ਨਵੀਂ ਦਿੱਲੀ— ਇੰੰਡੋਨੇਸ਼ਨੀਆ ਦੀ ਰਾਜਧਾਨੀ ਜਕਾਰਤਾ ਅਤੇ ਪਾਲਮਬਾਂਗ 'ਚ ਜਾਰੀ ਏਸ਼ੀਆਈ ਖੇਡਾਂ 'ਚ ਸ਼ੁਟਿੰਗ 'ਚ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵੀਰਵਾਰ ਨੂੰ 15 ਸਾਲ ਦੇ ਸ਼ਰਦੂਲ ਵਿਹਾਨ ਨੇ ਡਬਲ ਟ੍ਰੈਪ ਸ਼ੂਟਿੰਗ 'ਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਸ਼ਰਦੂਲ ਦੀ ਇਸ ਉਪਲਬਧੀ ਦੀ ਤਾਰੀਫ ਸਾਬਕਾ ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ ਅਤੇ ਸਾਬਕਾ ਓਲੰਪਿਕ ਸਿਲਵਰ ਮੈਡਲਿਸਟ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਵੀ ਕੀਤੀ। ਸ਼ਰਦੂਲ ਇਕ ਰਾਤ 'ਚ ਹੀ ਸਟਾਰ ਨਹੀਂ ਬਣ ਗਏ ਬਲਕਿ ਇਸਦੇ ਪਿੱਛੇ ਉਨ੍ਹਾਂ ਨੇ ਇਸ ਛੋਟੀ ਜਹੀ ਉਮਰ 'ਚ ਸਖਤ ਮਿਹਨਤ ਕੀਤੀ ਹੈ।
ਮੇਰਠ 'ਚ ਰਹਿਣ ਵਾਲੇ ਸ਼ਰਦੂਲ ਆਪਣੀ ਸ਼ੁਟਿੰਗ ਦੀ ਪ੍ਰੈਕਟਿਸ ਦਿੱਲੀ 'ਚ ਕਰਦੇ ਹਨ। ਇਸਦੇ ਲਈ ਉਹ ਰੋਜ਼ਾਨਾ ਦਿੱਲੀ ਤੋਂ ਮੇਰਠ ਅਤੇ ਮੇਰਠ ਤੋਂ ਦਿੱਲੀ (ਕਰੀਬ 240 ਕਿਲੋਮੀਟਰ) ਦਾ ਸਫਰ ਤੈਅ ਕਰਨ ਪੈਂਦਾ ਹੈ। ਸ਼ਰਦੂਲ ਰੋਜ਼ਾਨਾ ਸਵੇਰੇ 4 ਵਜੇ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਨ। ਸ਼ਰਦੂਲ ਦੀ ਇਸ ਸਫਲਤਾ 'ਚ ਉਨ੍ਹਾਂ ਦੇ ਕੋਚ, ਅੰਕਲ, ਅਤੇ ਉਨ੍ਹਾਂ ਦੇ ਡ੍ਰਾਈਵਰ ਦਾ ਰੋਲ ਅਹਿਮ ਹੈ। ਇਹ ਤਿੰਨੋਂ ਬੀਤੇ 3 ਸਾਲਾਂ ਤੋਂ ਉਨ੍ਹਾਂ ਦੀ ਸ਼ੂਟਿੰਗ ਪ੍ਰੈਕਟਿਸ 'ਚ ਕਦਮ-ਕਦਮ 'ਤੇ ਸਾਥ ਦਿੰਦੇ ਹਨ। ਰੋਜ਼ਾਨਾ ਮੇਰਠ ਤੋਂ ਦਿੱਲੀ ਦਾ ਸਫਰ ਵਿਹਾਨ ਆਪਣੇ 46 ਸਾਲਾਂ ਅੰਕਲ ਧਰਮਿੰਦਰ ਸ਼ਰਮਾ ਤੇ ਡ੍ਰਾਈਵਰ ਦੇ ਨਾਲ ਕਰਦਾ ਹੈ, ਜੋ ਉਸ ਦੇ ਪਰਿਵਾਰ ਦੇ ਅਹਿਮ ਮੈਂਬਰਾਂ ਦੀ ਤਰ੍ਹਾਂ ਹਨ। ਵੀਰਵਾਰ ਨੂੰ ਜਦੋਂ ਵਿਹਾਨ ਨੇ ਚਾਂਦੀ ਤਮਗੇ 'ਤੇ ਨਿਸ਼ਾਨਾ ਲਗਾਇਆ , ਤਾਂ ਉਨ੍ਹਾਂ ਦੇ ਅੰਕਲ ਦੀਆਂ ਖੁਸ਼ੀ ਨਾਲ ਗਿੱਲੀਆਂ ਹੋ ਗਈਆਂ।
