ਨਵੀਂ ਦਿੱਲੀ— ਚਾਰ ਸਾਲ ਪਹਿਲਾਂ ਇੰਚੀਓਨ 'ਚ ਭਾਰਤ ਨੇ ਏਸ਼ੀਅਨ ਖੇਡਾਂ 'ਚ ਹਾਕੀ ਦੇ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਨੂੰ ਮਾਤ ਦੇ ਕੇ ਗੋਲਡ ਮੈਡਲ ਹਾਸਲ ਕੀਤਾ ਸੀ। ਟਾਈਬ੍ਰੇਕਰ ਤੱਕ ਖਿੱਚੇ ਉਸ ਫਾਈਨਲ ਮੁਕਾਬਲੇ ਨੂੰ ਯਾਦ ਕਰਕੇ ਇਸ ਵਾਰ ਵੀ ਏਸ਼ੀਆ 'ਚ ਭਾਰਤ-ਪਾਕਿਸਤਾਨ ਦੇ ਵਿਚਕਾਰ ਅਜਿਹੇ ਹੀ ਮੁਕਾਬਲੇ ਦੀ ਉਮੀਦ ਲਾਈ ਬੈਠੇ ਫੈਨਜ਼ ਦੇ ਲਈ ਬੁਰੀ ਖਬਰ ਹੈ।
ਪਾਕਿਸਤਾਨ ਹਾਕੀ ਫੈਡਰੇਸ਼ਨ ਇਸ ਸਮੇਂ ਇੰਨੀ ਬੁਰੀ ਮਾਲੀ ਹਾਲਤ ਤੋਂ ਗੁਜਰ ਰਹੀ ਹੈ ਕਿ ਉਸਦੇ ਕੋਲ ਆਪਣੇ ਖਿਡਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ। ਪਾਕਿਸਤਾਨੀ ਖਿਡਾਰੀਆਂ ਨੂੰ ਪਿਛਲੇ ਛੈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਇਨ੍ਹਾਂ ਖਿਡਾਰੀਆਂ ਨੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਖਿਡਾਰੀ ਮੁਹੰਮਦ ਰਿਜਵਾਨ ਦਾ ਕਹਿਣਾ ਹੈ ਕਿ ਜੇਕਰ 10 ਅਗਸਤ ਤੱਕ ਉਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਤਾਂ ਖਿਡਾਰੀ ਏਸ਼ੀਅਨ ਖੇਡਾਂ 'ਚ ਖੇਡਣ ਲਈ ਨਹੀਂ ਜਾਣਗੇ।
ਉਥੇ ਹੀ ਪੀ.ਐੱਚ.ਐੱਫ. ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਖਿਡਾਰੀਆਂ ਦੀ ਤਨਖਾਹ ਦੇਣ ਲਈ ਉਨ੍ਹਾਂ ਦੇ ਕੋਲ ਪੈਸੇ ਨਹੀਂ ਹਨ। ਬਿਨ੍ਹਾਂ ਕਿਸੇ ਵਜ੍ਹਾ ਦੇ ਸਾਡੀ 180 ਮਿਲੀਅਨ ਰੁਪਏ ਦੀ ਗ੍ਰਾਂਟ ਰੋਕ ਦਿੱਤੀ ਗਈ। ਸਰਕਾਰ ਵਲੋਂ ਉਨ੍ਹਾਂ ਨੂੰ ਗ੍ਰਾਂਟ ਮਿਲੇਗੀ ਉਦੋਂ ਹੀ ਉਹ ਖਿਡਾਰੀਆਂ ਦੀ ਤਨਖਾਹ ਦਾ ਭੁਗਤਾਨ ਕਰ ਸਕਣਗੇ।
ਪੀ.ਐੱਲ.ਐੱਫ. ਨੂੰ ਉਮੀਦ ਹੈ ਕਿ ਦੇਸ਼ ਦੇ ਸਪੋਰਟਸ ਹੀਰ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਦੇ ਹਾਕੀ ਖਿਡਾਰੀਆਂ ਦੇ ਵੀ ਚੰਗੇ ਦਿਨ ਆ ਸਕਦੇ ਹਨ।
ਸਸੇਕਸ ਵਲੋਂ ਸਾਰੇ ਟੀ-20 ਗਰੁਪ ਮੈਚਾਂ 'ਚ ਖੇਡਣਗੇ ਰਾਸ਼ਿਦ ਖਾਨ
NEXT STORY