ਸਪੋਰਟਸ ਡੈਸਕ— ਪਿਛਲੇ ਹਫ਼ਤੇ ਦੇ ਕੁਝ ਦਿਨ ਭਾਰਤੀ ਪੈਰਾ ਤਾਈਕਵਾਂਡੋ ਐਥਲੀਟ ਅਰੁਣਾ ਸਿੰਘ ਤੰਵਰ ਲਈ ਭਰੇ ਸਨ। ਉਸ ਨੂੰ ਇਹ ਪੱਕਾ ਨਹੀਂ ਸੀ ਕਿ ਉਹ ਤੇ ਉਸ ਦੇ ਬਾਕੀ ਪੈਰਾ ਤਾਈਕਵਾਂਡੋ ਐਥਲੀਟ ਜੋਰਡਨ ਵਿਖੇ ਵਿਸ਼ਵ ਜਾਂ ਏਸ਼ੀਅਨ ਕੁਆਲੀਫ਼ਾਇਰਸ ’ਚ ਹਿੱਸਾ ਲੈਣਗੇ ਤੇ ਟੋਕੀਓ ’ਚ ਹੋਣ ਵਾਲੇ ਪੈਰਾਲੰਪਿਕ 2021 ਲਈ ਕੁਆਲੀਫ਼ਾਈ ਕਨਗੇ। ਜਦੋਂ ਭਾਰਤੀ ਐਥਲੀਟ ਯਾਤਰਾ ਪਾਬੰਦੀਆਂ ਕਾਰਨ ਜੋਰਡਨ ਕੁਆਲੀਫ਼ਾਇਰਸ ’ਚ ਹਿੱਸਾ ਨਹੀਂ ਲੈ ਸਕੇ ਤਾਂ ਉਹ ਨਿਰਾਸ਼ ਹੋ ਗਈ। ਇਸ ਤਰ੍ਹਾਂ ਉਸ ਦੇ ਪੈਰਾਲੰਪਿਕ 2021 ’ਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਟੁੱਟ ਗਿਆ ਸੀ। ਪਰ 9 ਜੂਨ ਨੂੰ ਜਦੋਂ ਅਰੁਣਾ ਨੂੰ ਪਤਾ ਲੱਗਾ ਕਿ ਅੱਠ ਦੇਸ਼ਾਂ ਦੇ ਅੱਠ ਐਥਲੀਟ ’ਚ ਉਹ ਸ਼ਾਮਲ ਸੀ, ਜਿਨ੍ਹਾਂ ਨੂੰ ਆਈ. ਓ. ਸੀ. ਤੇ ਵਰਲਡ ਤਾਈਕਵਾਂਡੋ ਵੱਲੋਂ ਟੋਕੀਓ ਲਈ ਦੋ ਦਲੀ ਕੋਟੇ ਦੀ ਪੇਸ਼ਕਸ਼ ਕੀਤੀ ਸੀ।
ਇਹ ਵੀ ਪੜ੍ਹੋ : WTC ਫ਼ਾਈਨਲ : ਨਿਊਜ਼ੀਲੈਂਡ ਖ਼ਿਲਾਫ਼ ਮਹਾਮੁਕਾਬਲੇ ਤੋਂ ਪਹਿਲਾਂ ਖ਼ੂਬ ਅਭਿਆਸ ਕਰ ਰਹੀ ਹੈ ਟੀਮ ਇੰਡੀਆ (ਵੀਡੀਓ)
ਇਸ ਬਾਰੇ ਪਤਾ ਲੱਗਣ ’ਤੇ ਉਹ ਖ਼ੁਸ਼ੀ ਨਾਲ ਰੋਮਾਂਚਿਤ ਹੋ ਗਈ। 21 ਸਾਲਾ ਅਰੁਣਾ ਆਪਣੀ ਸ਼੍ਰੇਣੀ ’ਚ ਚੌਥੇ ਸਥਾਨ ’ਤੇ ਹੈ, ਕੇ. -43 ਵਰਗ ’ਚ ਉਹ 49 ਕਿਲੋਗ੍ਰਾਮ ਭਾਰ ਵਰਗ ’ਚ ਮੁਕਾਬਲਾ ਕਰੇਗੀ। 24 ਅਗਸਤ ਤੋਂ 5 ਸਤੰਬਰ ਤਕ ਹੋਣ ਵਾਲੇ ਟੋਕੀਓ ਪੈਰਾਲੰਪਿਕ ਦੇ ਲਈ ਦੋ ਦਲੀ ਕੋਟਾ ਪ੍ਰਾਪਤ ਕਰਨ ਦੀ ਅਧਿਕਾਰਤ ਪੁਸ਼ਟੀ ਬੁੱਧਵਰ ਨੂੰ ਹੋਈ। 