੀ ਨਾਲ ਹੋਵੇਗਾ।
ਹਰਮਨਪ੍ਰੀਤ ਕੌਰ ਬਣੀ ਭਾਰਤੀ ਮਹਿਲਾ ਵਨ-ਡੇ ਟੀਮ ਦੀ ਕਪਤਾਨ
NEXT STORY