ਲੰਡਨ– ਪਿਯਰੇ ਅਮੇਰਿਕ ਓਬਾਮੇਯਾਂਗ ਦੇ ਦੋ ਗੋਲਾਂ ਦੀ ਬਦੌਲਤ ਆਰਸਨਲ ਨੇ ਚੇਲਸੀ ਨੂੰ 2-1 ਨਾਲ ਹਰਾ ਕੇ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਕੋਰੋਨਾ ਵਾਇਰਸ ਨਾਲ ਜੁੜੀਆਂ ਪਾਬੰਦੀਆਂ ਦੇ ਕਾਰਣ ਜੇਤੂ ਟੀਮ ਨੂੰ ਟਰਾਫੀ ਦੇਣ ਲਈ ਪ੍ਰਿੰਸ ਵਿਲੀਅਮਸ ਵੇਮਬਲੇ ਸਟੇਡੀਅਮ ਵਿਚ ਮੌਜੂਦ ਨਹੀਂ ਸੀ। ਦੁਨੀਆ ਦੀ ਸਭ ਤੋਂ ਪੁਰਾਣੀ ਫੁੱਟਬਾਲ ਪ੍ਰਤੀਯੋਗਿਤਾ ਦਾ ਇਹ 139ਵਾਂ ਫਾਈਨਲ ਸੀ।
ਰਿਕਾਰਡ ਵਿਚ ਸੁਧਾਰ ਕਰਨ ਵਾਲਾ 14ਵਾਂ ਐੱਫ. ਏ. ਕੱਪ ਖਿਤਾਬ ਜਿੱਤਣ ਤੋਂ ਬਾਅਦ ਆਰਸਨਲ ਨੂੰ ਯੂਰੋਪਾ ਲੀਗ ਵਿਚ ਜਗ੍ਹਾ ਮਿਲੇਗੀ, ਜਿਸ ਵਿਚ ਟੀਮ ਇੰਗਲਿਸ਼ ਪ੍ਰੀਮੀਅਰ ਲੀਗ ਵਿਚ 8ਵੇਂ ਸਥਾਨ 'ਤੇ ਰਹਿਣ ਦੇ ਕਾਰਣ ਜਗ੍ਹਾ ਬਣਾਉਣ ਵਿਚ ਅਸਫਲ ਰਹੀ ਸੀ। ਚੇਲਸੀ ਨੂੰ ਕ੍ਰਿਸਟੀਅਨ ਪੁਲਿਸਿਚ ਨੇ ਪੰਜਵੇਂ ਮਿੰਟ ਵਿਚ ਹੀ ਬੜ੍ਹਤ ਦਿਵਾ ਦਿੱਤੀ ਸੀ ਪਰ ਓਬਾਮੇਯਾਂਗ ਨੇ 28ਵੇਂ ਮਿੰਟ ਵਿਚ ਪੈਨਲਟੀ 'ਤੇ ਗੋਲ ਕਰਕੇ ਆਰਸਨਲ ਨੂੰ ਬਰਾਬਰੀ ਦਿਵਾ ਦਿੱਤੀ। ਓਬਾਮੇਯਾਂਗ ਨੇ ਦੂਜੇ ਹਾਫ ਵਿਚ ਇਕ ਹੋਰ ਗੋਲ ਕਰਕੇ ਆਰਸਨਲ ਦੀ ਜਿੱਤ ਤੈਅ ਕੀਤੀ।
ਭਾਰਤੀ ਪਹਿਲਵਾਨ ਓਲੰਪਿਕ 'ਚ 3-4 ਤਮਗੇ ਜਿੱਤ ਸਕਦੇ ਨੇ : ਬਜਰੰਗ
NEXT STORY