ਸਪੋਰਟਸ ਡੈਸਕ— ਬਾਇਓ-ਬਬਲ ’ਚ ਕਈ ਖਿਡਾਰੀਆਂ ਦੇ ਕੋਰੋਨਾ ਨਾਲ ਇਨਫ਼ੈਕਟਿਡ ਪਾਏ ਜਾਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ 4 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਲੀਗ ਦੇ ਸ਼ੁਰੂਆਤੀ ਗੇੜ ’ਚ ਦਿੱਲੀ ਕੈਪੀਟਲਸ ਦੇ ਸਪਿਨਰ ਅਕਸ਼ਰ ਪਟੇਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ 4 ਮੈਚਾਂ ਲਈ ਬਾਹਰ ਵੀ ਰਹਿਣਾ ਪਿਆ ਸੀ। ਹਾਲ ਹੀ ’ਚ ਅਕਸ਼ਰ ਨੇ ਕੋਵਿਡ-19 ਖ਼ਿਲਾਫ਼ ਲੜਾਈ ਦੇ ਦੌਰਾਨ ਉਨ੍ਹਾਂ ਦਾ ਸਫ਼ਰ ਕਿਹੋ ਜਿਹਾ ਰਿਹਾ, ਇਸ ਬਾਰੇ ਗੱਲ ਕੀਤੀ।
ਇਹ ਵੀ ਪੜ੍ਹੋ : ਇੰਗਲੈਂਡ ਦੌਰੇ ਲਈ ਖ਼ੁਦ ਨੂੰ ਫ਼ਿੱਟ ਰੱਖਣ ਲਈ ਭਾਰਤੀ ਕ੍ਰਿਕਟਰ ਇਕਾਂਤਵਾਸ ’ਚ ਕਰ ਰਹੇ ਹਨ ਖ਼ੂਬ ਵਰਕਆਊਟ
ਅਕਸ਼ਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਫ਼ਿਕਰਮੰਦ ਸਨ ਕਿ ਇਕ ਵਾਰ ਠੀਕ ਹੋਣ ਦੇ ਬਾਅਦ ਉਹ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ, ਮੇਰੇ ਦਿਮਾਗ਼ ’ਚ ਕਈ ਵਿਚਾਰ ਚਲ ਰਹੇ ਸਨ। ਮੈਂ ਚੰਗੀ ਫ਼ਾਰਮ ’ਚ ਸੀ ਤੇ ਅਚਾਨਕ ਕੋਵਿਡ ਹੋ ਗਿਆ। ਮੈਨੂੰ ਇਸ ਗੱਲ ਦੀ ਫ਼ਿਕਰ ਸੀ ਕਿ ਕੀ ਕੋਵਿਡ ਮੇਰੀ ਲੈਅ ਨੂੰ ਪ੍ਰਭਾਵਿਤ ਕਰੇਗਾ ਤੇ ਵਾਇਰਸ ਨਾਲ ਲੜਾਈ ਦੇ ਬਾਅਦ ਮੇਰਾ ਸਰੀਰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਵੇਗਾ। ਪਹਿਲੇ ਮੈਚ ’ਚ ਹੀ, ਮੇਰੀ ਕੋਵਿਡ ਰਿਕਵਰੀ ਦੀ ਪ੍ਰੀਖਿਆ ਹੋਈ, ਕਿਉਂਕਿ ਮੈਂ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਸੁਪਰ ਓਵਰ ਸੁੱਟਿਆ ਸੀ। ਇਸ ਤੋਂ ਬਾਅਦ ਮੈਨੂੰ ਭਰੋਸਾ ਹੋ ਗਿਆ ਕਿ ਮੇਰੀ ਲੈਅ ਬਰਕਰਾਰ ਸੀ।
ਇਹ ਵੀ ਪੜ੍ਹੋ : ਫ਼੍ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਖੇਡਣਗੇ ਫ਼ੈਡਰਰ
ਜ਼ਿਕਰਯੋਗ ਹੈ ਕਿ ਅਸ਼ਕਰ ਨੇ ਪੰਜਵੇਂ ਮੈਚ ’ਚ ਸਨਾਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਈ. ਪੀ. ਐੱਲ. 2021 ਦਾ ਪਹਿਲਾ ਮੈਚ ਖੇਡਿਆ ਸੀ ਤੇ ਸੁਪਰ ਓਵਰ ’ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੈਚ ਦੌਰਾਨ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਟੂਰਨਾਮੈਂਟ ਮੁਲਤਵੀ ਹੋਣ ਤਕ 4 ਮੈਚਾਂ ’ਚ ਗੇਂਦਬਾਜ਼ੀ ਕਰਦੇ ਹੋਏ 6 ਵਿਕਟ ਆਪਣੇ ਨਾਂ ਕੀਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਪਿਲ ਨੇ ਇੰਗਲੈਂਡ ਦੌਰੇ ਨੂੰ ਲੈ ਕੇ ਇਸ ਸ਼ਾਨਦਾਰ ਖਿਡਾਰੀ ਨੂੰ ਦੱਸੇ ਅਹਿਮ ਗੁਰ
NEXT STORY