ਜਕਾਰਤਾ : ਭਾਰਤ ਨੇ 18ਵੇਂ ਏਸ਼ੀਆਈ ਖੇਡਾਂ ਦੀ ਬ੍ਰਿਜ ਪ੍ਰਤੀਯੋਗਿਤਾ 'ਚ ਐਤਵਾਰ ਨੂੰ ਮਿਕਸਡ ਟੀਮ ਵਰਗ 'ਚ 2 ਕਾਂਸੀ ਤਮਗੇ ਜਿੱਤ ਲਏ ਹਨ। ਬ੍ਰਿਜ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਭਾਰਤ ਨੇ ਬ੍ਰਿਜ 'ਚ ਪਹਿਲੀ ਵਾਰ ਤਮਗੇ ਹਾਸਲ ਕੀਤੇ ਹਨ। ਭਾਰਤ ਦੀ ਮਿਕਸਡ ਟੀਮ 'ਚ ਕਿਰਣ ਨਾਦਰ, ਸਤਿਆਨਾਰਾਇਣ ਬਚੀਰਾਜੂ, ਹੇਮਾ ਦੇਵੜਾ, ਗੋਪੀਨਾਥ ਮੰਨਾ, ਹਿਮਾਰ ਖੰਡੇਵਾਲ ਅਤੇ ਰਾਜੀਵ ਖੰਡੇਵਾਲ ਸ਼ਾਮਲ ਸਨ। ਪੁਰਸ਼ ਟੀਮ 'ਚ ਜੱਗੀ ਸ਼ਿਵਦਸਾਨੀ, ਰਾਜੇਸ਼ਵਰ ਤਿਵਾਰੀ, ਸੁਮਿਤ ਮੁਖਰਜੀ, ਦੇਵਵ੍ਰਤ ਮਜੂਮਦਾਰ, ਰਾਜੂ ਤੋਲਾਨੀ ਅਤੇ ਅਜਯ ਖੜੇ ਸ਼ਾਮਲ ਹਨ।
ਏਸ਼ੀਆਈ ਖੇਡਾਂ : ਸਿੰਧੂ-ਸਾਇਨਾ ਨੇ ਰਚਿਆ ਇਤਿਹਾਸ
NEXT STORY