ਨਵੀਂ ਦਿੱਲੀ– ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸੇਨ ਤੇ ਆਨ ਸੇ-ਯੰਗ ਨੇ ਐਤਵਾਰ ਨੂੰ ਇੱਥੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਇਕਪਾਸੜ ਫਾਈਨਲ ਵਿਚ ਸ਼ਾਨਦਾਰ ਜਿੱਤ ਦਰਜ ਕਰਕੇ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਦਾ ਖਿਤਾਬ ਹਾਸਲ ਕੀਤਾ।
ਇਸ ਤੋਂ ਪਹਿਲਾਂ 2017 ਤੇ 2019 ਵਿਚ ਵੀ ਇੱਥੇ ਚੈਂਪੀਅਨ ਰਹੇ ਐਕਸੇਲਸੇਨ ਨੇ ਪੁਰਸ਼ ਸਿੰਗਲਜ਼ ਵਿਚ ਪਿਛਲੇ ਸਾਲ ਦੇ ਉਪ ਜੇਤੂ ਹਾਂਗਕਾਂਗ ਦੇ ਲੀ ਚੇਓਕ ਯਿਊ ਨੂੰ 21-16, 21-8 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿਚ ਆਨ ਸੇ-ਯੰਗ ਨੇ ਟੂਰਨਾਮੈਂਟ ਵਿਚ ਆਪਣੀ ਪ੍ਰਭਾਵਸ਼ਾਲੀ ਖੇਡ ਜਾਰੀ ਰੱਖਦੇ ਹੋਏ ਪੀ ਚੋਚੂਵੋਂਗ ਨੂੰ ਆਸਾਨੀ ਨਾਲ 21-12, 21-9 ਨਾਲ ਹਰਾ ਦਿੱਤਾ।
ਭਾਰਤ ਨੂੰ 2036 ਓਲੰਪਿਕ ਦੀ ਮੇਜ਼ਬਾਨੀ ਲਈ ਤਿਆਰ ਕਰਨ ਦੀ ਯੋਜਨਾ ਤਿਆਰ : ਮਾਂਡਵੀਆ
NEXT STORY