ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਇੰਗਲੈਂਡ ਦੌਰੇ ਤੋਂ ਪਹਿਲਾਂ ਇਕਾਂਤਵਾਸ ਤੋਂ ਗੁਜ਼ਰ ਰਹੇ ਹਨ। ਅਜਿਹੇ ’ਚ ਖਿਡਾਰੀ ਯਕੀਨੀ ਕਰ ਲੈਣਾ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਫ਼ਿੱਟ ਹਨ ਤੇ ਇਸ ਦੇ ਲਈ ਉਹ ਜਿੰਮ ’ਚ ਪਸੀਨਾ ਵਹਾ ਰਹੇ ਹਨ। ਅਗਲੇ ਮਹੀਨੇ ਸਾਊਥੰਪਟਨ ’ਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਿਆ ਜਾਵੇਗਾ ਤੇ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ।
ਇਹ ਵੀ ਪੜ੍ਹੋ : ICC ਨੇ ਕਪਿਲ ਦੇਵ ਦੀ ਉਪਲਬਧੀ ਦਾ ਮਨਾਇਆ ਜਸ਼ਨ, ਦੱਸਿਆ ਗੇਮ ਚੇਂਜਰ ਖਿਡਾਰੀ (ਦੇਖੋ ਵੀਡੀਓ)
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟਵਿੱਟਰ ’ਤੇ ਜਿੰਮ ’ਚ ਕਸਰਤ ਕਰਨ ਵਾਲੇ ਖਿਡਾਰੀਆਂ ਦਾ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ਹਰ ਦਿਨ ਮਜ਼ਬੂਤ ਹੋ ਰਹੇ ਹਨ! ਬੀ. ਸੀ. ਸੀ. ਆਈ. ਨੇ ਇਹ ਇਹ ਵੀ ਯਕੀਨੀ ਕੀਤਾ ਕਿ ਯੂ. ਕੇ. ਸਿਹਤ ਵਿਭਾਗ ਦੇ ਮਾਰਗਦਰਸ਼ਨ ’ਚ ਕ੍ਰਿਕਟਰਾਂ ਨੂੰ ਇੰਗਲੈਂਡ ’ਚ ਕੋਵਿਡ-19 ਟੀਕੇ ਦੀ ਦੂਜੀ ਡੋਜ਼ ਮਿਲੇਗੀ।
ਇਹ ਵੀ ਪੜ੍ਹੋ : ਬੰਗਲਾਦੇਸ਼ ਨੇ ਜ਼ਿੰਬਾਬਵੇ ਦੌਰੇ ’ਚੋਂ ਇਕ ਟੈਸਟ ਘਟਾ ਕੇ ਟੀ-20 ਵਧਾਇਆ, ਇਹ ਹੈ ਵਜ੍ਹਾ
ਇਕ ਨਿਊਜ਼ ਏਜੰਸੀ ਨੇ ਬੀ. ਸੀ. ਸੀ. ਆਈ. ਸੂਤਰਾਂ ਦੇ ਹਵਾਲੇ ਤੋਂ ਕਿਹਾ, ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਬਾਅਦ ਟੀਮ ਨੇ ਇੱਥੇ ਪਹਿਲੀ ਡੋਜ਼ ਲੈ ਲਈ ਹੈ। ਖਿਡਾਰੀਆਂ ਨੂੰ ਨਿਯਮਾਂ ਮੁਤਾਬਕ ਦੂਜੀ ਡੋਜ਼ ਦੇ ਯੋਗ ਹੋਣ ਦੇ ਬਾਅਦ ਬਿ੍ਰਟੇਨ ਦੇ ਸਿਹਤ ਵਿਭਾਗ ਵੱਲੋਂ ਵੈਕਸੀਨ ਦਿੱਤੀ ਜਾਵੇਗੀ। ਬੀ. ਸੀ. ਸੀ. ਆਈ. ਨੇ ਬਿ੍ਰਟੇਨ ਜਾਣ ਤੋਂ ਪਹਿਲਾਂ ਰਾਸ਼ਟਰੀ ਟੀਮ ਦੇ ਲਈ ਇਕ ਫ਼ੁਲਪਰੂਫ਼ ਯੋਜਨਾ ਬਣਾਈ ਤੇ ਸਾਰੇ ਖਿਡਾਰੀਆਂ ਲਈ 19 ਮਈ ਨੂੰ ਇਕੱਠਾ ਹੋਣ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਤੋਂ ਗੁਜ਼ਰਨ ਦੀ ਵਿਵਸਥਾ ਕੀਤੀ ਗਈ ਹੈ। ਮੁੰਬਈ ’ਚ 2 ਹਫ਼ਤਿਆਂ ਦਾ ਇਕਾਂਤਵਾਸ ਪੂਰੀ ਕਰਨ ਦੇ ਬਾਅਦ ਟੀਮ ਯੂ. ਕੇ. ’ਚ ਇਕ ਵਾਰ ਫਿਰ 10 ਰੋਜ਼ਾ ਇਕਾਂਤਵਾਸ ਤੋਂ ਗੁਜ਼ਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੰਗਲਾਦੇਸ਼ ਨੇ ਜ਼ਿੰਬਾਬਵੇ ਦੌਰੇ ’ਚੋਂ ਇਕ ਟੈਸਟ ਘਟਾ ਕੇ ਟੀ-20 ਵਧਾਇਆ, ਇਹ ਹੈ ਵਜ੍ਹਾ
NEXT STORY