ਟੋਕੀਓ– ਭਾਰਤ ਦੀ ਅਨੂ ਰਾਣੀ ਟੋਕੀਓ ਓਲੰਪਿਕ ਖੇਡਾਂ ਦੇ ਜੈਵਲਿਨ ਥ੍ਰੋਅ ਦੇ ਫ਼ਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਤੇ ਮੰਗਲਵਾਰ ਨੂੰ ਇੱਥੇ 54.04 ਮੀਟਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਨਾਲ 14ਵੇਂ ਸਥਾਨ ’ਤੇ ਰਹੀ। ਅਨੂ ਨੇ 14 ਖਿਡਾਰੀਆਂ ਦੇ ਗਰੁੱਪ ਏ ’ਚ 50.35 ਮੀਟਰ ਜੈਵਲਿਨ ਥ੍ਰੋਅ ਨਾਲ ਆਪਣੀ ਦੂਜੀ ਕੋਸ਼ਿਸ਼ ’ਚ 53.19 ਮੀਟਰ ਦੀ ਦੂਰੀ ਤੈਅ ਕੀਤੀ।
ਇਸ 29 ਸਾਲਾ ਐਥਲੀਟ ਨੂੰ 12 ਖਿਡਾਰੀਆਂ ਦੇ ਫਾਈਨਲ ’ਚ ਜਗ੍ਹਾ ਬਣਾਉਣ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਲੋੜ ਸੀ ਪਰ ਉਹ 63 ਮੀਟਰ ਦੇ ਖ਼ੁਦ ਦੇ ਕੁਆਲੀਫਿਕੇਸ਼ਨ ਅੰਕ ਦੇ ਕਰੀਬ ਵੀ ਨਹੀਂ ਪਹੁੰਚ ਸਕੀ। ਅਨੂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 63.24 ਮੀਟਰ ਹੈ ਜੋ ਉਨ੍ਹਾਂ ਨੇ ਇਸ ਸਾਲ ਫੈਡਰੇਸ਼ਨ ਕੱਪ ’ਚ ਹਾਸਲ ਕੀਤਾ ਸੀ। ਪੋਲੈਂਡ ਦੀ ਮਾਰੀਆ ਆਂਦਰੇਜਿਕ ਇਕਮਾਤਰ ਅਥਲੀਟ ਰਹੀ ਜਿਸ ਨੇ ਪਹਿਲੀ ਕੋਸ਼ਿਸ਼ ’ਚ 65.25 ਮੀਟਰ ਜੈਵਲਿਨ ਸੁੱਟ ਕੇ ਕੁਆਲੀਫ਼ਾਈ ਕੀਤਾ।
ਨਿਯਮਾਂ ਮੁਤਾਬਕ 63 ਮੀਟਰ ਜੈਵਲਿਨ ਥ੍ਰੋਅ ਕਰਨ ਵਾਲੇ ਜਾਂ ਸਰਵਸ੍ਰੇਸ਼ਠ 12 ਖਿਡਾਰੀਆਂ ਨੂੰ ਫਾਈਨਲ ’ਚ ਜਗ੍ਹਾ ਮਿਲਦੀ ਹੈ। ਜੈਵਲਿਨ ਥ੍ਰੋਅ ’ਚ ਹੁਣ ਸਾਰਿਆਂ ਦੀਆਂ ਨਜ਼ਰਾਂ ਪੁਰਸ਼ ਵਰਗ ’ਚ ਨੀਰਜ ਚੋਪੜਾ ’ਤੇ ਟਿਕੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਬੁੱਧਵਾਰ ਨੂੰ ਹੈ।
ਵਿਰੋਧੀ ਖਿਡਾਰੀ ਨੂੰ ਲੱਗੀ ਸੱਟ ਤਾਂ ਐਥਲੀਟ ਦੇ ਫ਼ੈਸਲੇ ਨੇ ਜਿੱਤੇ ਲੋਕਾਂ ਦੇ ਦਿਲ, ਦੋਵਾਂ ਨੂੰ ਮਿਲਿਆ ਸੋਨ ਤਮਗਾ
NEXT STORY