2019 ਵਿਸ਼ਵ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਨੇ ਬਾਕੀ ਦਿਨ ਭਿਵਾਨੀ ਦੇ ਕੋਲ ਦਿਨੋਦ ਪਿੰਡ ’ਚ ਆਪਣੇ ਪਿਤਾ ਨਰੇਸ਼ ਕੁਮਾਰ ਦੇ ਘਰ ਪਰਤਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਏ ਬਿਤਾਏ।
ਪੈਰ ਤਾਈਕਵਾਂਡੋ ਐਸੋਸੀਏਸ਼ਨ ਇੰਡੀਆ (ਪੀ. ਟੀ. ਏ. ਆਈ.) ਤੋਂ ਜੋ ਇਹ ਪੁਸ਼ਟੀ ਹੋਈ, ਉਹ ਨਰੇਸ਼ ਲਈ ਵੱਡਾ ਬੂਸਟਰ ਸੀ, ਜੋ ਅਰੁਣਾ ਸਮੇਤ ਆਪਣੇ ਤਿੰਨੇ ਬੱਚਿਆਂ ਦਾ ਸਮਰਥਨ ਕਰਨ ਲਈ ਇਕ ਰਸਾਇਨਿਕ ਕਾਰਖ਼ਾਨੇ ’ਚ ਡਰਾਈਵਰ ਦੇ ਤੌਰ ’ਤੇ ਕੰਮ ਕਰਦਾ ਹੈ। ਪਰਿਵਾਰ ਆਰਥਿਕ ਤੌਰ ’ਤੇ ਸੰਘਰਸ਼ ਕਰ ਰਿਹਾ ਹੈ, ਪਰ ਤੱਥ ਇਹ ਹੈ ਕਿ ਉਨ੍ਹਾਂ ਦੀ ਧੀ ਟੋਕੀਓ ’ਚ ਮੁਕਾਬਲੇਬਾਜ਼ੀ ਵਾਲੀ ਭਾਰਤ ਦੀ ਪਹਿਲੀ ਪੈਰਾਲੰਪਿਕ ਖਿਡਾਰੀ ਹੋਵੇਗੀ, ਜਿਸ ਨਾਲ ਕੁਮਾਰ ਇਕ ਪਲ ਲਈ ਸਾਰੀਆਂ ਔਕੜਾਂ ਤੇ ਮੁਸ਼ਕਲਾਂ ਨੂੰ ਭੱਲ ਗਏ।
ਇਹ ਵੀ ਪੜ੍ਹੋ : ‘ਏ’ ਟੀਮ ਦਾ ਕੋਚ ਹੁੰਦਿਆਂ ਯਕੀਨੀ ਕੀਤਾ ਕਿ ਹਰ ਖਿਡਾਰੀ ਮੈਚ ਖੇਡੇ : ਦ੍ਰਾਵਿੜ
ਅਰੁਣਾ ਦੇ ਪਿਤਾ ਨੇ ਕਿਹਾ ਕਿ ਜਨਮ ਤੋਂ ਬਾਅਦ ਅਰੁਣਾ ਨੂੰ ਦੋਵੇਂ ਹੱਥਾਂ ਦੇ ਵਿਕਾਰਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਅਰੁਣਾ ਨੂੰ ਹੋਰਨਾਂ ਬੱਚਿਆਂ ਵਾਂਗ ਮੰਨਿਆ ਤੇ ਇਕ ਆਮ ਇਨਸਾਨ ਦੇ ਤੌਰ ’ਤੇ ਉਸ ਦੀ ਜ਼ਿੰਦਗੀ ਦਾ ਸਮਰਥਨ ਕੀਤਾ। ਜਦੋਂ ਮੈਂ ਆਰਥਿਕ ਤੌਰ ’ਤੇ ਸੰਘਰਸ਼ ਕਰ ਰਿਹਾ ਸੀ ਉਦੋਂ ਮੈਂ ਉਸ ਦੇ ਸੁਫ਼ਨਿਆਂ ਦਾ ਸਮਰਥਨ ਕਰਨ ਲਈ ਆਪਣੇ ਬਚਤ ਖਰਚ ਤੋਂ ਇਲਵਾ ਕਰਜ਼ੇ ਦਾ ਸਹਾਰਾ ਲਿਆ। ਇਹ ਉਸ ਦੀ ਇੱਛਾਸ਼ਕਤੀ ਦੇ ਸਰਵਸ੍ਰੇਸ਼ਠ ਵਿਚਾਲੇ ਮੁਕਾਬਲਾ ਕਰਨ ਦੀ ਉਤਸੁਕਤਾ ਹੈ, ਜਿਸ ਦੇ ਨਤੀਜੇ ਵੱਜੋਂ ਉਸ ਨੂੰ ਟੋਕੀਓ ਪੈਰਾਲੰਪਿਕ ਲਈ ਚੁਣਿਆ ਗਿਆ ਤੇ ਸਾਡੀ ਧੀ ਨੂੰ ਟੋਕੀਓ ’ਚ ਮੁਕਾਬਲਾ ਕਰਦੇ ਹੋਏ ਭਾਰਤ ਲਈ ਤਮਗ਼ਾ ਜਿੱਤਦਾ ਦੇਖਣਾ ਸਾਡੇ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਨਹੀਂ ਹੋ ਸਕਦੀ।
ਅਰੁਣਾ ਨੇ ਕਿਹਾ, ‘‘ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਮੈਂ ਕਿਸੇ ਦੇ ਵੀ ਖ਼ਿਲਾਫ਼ ਮੁਕਾਬਲੇਬਾਜ਼ੀ ਕਰ ਸਕਦੀ ਹਾਂ ਤੇ ਇਸੇ ਲਈ 2017 ਤਕ ਆਮ ਵਰਗ ’ਚ ਹਿੱਸਾ ਲਿਆ। ਜਦੋਂ ਮੈਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲਾ ਕਰਨ ਲਈ ਅਯੋਗ ਐਲਾਨਿਆ ਗਿਆ, ਉਦੋਂ ਮੈਂ ਪੈਰਾਲੰਪਿਕ ਵਰਗ ’ਚ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ।’’ ਉਹ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ’ਚ ਬੀ. ਪੀ. ਐੱਡ ਦੀ ਵਿਦਿਆਰਥਣ ਹੈ। ਅਰੁਣਾ ਦੇ ਖੇਡ ਪ੍ਰਤੀ ਇਸ ਜੋਸ਼ ਭਰੇ ਜਜ਼ਬੇ ਨੂੰ ਦੇਖ ਕੇ ਦੇਸ਼ ਨੂੰ ਟੋਕੀਓ ਪੈਰਾਲੰਪਿਕ ’ਚ ਉਸ ਵੱਲੋਂ ਤਮਗ਼ਾ ਜਿੱਤਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੋਸਤੋਵਾਏ ਦਾ ਟੈਸਟ ਪਾਜ਼ੇਟਿਵ, ਰੂਸ ਦੀ ਯੂਰੋ 2020 ਟੀਮ ਤੋਂ ਬਾਹਰ
NEXT STORY