ਸਪੋਰਟਸ ਡੈਸਕ- ਬ੍ਰਿਟੇਨ ਦੇ ਮੁੱਕੇਬਾਜ਼ਾਂ ਟਾਇਸਨ ਫਿਊਰੀ ਤੇ ਐਂਥਨੀ ਜੋਸ਼ੂਆ ਦਰਮਿਆਨ ਇਸ ਸਾਲ ਦੇ ਅੰਤ ਵਿਚ ਹੈਵੀਵੇਟ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਜੋਸ਼ੂਆ ਦੀ ਮੈਨੇਜਮੈਂਟ ਟੀਮ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਮੁੱਕੇਬਾਜ਼ ਨੇ ਫਿਊਰੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ ਜੋ ਉਨ੍ਹਾਂ ਨੇ ਤਿੰਨ ਦਸੰਬਰ ਨੂੰ ਹੋਣ ਵਾਲੇ ਇਸ ਮੈਚ ਲਈ ਰੱਖੀਆਂ ਸਨ। ਜੋਸ਼ੂਆ ਦੀ ਮੈਨੇਜਮੈਂਟ ਟੀਮ ਨੇ ਕਿਹਾ ਕਿ ਸਾਨੂੰ ਹੁਣ ਫਿਊਰੀ ਦੀ ਟੀਮ ਤੋਂ ਜਵਾਬ ਦੀ ਉਡੀਕ ਹੈ।
ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ
ਡਬਲਯੂ. ਬੀ. ਸੀ. ਚੈਂਪੀਅਨ ਫਿਊਰੀ ਨੇ ਪਿਛਲੇ ਹਫ਼ਤੇ ਇੰਟਰਨੈੱਟ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓ ਵਿਚ ਕਿਹਾ ਸੀ ਕਿ ਉਹ ਜੋਸ਼ੂਆ ਨੂੰ ਮੁਕਾਬਲੇ ਤੋਂ ਹਾਸਲ ਹੋਣ ਵਾਲੀ ਰਕਮ ਦਾ 40 ਫ਼ੀਸਦੀ ਦੇਣ ਲਈ ਤਿਆਰ ਹਨ। ਫਿਊਰੀ ਨੇ ਕਿਹਾ ਕਿ ਹੁਣ ਜੋਸ਼ੂਆ ਕੋਲ ਮੁਕਾਬਲੇ ਤੋਂ ਹਟਣ ਦਾ ਕੋਈ ਬਹਾਨਾ ਨਹੀਂ ਹੈ। ਹੁਣ ਉਹ ਇਹ ਨਹੀਂ ਕਹਿ ਸਕਦਾ ਹੈ ਕਿ ਮੈਂ ਉਸ ਨੂੰ ਘੱਟ ਸਮਿਝਆ ਤੇ ਸਿਰਫ਼ 20 ਤੋਂ 30 ਫ਼ੀਸਦੀ ਦੀ ਹੀ ਪੇਸ਼ਕਸ਼ ਕੀਤੀ। ਮੈ ਉਸ ਦੀ ਟੀਮ ਨੂੰ 40 ਫ਼ੀਸਦੀ ਦੀ ਪੇਸ਼ਕਸ਼ ਕਰ ਰਿਹਾ ਹਾਂ ਜਾਂ ਤਾਂ ਉਹ ਇਸ ਨੂੰ ਸਵੀਕਾਰ ਕਰ ਲਵੇ ਜਾਂ ਫਿਰ ਹਟ ਜਾਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ
NEXT STORY