ਰੋਮ— ਵਿਸ਼ਵ ਦੀ ਨੰਬਰ ਇਕ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਹੱਥ ਦੀ ਸੱਟ ਕਾਰਨ ਅਮਰੀਕਾ ਦੀ ਕੋਕੋ ਗੋਫ਼ ਖ਼ਿਲਾਫ਼ ਇਟੈਲੀਅਨ ਓਪਨ ਦਾ ਕੁਆਰਟਰ ਫ਼ਾਈਨਲ ਮੁਕਾਬਲਾ ਅਧੂਰਾ ਛੱਡ ਦਿੱਤਾ ਜਿਸ ਨਾਲ ਫ਼੍ਰੈਂਚ ਓਪਨ ’ਚ ਉਸ ਦੀ ਹਿੱਸੇਦਾਰੀ ’ਤੇ ਵੀ ਸਵਾਲ ਉਠ ਗਿਆ ਹੈ। ਫ਼ੀਜ਼ਿਓ ਨੂੰ ਬੁਲਾਇਆ ਗਿਆ ਤੇ ਉਸ ਦੀ ਸੱਜੀ ਬਾਂਹ ਨੂੰ ਕੰਪ੍ਰੈਸ਼ਨ ਸਲੀਵ ਨਾਲ ਕਵਰ ਕੀਤਾ ਗਿਆ ਉਸ ਸਮੇਂ ਉਹ ਮੁਕਾਬਲੇ ’ਚ 6-4, 2-1 ਨਾਲ ਅੱਗੇ ਸੀ। ਆਸਟਰੇਲੀਆਈ ਖਿਡਾਰੀ ਦੇ ਮੁਕਾਬਲੇ ਤੋਂ ਹਟਦੇ ਹੀ ਗੋਫ਼ ਨੇ ਸੈਮੀਫ਼ਾਈਨਲ ’ਚ ਜਗ੍ਹਾ ਬਣਾ ਲਈ। ਬਾਰਟੀ ਨੇ 2020 ਦਾ ਕਲੇਅ ਕੋਰਟ ਸੈਸ਼ਨ ਕੋਰੋਨਾ ਕਾਰਨ ਨਹੀਂ ਖੇਡਿਆ ਸੀ ਪਰ ਇਸ ਸੈਸ਼ਨ ’ਚ ਉਨ੍ਹਾਂ ਨੇ ਮਜ਼ਬੂਤ ਵਾਪਸੀ ਕਰਦੇ ਹੋਏ ਸੱਟਟਗਾਰਟ ’ਚ ਖ਼ਿਤਾਬ ਜਿੱਤਿਆ ਤੇ ਪਿਛਲੇ ਹਫ਼ਤੇ ਮੈਡਿ੍ਰਡ ਓਪਨ ’ਚ ਉਪਜੇਤੂ ਰਹੀ।
ਸਿਤਸਿਪਾਸ ਨੂੰ ਹਰਾ ਕੇ ਜੋਕੋਵਿਚ ਇਟੈਲੀਅਨ ਓਪਨ ਦੇ ਸੈਮੀਫ਼ਾਈਨਲ ’ਚ
NEXT STORY