ਵਾਰਸੇਸਟਰਸ਼ਾਇਰ— ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਲੈਣ ਦੇ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਕਲੱਬ ਵਾਰਸੇਸਟਰਸ਼ਾਇਰ ਦੇ ਲਈ ਇੱਥੇ ਕਾਊਂਟੀ ਕ੍ਰਿਕਟ 'ਚ ਆਪਣੇ ਡੈਬਿਊ ਮੈਚ ਨੂੰ ਯਾਦਗਾਰ ਬਣਾ ਦਿੱਤਾ। ਅਸ਼ਵਿਨ ਨੇ ਵਾਰਸੇਸਟਰਸ਼ਾਇਰ ਅਤੇ ਗਲੂਸੇਸਟਰਸ਼ਾਇਰ ਵਿਚਾਲੇ ਕਾਊਂਟੀ ਕ੍ਰਿਕਟ ਮੈਚ 'ਚ 29 ਓਵਰਾਂ 'ਚ 94 ਦੌੜਾਂ ਦੇ ਕੇ ਤਿੰਨ ਵਿਕਟ ਲਈਆਂ ਅਤੇ ਟੀਮ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਵੀ ਰਹੇ। ਸ਼੍ਰੀਲੰਕਾ ਦੇ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 3-0 ਦੀ ਜਿੱਤ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਉਨ੍ਹਾਂ ਨੂੰ ਪੰਜ ਵਨਡੇ ਮੈਚਾਂ ਦੀ ਸੀਰੀਜ਼ 'ਚ ਆਰਾਮ ਦਿੱਤਾ ਗਿਆ ਸੀ।
ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ ਕਿ ਮੇਰੇ ਲਈ ਕਾਊਂਟੀ ਕ੍ਰਿਕਟ ਖੇਡਣਾ ਸੁਪਨਾ ਸੀ। ਅਸ਼ਵਿਨ ਨੇ ਮੈਚ 'ਚ ਗਲੂਸੇਸਟਰਸ਼ਾਇਰ ਦੇ ਵਿਕਟਕੀਪਰ ਬੱਲੇਬਾਜ਼ ਗੈਰੇਥ ਰੋਡ੍ਰੇਰਿਕ (09), ਕੀਰਾਨ ਨੋਏਮਾ ਬਾਰਨੇਟ (15) ਅਤੇ ਕ੍ਰੇਗ ਮਾਈਲਸ (07) ਦੇ ਵਿਕਟ ਝਟਕਾਏ। ਆਈ.ਸੀ.ਸੀ. ਟੈਸਟ ਗੇਂਦਬਾਜ਼ੀ ਰੈਂਕਿੰਗ 'ਚ ਤੀਜੇ ਸਥਾਨ 'ਤੇ ਮੌਜੂਦ ਅਸ਼ਵਿਨ ਹੁਣ ਪੰਜ ਸਤੰਬਰ ਨੂੰ ਆਪਣੀ ਟੀਮ ਦੇ ਨਾਟਿੰਘਮਸ਼ਾਇਰ ਦੇ ਖਿਲਾਫ ਹੋਣ ਵਾਲੇ ਮੈਚ 'ਚ ਆਪਣੀ ਭਾਰਤੀ ਟੀਮ ਦੇ ਸਾਥੀ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨਾਲ ਭਿੜਨਗੇ। ਇਸ ਮੈਚ 'ਚ ਅਸ਼ਵਿਨ ਤੋਂ ਇਲਾਵਾ ਐਡ ਬਰਨਾਰਡ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ।
ਅਸ਼ਵਿਨ ਨੇ ਕਿਹਾ ਕਿ ਮੈਂ ਭਾਰਤ 'ਚ ਕਾਊਂਟੀ ਕ੍ਰਿਕਟ ਨੂੰ ਟੀ.ਵੀ. 'ਤੇ ਦੇਖ ਕੇ ਵੱਡਾ ਹੋਇਆ ਹਾਂ। ਮੈਨੂੰ ਵਨਡੇ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ ਤਾਂ ਮੈਂ ਸੋਚਿਆ ਕਿ ਮੈਨੂੰ ਕਾਊਂਟੀ ਕ੍ਰਿਕਟ 'ਚ ਖੇਡਣ ਦਾ ਅਨੁਭਵ ਲੈਣਾ ਚਾਹੀਦਾ ਹੈ। ਮੈਨੂੰ ਆਸਟਰੇਲੀਆ ਦੇ ਖਿਲਾਫ ਸੀਰੀਜ਼ ਦੇ ਲਈ ਬੁਲਾਇਆ ਜਾ ਸਕਦਾ ਹੈ ਪਰ ਮੈਂ ਵਾਰਸੇਸਟਰਸ਼ਾਇਰ ਦੇ ਨਿਰਦੇਸ਼ਕ ਸਟੀਵ ਰੋਡਸ ਨੂੰ ਕਿਹਾ ਕਿ ਮੈਂ ਸਾਰੇ ਚਾਰ ਮੈਚਾਂ ਦੇ ਲਈ ਉਪਲਬਧ ਹੋਵਾਂਗਾ। ਫਿਲਹਾਲ ਸਥਿਤੀ ਸਾਫ ਨਹੀਂ ਹੈ ਪਰ ਸ਼੍ਰੀਲੰਕਾ ਸੀਰੀਜ਼ ਦੇ ਬਾਅਦ ਇਹ ਸਾਫ ਹੋ ਜਾਵੇਗਾ।
ਵਿਸ਼ੇਸ਼ ਕਲੱਬ 'ਚ ਸ਼ਾਮਲ ਹੋਇਆ ਸ਼ਾਕਿਬ
NEXT STORY