ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਦਿੱਲੀ ਕੈਪੀਟਲਸ ਦੇ ਕਪਤਾਨ ਦੇ ਤੌਰ ’ਤੇ ਇਕ ਸ਼ਾਨਦਾਰ ਕਾਰਜਕਾਲ ਤੋਂ ਬਾਅਦ ਰਿਸ਼ਭ ਪੰਤ ਆਗਾਮੀ ਇੰਗਲੈਂਡ ਦੌਰੇ ਲਈ ਕਮਰ ਕੱਸ ਰਹੇ ਹਨ। ਟੀਮ ਇੰਡੀਆ 18 ਜੂਨ ਤੋਂ ਸਾਊਥੰਪਟਨ ’ਚ ਸ਼ੁਰੂ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ ਅਗਸਤ ਦੇ ਮਹੀਨੇ ’ਚ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।ਸਾਬਕਾ ਭਾਰਤੀ ਕਪਤਾਨ ਇੰਗਲੈਂਡ ਦੌਰੇ ਦੌਰਾਨ ਇਸ ਬੇਸ਼ਕੀਮਤੀ ਖਿਡਾਰੀ ਨੂੰ ਚੰਗੀ ਤਰ੍ਹਾਂ ਭੂਮਿਕਾ ਨਿਭਾਉਂਦੇ ਹੋਏ ਦੇਖਣਾ ਚਾਹੁੰਦਾ ਹੈ। ਕਪਿਲ ਦੇਵ ਨੇ ਇਕ ਇੰਟਰਵਿਊ ’ਚ ਕਿਹਾ, ਅੰਗਰੇਜ਼ੀ ਹਾਲਾਤ ’ਚ ਖੇਡਣਾ ਚੁਣੌਤੀਪੂਰਨ ਹੋਵੇਗਾ ਤੇ ਪੰਤ ਨੂੰ ਹਰ ਗੇਂਦ ਨੂੰ ਹਿੱਟ ਕਰਨ ਦੀ ਥਾਂ ਵਿਚ ਵਿਚਾਲੇ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਟੀਮ ਵਿਚ ਆਇਆ ਹੈ, ਉਦੋਂ ਤੋਂ ਉਹ ਕਾਫ਼ੀ ਪ੍ਰਪੱਕ ਕ੍ਰਿਕਟਰ ਦਿਖਦਾ ਹੈ। ਅਜਿਹਾ ਲੱਗਦਾ ਹੈ ਕਿ ਉਸ ਕੋਲ ਆਪਣੀ ਸ਼ਾਟ ਖੇਡਣ ਲਈ ਕਿਤੇ ਵੱਧ ਸਮਾਂ ਹੈ ਤੇ ਜ਼ਾਹਿਰ ਹੈ ਕਿ ਉਸ ਦੇ ਸਟ੍ਰੋਕ ਦੀ ਰੇਂਜ ਕਮਾਲ ਦੀ ਹੈ ਪਰ ਇੰਗਲੈਂਡ ਚੁਣੌਤੀਪੂਰਨ ਹੋਵੇਗਾ। ਉਸ ਨੂੰ ਵਿਚਾਲੇ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ ਤੇ ਹਰ ਗੇਂਦ ਨੂੰ ਹਿੱਟ ਕਰਨ ਲਈ ਨਹੀਂ ਦੇਖਣਾ ਚਾਹੀਦਾ। ਅਸੀਂ ਰੋਹਿਤ ਸ਼ਰਮਾ ਬਾਰੇ ਵੀ ਇਹੀ ਕਹਿੰਦੇ ਸੀ, ਜਿਸ ਕੋਲ ਇੰਨੇ ਸਾਰੇ ਸ਼ਾਟ ਸਨ ਪਰ ਉਹ ਬਾਹਰ ਨਿਕਲ ਗਿਆ ਤੇ ਕਈ ਵਾਰ ਆਊਟ ਹੋਇਆ।
ਹੁਣ ਰਿਸ਼ਭ ਪੰਤ ਨਾਲ ਵੀ ਅਜਿਹਾ ਹੀ ਹੈ। ਉਹ ਇਕ ਰੋਮਾਂਚਕ ਖਿਡਾਰੀ ਹੈ ਤੇ ਬਹੁਤ ਬੇਸ਼ਕੀਮਤੀ ਵੀ। ਮੈਂ ਉਸ ਨੂੰ ਸਿਰਫ ਇੰਨਾ ਕਹਾਂਗਾ ਕਿ ਆਪਣੀਆਂ ਸ਼ਾਟ ਦੀ ਰੇਂਜ ਨੂੰ ਸਾਹਮਣੇ ਲਿਆਉਤ ਤੋਂ ਪਹਿਲਾਂ ਸਮਾਂ ਕੱਢੋ। ਇੰਗਲੈਂਡ ਵੱਖਰਾ ਹੈ। 1983 ਵਿਸ਼ਵ ਕੱਪ ਜੇਤੂ ਕਪਤਾਨ ਨੇ ਟੈਸਟ ਕ੍ਰਿਕਟ ਦੇਖਣ ’ਚ ਆਪਣੀ ਰੁਚੀ ਬਾਰੇ ਵੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਦਿਨ ਦੀ ਖੇਡ ਦੇਖਣਾ ਪਸੰਦ ਹੈ। ਕਪਿਲ ਦੇਵ ਨੇ ਕਿਹਾ, ਮੈਂ ਟੈਸਟ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਪੂਰੇ ਦਿਨ ਦੀ ਖੇਡ ਦੇਖਣਾ ਪਸੰਦ ਹੈ। ਜੇ ਕੰਮ ਮੈਨੂੰ ਟੀ. ਵੀ. ਤੋਂ ਦੂਰ ਰੱਖਦਾ ਹੈ ਤਾਂ ਮੈਂ ਹਾਈਲਾਈਟਸ ਦੇਖਦਾ ਹਾਂ। ਮੈਂ ਹਮੇਸ਼ਾ ਓਨਾ ਹੀ ਦੇਖਦਾ ਹਾਂ, ਜਿੰਨਾ ਦੇਖ ਸਕਦਾ ਹਾਂ। ਟੈਸਟ ਕ੍ਰਿਕਟ ਵਰਗਾ ਕੁਝ ਵੀ ਨਹੀਂ।
ਇੰਗਲੈਂਡ ਦੌਰੇ ਲਈ ਖ਼ੁਦ ਨੂੰ ਫ਼ਿੱਟ ਰੱਖਣ ਲਈ ਭਾਰਤੀ ਕ੍ਰਿਕਟਰ ਇਕਾਂਤਵਾਸ ’ਚ ਕਰ ਰਹੇ ਹਨ ਖ਼ੂਬ ਵਰਕਆਊਟ
NEXT STORY