ਟੋਕੀਓ- ਅੰਗਦ ਵੀਰ ਸਿੰਘ ਬਾਜਵਾ ਟੋਕੀਓ ਖੇਡਾਂ ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੇ ਪੁਰਸ਼ ਸਕੀਟ ਮੁਕਾਬਲੇ ਦੇ ਫਾਈਨਲ ਵਿਚ ਪਹੁੰਚਣ ਦੀ ਦੌੜ ਵਿਚ ਬਣਿਆ ਹੋਇਆ ਹੈ, ਜਦਕਿ ਮਨੂ ਭਾਕਰ ਤੇ ਯਸ਼ਸਵਿਨੀ ਸਿੰਘ ਦੇਸ਼ਵਾਲ ਦੀ ਜੋੜੀ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿਚ ਪਹੁੰਚਣ ਵਿਚ ਅਸਫਲ ਰਹੀ। ਬਾਜਵਾ 75 ਵਿਚੋਂ 2 ਟੀਚੇ ਖੁੰਝ ਗਿਆ ਤੇ ਕਾਊਂਟਬੈਕ 'ਤੇ ਉਹ 11ਵੇਂ ਸਥਾਨ 'ਤੇ ਹੈ ਅਤੇ ਦਿਨ ਦੀ ਸਮਾਪਤੀ 'ਤੇ ਟਾਪ-6 ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਪਹੁੰਚਣ ਦੀਆਂ ਉਸਦੀਆਂ ਉਮੀਦਾਂ ਬਰਕਰਾਰ ਹਨ।
ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
ਬਾਜਵਾ ਦਾ ਸਾਥੀ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਇਸ ਮੁਕਾਬਲੇ ਵਿਚ ਸ਼ਾਮਲ 30 ਨਿਸ਼ਾਨੇਬਾਜ਼ਾਂ ਵਿਚੋਂ 71 ਦਾ ਸਕੋਰ ਕਰਕੇ 25ਵੇਂ ਸਥਾਨ 'ਤੇ ਹੈ। ਪੁਰਸ਼ 10 ਮੀਟਰ ਏਅਰ ਰਾਈਫਲ ਵਿਚ ਦੀਪਕ ਕੁਮਾਰ ਤੇ ਦਿਵਿਆਂਸ਼ ਪੰਵਾਰ ਕੁਆਲੀਫਾਇੰਗ ਰਾਊਂਡ ਵਿਚ ਕ੍ਰਮਵਾਰ 26ਵੇਂ ਅਤੇ 32ਵੇਂ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
UAE 'ਚ IPL ਬਹਾਲ ਹੋਣ 'ਤੇ ਮੁੰਬਈ ਦਾ ਸਾਹਮਣਾ ਚੇਨਈ ਨਾਲ
NEXT STORY