ਜਕਾਰਤਾ : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਬਜਰੰਗ ਪੂਨੀਆ ਤੋਂ ਬਾਅਦ ਕੁਸ਼ਤੀ ਵਿਚ ਦੇਸ਼ ਨੂੰ ਦੂਜਾ ਸੋਨ ਤਮਗਾ ਦਿਵਾਇਆ ਹੈ। ਇਸ ਦੇ ਨਾਲ ਉਹ ਭਾਰਤ ਵਲੋਂ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣ ਗਈ। ਵਿਨੇਸ਼ ਨੇ 50 ਕਿ.ਗ੍ਰਾ ਫਾਈਨਲ 'ਚ ਜਾਪਾਨ ਦੀ ਹਰੀ ਯੂਕੀ ਨੂੰ 6-2 ਨਾਲ ਹਰਾਇਆ।
-ll.jpg)
ਇਸ ਤੋਂ ਪਹਿਲਾਂ ਵਿਨੇਸ਼ ਨੇ ਕੋਰੀਆ ਦੀ ਕਿਮ ਹਿੰਗਜੂ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ "ਚ ਪ੍ਰਵੇਸ਼ ਕੀਤਾ ਸੀ ਅਤੇ ਸੈਮੀਫਾਈਨਲ 'ਚ ਪਹੁੰਚਣ ਲਈ ਉਸ ਨੇ ਚੀਨ ਦੀ ਯਨਾਨ ਨੂੰ 8-2 ਨਾਲ ਹਰਾਇਆ ਸੀ। ਰਿਓ ਓਲੰਪਿਕ 2016 'ਚ ਉਸ ਨੂੰ 48 ਕਿ.ਗ੍ਰਾ ਭਾਰ ਵਰਗ 'ਚ ਸੱਟ ਲਗ ਗਈ ਸੀ ਜਿਸ ਕਾਰਨ ਉਹ 2017 ਤੱਕ ਮੈਟ 'ਤੇ ਉਤਰ ਨਹੀਂ ਸਕੀ ਸੀ।

ਖੇਡ ਦੇ ਪਹਿਲੇ ਦਿਨ ਬਜਰੰਗ ਪੂਨੀਆ ਨੇ ਭਾਰਤ ਲਈ 65 ਕਿ.ਗ੍ਰਾ 'ਚ ਪੁਰਸ਼ ਪਹਿਲਵਾਨੀ 'ਚ ਸੋਨ ਤਮਗਾ ਦਿਵਾਇਆ ਸੀ। ਬਜਰੰਗ ਨੇ ਜਾਪਾਨ ਦੇ ਤਾਕਾਤਾਨੀ ਨੂੰ 11-8 ਨਾਲ ਹਰਾਇਆ ਸੀ।
ਹਾਰਦਿਕ ਪੰਡਯਾ ਲਈ 'ਮੁਸੀਬਤ' ਬਣੇ ਕਪਿਲ ਦੇਵ
NEXT STORY