ਸਪੋਰਟਸ ਡੈਸਕ- ਆਸਟਰੇਲੀਆ ਓਪਨ 'ਚ ਨੋਵਾਕ ਜੋਕੋਵਿਚ ਦੇ ਨਹੀਂ ਖੇਡ ਸਕਣ ਕਾਰਨ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਦੂਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਦੂਜੇ ਦੌਰ 'ਚ ਪੁੱਜ ਗਏ ਹਨ। ਮੇਦਵੇਦੇਵ ਨੇ ਹੈਨਰੀ ਲਾਕਸੋਨੇਨ ਨੂੰ 6-1, 6-4, 7-6 ਨਾਲ ਹਰਾਇਆ।
ਕੈਨੇਡਾ ਦੀ 19 ਸਾਲਾ ਲੈਲਾ ਫਰਨਾਂਡਿਜ਼ ਨੂੰ 133 ਰੈਂਕਿੰਗ ਵਾਲੀ ਵਾਈਲਡ ਕਾਰਡਧਾਰਕ ਮੇਡਿਸਨ ਇੰਗਲਿਸ਼ ਨੇ 6-2, 6-4 ਨਾਲ ਹਰਾਇਆ। ਅਮਰੀਕਾ ਓਪਨ ਉਪ ਜੇਤੂ ਰਹਿਣ ਦੇ ਬਾਅਦ ਲੈਲਾ ਇਹ ਗ੍ਰੈਂਡ ਸਲੈਮ ਖੇਡ ਰਹੀ ਸੀ। ਤੀਜਾ ਦਰਜਾ ਪ੍ਰਾਪਤ ਗਾਰਬਾਈਨ ਮੁਗੁਰੂਜਾ ਨੇ 77ਵੀਂ ਰੈਂਕਿੰਗ ਵਾਲੀ ਕਲਾਰਾ ਬੁਰੇਲ ਨੂੰ 6-3, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੀ ਤਜਰਬੇਕਾਰ ਐਲਿਜੇ ਕੋਰਨੇਤ ਨਾਲ ਹੋਵੇਗਾ ਜਿਨ੍ਹਾਂ ਨੇ ਵਿਕਟੋਰੀਆ ਟੋਮੋਵਾ ਨੂੰ 6-3, 6-3 ਨਾਲ ਹਰਾਇਆ।
ਛੇਵਾਂ ਦਰਜਾ ਪ੍ਰਾਪਤ ਐਨੇਟ ਕੋਂਟਾਵੇਟ ਨੇ ਕੈਟਰੀਨਾ ਸਿਨੀਆਕੋਵਾ ਨੂੰ 6-2, 6-3 ਨਾਲ ਹਰਾਇਆ। ਜਦਕਿ ਸਤਵਾਂ ਦਰਜਾ ਪ੍ਰਾਪਤ 2020 ਫ੍ਰੈਂਚ ਓਪਨ ਚੈਂਪੀਅਨ ਇਗਾ ਸਵਿਯਾਤੇਕ ਨੇ 123ਵੀਂ ਰੈਂਕਿੰਗ ਵਾਲੀ ਬ੍ਰਿਟਿਸ਼ ਕੁਆਲੀਫਾਇਰ ਹੈਰੀਏਟ ਡਾਰਟ ਨੂੰ 6-3, 6-0 ਨਾਲ ਹਰਾਇਆ। ਐਲਿਜੇ ਮਰਤੇਂਸ ਨੇ ਵਾਰਾ ਜਵਾਨਾਰੇਵਾ ਨੂੰ 6-4, 7-5 ਨਾਲ ਹਰਾਇਆ ਜਦਕਿ ਸਾਬਕਾ ਅਮਰੀਕੀ ਓਪਨ ਚੈਂਪੀਅਨ ਸੈਮ ਸਟੁਸਰ ਨੇ ਰੌਬਿਨ ਐਂਡਰਸਨ ਨੂੰ 6-7, 6-3, 6-3 ਨਾਲ ਹਰਾਇਆ।
ਸਈਦ ਮੋਦੀ ਇੰਟਰਨੈਸ਼ਨਲ ’ਚ ਖ਼ਿਤਾਬ ਦਾ ਸੋਕਾ ਖ਼ਤਮ ਕਰਨ ’ਤੇ ਹੋਣਗੀਆਂ PV ਸਿੰਧੂ ਦੀਆਂ ਨਜ਼ਰਾਂ
NEXT STORY