ਧਰਮਿੰਦਰ ਸ਼ਰਮਾ ਨੇ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਮੈਂ ਕਿੰਨਾ ਖੁਸ਼ ਹਾਂ। ਵਿਹਾਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਉਮਰ 'ਚ ਛੋਟਾ ਹੈ ਅਤੇ ਇਸਦੇ ਬਾਵਜੂਦ ਰੋਜ਼ਾਨਾ ਸਵੇਰੇ 4 ਵਜੇ ਉਠਦਾ ਹੈ, ਤਾਂਕਿ ਉਹ ਸ਼ੁਟਿੰਗ ਰੇਂਜ 'ਚ ਸਮੇਂ 'ਤੇ ਪਹੁੰਚ ਸਕੇ।' ਸ਼ਰਦੂਲ ਦੇ ਪਿਤਾ ਦੀਪਕ ਆਪਣੇ ਬੇਟੇ ਦੀ ਇਸ ਕਾਮਯਾਬੀ 'ਤੇ ਖੁਸ਼ੀ ਜਤਾਉਂਦੇ ਹੋਏ ਸ਼ਰਦੂਲ ਦੇ ਇਸ ਸੰਘਰਸ਼ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ,' ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਉਸਨੂੰ ਰੋਜ਼ਾਨਾ ਲੰਮੀ ਦੂਰੀ ਤੈਅ ਕਰਨੀ ਹੁੰਦੀ ਹੈ। ਇਸ ਲਈ ਆਪਣਾ ਨਾਸ਼ਤਾ ਵੀ ਉਹ ਕਾਰ 'ਚ ਬੈਠ ਕੇ ਹੀ ਕਰਦਾ ਹੈ। ਉਸਦੇ ਨਾਲ ਉਸ ਦੇ ਅੰਕਲ ਹੁੰਦੇ ਹਨ, ਜੋ ਅਨਵਰ ਸੁਲਤਾਨ ਦੀ ਸ਼ੁਟਿੰਗ ਰੇਂਜ 'ਚ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ।' ਆਪਣੇ ਬੇਟੇ ਦੇ ਮੈਡਲ ਜਿੱਤਣ ਤੋ ਬਾਅਦ ਦੀਪਕ ਨੇ ਕਿਹਾ,' ਮੈਡਲ ਜਿੱਤਣ ਨਾਲ ਉਸਨੂੰ ਆਪਣਾ ਰੂਟੀਨ ਦੋਹਰਾਉਣ 'ਚ ਬਹੁਤ ਪ੍ਰੋਤਸਾਹਨ ਮਿਲੇਗਾ ਅਤੇ ਹੁਣ ਉਹ ਥਕਾਨ ਮਹਿਸੂਸ ਨਹੀਂ ਕਰੇਗਾ।'ਸ਼ਰਦੂਲ ਸਿਰਫ 9 ਸਾਲ ਦਾ ਹੀ ਸੀ, ਜਦੋਂ ਉਸਨੇ ਪਹਿਲੀ ਵਾਰ ਸ਼ੁਟਿੰਗ ਸ਼ੁਰੂ ਕੀਤੀ। ਪਹਿਲਾਂ ਉਹ ਕ੍ਰਿਕਟ ਖੇਡਦਾ ਸੀ ਫਿਰ ਬੈਡਮਿੰਟਨ ਸ਼ੁਰੂ ਕੀਤੀ ਅਤੇ ਇਕ ਦਿਨ ਉਸਨੇ ਕਿਹਾ ਕਿ ਉਹ ਸ਼ੁਟਿੰਗ ਕਰਨਾ ਚਾਹੁੰਦਾ ਹੈ।
ਸਵਰਨ ਸਿੰਘ ਅਤੇ ਸੁਖਮੀਤ ਸਿੰਘ ਨੇ ਗਰੁੱਪ ਕੁਸ਼ਤੀ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ
NEXT STORY